ਇਨਸਾਨ ਹਮੇਸ਼ਾ ਦੁਖੀ ਕਿਉਂ ਰਹਿੰਦਾ ਹੈ? - Heart-Touching Punjabi Moral Story

ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਅਕਸਰ ਪਰੇਸ਼ਾਨ ਕਿਉਂ ਰਹਿੰਦੇ ਹਾਂ? ਗੁਰੂ ਅਤੇ ਚੇਲੇ ਦੇ ਸਫ਼ਰ ਦੀ ਇਸ ਭਾਵੁਕ ਪੰਜਾਬੀ ਕਹਾਣੀ ਰਾਹੀਂ ਜਾਣੋ ਸਾਡੇ ਦੁੱਖਾਂ ਦਾ ਅਸਲੀ ਕਾਰਨ ਅਤੇ ਜ਼ਿੰਦਗੀ ਜਿਊਣ ਦਾ ਸਹੀ ਤਰੀਕਾ।

Sep 9, 2026 - 14:25
 0  0

Share -

ਇਨਸਾਨ ਹਮੇਸ਼ਾ ਦੁਖੀ ਕਿਉਂ ਰਹਿੰਦਾ ਹੈ? - Heart-Touching Punjabi Moral Story
ਇੱਕ ਸਿਆਣਾ ਗੁਰੂ ਅਤੇ ਨੌਜਵਾਨ ਚੇਲਾ ਜੰਗਲ ਦੇ ਕੱਚੇ ਰਸਤੇ 'ਤੇ ਸਫ਼ਰ ਕਰਦੇ ਹੋਏ, ਜ਼ਿੰਦਗੀ ਦੇ ਡੂੰਘੇ ਸੱਚ ਅਤੇ ਦੁੱਖਾਂ ਦੇ ਕਾਰਨਾਂ ਬਾਰੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਦੇ ਹੋਏ।

ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ, ਸਿੱਖਿਆ ਦਾ ਇੱਕ ਅਲੱਗ ਪੈਟਰਨ ਸੀ (ਜਾਂ ਫਿਰ ਹੋ ਸਕਦਾ ਕਿਸੇ ਇੱਕ ਹਿੱਸੇ ਦੇ ਵਿੱਚ)। ਪੈਟਰਨ ਇਹ ਸੀ, ਤਰੀਕਾ ਇਹ ਸੀ ਕਿ ਜਦੋਂ ਵੱਡੇ ਲੋਕਾਂ ਦੇ, ਰਾਜਿਆਂ ਦੇ ਜਾਂ ਫਿਰ ਅਮੀਰ ਲੋਕਾਂ ਦੇ ਪੁੱਤ ਹੁੰਦੇ, ਤਾਂ ਉਹਨਾਂ ਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਜਾਂਦਾ। ਉੱਥੇ ਉਹ ਚੰਗੇ-ਚੰਗੇ ਗੁਣੀ-ਗਿਆਨੀ ਬੰਦਿਆਂ ਕੋਲੋਂ, ਗੁਰੂਆਂ ਦੇ ਕੋਲੋਂ ਸਿੱਖਿਆ ਲੈਂਦੇ। ਫਿਰ ਵਾਪਸ ਆ ਕੇ ਉਹ ਸਿੱਖਿਆ ਦੀ ਵਰਤੋਂ ਲੋਕਾਂ ਦੇ ਭਲੇ ਦੇ ਲਈ ਕਰਦੇ; ਜਾਂ ਫਿਰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ, ਆਪਣੇ ਰਾਜਕਾਲ ਨੂੰ ਚਲਾਉਣ ਦੇ ਲਈ, ਜਾਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਚਲਾਉਣ ਦੇ ਲਈ ਕਰਦੇ। ਦੂਸਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਵਧੇਰੇ ਸਿਆਣਾ ਦੱਸਣ ਦੇ ਲਈ, ਪੜ੍ਹਿਆ-ਲਿਖਿਆ ਦੱਸਣ ਦੇ ਲਈ—ਬਿਲਕੁਲ ਅੱਜ ਦੀ ਸ਼ਾਇਦ ਡਿਗਰੀ ਵਾਂਗ—ਕੋਈ ਪੜ੍ਹ-ਲਿਖ ਕੇ ਦੂਰ-ਦੁਰੇਡਿਓਂ ਪਿੰਡੋਂ ਆ ਜਾਏ ਤੇ ਉਹ ਵਧੀਆ ਮੰਨਿਆ ਜਾਂਦਾ, ਉਹਨੂੰ ਸੋਹਣਾ ਰੁਤਬਾ ਮਿਲਦਾ।
ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਦਾ ਪੁੱਤ ਆਸ਼ਰਮ ਦੇ ਵਿੱਚ ਚਲਾ ਗਿਆ। ਜੋ-ਜੋ ਵੀ ਮਨ ਦੇ ਵਿੱਚ ਆਉਂਦਾ, ਉਹ ਸਵਾਲ ਉਹ ਗੁਰੂ ਨੂੰ ਪੁੱਛਦਾ, ਤੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਉਹਨੂੰ ਜਵਾਬ ਦਿੰਦਾ। ਸੋ ਇਸ ਵਾਰੀ ਸਵਾਲ ਉਹ ਸੀ ਜੋ ਕਿ ਆਮ ਹੀ ਸਾਰਿਆਂ ਦਾ ਹੁੰਦਾ, ਜਿਸਦਾ ਜਵਾਬ ਲੱਭਦਿਆਂ ਸ਼ਾਇਦ ਸਾਰੀ ਉਮਰ ਲੰਘ ਜਾਂਦੀ ਆ। ਸਵਾਲ ਇਹ ਸੀ ਕਿ, "ਇਨਸਾਨ ਨੂੰ ਦੁੱਖ ਕਿਉਂ ਹੁੰਦੇ ਨੇ? ਇਨਸਾਨ ਇੰਨਾ ਦੁਖੀ ਕਿਉਂ ਹੁੰਦਾ? ਵਾਰ-ਵਾਰ ਦੁਖੀ ਕਿਉਂ ਹੁੰਦਾ? ਉਹ ਖੁਸ਼ ਕਿਉਂ ਨਹੀਂ ਰਹਿ ਸਕਦਾ? ਜ਼ਿੰਦਗੀ ਸਿੱਧੀ-ਸਿੱਧੀ ਅਸਾਨ ਤਰੀਕੇ ਦੇ ਨਾਲ ਕਿਉਂ ਨਹੀਂ ਚੱਲ ਸਕਦੀ? ਕਿਉਂ ਪੈਰ-ਪੈਰ ਦੇ ਉੱਤੇ ਪਰੇਸ਼ਾਨੀਆਂ ਆਉਂਦੀਆਂ?"
