ਜਾਦੂਗਰ ਅਤੇ ਭੇਡਾਂ ਦੀ ਕਹਾਣੀ: ਜਾਰਜ ਗੁਰਜੀਫ਼ ਦਾ ਦਾਰਸ਼ਨਿਕ ਸਿਧਾਂਤ | Daily Punjabi Story
ਜਾਣੋ ਜਾਰਜ ਗੁਰਜੀਫ਼ ਦੀ ਮਸ਼ਹੂਰ ਕਹਾਣੀ 'ਜਾਦੂਗਰ ਅਤੇ ਭੇਡਾਂ', ਜੋ ਮਨੁੱਖੀ ਚੇਤਨਾ, ਸਮਾਜਿਕ ਭਰਮ-ਭੁਲੇਖਿਆਂ ਅਤੇ ਸਾਡੀ ਅਸਲ ਸੋਚ ਉੱਤੇ ਇੱਕ ਡੂੰਘਾ ਸਵਾਲ ਖੜ੍ਹਾ ਕਰਦੀ ਹੈ।
ਇੱਕ ਵਾਰੀ ਕਹਿੰਦੇ ਨੇ ਇੱਕ ਜਾਦੂਗਰ ਸੀ। ਜਾਦੂਗਰ ਦੇ ਕੋਲ ਬੜੀਆਂ ਸਾਰੀਆਂ ਭੇਡਾਂ ਸੀ।
ਪਰ ਕਈ ਕਹਿੰਦੇ ਨੇ ਕਿ ਜਾਦੂਗਰ ਬੜਾ ਕੰਜੂਸ ਸੀ। ਕਈ ਕਹਿੰਦੇ ਨੇ ਸੀ ਕਿ ਉਹ ਬੜੀ ਮੁਹਾਰਤ ਵਾਲਾ ਸੀ, ਲੋਕਾਂ ਨੇ ਐਵੇਂ ਕੰਜੂਸ ਕਹਿ ਛੱਡਿਆ। ਪਰ ਖ਼ੈਰ, ਇੱਦਾਂ ਕਹਿੰਦੇ ਕਿਉਂ ਸੀ? ਕਿਉਂਕਿ ਉਹਨੇ ਭੇਡਾਂ ਦੀ ਰਾਖੀ ਦੇ ਲਈ ਇੱਕ ਅਜੀਬ ਜਿਹਾ ਤਰੀਕਾ ਲੱਭਿਆ ਸੀ।
ਭੇਡਾਂ ਦੇ ਰਾਖੀ ਦੇ ਲਈ ਉਹਨੂੰ ਬਹੁਤ ਸਾਰੇ ਪੈਸੇ ਦੇਣੇ ਪੈਂਦੇ ਜੇਕਰ ਉਹ ਕਿਸੇ ਕੋਲੋਂ ਉਹਨਾਂ ਦਾ ਰੱਖ-ਰਖਾਅ ਕਰਾਉਂਦਾ। ਉਹ ਜੰਗਲ ਵੱਲ ਨੂੰ ਨਾ ਭੱਜ ਜਾਣ, ਉਹ ਇੱਧਰ-ਉੱਧਰ ਲੋਕਾਂ ਦੇ ਖੇਤ ਨਾ ਖ਼ਰਾਬ ਕਰਨ, ਜਦੋਂ ਉਹਨੂੰ ਲੋੜ ਹੁੰਦੀ ਉਸ ਸਮੇਂ ਉਹਨਾਂ ਨੂੰ ਉਹ ਇੱਕੋ ਹੀ ਜਗ੍ਹਾ ਦੇ ਉੱਤੇ ਮਿਲ ਜਾਣ। ਸੋ ਇਹਨੇ ਜ਼ਿਆਦਾ ਕਹਿੰਦੇ ਨੇ ਉਹ ਵਾੜ ਦੇ ਉੱਤੇ ਪੈਸੇ ਨਹੀਂ ਸੀ ਖ਼ਰਚਣਾ ਚਾਹੁੰਦਾ। ਇਸ ਵਜ੍ਹਾ ਕਰਕੇ ਉਹਨੇ ਇੱਕ ਅਲੱਗ ਜਿਹਾ ਇੱਕ ਤਰੀਕਾ ਲੱਭਿਆ ਸੀ।
ਉਹ ਤਰੀਕਾ ਜਿਹੜਾ ਸ਼ਾਇਦ ਇਨਸਾਨਾਂ ਦੇ ਨਾਲ ਵੀ ਜਾ ਜੁੜਦਾ। ਉਹ ਕਿੱਦਾਂ? ਖ਼ੈਰ ਇਸ ਕਹਾਣੀ ਦੇ ਅਖ਼ੀਰ ਤੱਕ ਸਾਨੂੰ ਪਤਾ ਲੱਗ ਜਾਵੇਗਾ।
ਕਹਿੰਦੇ ਨੇ ਕਿ ਇਹ ਜਾਦੂਗਰ ਜਦੋਂ ਜਦੋਂ ਸਮੇਂ ਸਿਰ ਭੇਡਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਉਹ ਜੰਗਲ ਵੱਲ ਨੂੰ ਭੱਜ ਜਾਂਦੀਆਂ। ਦੂਸਰੇ ਪਾਸੇ ਪਹਾੜ ਤੇ ਵਿੱਚ ਵਿੱਚ ਖੁੱਲ੍ਹਾ ਮੈਦਾਨ ਜਿੱਥੇ ਇਹ ਭੇਡਾਂ ਚਰਦੀਆਂ ਰਹਿੰਦੀਆਂ। ਜਦੋਂ ਇਸ ਜਾਦੂਗਰ ਨੂੰ ਜ਼ਰੂਰਤ ਪੈਂਦੀ ਆਪਣੇ ਪੇਟ ਦੀ ਅੱਗ ਬੁਝਾਉਣ ਦੇ ਲਈ ਉਹ ਭੇਡ ਫੜਦਾ, ਉਹਨੂੰ ਮਾਰਦਾ ਤਾਂ ਖਾ ਲੈਂਦਾ। ਤੇ ਬਾਕੀ ਭੇਡਾਂ ਕਹਿੰਦੇ ਨੇ ਡਰਦੀਆਂ ਭੱਜ ਜਾਂਦੀਆਂ ਸੀ। ਉਹ ਆਪਣੀ ਜਾਨ ਬਚਾਉਣ ਦੇ ਲਈ ਮੁੜ ਕੇ ਉਹਦੇ ਲਾਗੇ ਨਾ ਲੱਗਦੀਆਂ।
