ਵਿੰਗੇ ਪੈਰਾਂ ਤੋਂ ਓਲੰਪਿਕ ਗੋਲਡ ਤੱਕ: ਵਿਲਮਾ ਰੁਡੋਲਫ ਦੀ ਪ੍ਰੇਰਨਾਦਾਇਕ ਕਹਾਣੀ - Wilma Rudolph Story in Punjabi
ਜਾਣੋ ਅਮਰੀਕਾ ਦੀ ਮਸ਼ਹੂਰ ਦੌੜਾਕ ਵਿਲਮਾ ਰੁਡੋਲਫ (Wilma Rudolph) ਦੀ ਪ੍ਰੇਰਨਾਦਾਇਕ ਕਹਾਣੀ, ਜਿਸਨੇ ਬਚਪਨ ਵਿੱਚ ਪੋਲੀਓ ਵਰਗੀ ਬਿਮਾਰੀ ਨੂੰ ਹਰਾ ਕੇ ਓਲੰਪਿਕ ਵਿੱਚ 3 ਸੋਨ ਤਗਮੇ ਜਿੱਤੇ।
ਵਿਲਮਾ ਇੱਕ ਗ਼ਰੀਬ ਪਰਿਵਾਰ ਦੇ ਵਿੱਚ ਜੰਮੀ ਕੁੜੀ।
1940 ਦੇ ਵਿੱਚ ਉਸਦਾ ਜਨਮ ਹੋਇਆ।
ਇਸੇ ਮਹੀਨੇ, ਜੂਨ ਦੇ ਮਹੀਨੇ ਉਸਦਾ ਜਨਮ ਹੋਇਆ, 23 ਤਰੀਕ ਨੂੰ।
ਅਮਰੀਕਾ ਦਾ ਉਹ ਇੱਕ ਰਾਜ ਜਿੱਥੇ ਹੋਰ ਵੀ ਬਹੁਤ ਸਾਰੇ ਗ਼ਰੀਬ ਲੋਕ ਵੱਸਦੇ।
ਟੈਨੇਸੀ ਰਾਜ ਦੇ ਵਿੱਚ ਜਦੋਂ ਉਸਦਾ ਜਨਮ ਹੋਇਆ, ਤਾਂ ਉਹ ਆਪਣੇ ਭੈਣ-ਭਰਾਵਾਂ ਦੇ ਵਿੱਚ 20ਵੇਂ ਸਥਾਨ ਦੇ ਉੱਤੇ ਸੀ।
ਇਸ ਤੋਂ ਬਾਅਦ ਵੀ ਦੋ ਬੱਚੇ ਹੋਏ। ਕੁੱਲ ਮਿਲਾ ਕੇ 22 ਭੈਣ-ਭਰਾਵਾਂ ਦੇ ਵਿੱਚੋਂ ਇੱਕ ਸੀ ਵਿਲਮਾ।
ਪਰਿਵਾਰ ਇੰਨਾ ਗ਼ਰੀਬ ਸੀ ਕਿ ਸਾਰਿਆਂ ਨੂੰ ਚੱਜ ਦੇ ਨਾਲ ਰੋਟੀ ਵੀ ਨਹੀਂ ਸੀ ਦੇ ਪਾਉਂਦਾ।
ਤੇ ਉਸ ਸਮੇਂ ਅਮਰੀਕਾ ਦੇ ਵਿੱਚ ਇਨ੍ਹਾਂ ਦੇ ਨਾਲ ਵਿਤਕਰਾ ਹੋਰ ਵੀ ਜ਼ਿਆਦਾ ਸਿਖਰ ਤੇ ਸੀ।
ਕਈ ਵਾਰ ਸ਼ਰੇਆਮ ਇਨ੍ਹਾਂ ਨੂੰ ਕਹਿ ਦਿੱਤਾ ਜਾਂਦਾ, ਰੰਗ ਦੇ ਕਰਕੇ, "ਤੁਸੀਂ ਸਾਡੇ ਵਿੱਚ ਨਹੀਂ ਮੈਚ ਖਾਂਦੇ।"
ਬੜੀਆਂ ਸੁੱਖ-ਸੁਵਿਧਾਵਾਂ, "ਜਿਹੜੀਆਂ ਤੁਹਾਡੇ ਲਈ ਨਹੀਂ ਬਣੀਆਂ।" ਮਜ਼ਾਕ ਉਡਾ ਦਿੱਤਾ ਜਾਂਦਾ।
ਉਨ੍ਹਾਂ ਨੂੰ ਨੀਵਾਂ ਵਿਖਾਉਣ ਦੇ ਲਈ ਪਤਾ ਨਹੀਂ ਰੰਗ ਦੇ ਚਿੱਟੇ ਕੀ-ਕੀ ਕਹਿ ਦਿੰਦੇ।
ਇਹ ਸਾਰਾ ਕੁਝ ਹਾਲੇ ਬਾਕੀਆਂ ਨੇ ਬਰਦਾਸ਼ਤ ਤਾਂ ਕਰਨਾ ਹੀ ਸੀ, ਪਰ ਵਿਲਮਾ ਦੀ ਕਹਾਣੀ ਕੁਝ ਹੋਰ ਸੀ।
ਇਹਨੇ ਬਾਕੀਆਂ ਦੇ ਨਾਲੋਂ ਵੀ ਕੁਝ ਵੱਧ ਫੇਸ ਕੀਤਾ।
ਇਹ ਸਮਾਂ ਉਹ ਸੀ ਜਦੋਂ ਬਹੁਤ ਸਾਰੀਆਂ ਬਿਮਾਰੀਆਂ, ਜਿਨ੍ਹਾਂ ਦੇ ਇਲਾਜ ਹਾਲੇ ਤੱਕ ਨਹੀਂ ਸੀ ਲੱਭੇ ਤੇ ਉਨ੍ਹਾਂ ਦੇ ਵਿੱਚੋਂ ਇੱਕ ਸੀ ਪੋਲੀਓ।