ਤਾਂ ਗੁਰੂ ਨੇ ਕਿਹਾ, "ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਨੂੰ ਲੈ ਕੇ ਇੱਕ ਸਫ਼ਰ ਦੇ ਉੱਤੇ ਨਿਕਲਾਂਗੇ। ਆਪਾਂ ਫਲਾਣੀ-ਫਲਾਣੀ ਜਗ੍ਹਾ ਦੇ ਉੱਤੇ ਦੂਸਰੇ ਸ਼ਹਿਰ ਜਾਣਾ। ਰਸਤੇ ਦੇ ਵਿੱਚ ਨਾਲ ਗੱਲਾਂ-ਬਾਤਾਂ ਚੱਲਦੀਆਂ ਰਹਿਣਗੀਆਂ, ਨਾਲ ਇੱਕ-ਦੂਸਰੇ ਦਾ ਸਾਥ ਹੋਜੂਗਾ ਤੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਇਨਸਾਨ ਨੂੰ ਦੁੱਖ ਕਿਉਂ ਹੁੰਦੇ ਨੇ? ਕਿਉਂ ਇਨਸਾਨ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ? ਵੈਸੇ ਤਾਂ ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਕੁਝ ਇੱਕ ਕਾਰਨ ਸ਼ਾਇਦ ਸਾਨੂੰ ਇਸ ਸਫ਼ਰ ਦੇ ਵਿੱਚੋਂ ਮਿਲ ਜਾਣ।"
ਤੇ ਅਗਲੇ ਦਿਨ ਤੜਕ-ਸਵੇਰੇ ਉੱਠ ਕੇ ਦੋਵੇਂ ਜਣੇ ਸਫ਼ਰ ਦੇ ਉੱਤੇ ਨਿਕਲ ਤੁਰੇ। ਰਸਤੇ ਦੇ ਵਿੱਚ ਉਹਨਾਂ ਸਮਿਆਂ ਦੇ ਮੁਤਾਬਿਕ ਕੋਈ ਗੱਡੇ ਵਾਲਾ ਮਿਲ ਗਿਆ। ਗੱਡੇ ਦੇ ਉੱਤੇ ਸਫ਼ਰ ਕਰਨਾ ਸ਼ੁਰੂ ਕੀਤਾ। ਹਾਲੇ ਦਿਨ ਥੋੜ੍ਹਾ ਜਿਹਾ ਚੜ੍ਹ ਹੀ ਰਿਹਾ ਸੀ ਕਿ ਨੌਜਵਾਨ ਨੇ ਬਾਬੇ ਨੂੰ ਕਿਹਾ, "ਗੁਰੂ ਜੀ, ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਡੇ ਦੇ ਉੱਤੇ ਝਟਕੇ ਬੜੇ ਲੱਗ ਰਹੇ ਆ? ਮੈਨੂੰ ਲੱਗਦਾ ਇਹਦੇ ਇੱਕ ਪਹੀਏ ਦੇ ਵਿੱਚ ਕੋਈ ਸਮੱਸਿਆ ਵਾ। ਤੇ ਜੇ ਇਹਦੇ ਪਹੀਏ ਦੇ ਵਿੱਚ ਸਮੱਸਿਆ ਹੈ, ਤੇ ਮੈਨੂੰ ਇੱਦਾਂ ਲੱਗਦਾ ਵੀ ਇਹਨੇ ਕਿਸੇ ਵੇਲੇ ਵੀ ਟੁੱਟ ਜਾਣਾ। ਟੁੱਟ ਕੇ ਥੱਲੇ ਡਿੱਗਾਂਗੇ, ਐਵੇਂ ਸੱਟ-ਪੇਟ ਲੱਗੂਗੀ, ਐਵੇਂ ਹਾਸੇ ਦਾ ਮਜ਼ਾਕ ਬਣਾਂਗੇ। ਇਹਦੇ ਨਾਲ ਆਪਾਂ ਕੋਈ ਬਹੁਤਾ ਸੁਰੱਖਿਅਤ ਨਹੀਂ।"
ਗੱਡੇ ਵਾਲੇ ਨੇ ਬਥੇਰਾ ਕਿਹਾ ਕਿ, "ਨਹੀਂ, ਇੱਦਾਂ ਦਾ ਕੁਝ ਨਹੀਂ, ਮੈਂ ਬੜੇ ਚਿਰਾਂ ਤੋਂ ਇੱਦਾਂ ਹੀ ਲਈ ਫਿਰਦਾ। ਮੈਂ ਤੁਹਾਡੀਆਂ ਗੱਲਾਂ ਦਾ ਬਥੇਰਾ ਆਨੰਦ ਮਾਣ ਰਿਹਾ, ਬੈਠੇ ਰਹੋ।" ਪਰ ਗੁਰੂ ਨੇ ਕਿਹਾ, "ਨਹੀਂ, ਜੇਕਰ ਭਾਈ ਮਨ ਦੇ ਵਿੱਚ ਹੁਣ ਡਰ ਬਹਿ ਗਿਆ ਤੇ ਕੋਈ ਗੱਲ ਨਹੀਂ। ਆਪਾਂ ਇਸ ਰਸਤੇ ਦੇ ਉੱਤੇ ਪੈਦਲ ਹੋ ਚੱਲਦੇ ਆਂ।"