ਤੇ ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੇ ਭੇਡਾਂ ਤੋਂ ਹੀ ਆਪਣਾ ਢਿੱਡ ਭਰਨਾ ਸੀ। ਉਹ ਭੇਡਾਂ ਵੇਚਦਾ, ਕਸਾਈਆਂ ਨੂੰ ਦੇ ਦਿੰਦਾ। ਤੇ ਜਦੋਂ ਭੇਡਾਂ ਨੂੰ ਇਹ ਪਤਾ ਲੱਗਦਾ ਕਿ ਹੁਣ ਉਹ ਆਪਣੇ ਸਾਥ ਦੇ ਨਾਲੋਂ ਵੱਖ ਹੋਣ ਲੱਗੀਆਂ ਨੇ, ਉਹਨਾਂ ਨੂੰ ਵੇਚਿਆ ਜਾ ਰਿਹਾ, ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਜਾਣਾ, ਤਾਂ ਵੀ ਉਹ ਡਰਦੀਆਂ ਇੱਧਰ-ਉੱਧਰ ਭੱਜਦੀਆਂ। ਉਹ ਗੁਆਚ ਨਾ ਜਾਣ, ਭੱਜ ਨਾ ਜਾਣ, ਸਮਾਂ ਆਉਂਦਾ ਜਦੋਂ ਉਹਨੂੰ ਲੋੜ ਪੈਂਦੀ ਆ ਉਹ ਇੱਕੋ ਜਗ੍ਹਾ ਦੇ ਉੱਤੇ ਮਿਲ ਪੈਣ, ਇਸ ਕਰਕੇ ਜਾਦੂਗਰ ਨੇ ਇੱਕ ਇੱਕ ਅਜੀਬ ਜਿਹਾ ਤੇ ਨਵਾਂ ਫ਼ਾਰਮੂਲਾ ਕੱਢਿਆ ਕਿਉਂਕਿ ਉਹ ਜਾਦੂਗਰ ਸੀ। ਇਸ ਵਜ੍ਹਾ ਕਰਕੇ ਸ਼ਾਇਦ ਉਹ ਇਹ ਫ਼ਾਰਮੂਲਾ ਕੱਢਣ ਦੇ ਵਿੱਚ ਕਾਮਯਾਬ ਹੋ ਗਿਆ।
ਵੈਸੇ ਜਾਦੂਗਰ ਨੇ ਆਪਣੇ ਸ਼ਬਦਾਂ ਦੇ ਵਿੱਚ ਇਹਨੂੰ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਜਦੋਂ ਉਹ ਡਰਦੀਆਂ ਨੇ, ਉਹ ਜੰਗਲ ਵੱਲ ਨੂੰ ਭੱਜ ਜਾਂਦੀਆਂ। ਤੇ ਜਦੋਂ ਜੰਗਲ ਵੱਲ ਨੂੰ ਭੱਜਦੀਆਂ ਨੇ, ਫਿਰ ਉਹਨਾਂ ਦਾ ਸ਼ਿਕਾਰ ਹੋਰ ਜਾਨਵਰ ਕਰ ਲੈਂਦੇ ਨੇ। ਉਹ ਖ਼ੂੰਖਾਰ ਜਾਨਵਰ ਉਹਨਾਂ ਭੇਡਾਂ ਨੂੰ ਜਿਹੜੀਆਂ ਕਿ ਮੈਦਾਨੀ ਇਲਾਕੇ ਦੇ ਵਿੱਚ ਗਿੱਝੀਆਂ ਨੇ, ਬੜੀ ਬੇਰਹਿਮੀ ਦੇ ਨਾਲ ਚੀਰ-ਫਾੜ ਕਰਦੇ। ਸੋ ਉਹਨਾਂ ਦੀ ਜਾਨ ਦਾ ਨੁਕਸਾਨ ਐ।
ਇਸ ਤੋਂ ਵੀ ਮਾੜੀ ਗੱਲ, ਇਸ ਤੋਂ ਵੀ ਮਾੜੀ ਗੱਲ ਕਿ ਭੇਡਾਂ ਨੂੰ ਕਿਸੇ ਤਰ੍ਹਾਂ ਦਾ ਇਹ ਅਹਿਸਾਸ ਹੋ ਗਿਆ ਸੀ ਕਿ ਜਾਦੂਗਰ ਉਹਨਾਂ ਨੂੰ ਸਿਰਫ਼ ਮਾਰਨ ਤੇ ਉਹਨਾਂ ਦਾ ਮਾਸ ਤੇ ਉਹਨਾਂ ਦੀ ਖੱਲ ਵੇਚਣ ਦੇ ਲਈ ਪਾਲ ਰਿਹਾ। ਇਸ ਕਰਕੇ ਹੁਣ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਇੱਜੜ ਦੇ ਵਿੱਚੋਂ ਭੱਜਣ ਤੋਂ ਰੋਕਣਾ। ਅੰਤ ਦੇ ਵਿੱਚ ਜਾਦੂਗਰ ਨੂੰ ਜੋ ਹੱਲ ਮਿਲਿਆ ਉਹ ਇਹ ਸੀ ਕਿ ਉਹਨਾਂ ਨੂੰ ਹਿਪਨੋਟਾਈਜ਼ ਕਰ ਲਿਆ ਜਾਵੇ।
ਹਿਪਨੋਟਾਈਜ਼ ਕਰਨ ਦਾ ਇੱਕ ਫ਼ਾਇਦਾ ਸੀ। ਉਹਨਾਂ ਨੂੰ ਸੰਮੋਹਿਤ ਕਰਨ ਦਾ ਇੱਕ ਫ਼ਾਇਦਾ ਸੀ ਕਿ ਉਹਨੂੰ ਵਾੜ ਨਾ ਲਾਉਣੀ ਪੈਂਦੀ। ਵਾੜ ਨਹੀਂ ਲਾਉਣੀ ਪਈ ਤੇ ਉਹਨੂੰ ਖ਼ਰਚਾ ਨਹੀਂ ਕਰਨਾ ਪਿਆ। ਖ਼ਰਚਾ ਨਹੀਂ ਕਰਨਾ ਪਿਆ ਤਾਂ ਉਹਦਾ ਮੁਫ਼ਤ ਦੇ ਵਿੱਚ ਹੱਲ ਹੋ ਗਿਆ।