ਛੋਟੀ ਉਮਰ ਦੇ ਵਿੱਚ ਵਿਲਮਾ ਦਾ ਹੌਲੀ-ਹੌਲੀ ਪੈਰ ਮੁੜਨਾ ਸ਼ੁਰੂ ਹੋ ਗਿਆ।
ਪਹਿਲਾਂ ਤਾਂ ਕੁਝ ਪਤਾ ਨਹੀਂ ਲੱਗਾ। ਡਾਕਟਰ ਕੋਲ ਲੈ ਕੇ ਗਏ ਤਾਂ ਉਹਨੇ, ਉਹਨੇ ਦੱਸਿਆ ਕਿ ਇਹ ਪੋਲੀਓ ਦਾ ਸ਼ਿਕਾਰ ਹੋ ਚੁੱਕੀ ਹੈ।
ਇਕੱਲਾ ਪੋਲੀਓ ਹੀ ਨਹੀਂ, ਉਸ ਤੋਂ ਪਹਿਲਾਂ ਦੋਹਰਾ ਨਿਮੋਨੀਆ ਵੀ ਹੋ ਚੁੱਕਾ ਸੀ। ਲਾਲ ਬੁਖਾਰ ਦੇ ਕਰਕੇ ਵੀ ਡਾਕਟਰ ਕਹਿੰਦੇ ਇਹਨੇ ਨਹੀਂ ਬਚਣਾ।
ਪਰ ਕਹਿੰਦੇ ਨੇ ਕਿ ਕਈ ਲੋਕ ਆਪਣੀ ਬਿਮਾਰੀ ਦੇ ਨਾਲ, ਆਪਣੀ ਮੌਤ ਦੇ ਨਾਲ ਵੀ ਲੜ ਲੈਂਦੇ ਨੇ।
ਇਸ ਸਭ ਕੁਝ ਦੇ ਨਾਲ ਲੜ ਕੇ, ਪਰ ਫਿਰ ਵੀ ਉਸਦੀ ਲੱਤ, ਉਸਦਾ ਪੈਰ ਵਿੰਗਾ ਹੋ ਹੀ ਗਿਆ।
ਖੱਬੀ ਲੱਤ ਕਾਫੀ ਕਮਜ਼ੋਰ ਹੋਈ ਜਾਂਦੀ ਸੀ, ਦਿਨੋ-ਦਿਨ ਮੁੜਦੀ ਜਾਂਦੀ ਸੀ।
ਡਾਕਟਰ ਨੇ ਕਿਹਾ, "ਇਹ ਕੁੜੀ ਕਦੇ ਚੱਜ ਦੇ ਨਾਲ ਤੁਰ ਨਹੀਂ ਪਾਊਗੀ। ਹਾਂ, ਜਾਨ ਨੂੰ ਤਾਂ ਕੋਈ ਖ਼ਤਰਾ ਨਹੀਂ, ਪਰ ਇਹ ਕੁੜੀ ਸ਼ਾਇਦ ਕਦੀ ਆਮ ਲੋਕਾਂ ਵਾਂਗ ਤੁਰ ਨਾ ਪਾਵੇ।"
ਪੋਲੀਓ ਦਾ ਇਲਾਜ ਉਨ੍ਹਾਂ ਦਿਨੀਂ ਹਾਲੇ ਤੱਕ ਲੱਭਾ ਨਹੀਂ ਸੀ।
ਇਸ ਕਰਕੇ, ਜਦੋਂ ਪੈਰ ਮੁੜ ਗਿਆ ਤਾਂ ਡਾਕਟਰਾਂ ਨੇ ਇਹਨੂੰ ਲੋਹੇ ਦਾ ਬੂਟ ਪਾ ਦਿੱਤਾ।
ਲੋਹੇ ਦੀ ਬਰੇਸ ਦੇ ਕਰਕੇ ਇਸਦੇ ਕੋਲੋਂ ਚੱਲਣਾ ਵੀ ਔਖਾ ਹੋ ਜਾਂਦਾ। ਚਾਰ ਸਾਲ ਦੀ ਉਮਰ ਤੇ ਇਸ ਬਰੇਸ ਦੇ ਨਾਲ ਤੁਰਨਾ।
ਵਿਲਮਾ ਦੀ ਮਾਂ ਇਰਾਦਿਆਂ ਦੀ ਕਹਿੰਦੇ ਨੇ ਕਿ ਬੜੀ ਮਜ਼ਬੂਤ ਸੀ।
ਉਸਨੇ ਵਿਲਮਾ ਨੂੰ ਹੌਲੀ-ਹੌਲੀ ਇਸ ਚੀਜ਼ ਦੇ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਕਿ, "ਤੂੰ ਠੀਕ ਹੋ ਜਾਏਂਗੀ। ਤੈਨੂੰ ਕੋਈ ਪ੍ਰੋਬਲਮ ਨਹੀਂ, ਜੇ ਤੂੰ ਚਾਹਵੇਂ ਤਾਂ ਸਾਰਾ ਕੁਝ ਠੀਕ ਹੋ ਸਕਦਾ।"
ਪਤਾ ਨਹੀਂ ਕਿੱਦਾਂ ਵਿਲਮਾ ਦੇ ਦਿਲ 'ਚ ਵੀ ਇਹ ਗੱਲ ਘਰ ਕਰ ਗਈ, "ਮੈਂ ਠੀਕ ਹੋ ਸਕਦੀ ਹਾਂ।"