ਤੇ ਗੱਡਾ ਛੱਡ ਕੇ ਦੋਵੇਂ ਜਣੇ ਪੈਦਲ ਹੋ ਤੁਰੇ। ਉਹ ਰਾਹ ਜਿਹਦੇ ਉੱਤੇ ਸੂਲਾਂ ਵੀ ਸੀ, ਜਿਹਦੇ ਉੱਤੇ ਰੋੜੇ ਵੀ ਸੀ, ਗੀਟੇ ਵੀ ਸੀ, ਪੈਰਾਂ ਦੇ ਬੁਰੇ ਹਾਲ ਹੋਣ ਲੱਗੇ। ਥੋੜ੍ਹੇ ਸਮੇਂ ਬਾਅਦ ਫਿਰ ਦੁਬਾਰਾ ਨੌਜਵਾਨ ਬੋਲਿਆ, "ਗੁਰੂ ਜੀ, ਇਸ ਰਾਹ ਦੇ ਉੱਤੇ ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦੇ ਰਹੇ ਤੇ ਪੈਰਾਂ ਦਾ ਬੁਰਾ ਹਾਲ ਹੋ ਜਾਣਾ। ਮੈਨੂੰ ਲੱਗਦਾ ਨਹੀਂ ਆ ਕਿ ਆਪਾਂ ਬਹੁਤੀ ਦੇਰ ਤੁਰ ਪਾਵਾਂਗੇ, ਸਫ਼ਰ ਸਾਡਾ ਲੰਮਾ ਹੈ।"
ਤੇ ਗੁਰੂ ਨੇ ਕਿਹਾ, "ਹੁਣ ਤਾਂ ਫਿਰ ਇੱਕ ਹੀ ਰਾਹ ਬਚਿਆ, ਉਹ ਰਾਹ ਵਾ ਜੰਗਲ ਦਾ। ਇੱਥੋਂ ਪਾਸਿਓਂ ਦੀ ਹੋ ਕੇ ਜੰਗਲ ਸ਼ੁਰੂ ਹੋ ਜਾਣਾ ਤੇ ਜੰਗਲ ਨੂੰ ਜਿੱਦਾਂ ਹੀ ਆਪਾਂ ਕਰਾਸ ਕਰਾਂਗੇ, ਆਪਾਂ ਦੂਸਰੇ ਨਗਰ ਵੱਲ ਨਿਕਲ ਆਉਣਾ। ਚੱਲ ਫਿਰ, ਆਪਾਂ ਜੰਗਲ ਵਿੱਚੋਂ ਦੀ ਚੱਲਦੇ ਆਂ।"
ਸੋਹਣਾ ਲੱਗਾ ਆਈਡੀਆ। ਜੰਗਲ ਦੇ ਵਿੱਚ ਹੁਣ ਉਹ ਰੋੜੇ ਤੇ ਨਹੀਂ ਸੀ, ਉਹ ਸੂਲਾਂ ਤੇ ਨਹੀਂ ਸੀ, ਪਰ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਰੂਰ ਸੀ। ਖ਼ਤਰਨਾਕ ਜਾਨਵਰਾਂ ਦੀਆਂ ਆਵਾਜ਼ਾਂ, ਤਰ੍ਹਾਂ-ਤਰ੍ਹਾਂ ਦੇ ਕੀੜੇ-ਮਕੌੜੇ, ਤਰ੍ਹਾਂ-ਤਰ੍ਹਾਂ ਦੇ ਸੱਪ-ਸਲੂਤੀਆਂ—ਪੈਰ-ਪੈਰ ਦੇ ਉੱਤੇ ਇੱਕ ਡਰ। ਬਹੁਤੀ ਵਾਰ ਝਾੜੀਆਂ ਨੂੰ ਪਰੇ ਕਰ-ਕਰ ਕੇ ਆਪ ਰਾਹ ਬਣਾ ਕੇ ਲੰਘਣਾ ਪੈਂਦਾ ਤੇ ਫਿਰ ਇੱਕ ਡਰ ਹੋਰ ਕਿ ਪਤਾ ਨਹੀਂ ਆਪਾਂ ਸਹੀ ਰਾਹ ਜਾ ਰਹੇ ਆਂ ਜਾਂ ਨਹੀਂ। ਥੋੜ੍ਹੀ ਅੱਗੇ ਜਾ ਕੇ ਉੱਥੇ ਵੀ ਨੌਜਵਾਨ ਕਹਿਣ ਲੱਗਾ, "ਗੁਰੂ ਜੀ, ਆਪਾਂ ਪਾਰ ਕਰ ਜਾਵਾਂਗੇ ਜੰਗਲ? ਲੰਘ ਜਾਵਾਂਗੇ? ਮੈਨੂੰ ਤੇ ਲੱਗਦਾ ਐਵੇਂ ਆਪਾਂ ਗਲਤ ਰਾਹ ਪੈ ਗਏ ਆਂ।"
ਗੁਰੂ ਨੇ ਨੌਜਵਾਨ ਨੂੰ ਵਿਸ਼ਵਾਸ ਦਿਵਾਇਆ ਕਿ, "ਮੈਂ ਇੱਥੋਂ ਕਈ ਵਾਰੀ ਲੰਘਿਆ, ਤੂੰ ਮੇਰੇ ਪਿੱਛੇ ਹੌਲੀ-ਹੌਲੀ ਤੁਰਿਆ ਆ।" ਔਖੇ-ਸੌਖੇ ਹੋ ਕੇ ਉਹਨਾਂ ਨੇ ਦਿਨ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਜੰਗਲ ਪਾਰ ਕੀਤਾ।
ਅੱਗੇ ਇੱਕ ਪਿੰਡ ਦਿਖਣਾ ਸ਼ੁਰੂ ਹੋਇਆ, ਤੇ ਪਿੰਡ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਰੋਟੀ-ਪਾਣੀ ਮੰਗਣਾ ਸ਼ੁਰੂ ਕੀਤਾ (ਦਾਨ-ਦਕਸ਼ਣਾ, ਭਿਕਸ਼ਾ ਲਈ), ਤਾਂ ਇੱਕ ਘਰ ਵਾਲੇ ਨੇ ਬੜੇ ਆਦਰ-ਮਾਣ ਦੇ ਨਾਲ ਕਿਹਾ, "ਆਜੋ, ਅੱਜ ਤੁਸੀਂ ਰੋਟੀ ਸਾਡੇ ਵੱਲੋਂ ਕਿਉਂ ਨਹੀਂ ਖਾ ਲੈਂਦੇ?" ਸਵੇਰ ਦੇ ਤੁਰੇ ਭੁੱਖੇ ਤੇ ਆਏ, ਹੋਰ ਕੀ ਚਾਹੀਦਾ ਸੀ। ਰੋਟੀ ਖਾਣ ਦੇ ਲਈ ਬੈਠੇ ਤਾਂ ਨੌਜਵਾਨ ਨੂੰ ਖਾਣਾ ਬਹੁਤਾ ਪਸੰਦ ਨਹੀਂ ਆਇਆ। ਪੁੱਛਣ ਲੱਗਾ, "ਹੋਰ ਕੋਈ ਸਬਜ਼ੀ ਨਹੀਂ ਹੈ ਘਰ ਦੇ ਵਿੱਚ?"
ਉਹ ਰੋਟੀ ਜਿਹੜੀ ਗੁਰੂ ਨੇ ਚੁੱਪ-ਚਾਪ ਖਾ ਲਈ, ਨੌਜਵਾਨ ਨੂੰ ਪਸੰਦ ਨਹੀਂ ਸੀ ਆਈ। ਘਰ ਦੇ ਵਿੱਚ ਕੁਝ ਹੋਰ ਨਾ ਹੋਣ ਦੇ ਕਰਕੇ ਘਰਵਾਲਾ ਤਾਂ ਹਾਲੇ ਨਹੀਂ ਕੁਝ ਬੋਲਿਆ, ਗੁਰੂ ਨੇ ਕਿਹਾ, "ਜੇ ਤੈਨੂੰ ਨੌਜਵਾਨਾ, ਨਹੀਂ ਪਸੰਦ ਆਈ ਤਾਂ ਕੋਈ ਗੱਲ ਨਹੀਂ। ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਹਾਲੇ ਬਹੁਤੀ ਰਾਤ ਨਹੀਂ ਹੋਈ, ਆਪਾਂ ਕਿਸੇ ਹੋਰ ਘਰ ਚੋਂ ਸਬਜ਼ੀ-ਭਾਜੀ ਲੈ ਲਾਂਗੇ। ਤੂੰ ਮੈਨੂੰ ਰੋਟੀ ਖਾ ਲੈਣ ਦੇ, ਆਪਾਂ ਨਿਕਲਦੇ ਆਂ, ਤੇ ਤੇਰੀ ਰੋਟੀ ਦਾ ਇੰਤਜ਼ਾਮ ਕਿਤੋਂ ਹੋਰ ਕਰ ਲਾਂਗੇ।"
ਇੰਨਾ ਕਹਿ ਕੇ ਗੁਰੂ ਨੇ ਆਪਣਾ ਰੋਟੀ-ਪਾਣੀ ਛਕਿਆ, ਧੰਨਵਾਦ ਕੀਤਾ ਉਹਨਾਂ ਲੋਕਾਂ ਦਾ, ਤੇ ਉਸ ਘਰੋਂ ਨਿਕਲ ਕੇ ਅਲੱਗ-ਅਲੱਗ ਘਰੀਂ ਜਾ ਕੇ ਰੋਟੀ ਲੱਭਣੀ ਸ਼ੁਰੂ ਕਰ ਦਿੱਤੀ। ਕਿਸੇ ਘਰ ਦੇ ਵਿੱਚ ਪੱਕੀ ਨਹੀਂ ਸੀ, ਕਿਸੇ ਘਰ ਨੇ ਪਹਿਲਾਂ ਹੀ ਖਾ ਲਈ। ਕਿਸੇ ਘਰ ਦੇ ਵਿੱਚ ਜੋ ਸੀ ਉਹ ਉਹਨੂੰ ਪਸੰਦ ਨਹੀਂ, ਜਾਂ ਫਿਰ ਉਹੀ ਜੋ ਪਹਿਲੇ ਘਰ ਦੇ ਵਿੱਚੋਂ ਛੱਡ ਕੇ ਆਇਆ ਸੀ। ਕੁੱਲ ਮਿਲਾ ਕੇ ਪੰਜ-ਸੱਤ ਘਰ ਫਿਰਨ ਤੋਂ ਬਾਅਦ ਹੁਣ ਹਨੇਰਾ ਵੀ ਵਧਣ ਲੱਗਾ, ਬਹੁਤਿਆਂ ਨੇ ਹੁਣ ਦਰਵਾਜ਼ੇ ਵੀ ਨਹੀਂ ਖੋਲ੍ਹੇ। ਗੁਰੂ ਨੇ ਕਿਹਾ, "ਚੱਲ ਕੋਈ ਗੱਲ ਨਹੀਂ, ਕੀ ਫਰਕ ਪੈਂਦਾ। ਤੂੰ ਥੋੜ੍ਹਾ ਜਿਹਾ ਹੋਰ ਸਮਾਂ ਕੱਢ, ਆਪਾਂ ਸਵੇਰ ਹੁੰਦਿਆਂ ਹੀ ਕਿਤੇ ਨਾ ਕਿਤੇ ਰੋਟੀ ਦਾ ਇੰਤਜ਼ਾਮ ਕਰ ਲਵਾਂਗੇ।" ਰਾਤ ਇਸੇ ਤਰ੍ਹਾਂ ਦੇ ਨਾਲ ਭੁੱਖਾ, ਪਾਣੀ ਪੀ ਕੇ ਸੁੱਤਾ।