ਜਾਦੂਗਰ ਦੇ ਪ੍ਰਭਾਵ ਹੇਠ ਉਹਨੇ ਦਿਮਾਗ਼ ਦੇ ਵਿੱਚ ਕੁਝ ਅਹਿਮ ਗੱਲਾਂ ਬਿਠਾ ਦਿੱਤੀਆਂ ਇਹਨਾਂ ਭੇਡਾਂ ਦੇ। ਪਹਿਲੀ ਗੱਲ, ਉਹਨੇ ਹਿਪਨੋਟਾਈਜ਼ ਕਰਕੇ ਭੇਡਾਂ ਸਾਰੀਆਂ ਨੂੰ ਇਹ ਯਕੀਨ ਦਵਾਇਆ ਕਿ ਤੁਸੀਂ ਅਮਰ ਹੋ। ਤੁਸੀਂ ਤਾਂ ਐਵੇਂ ਡਰਦੀਆਂ ਹੋ, ਤੁਸੀਂ ਮਰ ਹੀ ਨਹੀਂ ਸਕਦੀਆਂ। ਤੁਹਾਡਾ ਮਰਨਾ ਤਾਂ ਲਿਖਿਆ ਹੀ ਨਹੀਂ। ਤੁਹਾਡੇ ਅੰਦਰ ਅੰਦਰ ਇੱਕ ਆਤਮਾ ਆ। ਅਸਲ ਦੇ ਵਿੱਚ ਤੁਸੀਂ ਤੁਸੀਂ ਉਹ ਹੋ, ਜੋ ਤੁਹਾਡਾ ਸਰੀਰ ਆ ਬਾਹਰ ਉਹ ਥੋੜ੍ਹੀ ਤੁਸੀਂ ਹੋ। ਇਹ ਜਿਹੜੀ ਤੁਹਾਡੀ ਖੱਲ ਆ, ਇਹ ਜਿਹੜਾ ਤੁਹਾਡਾ ਮਾਸ ਆ, ਇਹ ਤੁਸੀਂ ਥੋੜ੍ਹੀ ਹੋ। ਤੁਸੀਂ ਅਮਰ ਹੋ। ਤੁਹਾਡੀ ਖੱਲ ਉਤਾਰਨ ਦੇ ਨਾਲ ਤੁਹਾਨੂੰ ਬਿਲਕੁਲ ਵੀ ਦਰਦ ਨਹੀਂ ਹੋਊਗਾ। ਤੇ ਜੇ ਹੋਇਆ ਵੀ, ਇਹ ਜਿੰਨਾ ਵੀ ਦਰਦ ਤੁਸੀਂ ਸਹੋਗੀਆਂ, ਤੁਹਾਡੇ ਪਾਪ ਧੋਤੇ ਜਾਣਗੇ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਮਾੜਾ ਕੀਤਾ ਤਾਂ ਇਹ ਸਮਝੋ ਕਿ ਤੁਹਾਡਾ ਹੁਣੇ ਹੀ ਲੇਖਾ-ਜੋਖਾ ਹੋ ਗਿਆ। ਨਹੀਂ ਤਾਂ ਇਸ ਤੋਂ ਬਾਅਦ ਫਿਰ ਜਦੋਂ ਜਦੋਂ ਤੁਸੀਂ ਅਗਲੇ ਜਹਾਨੇ ਜਾਣਾ, ਉੱਥੇ ਤੁਹਾਨੂੰ ਹੋਰ ਜ਼ਿਆਦਾ ਤਸ਼ੱਦਦ ਝੱਲਣਾ ਪੈਣਾ। ਸੋ ਇਸ ਕਰਕੇ ਜਦੋਂ ਤੁਹਾਨੂੰ ਮਾਰਿਆ ਜਾਂਦਾ, ਤੁਹਾਡੀ ਖੱਲ ਉਤਾਰੀ ਜਾਂਦੀ, ਤੁਹਾਡਾ ਮਾਸ ਵੇਚਿਆ ਜਾਂਦਾ, ਤਾਂ ਇਹ ਮੰਨੋ ਕਿ ਤੁਹਾਡੇ ਲਈ ਚੰਗਾ ਕਰ ਰਿਹਾ। ਉਹ ਤੁਹਾਡੇ ਹੀ ਫ਼ਾਇਦੇ ਲਈ ਹੋ ਰਿਹਾ।
ਦੂਜੀ ਗੱਲ, ਉਹਨੇ ਭੇਡਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਸੀਂ ਬਿਲਕੁਲ ਭੇਡ ਤਾਂ ਹੈ ਹੀ ਨਹੀਂ। ਤੁਸੀਂ ਆਪਣੇ ਆਪ ਦੇ ਵਿੱਚ ਇਹ ਯਕੀਨ ਕਰਕੇ ਮੰਨੋ ਕਿ ਤੁਸੀਂ ਵੀ ਸ਼ੇਰ ਹੋ। ਉਹ ਜਿਹੜਾ ਜੰਗਲ ਦੇ ਵਿੱਚ ਗਿਆ ਤੁਹਾਨੂੰ ਮਾਰ ਖਾਂਦਾ, ਉਹ ਕੋਈ ਤੁਹਾਡੇ ਤੋਂ ਵੱਡਾ ਥੋੜ੍ਹੀ ਆ।
ਤੇ ਦੂਸਰੇ ਇੱਕ ਭੇਡਾਂ ਦੇ ਝੁੰਡ ਨੂੰ ਅਲੱਗ ਕਰਕੇ ਕਿਹਾ, ਤੁਸੀਂ ਬਾਜ਼ ਹੋ। ਤੁਹਾਨੂੰ ਤਾਂ ਜ਼ਮੀਨ ਦੇ ਉੱਤੇ ਕੋਈ ਫੜ ਹੀ ਨਹੀਂ ਸਕਦਾ। ਤੁਸੀਂ ਅਸਮਾਨਾਂ ਦੇ ਵਿੱਚ ਉੱਡਦੀਆਂ ਹੋ। ਤੁਸੀਂ ਤਾਂ ਤੁਸੀਂ ਤਾਂ ਇਹਨਾਂ ਸਾਰਿਆਂ ਤੋਂ ਅਲੱਗ ਹੋ।
ਤਾਂ ਫਿਰ ਉਹਨੇ ਇੱਕ ਹੋਰ ਝੁੰਡ ਨੂੰ ਇੱਕ ਪਾਸੇ ਕਰਕੇ ਕਿਹਾ, ਨਾ ਤੁਸੀਂ ਸ਼ੇਰ ਹੋ, ਨਾ ਤੁਸੀਂ ਬਾਜ਼ ਹੋ, ਤੁਸੀਂ ਤਾਂ ਇਨਸਾਨ ਹੋ, ਬਿਲਕੁਲ ਮੇਰੇ ਵਰਗੇ। ਉਹ ਇਨਸਾਨ ਜਿਹੜੇ ਦੁਨੀਆ ਦੇ ਉੱਤੇ ਆਪਣੇ ਆਪ ਨੂੰ ਸਰਵਸ੍ਰੇਸ਼ਠ ਪ੍ਰਾਣੀ ਮੰਨਦੇ ਨੇ। ਇਸ ਦੁਨੀਆ ਦਾ ਉਹ ਜੀਵ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ, ਤੁਸੀਂ ਉਹ ਹੋ। ਤੁਹਾਡੇ 'ਚ ਬਾਕੀਆਂ ਦੇ ਨਾਲੋਂ ਵਧੇਰੇ ਕਾਬਲੀਅਤ ਆ। ਮੈਂ ਵੇਖਿਆ ਕਈ ਵਾਰ ਤੁਹਾਡੀ ਸਲਾਹ ਬੜੀ ਚੰਗੀ ਹੁੰਦੀ ਆ। ਪਰ ਬਾਕੀਆਂ ਦੇ ਦਿਮਾਗ਼ ਇੰਨੇ ਨਹੀਂ ਆ, ਉਹ ਤੁਹਾਡੀ ਸਲਾਹ ਨੂੰ ਸਮਝ ਹੀ ਨਹੀਂ ਪਾਉਂਦੀਆਂ। ਇਸ ਵਜ੍ਹਾ ਕਰਕੇ ਉਹ ਖੱਜਲ ਹੁੰਦੀਆਂ ਨੇ।
