ਚੈਖਵ ਦੀ ਕਹਾਣੀ ਜੋਏ 'ਤੇ ਅਧਾਰਿਤ ਪੰਜਾਬੀ ਕਹਾਣੀ - Kitaab Kahani
ਐਂਟਨ ਚੈਖਵ ਦੀ ਮਸ਼ਹੂਰ ਕਹਾਣੀ 'Joy' ਤੋਂ ਪ੍ਰੇਰਿਤ ਇੱਕ ਅਜੋਕੇ ਇਨਸਾਨ ਦੀ ਮਾਨਸਿਕਤਾ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਸਸਤੀ ਮਸ਼ਹੂਰੀ ਦੀ ਭੁੱਖ ਨੂੰ ਦਰਸਾਉਂਦੀ ਬਿਹਤਰੀਨ ਪੰਜਾਬੀ ਆਡੀਓ ਕਹਾਣੀ।
ਮੀਤ ਨਾਂ ਦਾ ਗੱਭਰੂ ਉਛਲਦਾ-ਕੁੱਦਦਾ, ਛਾਲਾਂ ਮਾਰਦਾ ਬੜਾ ਖੁਸ਼ੀ-ਖੁਸ਼ੀ ਘਰ ਆਇਆ। ਅੱਜ ਤੇ ਬਾਰ-ਬਾਰ ਬੈੱਲ ਮਾਰੀ ਜਾਂਦਾ, ਇੰਨਾ ਵੀ ਸਬਰ ਨਹੀਂ ਕੀਤਾ ਕਿ ਕੋਈ ਆਉਂਦਾ ਹੋਊਗਾ ਘੜੀ ਲੱਗਣੀ ਆ। ਮਾਂ ਨੇ ਦਰਵਾਜ਼ਾ ਖੋਲ੍ਹਿਆ। ਅੱਜ ਉਹਦਾ ਚਿਹਰਾ ਹੀ ਕੁਝ ਹੋਰ ਸੀ, ਅੱਜ ਉਹਦੀ ਖੁਸ਼ੀ ਹੀ ਕੁਝ ਹੋਰ ਸੀ। ਜਿੱਦਾਂ ਕਹਿ ਦਿੰਦੇ ਨੇ ਨਾ ਕਿ ਬੰਦਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ। ਭੱਜ ਕੇ ਘਰ ਦੇ ਵਿਚਕਾਰ, ਐਨ ਰਸੋਈ ਦੇ ਸਾਹਮਣੇ ਆ ਗਿਆ। "ਓਏ, ਤੁਹਾਨੂੰ ਕੁਝ ਪਤਾ ਵੀ ਹੈ ਅੱਜ ਹੋਇਆ ਕੀ? ਕਿਸੇ ਨੇ ਅਖ਼ਬਾਰ ਪੜ੍ਹੀ ਕਿ ਨਹੀਂ ਪੜ੍ਹੀ?" ਪਿਓ ਨੇ ਮਾਂ ਵੱਲ ਵੇਖਿਆ, ਮਾਂ ਨੇ ਪਿਓ ਵੱਲ। ਇੱਦਾਂ ਦਾ ਕੀ ਹੋ ਗਿਆ? ਉਤਲੋਂ-ਉਤਲੋਂ ਜਿਹੀ ਅਖ਼ਬਾਰ ਤਾਂ ਪੜ੍ਹੀ ਆ ਪਰ, ਪਰ ਇਹੋ ਜਿਹਾ ਕੀ ਆਇਆ ਅਖ਼ਬਾਰ ਦੇ ਵਿੱਚ? ਅਖ਼ਬਾਰ ਦੇ ਵਿੱਚ ਤਾਂ ਹਮੇਸ਼ਾ ਖ਼ਬਰਾਂ ਆਉਂਦੀਆਂ ਨੇ—ਕਿਤੇ ਲੱਗੀਆਂ ਲੜਾਈਆਂ, ਕਿਤੇ ਹੋਇਆ ਐਕਸੀਡੈਂਟ, ਕਿਤੇ ਪੌਲੀਟਿਕਸ, ਕਿਤੇ ਕਿਸੇ ਦੇ ਉੱਤੇ, ਕਿਸੇ ਦੇ ਉੱਤੇ ਦੋਸ਼, ਇਹੋ ਜਿਹਾ ਕੀ ਆ ਜਿਹਦੇ ਉੱਤੇ ਸਾਡੇ ਪੁੱਤ ਨੂੰ ਇੰਨੀ ਖੁਸ਼ੀ ਹੋ ਰਹੀ ਐ? ਤਾਂ ਉਹ ਫਿਰ ਦੁਬਾਰਾ ਬੋਲਿਆ, "ਮੈਨੂੰ ਪਤਾ ਸੀ ਤੁਹਾਡੇ ਕੋਲ ਅਖ਼ਬਾਰ ਨਹੀਂ ਹੋਣੀ। ਮੈਂ ਅਖ਼ਬਾਰ ਨਾਲ ਲੈ ਕੇ ਆਇਆ।" ਆਪਣੀ ਜੇਬ ਦੇ ਵਿੱਚੋਂ ਅਖ਼ਬਾਰ ਕੱਢ ਕੇ, ਪਿਓ ਨੂੰ ਫੜਾਉਂਦਿਆਂ ਇੱਕ ਖ਼ਬਰ ਵੱਲ ਨੂੰ ਇਸ਼ਾਰਾ ਕੀਤਾ।