ਤੇ ਸਵੇਰੇ ਅਗਲੇ ਸਫ਼ਰ ਦੇ ਉੱਤੇ ਨਿਕਲ ਤੁਰੇ। ਗੁਰੂ ਨੇ ਇਹ ਕਹਿ ਕੇ ਨਾਲ ਤੋਰ ਲਿਆ ਕਿ, "ਰਸਤੇ ਦੇ ਵਿੱਚ ਇੱਕ ਹੋਰ ਪਿੰਡ ਪੈਣਾ, ਆਪਾਂ ਉੱਥੋਂ ਕੁਝ ਖਾ ਲਾਂਗੇ। ਜਾਂ ਫਿਰ ਰਾਹ ਦੇ ਵਿੱਚ ਜੰਗਲ ਪੈਣਾ, ਉੱਥੋਂ ਕੋਈ ਫਲ ਤੋੜ ਕੇ ਖਾ ਲਾਂਗੇ। ਵੇਖ, ਜਿਹਨੇ ਢਿੱਡ ਲਾਇਆ, ਉਹਨੇ ਰਿਜ਼ਕ ਆਪਣੇ ਆਪ ਹੀ ਦੇ ਦੇਣਾ। ਯਕੀਨ ਰੱਖ, ਵਿਸ਼ਵਾਸ ਰੱਖ, ਤੁਰਿਆ ਰਹਿ।"
ਤੇ ਗੱਲੀਂ-ਬਾਤੀਂ ਲਾ ਕੇ ਨੌਜਵਾਨ ਨੂੰ ਫੇਰ ਨਾਲ ਤੋਰ ਲਿਆ। ਜੰਗਲ ਦੇ ਵਿੱਚ ਤੁਰੇ ਜਾਂਦੇ ਨੇ, ਤੇ ਇੱਕ ਸਮਾਂ ਇੱਦਾਂ ਦਾ ਆਇਆ ਜਦੋਂ ਕੁਝ ਹੁਣ ਤੁਰਿਆ ਵੀ ਨਹੀਂ ਜਾਣ ਡਿਆ, ਬੁਰੇ ਹਾਲ ਨੇ। ਕਹਿਣ ਲੱਗਾ, "ਹੁਣ ਨਹੀਂ ਮੇਰੇ ਤੋਂ ਕਦਮ ਪੁੱਟ ਹੁੰਦਾ। ਹੁਣ ਤਾਂ ਇੰਨੀ ਜ਼ਿਆਦਾ ਭੁੱਖ ਲੱਗੀ ਆ, ਜਿਹੜੀ ਉਹ ਪਹਿਲੇ ਘਰ ਵਾਲੀ ਸਬਜ਼ੀ ਸੀ, ਹੁਣ ਤੇ ਜੇ ਕਿਤੇ ਉਹੀ ਖਾਧੀ ਹੁੰਦੀ ਤਾਂ ਮੈਂ ਸੌਖਾ ਰਹਿੰਦਾ। ਹੁਣ ਨਹੀਂ ਮੇਰੇ ਕੋਲੋਂ ਤੁਰਿਆ ਜਾਣਾ।"
ਤਾਂ ਗੁਰੂ ਨੇ ਇੱਕ ਰੁੱਖ ਥੱਲੇ ਬਿਠਾ ਕੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਤੇ ਕਹਿਣ ਲੱਗਾ, "ਆਹ ਲੈ।"
ਇਹ ਸ਼ਾਇਦ ਉਹੀ ਰੋਟੀ ਸੀ ਜਿਹੜੀ ਉਹ ਪਹਿਲੇ ਘਰ ਦੇ ਵਿੱਚੋਂ ਠੁਕਰਾ ਕੇ ਆਇਆ ਸੀ। ਨੌਜਵਾਨ ਨੇ ਕਾਹਲੀ-ਕਾਹਲੀ ਦੇ ਵਿੱਚ ਰੋਟੀ ਖਾਧੀ ਤੇ ਫਿਰ ਗੁੱਸੇ ਗਿਲੇ ਕਰਨ ਲੱਗ ਪਿਆ। "ਗੁਰੂ ਜੀ, ਜੇ ਤੁਹਾਡੇ ਕੋਲ ਰੋਟੀ ਸੀ ਤੇ ਤੁਸੀਂ ਇੰਨੇ ਚਿਰ ਦੀ ਮੈਨੂੰ ਕਿਉਂ ਨਹੀਂ ਦਿੱਤੀ? ਤੁਹਾਨੂੰ ਪਤਾ ਮੈਂ ਰਾਤ ਦਾ ਭੁੱਖਾ ਤੇ ਤੁਸੀਂ ਉਦੋਂ ਮੈਨੂੰ ਰੋਟੀ ਦੇ ਦਿੰਦੇ।"
ਤਾਂ ਗੁਰੂ ਕਹਿਣ ਲੱਗਾ, "ਉਦੋਂ ਤੇਰਾ ਮਨ ਨਹੀਂ ਸੀ। ਇਹ ਉਹੀ ਰੋਟੀ ਆ ਜਿਹੜੀ ਤੂੰ ਠੁਕਰਾ ਕੇ ਆਇਆ ਸੀ। ਤੇ ਜੇ ਤੂੰ ਖਾਣੀ ਹੁੰਦੀ ਤੇ ਉਦੋਂ ਖਾ ਲੈਂਦਾ, ਤੇ ਜੇ ਤੈਨੂੰ ਵੈਲਿਊ ਹੁੰਦੀ ਤੇ ਉਦੋਂ ਹੁੰਦੀ। ਜੋ ਹੁਣ ਤੈਨੂੰ ਵੈਲਿਊ ਆ, ਉਹ ਉਦੋਂ ਕਦੀ ਵੀ ਨਹੀਂ ਸੀ ਹੋਣੀ। ਹੁਣ ਉਹੀ ਰੋਟੀ ਆ ਜਿਹੜੀ ਤੂੰ ਬੜੇ ਚਾਅ ਦੇ ਨਾਲ ਅੰਮ੍ਰਿਤ ਵਾਂਗੂੰ ਖਾ ਰਿਹਾ, ਪਰ ਉਦੋਂ ਇਹ ਉਹੀ ਰੋਟੀ ਸੀ ਜਿਹੜੀ ਤੂੰ ਠੁਕਰਾ ਕੇ ਆ ਗਿਆ ਸੀ। ਰਿਜ਼ਕ ਤਾਂ ਰਿਜ਼ਕ ਹੀ ਆ। ਜਿੰਨਾ ਚਿਰ ਰੋਟੀ-ਪਾਣੀ ਤੋਂ ਬਗੈਰ ਕਦਮ ਚੱਲਦੇ ਨੇ, ਓਨਾ ਚਿਰ ਚਲਾ ਲੈਣੇ ਚਾਹੀਦੇ ਆ।"
"ਤੇ ਨਾਲੇ ਹੁਣ ਆਪਣੇ ਇਸ ਸਫ਼ਰ ਦੇ ਬਾਰੇ ਆਪਾਂ ਥੋੜ੍ਹੀ ਵਿਚਾਰ-ਚਰਚਾ ਵੀ ਕਰ ਲੈਨੇ ਆਂ। ਤੇਰਾ ਸਵਾਲ ਸੀ ਕਿ ਇਨਸਾਨ ਨੂੰ ਦੁੱਖ ਕਿਉਂ ਹੁੰਦੇ ਨੇ? ਵੈਸੇ ਤਾਂ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਇਨਸਾਨ ਦੁਖੀ ਰਹਿੰਦਾ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਵੱਡਾ ਕਾਰਨ ਇਹ ਵੀ ਆ ਕਿ ਇਨਸਾਨ ਨੂੰ ਜ਼ਿੰਦਗੀ 'ਚ ਜੋ ਵੀ ਮਿਲਦਾ, ਉਹ ਪਸੰਦ ਨਹੀਂ ਆਉਂਦਾ। ਜਿਹੜੇ ਵੀ ਰਾਹ ਦੇ ਉੱਤੇ ਉਹ ਚੱਲ ਰਿਹਾ ਹੁੰਦਾ, ਵਰਤਮਾਨ ਸਮੇਂ ਦੇ ਵਿੱਚ ਜੋ ਕੁਝ ਵੀ ਉਹਦੇ ਨਾਲ ਹੋ-ਵਾਪਰ ਰਿਹਾ, ਜੋ ਵੀ ਉਹਨੂੰ ਰੱਬ ਨੇ ਦਿੱਤਾ, ਉਹਦੇ ਵਿੱਚ ਉਹ ਖੁਸ਼ ਨਾ ਰਹਿ ਕੇ ਹਮੇਸ਼ਾ ਆਪਣੇ ਰਾਹ ਬਦਲਦਾ ਰਹਿੰਦਾ।... ਜਦੋਂ ਇਨਸਾਨ ਉਸ ਦੇ ਦਿੱਤੇ ਨੂੰ ਠੋਕਰਾਂ ਮਾਰਦਾ, ਜਾਂ ਜੋ ਵੀ ਸਾਨੂੰ ਜ਼ਿੰਦਗੀ, ਜੋ ਸਾਨੂੰ ਕੁਦਰਤ ਦਿੰਦੀ ਆ, ਉਹਨੂੰ ਆਪਾਂ ਇੱਕ ਪਾਸੇ ਕਰਕੇ ਰੱਖ ਦਿੰਦੇ ਆਂ (ਅੰਗਰੇਜ਼ੀ 'ਚ ਕਹੀਏ ਤੇ 'ਫੌਰ ਗਰਾਂਟਿਡ' ਲੈਂਦੇ ਆਂ)। ਇਨਸਾਨ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਉਹ ਇਸ ਤੋਂ ਵੀ ਬਿਹਤਰ ਕਿਸੇ ਚੀਜ਼ ਦਾ ਹੱਕਦਾਰ ਆ।"
"ਇਸੇ ਵਜ੍ਹਾ ਦੇ ਕਰਕੇ ਇਨਸਾਨ ਇੱਕੋ ਹੀ ਸਫ਼ਰ ਦੇ ਉੱਤੇ ਵਾਰ-ਵਾਰ ਦੁਖੀ ਹੁੰਦਾ। ਵੇਖਿਆ ਜਾਵੇ ਸਫ਼ਰ ਤਾਂ ਇੱਕੋ ਹੀ ਆ।... ਸੋ ਕੁੱਲ ਮਿਲਾ ਕੇ ਦੁੱਖਾਂ ਦਾ ਕਾਰਨ ਇਨਸਾਨ ਆਪ ਹੀ ਆ, ਇਨਸਾਨ ਦੀ ਸੋਚ ਆ, ਇਨਸਾਨ ਦਾ ਮਨ ਆ।"
ਤੇ ਆਸ ਕਰਦੇ ਆਂ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦਾ ਇਹ ਸਫ਼ਰ ਚੱਲਦਾ ਰਵੇ, ਹਾਸੇ ਖੇਡੇ ਚੱਲਦੇ ਰਹਿਣ, ਸੋਹਣਾ ਸਾਥ ਬਣਿਆ ਰਵੇ ਜਿਹੜਾ ਇਸ ਤਰੀਕੇ ਦੇ ਨਾਲ ਸਮੇਂ-ਦਰ-ਸਮੇਂ ਸਾਨੂੰ ਕਿਤੇ ਸਮਝਾਉਂਦਾ ਕਰਦਾ ਰਵੇ। ਤੇ ਇੱਕ ਦੂਸਰੇ ਦੇ ਹੁੰਗਾਰੇ ਦੇ ਨਾਲ ਇਹ ਸਫ਼ਰ ਫਿਰ ਆਪੇ ਹੀ ਅਸਾਨ ਜਿਹਾ ਲੱਗਣ ਲੱਗ ਪੈਂਦਾ।