ਗੱਲ ਕਾਹਦੀ ਕਿ ਜਾਦੂਗਰ ਨੇ ਭੇਡਾਂ ਦੇ ਛੋਟੇ-ਛੋਟੇ ਸਮੂਹ ਇੱਕ ਪਾਸੇ ਕਰਕੇ ਉਹਨਾਂ ਨੂੰ ਐਸਾ ਹਿਪਨੋਟਾਈਜ਼ ਕੀਤਾ ਕਿ ਇਕੱਲੇ-ਇਕੱਲੇ ਨੂੰ ਜਾਂ ਫਿਰ ਨਿੱਕੇ-ਨਿੱਕੇ ਝੁੰਡ ਨੂੰ ਇਹ ਯਕੀਨ ਦਵਾਇਆ ਕਿ ਉਹ ਇੱਕ-ਦੂਸਰੇ ਦੇ ਨਾਲੋਂ ਬਿਹਤਰ ਨੇ। ਉਹਨਾਂ ਨੂੰ ਇੱਥੋਂ ਤੱਕ ਵਿਸ਼ਵਾਸ, ਕਈਆਂ ਨੂੰ ਇੱਥੋਂ ਤੱਕ ਵਿਸ਼ਵਾਸ ਕਰਾ ਦਿੱਤਾ ਕਿ ਉਹ ਤਾਂ ਆਪ ਖ਼ੁਦਾ ਨੇ। ਤੁਸੀਂ ਤਾਂ ਆਪ ਜਾਦੂਗਰ ਹੋ, ਤੁਸੀਂ ਆਪ ਮਾਲਕ ਹੋ, ਤੁਸੀਂ ਮੇਰੇ ਵਰਗੀਆਂ ਓਂ। ਤੁਸੀਂ ਉਸ ਵਪਾਰੀ ਵਰਗੀਆਂ ਹੋ ਜਿਹੜਾ ਤੁਹਾਨੂੰ ਖ਼ਰੀਦਣ ਦੇ ਲਈ ਆਉਂਦਾ, ਜਿਹਦੇ ਕੋਲ ਵੱਡਾ ਸਾਰਾ ਗੱਡਾ ਹੁੰਦਾ। ਹਰ ਇੱਕ ਨੂੰ ਅਲੱਗ-ਅਲੱਗ ਤਰ੍ਹਾਂ ਦਾ ਭਰੋਸਾ ਦਵਾਇਆ ਤਾਂ ਕਿ ਉਹ ਆਪਣੇ ਆਪ ਦੇ ਉੱਤੇ ਹੁਣ ਮਾਣ ਮਹਿਸੂਸ ਕਰਨ। ਉਹ ਭੇਡਾਂ ਆਪਣੇ ਆਪ ਨੂੰ ਹੁਣ ਬਹੁਤੀਆਂ ਭੇਡਾਂ ਸਮਝਦੀਆਂ ਹੀ ਨਹੀਂ।
ਤੀਸਰੀ ਗੱਲ, ਉਸ ਨੇ ਭੇਡਾਂ ਨੂੰ ਇਹ ਭਰੋਸਾ ਦਵਾਇਆ ਕਿ ਉਹਨਾਂ ਦੀ ਖੱਲ ਜਾਂ ਮਾਸ ਦੇ ਨਾਲ ਕੁਝ ਵੀ ਮਾੜਾ ਨਹੀਂ ਹੋਣ ਵਾਲਾ। ਜੇਕਰ ਅੰਤ ਦੇ ਵਿੱਚ ਕੁਝ ਹੋਇਆ ਵੀ ਤਾਂ ਇੰਨੀ ਦੂਰ ਇੰਨੀ ਦੂਰ ਜਾ ਕੇ ਉਹ ਭਵਿੱਖ ਦੇ ਵਿੱਚ ਹੋਊਗਾ ਜਿੱਥੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਆਸ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨ ਦਾ ਕੋਈ ਫ਼ਾਇਦਾ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨੀ ਹੀ ਨਹੀਂ ਚਾਹੀਦੀ। ਜੇਕਰ ਹੁਣੇ ਤੁਸੀਂ ਸੋਚਦੇ ਹੋ ਤਾਂ ਵਿਅਰਥ ਦੇ ਵਿੱਚ ਅਜੋਕਾ ਸਮਾਂ ਤੁਸੀਂ ਆਪਣਾ ਬਰਬਾਦ ਕਰ ਰਹੀ ਹੋਵੋਗੀਆਂ। ਸੋ ਇਸ ਕਰਕੇ ਬਹੁਤਾ ਸੋਚਣ ਦੀ ਲੋੜ ਨਹੀਂ।
ਬੱਸ ਇਸ ਤੋਂ ਬਾਅਦ ਕੀ ਸੀ, ਇਸ ਤੋਂ ਬਾਅਦ ਭੇਡਾਂ ਨੇ ਭੱਜਣ ਦੀ ਕੋਸ਼ਿਸ਼ ਬੰਦ ਕਰ ਦਿੱਤੀ। ਜਦੋਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਜਾਦੂਗਰ ਨੇ ਫੜਨਾ ਹੁੰਦਾ ਤਾਂ ਉਹ ਸ਼ਾਂਤੀ ਦੇ ਨਾਲ ਖੜ੍ਹੀਆਂ ਰਹਿੰਦੀਆਂ। ਹਰ ਇੱਕ ਭੇਡ ਇੱਕ-ਦੂਸਰੀ ਦੇ ਬਾਰੇ ਸੋਚਦੀ। ਦੂਸਰੀ ਦੇ ਬਾਰੇ ਕਿਉਂ? ਉਹ ਆਪਣੇ ਆਪ ਦੇ ਬਾਰੇ ਸੋਚਦੀ ਕਿ ਅੱਜ ਮੇਰੀ ਤਾਂ ਵਾਰੀ ਨਹੀਂ ਆ। ਜਿਹਨੇ ਪਾਪ ਕੀਤੇ ਸੀ ਉਹ ਫੜੀ ਗਈ। ਤੇ ਜਦੋਂ ਉਹਦੀ ਆਪਣੀ ਵਾਰੀ ਆਉਂਦੀ ਤਾਂ ਫਿਰ ਉਹ ਸੋਚਦੀ ਕੁਦਰਤ ਨੇ ਇੱਦਾਂ ਹੀ ਲਿਖਿਆ ਸੀ, ਇਹ ਇੱਦਾਂ ਹੀ ਹੋਣਾ ਸੀ। ਮੈਂ ਦੂਸਰਿਆਂ ਨਾਲੋਂ ਅਲੱਗ ਆਂ, ਇਸ ਕਰਕੇ ਮੇਰਾ ਮੇਰੇ ਨਾਲ ਇੱਦਾਂ ਹੋ ਰਿਹਾ। ਮੇਰੇ ਨਾਲ ਕਦੀ ਕੁਝ ਮਾੜਾ ਨਹੀਂ ਹੋ ਸਕਦਾ। ਜੋ ਮਾੜਾ ਐ ਉਹ ਦੂਸਰੇ ਦੇ ਨਾਲ ਹੀ ਹੋ ਰਿਹਾ। ਇਹਨੇ ਕੁਝ ਗ਼ਲਤ ਕੀਤਾ ਹੋਊਗਾ, ਇਸ ਕਰਕੇ ਇਹਦੀ ਵਾਰੀ ਛੇਤੀ ਆ ਗਈ। ਜਾਂ ਜੇ ਕੁਝ ਕਦੀ ਹੋਇਆ ਤਾਂ ਅਸਲ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਉਹ ਹੋ ਰਿਹਾ। ਮੇਰੇ ਨਾਲ ਇੱਦਾਂ ਨਹੀਂ ਹੋ ਰਿਹਾ ਹੋਊਗਾ। ਜੇ ਮੇਰੇ ਨਾਲ ਇੱਦਾਂ ਕਦੇ ਕਿਤੇ ਹੋਇਆ ਤਾਂ ਮੈਂ ਇੱਦਾਂ ਵਿਵਹਾਰ ਨਹੀਂ ਕਰੂੰਗੀ। ਕਿਉਂਕਿ ਹਰ ਇੱਕ ਨੂੰ ਲੱਗਦਾ ਸੀ ਕਿ ਉਹ ਹੁਣ ਇਹਦੇ ਵਰਗੀ ਭੇਡ ਨਹੀਂ ਆ।
ਜਿੰਨਾ ਚਿਰ ਦੂਸਰਿਆਂ ਦੇ ਨਾਲ ਕੁਝ ਹੁੰਦਾ ਰਹਿੰਦਾ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅਹਿਸਾਸ ਨਾ ਹੁੰਦਾ ਕਿ ਖ਼ਤਰਾ ਹੌਲੀ-ਹੌਲੀ ਉਹਨਾਂ ਵੱਲ ਨੂੰ ਵੀ ਆਉਣਾ। ਕਿਉਂਕਿ ਹੁਣ ਉਹਨਾਂ ਨੂੰ ਜਾਦੂਗਰ ਨੇ ਆਪਣੀ ਜਾਦੂਗਰੀ ਦੇ ਵਿੱਚ ਬਿਲਕੁਲ ਐਨ ਰੰਗ ਲਿਆ ਸੀ। ਇੰਨਾ ਕੁ ਗੂੜ੍ਹਾ ਰੰਗ ਲਿਆ ਸੀ ਕਿ ਉਹਨਾਂ ਨੇ ਹੋਰ ਕੁਝ ਸੋਚਣਾ ਹੀ ਛੱਡ ਦਿੱਤਾ। ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ ਜਾਦੂਗਰ ਜਦੋਂ ਚਾਹੁੰਦਾ ਉਹਨਾਂ ਨੂੰ ਮਾਰਦਾ, ਜਦੋਂ ਚਾਹੁੰਦਾ ਉਹਨਾਂ ਦੀ ਖੱਲ ਉਤਾਰਦਾ, ਜਦੋਂ ਚਾਹੁੰਦਾ ਉਹਨਾਂ ਨੂੰ ਵੇਚ ਦਿੰਦਾ। ਪਰ ਮਜਾਲ ਕੀ ਸੀ ਕਿ ਭੇਡਾਂ ਇੱਧਰ-ਉੱਧਰ ਕਿਸੇ ਪਾਸੇ ਵੀ ਜਾਣ।
ਅਸਲ ਦੇ ਵਿੱਚ ਇਹ ਇਹ ਕਹਾਣੀ ਸੁਣ ਕੇ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਹਾਂ ਇਹ ਤਾਂ ਵਾਕਈ ਇਨਸਾਨ ਦੀ ਕਹਾਣੀ ਆ। ਇਹ ਸ਼ਾਇਦ ਰਾਈਟਰ ਨੇ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਹੀ ਲਿਖੀ ਹੋਵੇ। ਬਹੁਤ ਸਾਰੇ ਦਿਮਾਗ਼ ਇਸ ਟਾਈਮ ਦੇ ਉੱਤੇ ਇਹਨੂੰ ਇਹਨੂੰ ਅਲੱਗ-ਅਲੱਗ ਪਾਸਿਓਂ ਸਮਝਣ ਦੀ, ਜਾਨਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਆਖ਼ਰਕਾਰ ਇਹ ਜਾਦੂਗਰ ਹੈ ਕੌਣ? ਤਾਂ ਕਮਾਲ ਦੀ ਗੱਲ ਐ, ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮੇਂ ਦੇ ਹਿਸਾਬ ਦੇ ਨਾਲ ਬਿਆਨ ਕੀਤਾ।