ਘਰ ਦੇ ਵਿੱਚ ਇੰਨਾ ਰੌਲਾ-ਰੱਪਾ ਜਿਹਾ ਸੁਣ ਕੇ ਹੁਣ ਛੋਟੇ ਭੈਣ-ਭਰਾ ਵੀ ਉੱਠ ਕੇ ਬਾਹਰ ਆ ਗਏ ਨੇ। ਉਹ ਵੀ ਵੇਖ ਰਹੇ ਨੇ ਕਿ ਸਾਡਾ ਭਰਾ ਅੱਜ ਇੰਨਾ ਖੁਸ਼ ਕਿਉਂ ਆ? ਮਾਂ ਨੇ ਵੀ ਭੱਜ ਕੇ ਰਸੋਈ ਦੇ ਵਿੱਚ ਆਪਣਾ ਚੁੱਲ੍ਹਾ ਬੰਦ ਕਰ ਦਿੱਤਾ, ਐਵੇਂ ਕਿਤੇ ਸਬਜ਼ੀ ਨਾ ਸੜ ਜਾਵੇ, ਇਹਦੀ ਗੱਲ ਪਹਿਲਾਂ ਧਿਆਨ ਦੇ ਨਾਲ ਹੀ ਸੁਣ ਲਈਏ। ਇਸ ਤੋਂ ਪਹਿਲਾਂ ਕਿ ਪਿਓ ਅਖ਼ਬਾਰ ਚੰਗੀ ਤਰ੍ਹਾਂ ਤੈਹਾਂ ਖੋਲ੍ਹ ਕੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਦਾ, ਮੀਤ ਨੇ ਭੱਜ ਕੇ ਜਾ ਕੇ ਕਾਹਲੀ-ਕਾਹਲੀ ਦੇ ਵਿੱਚ ਅਖ਼ਬਾਰ ਖੋਲ੍ਹੀ ਤਾਂ ਉਹਦੇ ਵਿੱਚੋਂ ਇੱਕ ਖ਼ਬਰ ਦੇ ਵੱਲ ਆਪਣੀ ਉਂਗਲ ਦੇ ਨਾਲ ਇਸ਼ਾਰਾ ਕੀਤਾ, "ਆਹ ਵੇਖੋ, ਆਹ ਪੜ੍ਹੋ! ਤੁਹਾਨੂੰ ਤਾਂ ਹਮੇਸ਼ਾ ਮੈਂ ਨਿਕੰਮਾ ਲੱਗਦਾ ਸੀ ਨਾ? ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਸਾਰੇ ਸ਼ਹਿਰ ਦੇ ਵਿੱਚ ਮੇਰਾ ਨਾਂ ਲਿਆ ਜਾ ਰਿਹਾ। ਓਏ ਖੁਸ਼ੀ ਮਨਾਓ, ਤੁਹਾਡਾ ਪੁੱਤ ਸਾਰੇ ਸ਼ਹਿਰ ਦੇ ਵਿੱਚ ਮਸ਼ਹੂਰ ਹੋ ਗਿਆ!" ਆਖਰਕਾਰ ਇਹੋ ਜਿਹਾ ਹੋਇਆ ਕੀ ਸੀ?
"ਆਹ ਵੇਖੋ, ਆਹ ਵੇਖੋ ਕੀ ਲਿਖਿਆ—ਮੀਤ ਨਾਂ ਦਾ ਇੱਕ ਕਲਰਕ ਪੱਬ ਦੇ ਵਿੱਚ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀ ਕੇ ਜਦੋਂ ਸ਼ਰਾਬੀ ਹਾਲਤ ਦੇ ਵਿੱਚ ਬਾਹਰ ਨਿਕਲਿਆ, ਤਾਂ ਉਹਦੇ ਨਾਲ ਇੱਕ ਹਾਦਸਾ ਵਾਪਰਿਆ। ਸ਼ਰਾਬੀ ਹਾਲਤ ਦੇ ਵਿੱਚ ਉਹ ਬਿਲਕੁਲ ਐਨ ਸੜਕ ਦੇ ਕਿਨਾਰੇ ਆ ਕੇ ਡਿੱਗਾ। ਉਸ ਜਗ੍ਹਾ ਦੇ ਉੱਤੇ ਮੌਜੂਦ ਕੁਝ ਹੋਰ ਲੋਕ ਦੱਸਦੇ ਨੇ ਕਿ ਮੀਤ ਨੂੰ ਆਪਣੇ ਪੈਰਾਂ ਦੇ ਉੱਤੇ ਖਲੋਣ ਦੀ ਵੀ ਹੋਸ਼ ਨਹੀਂ ਸੀ। ਜਦੋਂ ਉਹ ਸੜਕ ਦੇ ਉੱਤੇ ਡਿੱਗਾ, ਤਾਂ ਇੱਕ ਟਾਂਗੇ ਵਾਲਾ ਦੂਸਰੇ ਪਾਸੇ ਤੋਂ ਆ ਰਿਹਾ ਸੀ, ਉਹਦੇ ਡਿੱਗਣ ਦੇ ਕਰਕੇ ਉਹ ਘੋੜਾ ਡਰ ਗਿਆ। ਘੋੜੇ ਨੇ ਇੱਕਦਮ ਆਪਣਾ ਰਾਹ ਬਦਲਿਆ, ਤੇ ਘੋੜੇ ਦੇ ਰਾਹ ਬਦਲਣ ਦੇ ਕਰਕੇ ਉਹ ਟਾਂਗਾ ਪਿੱਛੋਂ ਆਉਂਦੀ ਇੱਕ ਕਾਰ ਦੇ ਵਿੱਚ ਜਾ ਵੱਜਾ। ਮੀਤ ਨੂੰ ਬਾਅਦ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ। ਡਾਕਟਰਜ਼ ਦੀ ਰਿਪੋਰਟ ਦੇ ਮੁਤਾਬਕ ਮੀਤ ਨੂੰ ਕੋਈ ਖ਼ਾਸ ਸੱਟਾਂ ਨਹੀਂ ਲੱਗੀਆਂ।"