Frequently Asked Questions

ਕਹਾਣੀ ਅਨੁਸਾਰ ਇਨਸਾਨ ਦੀ ਪਰੇਸ਼ਾਨੀ ਅਤੇ ਦੁੱਖਾਂ ਦਾ ਅਸਲੀ ਕਾਰਨ ਕੀ ਹੈ?
ਕਹਾਣੀ ਅਨੁਸਾਰ ਇਨਸਾਨ ਦੇ ਦੁੱਖਾਂ ਦਾ ਅਸਲੀ ਕਾਰਨ ਉਸਦੀ ਆਪਣੀ ਅਸੰਤੁਸ਼ਟੀ ਹੈ। ਪ੍ਰਮਾਤਮਾ ਜਾਂ ਕੁਦਰਤ ਵੱਲੋਂ ਜੋ ਕੁਝ ਵੀ ਇਨਸਾਨ ਨੂੰ ਮਿਲਦਾ ਹੈ, ਉਹ ਉਸਦੀ ਕਦਰ ਨਹੀਂ ਕਰਦਾ ਅਤੇ ਹਮੇਸ਼ਾ ਉਸਨੂੰ ਹਲਕੇ ਵਿੱਚ (for granted) ਲੈਂਦਾ ਹੈ। ਹਮੇਸ਼ਾ ਹੋਰ ਬਿਹਤਰ ਦੀ ਤਲਾਸ਼ ਵਿੱਚ ਭਟਕਣਾ ਹੀ ਦੁੱਖ ਦਾ ਕਾਰਨ ਹੈ।
ਗੁਰੂ ਨੇ ਨੌਜਵਾਨ ਨੂੰ ਵੱਖ-ਵੱਖ ਰਸਤਿਆਂ (ਗੱਡਾ, ਪੈਦਲ, ਜੰਗਲ) ਤੋਂ ਕਿਉਂ ਲਿਜਾਇਆ?
ਗੁਰੂ ਪ੍ਰੈਕਟੀਕਲ ਤਰੀਕੇ ਨਾਲ ਇਹ ਸਮਝਾਉਣਾ ਚਾਹੁੰਦੇ ਸਨ ਕਿ ਜ਼ਿੰਦਗੀ ਦਾ ਕੋਈ ਵੀ ਰਾਹ ਮੁਸ਼ਕਿਲਾਂ ਤੋਂ ਰਹਿਤ ਨਹੀਂ ਹੈ। ਅਸੀਂ ਅਕਸਰ ਥੋੜ੍ਹੀ ਜਿਹੀ ਤਕਲੀਫ਼ ਆਉਣ 'ਤੇ ਰਾਹ ਬਦਲ ਲੈਂਦੇ ਹਾਂ, ਪਰ ਹਰ ਨਵੇਂ ਰਾਹ (ਜਿਵੇਂ ਗੱਡਾ, ਪੈਦਲ ਜਾਂ ਜੰਗਲ) ਦੀਆਂ ਆਪਣੀਆਂ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਹਨ। ਸਾਨੂੰ ਹਾਲਾਤਾਂ ਦਾ ਸਾਹਮਣਾ ਕਰਨਾ ਸਿੱਖਣਾ ਚਾਹੀਦਾ ਹੈ ਨਾ ਕਿ ਭੱਜਣਾ।
ਨੌਜਵਾਨ ਨੇ ਪਹਿਲਾਂ ਮਿਲੀ ਰੋਟੀ ਨੂੰ ਕਿਉਂ ਠੁਕਰਾ ਦਿੱਤਾ ਸੀ ਅਤੇ ਬਾਅਦ ਵਿੱਚ ਉਹੀ ਰੋਟੀ ਕਿਉਂ ਖਾਧੀ?
ਪਹਿਲਾਂ ਨੌਜਵਾਨ ਨੂੰ ਲੱਗਾ ਕਿ ਉਹ ਸ਼ਾਇਦ ਕਿਸੇ ਹੋਰ ਵਧੀਆ ਪਕਵਾਨ ਜਾਂ ਸਬਜ਼ੀ ਦਾ ਹੱਕਦਾਰ ਹੈ, ਇਸ ਲਈ ਉਸਨੇ ਹੰਕਾਰ ਜਾਂ ਨਾ-ਪਸੰਦਗੀ ਕਾਰਨ ਰੋਟੀ ਠੁਕਰਾ ਦਿੱਤੀ। ਪਰ ਜਦੋਂ ਅਗਲੇ ਦਿਨ ਉਸਨੂੰ ਸੱਚੀ ਭੁੱਖ ਲੱਗੀ, ਤਾਂ ਉਹੀ ਸੁੱਕੀ ਰੋਟੀ ਉਸਨੂੰ ਅੰਮ੍ਰਿਤ ਵਰਗੀ ਲੱਗੀ। ਇਹ ਦਰਸਾਉਂਦਾ ਹੈ ਕਿ ਜਦੋਂ ਤੱਕ ਇਨਸਾਨ ਨੂੰ ਲੋੜ ਨਾ ਹੋਵੇ, ਉਹ ਦਾਤਾਂ ਦੀ ਕਦਰ ਨਹੀਂ ਕਰਦਾ।

What's Your Reaction?

like

dislike

love

funny

angry

sad

wow