ਜਿੱਥੇ ਸਾਰੀ ਦੁਨੀਆ, ਸਕੂਲ ਦੇ ਬੱਚੇ, ਆਂਢ-ਗੁਆਂਢ, ਹਰ ਕੋਈ ਇਹੋ ਕਹਿੰਦਾ ਸੀ ਕਿ, "ਤੂੰ ਹੁਣ ਲੰਗੀ ਹੈਂ, ਤੂੰ ਲੰਗਣੀ ਹੈਂ। ਤੂੰ ਚੱਜ ਦੇ ਨਾਲ ਤੁਰ ਨਹੀਂ ਸਕਦੀ।"
ਪਰ ਉਹਨੂੰ ਇਸ ਚੀਜ਼ ਦੀ ਕੋਈ ਪ੍ਰੋਵਾਨ ਨਹੀਂ ਸੀ। ਉਹਨੂੰ ਸਿਰਫ਼ ਇੱਕੋ ਚੀਜ਼ ਦਾ ਪਤਾ ਸੀ ਕਿ, "ਮੇਰੀ ਮਾਂ ਨੇ ਕਿਹਾ, ਤੂੰ ਤੁਰ ਸਕਦੀ ਹੈਂ, ਤੂੰ ਭੱਜ ਸਕਦੀ ਹੈਂ। ਸਮੇਂ ਦੇ ਨਾਲ ਆਪੇ ਸਾਰਾ ਕੁਝ ਠੀਕ ਹੋ ਜਾਣਾ।"
ਤੇ ਜਿੱਦਾਂ ਡਾਕਟਰ ਨੇ ਕਿਹਾ ਸੀ, "ਜਿੰਨੀ ਕੁ ਮਾਲਸ਼ ਕਰੋਗੇ, ਉਸ ਹਿਸਾਬ ਦੇ ਨਾਲ ਨਾੜਾਂ ਥੋੜ੍ਹੀਆਂ-ਥੋੜ੍ਹੀਆਂ ਨਰਮ ਰਹਿਣਗੀਆਂ। ਪੈਰ ਹੋ ਸਕਦਾ ਇਸਤੋਂ ਥੋੜ੍ਹਾ ਜਿਹਾ ਹੋਰ ਸਿੱਧਾ ਹੋ ਜਾਵੇ।"
ਤੇ ਵਿਲਮਾ ਦੀ ਮਾਂ ਨੇ ਬਾਕੀ ਸਾਰੇ ਭੈਣ-ਭਰਾਵਾਂ ਨੂੰ ਇਹ ਹਦਾਇਤਾਂ ਦੇ ਦਿੱਤੀਆਂ ਕਿ, "ਤੁਸੀਂ ਵਾਰੀ-ਵਾਰੀ ਵਿਲਮਾ ਦੀ ਮਸਾਜ ਕਰਿਆ ਕਰਨੀ ਹੈ।"
ਹੁਣ ਕੁੱਲ ਮਿਲਾ ਕੇ 22 ਜਣੇ ਹੀ ਸੀ, ਇਹਨੂੰ ਪਾ ਕੇ। ਬਾਕੀ 21ਆਂ ਨੇ ਕਹਿੰਦੇ ਨੇ ਕਿ ਖ਼ੂਬ ਸੇਵਾ ਕੀਤੀ ਭੈਣ ਦੀ। ਵਿੱਚੋਂ ਕੋਈ ਦੋ ਚਾਰ ਨਹੀਂ ਵੀ ਕਰਦੇ ਹੋਣਗੇ, ਪਰ ਮਾਂ ਸਮੇਤ ਸਾਰਿਆਂ ਨੇ ਵਾਰੀ-ਵਾਰੀ ਮਾਲਸ਼ ਕਰਨੀ।
ਚਾਰ ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਇਹਨੂੰ ਲੋਹੇ ਦੀ ਬਰੇਸ ਪਈ ਰਹੀ।
ਕਹਿੰਦੇ ਨੇ ਜਦੋਂ 12 ਸਾਲ ਦੀ ਹੋਈ, ਤਾਂ ਵਿਲਮਾ ਦਾ ਇਹ ਕਹਿਣਾ ਸੀ ਕਿ, "ਮੈਂ ਹੁਣ ਬਰੇਸ ਨਹੀਂ ਪਾਉਣੀ। ਮੈਂ ਇਸ ਤੋਂ ਬਿਨਾਂ ਚੱਲੂੰਗੀ।"
ਹਾਲਾਂਕਿ ਡਾਕਟਰ ਦਾ ਕਹਿਣਾ ਸੀ ਕਿ ਹਾਲੇ ਇਹ ਨਹੀਂ ਤੁਰ ਸਕਦੀ, ਪਰ ਵਿਲਮਾ ਨੇ ਉਹ ਬਰੇਸ ਲਾ ਕੇ ਸੁੱਟ ਦਿੱਤੀ ਤੇ ਤੁਰਨ ਦੀ ਕੋਸ਼ਿਸ਼ ਕੀਤੀ।
ਸ਼ੁਰੂ ਦੇ ਵਿੱਚ ਨਹੀਂ ਤੁਰ ਸਕੀ, ਡਿੱਗ ਵੀ ਪਈ, ਔਖੀ ਵੀ ਹੋਈ, ਪਰ ਫਿਰ ਵੀ ਉਹਨੇ ਆਪਣਾ ਹੌਸਲਾ ਨਹੀਂ ਹਾਰਿਆ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ।