ਤੇ ਪਿਓ ਦੀ ਗੱਲ ਵਿੱਚੇ ਟੋਕਦਿਆਂ ਮੀਤ ਨੇ ਆਪਣੀ ਪੈਂਟ ਤਾਂਹ ਕਰਕੇ ਕਿਹਾ, ਪਹੁੰਚਾ ਉੱਤੇ ਕਰਕੇ, "ਆਹ ਵੇਖੋ, ਮਾੜੀ ਜਿਹੀ ਲੱਗੀ ਐ ਸੱਟ, ਕੁਝ ਖ਼ਾਸ ਨਹੀਂ ਹੋਇਆ। ਬੱਸ ਥੋੜ੍ਹੀ ਜਿਹੀ ਖਰੋਚ ਆਈ ਐ। ਹਾਹਾ, ਇਹ ਸ਼ਾਇਦ ਲਿਖਣਾ ਭੁੱਲ ਗਏ। ਜਦੋਂ ਮੈਂ ਡਿੱਗਾ ਸੀ ਨਾ, ਤੇ ਉਦੋਂ ਸ਼ਾਇਦ, ਸ਼ਾਇਦ ਟਾਂਗੇ ਦਾ, ਟਾਂਗੇ ਦਾ ਹੀ ਕੋਈ ਪਾਰਟ ਸੀ ਸ਼ਾਇਦ ਉਹ ਵੱਜਾ ਮੇਰੇ ਇੱਥੇ ਗਿੱਟੇ ਦੇ ਲਾਗੇ। ਪਰ ਇੰਨਾ ਕੁ ਤੇ ਹੋਣਾ ਹੀ ਸੀ। ਮੈਂ ਵੈਸੇ ਡਿੱਗਣ ਲੱਗਿਆਂ ਇਸ ਚੀਜ਼ ਦਾ ਕਾਫੀ ਖ਼ਿਆਲ ਰੱਖਿਆ, ਮੈਨੂੰ ਪਤਾ ਲੱਗ ਗਿਆ ਸੀ, ਮੈਂ, ਮੈਂ ਡਿੱਗ ਚੱਲਿਆ। ਪਰ ਮੈਂ ਬੜਾ ਸੰਭਲ ਕੇ ਡਿੱਗਾ। ਹਾਹਾ, ਤੇ ਨਾਲੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਜਦੋਂ ਘੋੜਾ ਟਾਂਗਾ ਲੈ ਕੇ ਦੂਜੇ ਪਾਸੇ ਨੂੰ ਦੌੜਿਆ ਨਾ, ਉਹਨੇ ਰਾਹ ਬਦਲਿਆ, ਤੁਹਾਨੂੰ ਪਤਾ ਉਹ ਜਿਹੜੀ ਕਾਰ ਦੇ ਵਿੱਚ ਵੱਜਾ ਸੀ ਜਾ ਕੇ, ਉਹ ਕਾਰ ਕਿਹਦੀ ਸੀ? ਮੈਨੂੰ ਪਤਾ ਸੀ ਤੁਹਾਨੂੰ ਨਹੀਂ ਪਤਾ ਹੋਊਗਾ। ਉਹ ਕਾਰ ਸ਼ਹਿਰ ਦੇ ਫਲਾਣੇ-ਫਲਾਣੇ ਅਮੀਰ ਬੰਦੇ ਦੀ ਸੀ। ਮੌਲ ਦੇ ਵਿੱਚ ਇਕੱਠੀਆਂ ਚਾਰ ਦੁਕਾਨਾਂ ਨੇ ਉਹਦੀਆਂ। ਸ਼ਹਿਰ ਦੇ ਵਿੱਚ ਪੂਰਾ ਨਾਂ ਆ ਉਹਦਾ। ਉਹਦੀ ਗੱਡੀ ਦੇ ਨਾਲ ਜਾ ਕੇ ਟਾਂਗਾ ਟਕਰਾਇਆ ਸੀ। ਉਹਨੂੰ ਕੀ ਪਤਾ ਕਿ ਇੱਥੇ ਮੀਤ ਹੁਰੀਂ ਡਿੱਗੇ ਪਏ ਨੇ।"
ਉਹ ਬੜੇ ਫ਼ਖਰ ਦੇ ਨਾਲ ਦੱਸ ਰਿਹਾ ਸੀ, ਤੇ ਪਿਓ ਨੇ ਅੱਗੇ ਖ਼ਬਰ ਪੜ੍ਹਨੀ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੀ। ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕਿ ਅੱਜ ਮੇਰਾ ਅਖ਼ਬਾਰ ਦੇ ਵਿੱਚ ਨਾਂ ਆਇਆ। "ਤੁਹਾਨੂੰ ਪਤਾ ਮੇਰੇ ਕਈ ਦੋਸਤਾਂ ਦੇ ਫੋਨ ਆ ਚੁੱਕੇ ਨੇ? ਮੇਰੇ ਕਈ ਦੋਸਤ ਇਸ ਖ਼ਬਰ ਦੇ ਬਾਰੇ ਜਾਣਦੇ ਨੇ, ਉਹ ਮੇਰੇ ਤੋਂ ਜੈਲਸ ਫੀਲ ਕਰ ਰਹੇ ਨੇ।" ਤੇ ਇੱਕ ਵਾਰੀ ਫਿਰ ਤੋਂ ਉਹਨੇ ਸਾਰੇ ਘਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਐਲਾਨ ਕੀਤਾ, "ਉਹ ਵੇਖਿਆ, ਮੇਰਾ ਅਖ਼ਬਾਰ ਦੇ ਵਿੱਚ ਨਾਂ ਆਇਆ!" ਪਰਿਵਾਰ ਦੇ ਕੁਝ ਜੀਅ ਹੈਰਾਨ ਸੀ, ਆਖਰਕਾਰ ਇਹ, ਇਹ ਖੁਸ਼ੀ ਕਿਹੜੀ ਚੀਜ਼ ਦੀ ਐ? ਪਰ ਉਹਨੇ ਤਾਂ ਕਿਸੇ ਦੀ ਸੁਣੀ ਨਹੀਂ, ਉਹਨੇ ਤਾਂ ਕਿਸੇ ਦੀ ਮੰਨੀ ਨਹੀਂ। ਇਸੇ ਤਰ੍ਹਾਂ ਦੇ ਨਾਲ ਰੌਲਾ ਪਾਉਂਦਾ, ਜਸ਼ਨ ਮਨਾਉਂਦਾ, ਜਾਂਦਾ-ਜਾਂਦਾ ਇੰਨਾ ਕਹਿ ਕੇ ਘਰੋਂ ਬਾਹਰ ਨਿਕਲ ਗਿਆ, "ਮੀਤ ਆਪਣੇ ਫਲਾਂ, ਫਲਾਂ, ਫਲਾਂ ਦੋਸਤ ਨੂੰ ਵੀ ਹਾਲੇ ਦੱਸਣ ਜਾਣਾ।" ਤੇ ਦਰਵਾਜ਼ੇ ਲਾਗੋਂ ਫਿਰ ਭੱਜ ਕੇ ਮੁੜ ਕੇ ਵਾਪਸ ਆਇਆ, ਪਿਓ ਦੇ ਹੱਥੋਂ ਅਖ਼ਬਾਰ ਖੋਹੀ, ਫਿਰ ਦੁਬਾਰਾ ਉੰਨੀਆਂ ਹੀ ਤੈਹਾਂ ਲਾਈਆਂ, ਜੇਬ ਦੇ ਵਿੱਚ ਪਾਈਆਂ ਤੇ ਕਹਿਣ ਲੱਗਾ, "ਹਾਂ, ਭੂਆ ਨੂੰ ਦੱਸ ਦਿਓ। ਮੰਮੀ, ਤੁਸੀਂ ਆਪਣੀਆਂ ਸਹੇਲੀਆਂ ਨੂੰ ਵੀ ਦੱਸ ਦਿਓ, ਅੱਜ ਤੁਹਾਡੇ ਪੁੱਤ ਦਾ ਅਖ਼ਬਾਰ ਦੇ ਵਿੱਚ ਨਾਂ ਆਇਆ।" ਇੰਨਾ ਕਹਿੰਦਾ ਕਾਹਲੀ-ਕਾਹਲੀ ਦੇ ਵਿੱਚ ਅਖ਼ਬਾਰ ਜੇਬ ਦੇ ਵਿੱਚ ਪਾਈ ਤੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ। ਸ਼ਾਇਦ ਉਹ ਆਪਣੇ ਦੋਸਤਾਂ ਨੂੰ ਦੱਸਣ ਗਿਆ।
ਪਰ ਸਮਝ ਨਹੀਂ ਆ ਰਹੀ ਉਹਨੂੰ, ਉਹਨੂੰ ਖੁਸ਼ੀ ਹੈ ਕਿਹੜੀ ਗੱਲ ਦੀ? ਕਿਹੜੀ ਗੱਲ ਦੇ ਉੱਤੇ ਉਹ ਜਸ਼ਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ? ਖ਼ੈਰ, ਇਹ ਤਾਂ ਹੁਣ ਉਹ ਜਾਣੇ। ਪਰ ਇਹ ਕਹਾਣੀ ਸ਼ਾਇਦ ਸਾਨੂੰ ਅੱਜ ਦੇ, ਅੱਜ ਦੇ ਹਾਣ ਦੀ ਲੱਗੇ। ਇਹ ਕਹਾਣੀ ਦੁਨੀਆਂ ਦੇ ਮਹਾਨ ਕਹਾਣੀਕਾਰ ਐਂਟਨ ਚੈਖਵ ਦੀ ਲਿਖੀ ਹੋਈ ਐ। ਐਂਟਨ ਚੈਖਵ ਦੀ ਕਹਾਣੀ ਹੈ 'ਜੋਏ' (Joy)। ਉਸੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਅੱਗੇ ਕਹਿ ਲਓ ਕਿ ਇਹ ਘੜੀ ਕਹਾਣੀ, ਕਿਉਂਕਿ ਪਾਤਰਾਂ ਦੇ ਨਾਂ ਵੀ ਬਦਲਣੇ ਪਏ, ਸ਼ਹਿਰ ਦਾ ਨਾਂ ਵੀ ਬਦਲਣਾ ਪਿਆ ਤੇ ਜੋ ਕਿ ਸਮੇਂ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਥੋੜ੍ਹੇ ਜਿਹੇ ਹੋਰ ਬਦਲਾਅ। ਪਰ, ਪਰ ਕਹਾਣੀ ਦਾ ਸੰਦੇਸ਼ ਉਹੀ ਰਵੇ, ਇਹ ਪੂਰੀ ਕੋਸ਼ਿਸ਼ ਹਮੇਸ਼ਾ ਦੀ ਤਰ੍ਹਾਂ ਬਰਕਰਾਰ ਰੱਖੀ ਗਈ। ਐਂਟਨ ਚੈਖਵ ਜਿਹੜਾ ਹਮੇਸ਼ਾ ਇਸ ਚੀਜ਼ ਦੇ ਲਈ ਮਸ਼ਹੂਰ ਐ ਕਿ ਇਨਸਾਨ ਦੀ ਸਾਈਕੀ ਦੇ ਨਾਲ ਖੇਡਣਾ ਕਿੱਦਾਂ, ਉਹਦੇ ਅੰਦਰ ਦੇ ਹਾਲਾਤ, ਉਹਦੇ ਅੰਦਰ ਦੇ ਜਜ਼ਬਾਤ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਬਿਆਨ ਕਿੱਦਾਂ ਕਰਨੇ ਨੇ।
ਇੱਕ ਵਿਅਕਤੀ ਜਿਹੜਾ ਸ਼ਰਾਬੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਡਿੱਗਾ, ਇੱਕ ਵਿਅਕਤੀ ਜਿਹਦੇ ਕਰਕੇ ਅੱਜ ਟ੍ਰੈਫਿਕ ਦੇ ਵਿੱਚ ਵਿਘਨ ਪਿਆ, ਇੱਕ ਵਿਅਕਤੀ ਜਿਹਦੇ ਕਰਕੇ, ਜਿਹਦੇ ਹਰਕਤਾਂ ਦੇ ਕਰਕੇ ਪੁਲਿਸ ਨੇ ਉਹਨੂੰ ਗ੍ਰਿਫ਼ਤਾਰ ਵੀ ਕੀਤਾ, ਹਸਪਤਾਲ ਤੱਕ ਵੀ ਪਹੁੰਚਿਆ ਤੇ ਇਹਦੀ ਖ਼ਬਰ ਜਦੋਂ ਅਖ਼ਬਾਰ ਦੇ ਵਿੱਚ ਆਉਂਦੀ ਐ ਤਾਂ ਇਹਨੂੰ ਇਹ ਲੱਗਦਾ ਐ ਕਿ ਇਹ ਬੜੀ ਵੱਡੀ ਗੱਲ ਐ। ਉਹਨੂੰ ਲੱਗਦਾ ਐ ਕਿ ਇਹ, ਇਹ ਉਹਦੀ ਪ੍ਰਸਿੱਧੀ ਐ, ਉਹਨੂੰ ਲੱਗਦਾ ਐ ਕਿ ਇਹ ਉਹਦੀ ਮਸ਼ਹੂਰੀ ਐ, ਲੋਕਾਂ ਨੂੰ ਉਹਦੇ ਬਾਰੇ ਉਹਦਾ ਨਾਂ ਪਤਾ ਲੱਗਾ, ਉਹਦੀ ਇੱਜ਼ਤ ਹੋਈ ਐ, ਉਹਦਾ ਮਾਨ-ਸਨਮਾਨ ਹੋਇਆ।
ਪਰ ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਹੋਰ ਜ਼ਿਆਦਾ ਢੁੱਕਦੀ ਐ। ਅੱਜ ਦਾ ਸਮਾਂ ਜਦੋਂ ਲੋਕ ਆਪਣੀ ਇੱਜ਼ਤ ਦੇ ਨਾਲੋਂ, ਆਪਣੇ ਮਾਨ-ਸਨਮਾਨ ਦੇ ਨਾਲੋਂ ਆਪਣੀ ਮਸ਼ਹੂਰੀ ਦੇ ਉੱਤੇ ਜ਼ਿਆਦਾ ਤਰਜੀਹ ਦਿੰਦੇ ਨੇ। ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਅੱਜ-ਕੱਲ੍ਹ ਦੇ ਲੋਕ, ਅੱਜ-ਕੱਲ੍ਹ ਦੇ ਨੌਜਵਾਨ, ਪਰ ਵੇਖਿਆ ਜਾਵੇ ਤਾਂ ਇਹ, ਇਹ ਕਹਾਣੀ ਤਾਂ ਕਈ ਦਹਾਕੇ ਪਹਿਲਾਂ ਲਿਖੀ ਗਈ, ਜਦੋਂ ਸ਼ਾਇਦ ਸੋਸ਼ਲ ਮੀਡੀਆ ਲਾਗੇ-ਚਾਗੇ ਵੀ ਨਹੀਂ ਸੀ, ਕੋਈ ਚਿੱਤ-ਚੇਤਾ ਵੀ ਨਹੀਂ ਸੀ। ਪਹਿਲੀ ਗੱਲ ਤਾਂ ਇਹ ਕਹਾਣੀ ਤੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਇੱਦਾਂ ਦਾ ਵਰਤਾਰਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਅੱਜ-ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਰਕੇ, ਮਸ਼ਹੂਰੀ ਦੇ ਕਰਕੇ ਲੋਕ ਬਦਲ ਗਏ ਨੇ, ਪਰ ਵੇਖਿਆ ਜਾਵੇ ਤਾਂ ਇਨਸਾਨ ਫਿਰ ਸ਼ੁਰੂ ਤੋਂ ਹੀ ਇੱਦਾਂ ਦਾ ਸੀ। ਜਾਂ ਫਿਰ ਅਲੱਗ-ਅਲੱਗ ਕੈਟੇਗਰੀਜ਼ ਨੇ, ਇੱਕ ਵੱਡੀ ਗਿਣਤੀ ਜਿਹੜੀ ਸਿਰਫ਼, ਸਿਰਫ਼ ਮਸ਼ਹੂਰ ਹੋਣਾ ਚਾਹੁੰਦੀ ਐ, ਚਾਹੇ ਉਹ ਕਿਸੇ ਤਰ੍ਹਾਂ ਦੇ ਨਾਲ ਵੀ ਹੋਵੇ। ਅੱਜ-ਕੱਲ੍ਹ ਵੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਲੋਕ ਸਿਰਫ਼ ਕੁਝ ਲਾਈਕਸ ਦੇ ਲਈ, ਕੁਝ ਸ਼ੇਅਰ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਰ ਜਾਂਦੇ ਨੇ। ਵੇਖਿਆ ਜਾਵੇ ਤਾਂ ਇਸ ਕਲਰਕ ਦੀ ਉਹ ਮਾਨਸਿਕਤਾ ਦਰਸਾਉਂਦਾ, ਅਜੋਕੇ ਇਨਸਾਨ ਦੀ ਅਗਿਆਨਤਾ ਦਰਸਾਉਂਦੀ ਇਹ ਕਹਾਣੀ।
ਉਹ ਗੱਲਾਂ ਜਿਹਦੇ ਉੱਤੇ ਸ਼ਾਇਦ, ਸ਼ਾਇਦ ਸ਼ਰਮਿੰਦੇ ਹੋਣਾ ਚਾਹੀਦਾ, ਸ਼ਾਇਦ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹਨਾਂ ਗੱਲਾਂ ਤੋਂ ਤਾਂ ਉਹਨੂੰ ਅਖ਼ਬਾਰ ਘਰ ਦੀ ਵੀ ਲੁਕਾ ਦੇਣੀ ਚਾਹੀਦੀ ਸੀ, ਪਰ ਨਹੀਂ, ਉਹਨੂੰ ਖੁਸ਼ੀ ਐ। ਖੁਸ਼ੀ ਇਸ ਗੱਲ ਦੀ ਕਿ ਉਹਦੀ ਮਸ਼ਹੂਰੀ ਹੋਈ ਐ, ਸਾਰੇ ਸ਼ਹਿਰ ਦੇ ਵਿੱਚ ਪਤਾ ਲੱਗਿਆ ਕਿ ਉਹ ਕੌਣ ਐ। ਅੱਜ ਦੇ ਸਮੇਂ ਦੇ ਵਿੱਚ ਆਪਾਂ ਇੱਦਾਂ ਦੀ ਮਾਨਸਿਕਤਾ ਵਾਲੇ ਲੋਕ ਆਪਣੇ ਆਸ-ਪਾਸ ਅਕਸਰ ਹੀ ਵੇਖ ਲੈਂਦੇ ਹਾਂ। ਸਾਨੂੰ ਇਹ ਵੇਖਣਾ ਪਊਗਾ ਕਿ ਖੁਸ਼ੀ ਅਸਲ ਦੇ ਵਿੱਚ ਹੈ ਕਿਹੜੀ ਚੀਜ਼ ਦੇ ਵਿੱਚ। ਬਹੁਤ ਵਾਰ ਆਪਾਂ ਇਹ ਸੁਣ ਲੈਂਦੇ ਹਾਂ ਜਾਂ ਬਹੁਤ ਕਹਿ ਦਿੰਦੇ ਨੇ, "ਜਿੱਦਾਂ ਵੀ ਤੁਹਾਨੂੰ ਖੁਸ਼ੀ ਮਿਲੇ, ਤੁਹਾਨੂੰ ਖੁਸ਼ ਰਹਿਣਾ ਚਾਹੀਦਾ।" ਪਰ ਸ਼ਾਇਦ ਇਹ ਵੀ ਸ਼ਬਦ ਬਹੁਤੇ ਵਾਜਬ ਨਹੀਂ। ਇਹਨਾਂ ਦੇ ਵਿੱਚ ਵੀ ਅੱਗੇ ਸਾਨੂੰ ਬ੍ਰੈਕਟਾਂ ਪਾਉਣੀਆਂ ਪੈਣਗੀਆਂ, ਇਹਨਾਂ ਦੇ ਅੱਗੇ ਵੀ ਸਾਨੂੰ ਸਬ-ਕਲੌਜ਼ ਲਾਉਣੇ ਪੈਣਗੇ। ਤੁਹਾਨੂੰ ਖੁਸ਼ੀ ਕਿਸੇ ਵੀ ਚੀਜ਼ ਦੇ ਵਿੱਚ ਹੋ ਸਕਦੀ ਐ, ਪਰ ਕੀ ਉਹ, ਕੀ ਉਹ ਵਿਸ਼ਾ ਖੁਸ਼ੀ ਮਨਾਉਣ ਵਾਲਾ? ਸ਼ਾਇਦ ਇਹ ਵੀ ਸਮਝ-ਬੂਝ ਇਨਸਾਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਐ, ਜੋ ਕਿ ਸ਼ਾਇਦ ਹਰਕ ਦੇ ਵਿੱਚ ਨਹੀਂ ਹੁੰਦੀ।
ਜਦੋਂ ਆਪਾਂ ਕਿਸੇ ਇੱਕ ਚੀਜ਼ ਦੇ ਉੱਤੇ ਟੀਚਾ ਰੱਖ ਲੈਂਦੇ ਹਾਂ, ਜਦੋਂ ਸਾਨੂੰ ਇੱਕ ਚੀਜ਼ ਸਹੀ ਜਾਂ ਗਲਤ ਮੈਸੇਜ ਦੇ ਜਾਂਦੀ ਐ ਕਿ ਆਪਾਂ ਖੁਸ਼ ਰਹਿਣਾ, ਤੇ ਮਸ਼ਹੂਰੀ ਤੁਹਾਨੂੰ ਖੁਸ਼ੀ ਦਿੰਦੀ ਐ, ਤੇ ਫਿਰ ਉੱਥੇ, ਉੱਥੇ ਤੁਸੀਂ ਚੰਗੇ-ਮਾੜੇ ਦੀ ਪਰਖ ਵੀ ਭੁੱਲ ਜਾਂਦੇ ਹੋ। ਉੱਥੇ ਫਿਰ ਬੰਦਾ ਆਪਣੀ ਬੇਇੱਜ਼ਤੀ ਨੂੰ ਵੀ ਇੱਜ਼ਤ ਸਮਝਣ ਲੱਗ ਪੈਂਦਾ, ਮਸ਼ਹੂਰੀ ਸਮਝਣ ਲੱਗ ਪੈਂਦਾ। ਸਾਨੂੰ ਇਹ ਵੇਖਣਾ ਪਊਗਾ ਕਿ ਕਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਪ੍ਰਵਾਨ ਨੇ, ਕਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਪ੍ਰਵਾਨ। ਅਜੋਕੇ ਸਮੇਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਲੋਕ ਉਹ ਮਸ਼ਹੂਰ ਤਾਂ ਬਹੁਤ ਹੁੰਦੇ ਨੇ, ਉਹਨਾਂ ਦੀ ਕੋਈ ਵੀ ਪਾਈ ਪੋਸਟ ਲੱਖਾਂ, ਹਜ਼ਾਰਾਂ, ਕਰੋੜਾਂ ਲੋਕ ਵੇਖ ਲੈਂਦੇ ਨੇ, ਉਹ ਮਸ਼ਹੂਰੀ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਐ, ਪਰ ਆਪਾਂ ਇਹ ਵੀ ਗੱਲਾਂ ਕਰਦੇ ਹਾਂ, ਇਹ ਵੀ ਆਪਾਂ ਜਾਣਦੇ ਹਾਂ ਕਿ ਉਹ ਬਹੁਤੀ ਕੋਈ ਇੱਜ਼ਤ ਨਹੀਂ ਕਰਵਾ ਰਹੇ ਹੁੰਦੇ।