ਵੈਸੇ ਤਾਂ ਇਹ ਕਹਾਣੀ ਜ਼ਿਆਦਾਤਰ ਮਨੁੱਖਾਂ ਦੀ ਸਥਿਤੀ ਨੂੰ ਦਰਸਾਉਂਦੀ ਆ। ਵੈਸੇ ਦੱਸਦੇ ਜਾਈਏ ਕਿ ਇਹ ਕਹਾਣੀ ਗੁਰਜੀਫ਼ ਦੇ ਦੁਆਰਾ ਲਿਖੀ ਗਈ ਐ। ਗੁਰਜੀਫ਼ 20ਵੀਂ ਸਦੀ ਦਾ ਇੱਕ ਮਹਾਨ ਦਾਰਸ਼ਨਿਕ ਮੰਨਿਆ ਜਾਂਦਾ। ਇਕੱਲਾ ਦਾਰਸ਼ਨਿਕ ਹੀ ਨਹੀਂ, ਅਧਿਆਤਮਕ ਗੁਰੂ ਵੀ। ਕਿਉਂਕਿ ਗੁਰਜੀਫ਼ ਦੇ ਬਾਰੇ ਇਹ ਵੀ ਇਹ ਵੀ ਮਸ਼ਹੂਰ ਐ ਕਿ ਉਹਨੇ ਉਹਨੇ ਇੱਕ ਚੌਥਾ ਸਿਧਾਂਤ ਵੀ ਦਿੱਤਾ ਸੀ।
ਖ਼ੈਰ ਗੁਰਜੀਫ਼ ਨੂੰ ਉਹਨਾਂ ਦਾਰਸ਼ਨਿਕਾਂ ਦੇ ਵਿੱਚੋਂ ਮੰਨਿਆ ਜਾਂਦਾ ਜਿਹਨੇ ਆਪਣੇ ਘਰੇ ਬਹਿ ਕੇ ਐਵੇਂ ਸੁਣੀਆਂ-ਸੁਣਾਈਆਂ ਦੇ ਉੱਤੇ ਆਪਣੇ ਵਿਚਾਰ ਨਹੀਂ ਦਿੱਤੇ। ਗੁਰਜੀਫ਼ ਕਹਿੰਦੇ ਨੇ ਕਾਫ਼ੀ ਘੁੰਮਿਆ-ਫਿਰਿਆ। ਦੂਰ-ਦੂਰ ਤੱਕ ਜਿੱਥੇ ਵੀ ਕਿਤੇ ਉਹਨੂੰ ਲੱਗਦਾ ਕਿ ਅਧਿਆਤਮ ਦੀ ਹੋਰ ਖੋਜ ਕਰਨ ਦੇ ਲਈ ਮੈਂ ਜਾ ਸਕਦਾ, ਇਸ ਕੁਦਰਤ ਦੇ, ਇਨਸਾਨ ਦੇ ਗੁੱਝੇ ਭੇਤ ਜਾਨਣ ਦੇ ਲਈ ਮੈਂ ਕਿਤੇ ਜਾ ਸਕਦਾ, ਕਿਤੇ ਹੋਰ ਖੋਜ ਹੋਈ ਆ ਤਾਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ। ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਉਹਨੇ ਉਸ ਜਗ੍ਹਾ ਦੇ ਜੀਵਨ ਨੂੰ ਵੇਖਿਆ, ਉਸ ਜਗ੍ਹਾ ਦੀਆਂ ਪਈਆਂ ਖੋਜਾਂ ਨੂੰ ਜਾਂਚਿਆ-ਪਰਖਿਆ, ਖ਼ਾਸ ਤੌਰ ਦੇ ਉੱਤੇ ਏਸ਼ੀਆ, ਮੱਧ ਪੂਰਬ ਦੀਆਂ ਕਈ ਤਰ੍ਹਾਂ ਦੀਆਂ ਯਾਤਰਾਵਾਂ ਕਰਕੇ। ਤਾਂ ਫਿਰ ਉਹਨੇ ਕਈ ਤਰ੍ਹਾਂ ਦੇ ਸਿਧਾਂਤ ਰੱਖੇ ਨੇ।
ਜਿਹਦੇ ਵਿੱਚ ਸਭ ਤੋਂ ਵਧੇਰੇ ਮਸ਼ਹੂਰ ਸਿਧਾਂਤ ਗੁਰਜੀਫ਼ ਦਾ ਇਹ ਮੰਨਿਆ ਜਾਂਦਾ ਕਿ ਆਪਾਂ ਸਾਰੇ ਸੌਂਦੇ ਜ਼ਰੂਰ ਆਂ, ਹਰ ਰੋਜ਼ ਸੌਂਦੇ ਆਂ, ਉੱਠਦੇ ਆਂ, ਪਰ ਵੇਖਿਆ ਜਾਵੇ ਤਾਂ ਸਾਰੀ ਉਮਰ ਆਪਾਂ ਨੀਂਦ ਦੇ ਵਿੱਚ ਹੀ ਰਹਿੰਨੇ ਆਂ। ਆਪਾਂ ਸੁੱਤਿਆਂ ਹੀ ਸਾਰੀ ਜ਼ਿੰਦਗੀ ਗਵਾ ਦਿੰਨੇ ਆਂ। ਸਾਨੂੰ ਲੱਗਦਾ ਆ ਕਿ ਆਪਾਂ ਹੋਸ਼ ਦੇ ਵਿੱਚ ਆਂ, ਆਪਾਂ ਉੱਠ ਪਏ ਆਂ ਸੌਂ ਕੇ। ਪਰ ਵੇਖਿਆ ਜਾਵੇ ਤਾਂ ਬਹੁਤੇ ਲੋਕ ਚੇਤਨਾ ਦੇ ਵਿੱਚ ਆਉਂਦੇ ਨਹੀਂ। ਉਹ ਸੁੱਤੇ-ਸਿੱਧੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਕੱਢ ਦਿੰਦੇ ਨੇ, ਮਸ਼ੀਨਾਂ ਵਾਂਗ ਉਹਨਾਂ ਦੀਆਂ ਆਦਤਾਂ ਪੱਕ ਚੁੱਕੀਆਂ ਨੇ। ਉਹ ਇਸ ਸਮਾਜ ਦੇ ਵਿੱਚ ਚਿਰਾਂ ਤੋਂ ਚੱਲ ਰਹੀਆਂ ਜਾਂ ਫਿਰ ਦੱਸੀਆਂ ਗਈਆਂ, ਲੋਕਾਂ ਦੇ ਵਿੱਚ ਮੌਜੂਦ ਜਿਹੜੀਆਂ ਆਦਤਾਂ ਨੇ, ਭਾਵਨਾਵਾਂ ਨੇ, ਉਹਨਾਂ ਦੇ ਉਹਨਾਂ ਦੇ ਜੋ ਵੀ ਤੇ ਜਿਹੜੇ ਵੀ ਤਰੀਕੇ ਤੇ ਮੰਨਣ ਦੇ, ਸੁਣਨ ਦੇ, ਕਹਿਣ ਦੇ ਤਰੀਕੇ ਨੇ, ਉਹਨਾਂ ਨੂੰ ਆਪਾਂ ਸੁੱਤੇ-ਸਿੱਧੀ ਕਬੂਲ ਲੈਨੇ ਆਂ। ਤੇ ਫਿਰ ਉਸੇ ਤਰ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਆਪਾਂ ਇਸ ਸਮਾਜ ਦੇ ਪ੍ਰਭਾਵ ਹੇਠ ਕੱਢ ਦਿੰਨੇ ਆਂ। ਯਾਨੀ ਕਿ ਕੁੱਲ ਮਿਲਾ ਕੇ ਉਹਦਾ ਇਹ ਕਹਿਣਾ ਸੀ ਕਿ ਆਪਾਂ ਯਾਨੀ ਕਿ ਇਨਸਾਨ ਸੁੱਤੇ ਹੀ ਜ਼ਿੰਦਗੀ ਗੁਜ਼ਾਰ ਰਹੇ ਆਂ।
ਵਾਪਸ ਕਹਾਣੀ ਵੱਲ ਨੂੰ ਆਈਏ ਤਾਂ ਕਹਾਣੀ ਵੀ ਇਹੋ ਹੀ ਸਾਨੂੰ ਦਰਸਾਉਂਦੀ ਆ ਕਿ ਜ਼ਿਆਦਾਤਰ ਸਾਡੀ ਸਾਡੀ ਇਹਨਾਂ ਭੇਡਾਂ ਵਰਗੀ ਸਥਿਤੀ ਆ। ਇਸ ਸਮਾਜ ਦੇ ਵਿੱਚ ਇਸ ਪਾਲਣ-ਪੋਸ਼ਣ ਦੇ ਵਿੱਚ ਖ਼ੁਦ ਨੂੰ ਜਿਹੜੇ ਤਰੀਕੇ ਦੇ ਨਾਲ ਆਪਾਂ ਦਿਲਾਸੇ ਦਿੰਨੇ ਆਂ, ਜਿਹੜੇ ਤਰੀਕੇ ਦੇ ਨਾਲ ਆਪਾਂ ਇੱਕ-ਦੂਸਰੇ ਨੂੰ ਭਰਮਾਂ ਦੇ ਵਿੱਚ ਪਾਇਆ ਵਾ, ਇਹ ਵੀ ਇੱਕ ਕਿਸਮ ਦਾ ਹਿਪਨੋਟਾਈਜ਼ ਹੀ ਆ। ਇਹਨਾਂ ਭੇਡਾਂ ਵਾਂਗ ਲੋਕ ਆਪਣੇ ਆਪ ਨੂੰ ਯਕੀਨ ਦਵਾਉਂਦੇ ਰਹਿੰਦੇ ਨੇ ਕਿ ਉਹ ਇੱਕ-ਦੂਸਰੇ ਦੇ ਨਾਲੋਂ ਵੱਖਰੇ ਨੇ। ਉਹਨਾਂ ਦਾ ਧਰਮ ਅਸਲ ਧਰਮ ਐ, ਉਹਨਾਂ ਦੀਆਂ ਮਾਨਤਾਵਾਂ ਅਸਲੀਆਂ ਮਾਨਤਾਵਾਂ ਨੇ। ਉਹਨਾਂ ਦੀ ਜ਼ਾਤ-ਬਰਾਦਰੀ ਦੂਸਰੇ ਦੇ ਨਾਲੋਂ ਉੱਚੀ ਆ। ਉਹਨਾਂ ਦਾ ਰੰਗ ਦੂਸਰਿਆਂ ਦੇ ਨਾਲੋਂ ਬਿਹਤਰ ਐ। ਉਹਨਾਂ ਦੀ ਸੋਚ ਦੂਸਰਿਆਂ ਦੇ ਨਾਲੋਂ ਬਿਹਤਰ ਐ। ਉਹਨਾਂ ਦੀ ਮੌਤ ਕੋਈ ਆਮ ਮੌਤ ਨਹੀਂ ਹੋਊਗੀ, ਉਹਨਾਂ ਦੀ ਮੌਤ ਦੂਸਰਿਆਂ ਦੇ ਨਾਲੋਂ ਬਿਹਤਰ ਮੌਤ ਹੋਊਗੀ। ਉਹ ਆਪਣੇ ਪਰਿਵਾਰ ਨੂੰ ਬਿਹਤਰ ਤਰੀਕੇ ਦੇ ਨਾਲ ਪਾਲ-ਪੋਸ ਸਕਦੇ ਨੇ। ਜੋ ਉਹਨਾਂ ਦੇ ਕੋਲ ਐ, ਜੋ ਉਹਨਾਂ ਨੇ ਜਾਣਿਆ, ਜਿਹੜੀ ਉਹ ਪੜ੍ਹਾਈ ਕਰਦੇ ਨੇ, ਉਹ ਦੂਸਰਿਆਂ ਦੇ ਨਾਲੋਂ ਬਿਹਤਰ ਐ।
ਇਸੇ ਕਰਕੇ ਤਾਂ ਸ਼ਾਇਦ ਆਸ-ਪਾਸ ਜੋ ਕੁਝ ਵੀ ਸਾਡੇ ਹੁੰਦਾ ਰਹਿੰਦਾ, ਲੋਕ ਮਰਦੇ ਰਹਿੰਦੇ, ਕੁਰਲਾਉਂਦੇ ਰਹਿੰਦੇ, ਪਰ ਸਾਨੂੰ ਇਹ ਲੱਗਦਾ ਕਿ ਹਾਲੇ ਸਾਡੀ ਤਾਂ ਵਾਰੀ ਨਹੀਂ ਆ। ਸੋ ਆਪਣੇ ਆਪ ਨੂੰ ਆਪਾਂ ਧੋਖੇ ਦੇ ਵਿੱਚ ਰੱਖਦੇ ਆਂ। ਸ਼ਾਇਦ ਇਹੋ ਹੀ ਕਹਿੰਦੀ ਆ ਸਾਨੂੰ ਕਹਾਣੀ ਕਿ ਆਪਣੇ ਆਪ ਨੂੰ ਵੀ ਨੀਂਦ 'ਚੋਂ ਉਠਾਓ। ਪਹਿਲਾਂ ਇਹ ਜਾਣੋ ਕਿ ਤੁਸੀਂ ਹੋ ਕੌਣ। ਇਨਸਾਨ ਪਹਿਲਾਂ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਆਪਣੇ ਅੰਦਰ ਪਹਿਲਾਂ ਝਾਤੀ ਤਾਂ ਮਾਰੇ, ਆਪਣੇ ਆਪ ਨੂੰ ਆਪਣੇ ਆਪ ਨੂੰ ਸੁਣਨ ਦਾ ਹੌਸਲਾ ਤਾਂ ਵਿਖਾਵੇ।