ਸਭ ਤੋਂ ਵੱਧ ਮਜ਼ਾਕ ਦੀ ਪਾਤਰ ਵਿਲਮਾ ਉਸ ਦਿਨ ਬਣੀ, ਜਿਸ ਦਿਨ ਸਕੂਲ ਜਾ ਕੇ ਉਹਨੇ ਇਜ਼ਹਾਰ ਕੀਤੀ ਕਿ, "ਮੈਂ ਦੌੜ ਦੇ ਵਿੱਚ ਹਿੱਸਾ ਲੈਣਾ।"
ਬੱਚਿਆਂ ਨੇ ਖ਼ੂਬ ਮਜ਼ਾਕ ਉਡਾਇਆ। ਕੋਚ ਨੇ ਵੀ ਵਾਰ-ਵਾਰ ਪੁੱਛਿਆ, "ਕੀ ਤੂੰ ਵਾਕਈ ਹਿੱਸਾ ਲੈਣਾ ਚਾਹੁੰਦੀ ਹੈਂ? ਕੀ ਤੂੰ ਇਸ ਚੀਜ਼ ਦੇ ਲਈ ਤਿਆਰ ਹੈਂ?"
ਤਾਂ ਵਿਲਮਾ ਦਾ ਕਹਿਣਾ ਸੀ, "ਹਾਂ, ਮੈਂ ਦੌੜਨਾ ਚਾਹੁੰਦੀ ਹਾਂ।"
ਕਹਿੰਦੇ ਨੇ ਵਿਲਮਾ ਹਰ ਇੱਕ ਦੌੜ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਗਈ। ਜਿੱਥੇ ਉਹਦੇ ਕੋਲੋਂ ਤੁਰਿਆ ਵੀ ਚੱਜ ਨਾਲ ਨਹੀਂ ਸੀ ਜਾਂਦਾ, ਉੱਥੇ ਹੁਣ ਉਹ ਦੌੜਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਹੋ ਗਈ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਹਮੇਸ਼ਾ ਉਹ ਸਭ ਤੋਂ ਅਖੀਰ ਦੇ ਉੱਤੇ ਹੁੰਦੀ।
ਤੇ ਫਿਰ ਦੁਬਾਰਾ ਕਈ ਲੋਕ ਸ਼ੁਰੂ-ਸ਼ੁਰੂ ਦੇ ਵਿੱਚ ਹੋਰ ਵੀ ਜ਼ਿਆਦਾ ਮਜ਼ਾਕ ਕਰਦੇ। ਪਰ ਹੌਲੀ-ਹੌਲੀ ਉਹ ਮਖੌਲ ਕਰਨ ਵਾਲਿਆਂ ਦੇ ਮੂੰਹ ਵਿਲਮਾ ਨੇ ਬੰਦ ਕਰ ਦਿੱਤੇ ਸੀ।
ਕਿਉਂਕਿ ਮਜ਼ਾਕ ਵੀ ਕਿੰਨੇ ਕੁ ਚਿਰ ਕੋਈ ਕਰੀ ਜਾਵੇ। ਉਹ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਹੀ ਹੁੰਦਾ। ਜੇ ਕੋਈ ਉਸ ਚੀਜ਼ ਤੋਂ ਘਬਰਾ ਕੇ ਪਿੱਛੇ ਹਟ ਜਾਵੇ ਤਾਂ ਹਟ ਜਾਵੇ, ਤੇ ਜੇ ਕੋਈ ਚਲਦਾ ਰਵੇ, ਤੇ ਫਿਰ ਲੋਕ ਵੀ ਕੀ ਕਰ ਸਕਦੇ ਨੇ। ਫਿਰ ਤਾਂ ਤੁਹਾਡੀ ਆਪਣੀ ਹਿੰਮਤ ਹੈ, ਫਿਰ ਤਾਂ ਤੁਸੀਂ ਕਿੱਥੋਂ ਤੱਕ ਜਾਣਾ, ਉਹ ਤੁਹਾਡੇ ਆਪਣੇ ਹੱਥ ਵੱਸ ਹੈ।
ਇਸੇ ਤਰ੍ਹਾਂ ਦੇ ਨਾਲ ਵਿਲਮਾ ਚਲਦੀ ਰਹੀ। ਅੱਜ ਹੋਰ, ਕੱਲ੍ਹ ਹੋਰ, ਹੁਣ ਬੜੇ ਲੋਕ ਸੀ ਜਿਨ੍ਹਾਂ ਤੋਂ ਉਹ ਅੱਗੇ ਲੰਘ ਜਾਂਦੀ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ, ਕਿਉਂਕਿ ਉਸਦੀ, ਉਸਦੀ ਇਸ ਪਿੱਛੇ ਮਿਹਨਤ ਹੀ ਬਹੁਤ ਸੀ। ਹੌਲੀ-ਹੌਲੀ ਉਸਦੇ ਕੋਚ ਵੀ ਉਹਨੂੰ ਸੀਰੀਅਸ ਲੈਣ ਲੱਗ ਪਏ।
ਵਿਲਮਾ ਦੱਸਦੀ ਸੀ ਕਿ, "ਮੇਰੀ ਮਾਂ ਨੇ ਮੈਨੂੰ ਇਹੋ ਦੱਸਿਆ, ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਹੁੰਦੀ।" ਇਹ ਗੱਲ ਸੁਣ ਕੇ ਕੋਚ ਹੈਰਾਨ ਹੋ ਜਾਂਦੇ।
ਪਰ ਸ਼ਰਤ ਇਹ ਸੀ, ਜੇ ਕੋਈ ਮਿਹਨਤ ਕਰੇ। "ਮਾਂ ਨੇ ਦੱਸਿਆ, ਤੂੰ ਮਿਹਨਤ ਕਰੇਂਗੀ ਤਾਂ ਸਭ ਕੁਝ ਹੋ ਜਾਊਗਾ।" ਸ਼ਾਇਦ ਇਹ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ ਘਰ ਕਰ ਕੇ ਪੈ ਗਈਆਂ।
ਕੋਚ ਹੈਰਾਨ ਸੀ, ਵੇਖਣ ਵਾਲੇ ਹੈਰਾਨ ਸੀ ਕਿ ਹੌਲੀ-ਹੌਲੀ ਇਹ ਦੌੜ ਦੇ ਵਿੱਚ ਸਭ ਤੋਂ ਪਿੱਛੇ ਸੀ, ਹੌਲੀ-ਹੌਲੀ ਅੱਗੇ ਕਿੱਦਾਂ ਆਉਣੀ ਸ਼ੁਰੂ ਹੋ ਗਈ।
ਤੇ ਜਿੱਦਾਂ-ਜਿੱਦਾਂ ਕਹਿੰਦੇ ਨੇ ਉਹ ਅੱਗੇ ਆਉਣੀ ਸ਼ੁਰੂ ਹੋਈ, ਉੱਦਾਂ-ਉੱਦਾਂ ਉਹਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ।
ਉਹ ਹਰ ਰੋਜ਼ ਤੜਕੇ ਉੱਠਦੀ, ਉਹ ਪ੍ਰੈਕਟਿਸ ਕਰਦੀ, ਉਹਦੇ ਕੋਚਾਂ ਨੇ ਸੀਰੀਅਸ ਲੈਣਾ ਸ਼ੁਰੂ ਕਰ ਦਿੱਤਾ, ਹੋਰ ਵਧੇਰੇ ਉਹਨੂੰ ਸਮਾਂ ਦੇਣਾ ਸ਼ੁਰੂ ਕਰ ਦਿੱਤਾ।
ਅੱਜ ਹੋਰ, ਕੱਲ੍ਹ ਹੋਰ, ਹੌਲੀ-ਹੌਲੀ ਜਿੰਨੇ ਚਿਰ ਨੂੰ ਉਹ 16 ਸਾਲਾਂ ਦੀ ਉਮਰ ਦੇ ਵਿੱਚ ਪਹੁੰਚੀ, ਤਾਂ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਇੰਪਰੂਵ ਕਰ ਚੁੱਕੀ ਸੀ ਕਿ ਓਲੰਪਿਕਸ ਦੇ ਵਿੱਚ ਭਾਗ ਲੈਣ ਦੇ ਲਈ ਉਹਨੂੰ ਚੁਣ ਲਿਆ ਗਿਆ।
ਇਹ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਸੀ। ਇੱਕ ਉਹ ਕੁੜੀ ਜਿਹੜੀ ਤੁਰ ਵੀ ਨਹੀਂ ਸੀ ਸਕਦੀ, 12 ਸਾਲਾਂ ਦੀ ਉਮਰ ਦੇ ਵਿੱਚ ਜਿਹਨੇ ਬਰੇਸ ਲਾਹਿਆ, ਤੇ ਅਗਲੇ ਚਾਰ ਸਾਲਾਂ ਦੇ ਵਿੱਚ ਉਹ ਇੰਨਾ ਕੁ ਆਪਣੇ ਆਪ ਦੇ ਵਿੱਚ ਸੁਧਾਰ ਕਰ ਗਈ ਕਿ ਉਹਨੇ ਹੁਣ ਪੋਲੀਓ ਵਰਗੀ ਬਿਮਾਰੀ ਨੂੰ ਹਰਾ ਕੇ ਹੁਣ ਦੁਨੀਆ ਭਰ ਦੇ ਲੋਕਾਂ ਦੇ ਨਾਲ ਕੰਪੀਟ ਕਰਨਾ ਹੈ।