ਹੁਣ ਇੱਥੇ ਫਿਰ ਇਹ ਦੋ ਚੀਜ਼ਾਂ ਦੇ ਵਿੱਚ ਨਿਖੇੜਾ ਸਾਨੂੰ ਵੇਖ ਲੈਣਾ ਚਾਹੀਦਾ—ਇੱਜ਼ਤ ਹੋਰ ਚੀਜ਼ ਐ, ਸਨਮਾਨ ਹੋਰ ਚੀਜ਼ ਐ, ਮਸ਼ਹੂਰੀ ਬਿਲਕੁਲ ਹੀ ਉਸ ਤੋਂ ਅਲੱਗ। ਸੋ ਤੁਸੀਂ ਦੁਨੀਆਂ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇਸ ਦੁਨੀਆਂ ਦੇ ਵਿੱਚ ਇੱਜ਼ਤ ਕਮਾਉਣਾ ਚਾਹੁੰਦੇ ਹੋ, ਇੱਕ ਸਲੀਕੇ ਦੇ ਵਿੱਚ ਰਹਿਣਾ ਚਾਹੁੰਦੇ ਹੋ? ਇਹ ਗੱਲਾਂ ਅਜੋਕੇ ਇਨਸਾਨ ਦੇ ਲਈ ਵੀ ਸਿੱਖਣੀਆਂ ਬਹੁਤ ਜ਼ਰੂਰੀ ਨੇ। ਅੱਜ-ਕੱਲ੍ਹ ਇਹ ਸਾਨੂੰ, ਇਹ ਵਰਤਾਰਾ ਇਹ ਕਹਾਣੀ ਸ਼ਾਇਦ ਹੋਰ ਵਧੀਆ ਤਰੀਕੇ ਦੇ ਨਾਲ ਸਮਝ ਆ ਰਹੀ ਹੋਵੇ, ਕਿਉਂਕਿ ਇੰਟਰਨੈੱਟ ਦੀ ਦੁਨੀਆਂ ਦੇ ਵਿੱਚ ਆਪਾਂ, ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿੱਚ ਆਪਾਂ ਅਕਸਰ ਹੀ ਵੇਖਦੇ ਹਾਂ ਇੱਦਾਂ ਦੇ ਵਰਤਾਰੇ, ਇੱਦਾਂ ਦੇ ਲੋਕ ਜਿਹੜੇ ਆਪਣੀ ਖੁਸ਼ੀ ਇਸ ਚੀਜ਼ ਦੇ ਵਿੱਚੋਂ ਲੱਭਦੇ ਨੇ ਕਿ ਕਿੰਨੇ ਵੱਧ ਲੋਕਾਂ ਨੇ ਉਹਨਾਂ ਨੂੰ ਵੇਖਿਆ, ਭਾਵੇਂ ਕਿ ਗਾਲ੍ਹਾਂ ਹੀ ਕੱਢੀਆਂ ਹੋਣ।
ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਜੇਕਰ ਵਧੀਆ ਲੱਗਣ ਤੁਹਾਨੂੰ ਇਹ ਕਹਾਣੀਆਂ, ਤੇ ਤੁਸੀਂ ਸਾਡੀ ਪੌਡਕਾਸਟ ਦੇ ਉੱਤੇ ਜਾ ਕੇ ਇਹ ਕਹਾਣੀਆਂ ਰਿਪੀਟ ਵੀ ਸੁਣ ਸਕਦੇ ਹੋ। ਇੱਕ ਵਾਰੀ ਫਿਰ ਦੱਸ ਦਈਏ ਕਿ ਬਹੁਤ ਜਲਦ ਇਹ ਕਹਾਣੀਆਂ ਐਪਲੀਕੇਸ਼ਨ ਦੇ ਉੱਤੇ ਇੱਕ ਅਲੱਗ ਟੈਬ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੀਆਂ, ਤੇ ਜਿੱਦਾਂ ਹੀ ਮਿਲਦੀਆਂ ਨੇ ਆਪਣੀ ਫੀਡਬੈਕ ਵੀ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਹੋਰ ਵੀ ਕਿਸੇ ਵੀ ਕਿਸਮ ਦੀ ਕੋਈ ਤੁਹਾਡੀ ਫੀਡਬੈਕ, ਤੇ ਉਹਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@hanji.com.au ਦੇ ਉੱਤੇ। ਸਾਨੂੰ ਤੁਸੀਂ ਵਟਸਐਪ ਕਰ ਸਕਦੇ ਹੋ, ਸਾਨੂੰ ਫੇਸਬੁੱਕ ਤੇ ਮੈਸੇਜ ਭੇਜ ਸਕਦੇ ਹੋ, ਆਪਣੀ ਫੀਡਬੈਕ ਸਾਡੇ ਤੱਕ...
What's Your Reaction?