ਇਹ ਜਾਦੂਗਰ ਹੋਰ ਕੋਈ ਨਹੀਂ, ਇਹ ਜਾਦੂਗਰ ਇਹ ਕੁਦਰਤ, ਇਹ ਜਾਦੂਗਰ ਇਹ ਰੱਬ ਜਿਹਨੇ ਇਨਸਾਨ ਨੂੰ ਇਸ ਭਰਮ-ਭੁਲੇਖੇ ਦੇ ਵਿੱਚ ਰੱਖਿਆ। ਤੇ ਜਾਂ ਫਿਰ ਕਈ ਕਹਿੰਦੇ ਨੇ ਇਹ ਸਮਾਜਿਕ ਤਾਣੇ-ਬਾਣੇ, ਜਿਹਨੂੰ ਕਈ ਲੋਕ ਅੱਜ-ਕੱਲ੍ਹ ਇੱਕ ਪਰਸੈਂਟ ਵੀ ਕਹਿ ਦਿੰਦੇ ਨੇ। ਉਹ ਇੱਕ ਪਰਸੈਂਟ ਜਿਹੜਾ ਸਾਰੀ ਦੁਨੀਆ ਨੂੰ ਕੰਟਰੋਲ ਕਰਦਾ। ਤੇ ਕਈਆਂ ਨੇ ਇਸ ਤਰੀਕੇ ਦੇ ਨਾਲ ਕਹਾਣੀ ਦੀ ਵਿਆਖਿਆ ਕੀਤੀ ਐ ਪਈ ਉਹ ਇੱਕ ਪਰਸੈਂਟ ਉਹ ਜਿਹਨਾਂ ਦੇ ਕੋਲ ਪੈਸਾ ਵਾ, ਉਹ ਬਾਕੀ ਉਹ ਬਾਕੀ ਸਾਰਿਆਂ ਨੂੰ ਇਹਨਾਂ ਭੇਡਾਂ ਵਾਂਗ ਹਿਪਨੋਟਾਈਜ਼ ਕਰਕੇ ਰੱਖਦੇ ਨੇ।
ਪਰ ਕਮਾਲ ਦੀ ਗੱਲ ਐ ਕਾ ਸ਼ਾਇਦ ਸ਼ਾਇਦ ਇੱਕੋ ਹੀ ਇੱਜੜ ਹੋਊਗਾ, ਇੱਕੋ ਹੀ ਭੇਡਾਂ ਦਾ ਉਹ ਸਮੂਹ ਜਿਹਨੂੰ ਕਿਸੇ ਨੇ ਹਿਪਨੋਟਾਈਜ਼ ਕੀਤਾ ਤੇ ਉਸ ਤੋਂ ਬਾਅਦ ਤਾਂ ਫਿਰ ਅਸੀਂ ਆਪ ਹੀ ਇੱਕ-ਦੂਸਰੇ ਨੂੰ ਕਰਦੇ ਆਂ। ਅਸੀਂ ਆਪ ਹੀ ਹਿਪਨੋਟਾਈਜ਼ ਕਰਦੇ ਆਂ ਅੱਗੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਉੱਥੇ ਤਾਂ ਫਿਰ ਸ਼ਾਇਦ ਵਾਰ-ਵਾਰ ਕੋਈ ਹਿਪਨੋਟਾਈਜ਼ ਕਰਨ ਨਹੀਂ ਆਉਂਦਾ ਹੋਊਗਾ। ਸੋ ਬਹੁਤੇ ਇਸ ਤਰੀਕੇ ਦੇ ਨਾਲ ਵੀ ਵੇਖਦੇ ਨੇ ਕਿ ਇੱਕ ਸਮੂਹ ਨੂੰ ਸਿਰਫ਼ ਹਿਪਨੋਟਾਈਜ਼ ਕੀਤਾ ਗਿਆ, ਸੰਮੋਹਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਫਿਰ ਅੱਗੇ ਤੋਂ ਅੱਗੇ ਉਹ ਮਾਨਤਾਵਾਂ ਕਿੱਦਾਂ ਚੱਲਦੀਆਂ ਰਹਿੰਦੀਆਂ ਨੇ, ਲੀਹ ਤੋਂ ਹਟ ਕੇ ਵੱਖਰਾ ਕੋਈ ਸੋਚਣਾ ਹੀ ਨਹੀਂ ਚਾਹੁੰਦਾ।
ਸੋ ਆਸ ਕਰਦੇ ਆਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਗੁਰਜੀਫ਼ ਦੇ ਵੱਲੋਂ ਲਿਖੀ ਗਈ ਸੀ ਤੇ ਆਸ ਕਰਦੇ ਆਂ ਕਿ ਤੁਸੀਂ ਪਸੰਦ ਕੀਤੀ ਹੋਏਗੀ।
Frequently Asked Questions
'ਜਾਦੂਗਰ ਅਤੇ ਭੇਡਾਂ' ਦੀ ਕਹਾਣੀ ਦਾ ਮੁੱਖ ਸੰਦੇਸ਼ ਕੀ ਹੈ?
ਇਹ ਕਹਾਣੀ ਕਿਸ ਦਾਰਸ਼ਨਿਕ ਦੁਆਰਾ ਲਿਖੀ ਗਈ ਹੈ?
ਜਾਦੂਗਰ ਨੇ ਭੇਡਾਂ ਨੂੰ ਸੰਮੋਹਿਤ (Hypnotize) ਕਿਉਂ ਕੀਤਾ ਸੀ?
ਇਹ ਕਹਾਣੀ ਅੱਜ ਦੇ ਸਮਾਜ ਨਾਲ ਕਿਵੇਂ ਜੁੜਦੀ ਹੈ?
What's Your Reaction?