ਇਹ ਕੋਈ ਆਮ ਗੱਲ ਨਹੀਂ ਸੀ, ਇਹ ਉਸਦੀ ਆਪਣੇ ਆਪ ਦੇ ਵਿੱਚ ਜਿੱਤ ਸੀ। ਪਰ ਵਿਲਮਾ ਦੀ ਜਿੱਤ ਇੱਥੇ ਨਹੀਂ ਸੀ। ਉਹ ਕੁਝ ਹੋਰ ਚਾਹੁੰਦੀ ਸੀ।
ਉਹ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸੀ ਸਮਝਦੀ। ਉਹਦੇ ਅੰਦਰ, ਉਹਦੇ ਅੰਦਰ ਇਸ ਟਾਈਮ ਅੱਗ ਬਲ ਰਹੀ ਸੀ, "ਮੈਂ ਦੁਨੀਆ ਨੂੰ ਵਿਖਾਉਣਾ ਹੈ, ਮੈਂ ਕੌਣ ਹਾਂ।"
ਪਰ ਇਸ ਵਾਰੀ ਉਹ ਨਹੀਂ ਵਿਖਾ ਸਕੀ। ਜਦੋਂ ਵੱਡੇ-ਵੱਡੇ ਖਿਡਾਰੀਆਂ ਦੇ ਨਾਲ ਮੁਕਾਬਲਾ ਹੋਇਆ, ਤਾਂ ਪਹਿਲੀ ਵਾਰੀ ਕੰਪੀਟ ਕਰ ਕੇ ਉਹ, ਉਹ ਹਾਰ ਗਈ।
ਪਰ ਕਹਿੰਦੇ ਨੇ ਉਹਨੇ ਬੱਸ ਕੁਝ ਪਲਾਂ ਦੇ ਲਈ ਹਾਰ ਨੂੰ ਆਪਣੇ ਮਨ ਦੇ ਉੱਤੇ ਲਿਆ, ਤੇ ਉਸ ਤੋਂ ਬਾਅਦ ਉਸੇ ਦਿਨ ਫਿਰ ਦੁਬਾਰਾ ਇਰਾਦਾ ਕੀਤਾ ਕਿ ਅਗਲੀਆਂ ਜਿਹੜੀਆਂ ਵੀ ਓਲੰਪਿਕਸ ਆਉਣੀਆਂ ਨੇ, ਉਦੋਂ ਤੱਕ ਮੈਂ ਲਗਾਤਾਰ ਮਿਹਨਤ ਕਰੂੰਗੀ।
ਕਹਿੰਦੇ ਨੇ ਉਹਨੇ ਇੱਕ ਦਿਨ ਵੀ ਛੁੱਟੀ ਨਹੀਂ ਕੀਤੀ। ਹਰ ਰੋਜ਼ ਉਹ ਖੇਡ ਮੈਦਾਨ ਦੇ ਵਿੱਚ ਜਾਂਦੀ, ਹਰ ਰੋਜ਼ ਦੌੜਦੀ, ਨਵੀਆਂ ਤਕਨੀਕਾਂ ਸਿੱਖਦੀ। ਤੇ ਹੁਣ ਬਹੁਤ ਸਾਰੇ ਕੋਚ ਇਹ ਕਹਿਣਾ ਸ਼ੁਰੂ ਹੋ ਗਏ ਸੀ, "ਇਹਨੂੰ ਹੁਣ ਜਿੱਤਣੋਂ ਕੋਈ ਨਹੀਂ ਰੋਕ ਸਕਦਾ। ਜਿੱਤਣਾ ਤਾਂ ਇਹਨੇ ਹੈ ਹੀ, ਵੇਖੋ ਇਹ ਰਿਕਾਰਡ ਕਿਹੜੇ ਕਾਇਮ ਕਰਦੀ ਹੈ।"
ਪਰ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਮੁਸ਼ਕਿਲਾਂ ਹੋਣ, ਉਹ ਇੰਨੀ ਆਸਾਨੀ ਦੇ ਨਾਲ ਕਹਿੰਦੇ ਜਿੱਤ ਨਹੀਂ ਪਾਉਂਦੇ।
ਜਿਹੜੇ ਦਿਨ ਦੌੜਨਾ ਸੀ, ਜਿਹੜੇ ਦਿਨ ਉਹਦੇ ਮੁਕਾਬਲੇ ਸੀ, ਉਸ ਤੋਂ ਐਨ ਇੱਕ ਦਿਨ ਪਹਿਲਾਂ ਉਹਦਾ ਪੈਰ ਮੁੜ ਗਿਆ।
ਉਹਦਾ ਪੈਰ ਮੁੜਨ ਦੇ ਕਰਕੇ ਡਾਕਟਰਾਂ ਨੇ ਕਿਹਾ, "ਹੁਣ ਤੂੰ ਦੌੜ ਨਹੀਂ ਸਕਦੀ।" ਸਾਲ ਸੀ 1960 ਦਾ, ਰੋਮ ਦੇ ਵਿੱਚ ਓਲੰਪਿਕਸ ਸੀ। ਓਲੰਪਿਕ ਖੇਡਾਂ ਤੋਂ ਐਨ ਇੱਕ ਦਿਨ ਪਹਿਲਾਂ ਪੈਰ ਮੁੜਨਾ, ਉਸਦੇ ਸੁਪਨੇ ਜਿੱਦਾਂ ਚਕਨਾਚੂਰ ਹੁੰਦੇ ਨਜ਼ਰ ਆਏ।
ਤਾਂ ਵਿਲਮਾ ਨੇ ਫਿਰ ਆਪਣੇ ਆਪ ਨੂੰ ਇੱਕ ਮੈਸੇਜ ਦਿੱਤਾ। ਵਿਲਮਾ ਦੱਸਦੀ ਹੈ, "ਮੈਂ ਉਦੋਂ ਉਹ ਯਾਦ ਕੀਤਾ ਕਿ ਜਦੋਂ ਮੈਂ ਬਚਪਨ ਦੇ ਵਿੱਚ ਸੀ, ਜਦੋਂ ਮੇਰੀ ਮਾਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਸੀ ਤੇ ਡਾਕਟਰ ਧੱਕੇ ਦੇ ਨਾਲ ਮੇਰਾ ਪੈਰ ਸਿੱਧਾ ਕਰਦਾ ਸੀ। ਉਹਨੂੰ ਸੀ ਕਿ ਮੇਰਾ, ਮੇਰਾ ਮੁੜਿਆ ਪੈਰ ਕਿਸੇ ਤਰ੍ਹਾਂ ਸਿੱਧਾ ਹੋ ਜਾਵੇ। ਜਿੰਨੀ ਉਦੋਂ ਪੀੜ ਹੁੰਦੀ ਸੀ, ਉੰਨੀ ਤੇ ਹੁਣ ਨਹੀਂ ਹੋ ਰਹੀ।"
ਇੰਨਾ ਸੋਚ ਕੇ ਵਿਲਮਾ ਨੇ ਉੱਠ ਕੇ ਤੁਰ ਕੇ ਵੇਖਿਆ। ਉਹਨੂੰ ਲੱਗਾ, "ਨਹੀਂ, ਇਹ ਪੀੜ ਤਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈ।" ਵਿਲਮਾ ਨੇ ਥੋੜ੍ਹਾ ਜਿਹਾ ਦੌੜ ਕੇ ਵੇਖਿਆ, ਉਹਨੂੰ ਲੱਗਾ, "ਹਾਂ, ਇਸ ਤੋਂ ਕਿਤੇ ਵਧੇਰੇ ਪੀੜ ਤਾਂ ਮੈਂ ਪਹਿਲਾਂ ਹੀ ਜਰ ਚੁੱਕੀ ਹਾਂ। ਹੁਣ ਕਾਹਦਾ ਐਡਾ ਘਬਰਾਉਣਾ।"
ਤਾਂ ਕਹਿੰਦੇ ਨੇ ਵਿਲਮਾ ਨੇ ਡਾਕਟਰ ਨੂੰ ਕਿਹਾ, "ਉਹ ਦੌੜੂਗੀ, ਉਹ ਦੌੜ ਸਕਦੀ ਹੈ।" ਤਾਂ ਪਰ ਫਿਰ ਕੀ ਸੀ, 1960 ਦੀਆਂ ਦੌੜਾਂ ਦੇ ਵਿੱਚ ਰੋਮ ਦੇ ਵਿੱਚ ਵਿਲਮਾ ਦੌੜੀ ਤੇ ਇਨ੍ਹਾਂ ਦੌੜਾਂ ਦੇ ਵਿੱਚ ਉਹ ਲਗਾਤਾਰ ਤਿੰਨ ਸੋਨ ਤਗਮੇ ਲੈ ਕੇ ਆਈ।
ਪਹਿਲਾ ਸੋਨ ਤਗਮਾ 100 ਮੀਟਰ ਦੀ ਦੌੜ ਦੇ ਵਿੱਚ, ਦੂਸਰਾ ਤਗਮਾ 200 ਮੀਟਰ ਦੀ ਦੌੜ ਦੇ ਵਿੱਚ, ਉਹ ਵੀ ਸੋਨੇ ਦਾ, ਤੇ ਤੀਸਰਾ ਰਿਲੇਅ ਦੇ ਵਿੱਚ, ਉਹ ਵੀ ਸੋਨੇ ਦਾ।
ਸੋ ਇੱਕ ਕੁੜੀ ਜਿਹੜੀ ਤੁਰ ਨਹੀਂ ਸੀ ਸਕਦੀ, ਚੱਲ ਨਹੀਂ ਸੀ ਸਕਦੀ, ਜਿਹਨੂੰ ਪੋਲੀਓ ਨੇ ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੁਸੀਬਤਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ, ਅੱਜ ਉਹ ਦੁਨੀਆ ਭਰ ਦੇ ਵਿੱਚ ਛਾ ਗਈ ਸੀ।
ਉਹਦੇ ਇਸੇ ਸ਼ਾਊਨ ਦੇ ਕਰਕੇ ਫਰਾਂਸ ਦੇ ਲੋਕਾਂ ਨੇ ਬੜੇ ਪਿਆਰ ਦੇ ਨਾਲ ਉਹਨੂੰ ਨਾਂ ਦਿੱਤਾ "ਕਾਲਾ ਮੋਤੀ"। ਕਹਿੰਦੇ ਨੇ ਜਦੋਂ ਇਹ ਓਲੰਪਿਕਸ ਸ਼ੁਰੂ ਹੋਈਆਂ ਸੀ, ਵਿਲਮਾ ਦਾ ਕਿਤੇ ਨਾਂ-ਨਿਸ਼ਾਨ ਨਹੀਂ ਸੀ। ਜਦੋਂ ਵੀ ਕੋਈ ਜਿੱਥੇ ਵੀ ਕਿਤੇ ਕੋਈ ਇਸ ਚੀਜ਼ ਦਾ ਚਰਚਾ ਕਰਦਾ ਕਿ ਕੌਣ ਜਿੱਤੂਗਾ, ਕਿਹਦੇ-ਕਿਹਦੇ ਚਾਂਸ ਨੇ, ਤਾਂ ਵਿਲਮਾ ਦਾ ਨਾਂ ਕੋਈ ਵੀ ਨਹੀਂ ਸੀ ਲੈ ਰਿਹਾ।
ਪਰ ਹੁਣ ਜਿੱਤਣੋਂ ਬਾਅਦ ਹਰ ਕੋਈ ਨਾਂ ਲੈ ਰਿਹਾ ਸੀ ਇਸ ਕੁੜੀ ਦਾ। ਕਿਉਂਕਿ ਇਹਨੇ, ਇਹਨੇ ਹਿੰਮਤ ਨਹੀਂ ਹਾਰੀ।
ਇਹਨੇ ਆਪਣੇ ਆਪ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਕਿਸਮਤ ਦੇ ਅੱਗੇ ਗੋਡੇ ਟੇਕ ਦੇਵੇ। ਉਹ ਦੁਨੀਆ ਦੀ ਇੱਕ ਅਜਿਹੀ ਔਰਤ ਬਣ ਗਈ, ਜਿਹਨੇ ਪੋਲੀਓ ਨੂੰ ਹੀ ਨਹੀਂ ਹਰਾਇਆ, ਜਿਹਨੇ ਸਾਰੀ ਦੁਨੀਆ ਨੂੰ ਹਰਾ ਦਿੱਤਾ, ਜਿਹਨੇ ਸਭ ਨੂੰ ਇਹ ਵਿਖਾ ਦਿੱਤਾ ਕਿ ਉਹ ਲਾਚਾਰ ਨਹੀਂ ਆ।
ਜਿਹਨੇ ਡਾਕਟਰਾਂ ਨੂੰ ਹਰਾ ਦਿੱਤਾ, ਜਿਹਨੇ ਡਾਕਟਰਾਂ ਨੂੰ ਦਿਖਾ ਦਿੱਤਾ ਕਿ ਸਾਰਾ ਕੁਝ ਮੈਡੀਕਲ ਸਾਇੰਸ ਨਹੀਂ ਆ। ਬੰਦੇ ਦੀ ਹਿੰਮਤ ਵੀ ਕੋਈ ਚੀਜ਼ ਹੈ, ਬੰਦੇ ਦਾ ਦਿਮਾਗ, ਬੰਦੇ ਦਾ ਦ੍ਰਿੜ੍ਹ ਨਿਸ਼ਚਾ ਵੀ ਕੋਈ ਚੀਜ਼ ਹੈ।
ਮਾਂ ਦਾ ਪਿਆਰ ਵੀ ਕੋਈ ਚੀਜ਼ ਹੈ, ਪਰਿਵਾਰ ਦੀ ਮਿਹਨਤ ਵੀ ਕੋਈ ਚੀਜ਼ ਹੈ। ਜਿੱਥੇ ਪਰਿਵਾਰ ਨਾਲ ਖੜ੍ਹ ਜਾਵੇ, ਉੱਥੇ ਫਿਰ ਸਾਰੀਆਂ ਮੁਸੀਬਤਾਂ ਬੰਦਾ ਸਾਹਮਣਾ ਕਰ ਲੈਂਦਾ।
ਸਾਰਾ ਕੁਝ ਹੁੰਦਿਆਂ ਹੋਇਆਂ ਵੀ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਨਾ ਹੋਵੇ, ਆਪਣਿਆਂ ਦਾ ਸਾਥ ਨਾ ਹੋਵੇ, ਤੇ ਫਿਰ ਬੰਦਾ ਭਾਵੇਂ ਤੰਦਰੁਸਤ ਵੀ ਹੋਵੇ, ਉਹ ਤਾਂ ਵੀ ਹਾਰਿਆ ਹੁੰਦਾ।
ਇਹ ਅਡੋਲ ਇਰਾਦੇ ਲੈ ਕੇ ਉਹ ਮੈਦਾਨ ਦੇ ਵਿੱਚ ਉੱਤਰੀ ਸੀ। ਉਸ ਸਮੇਂ ਦੇ ਹਿਸਾਬ ਦੇ ਨਾਲ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣ ਕੇ ਨਿਕਲੀ ਉਹ, ਜਿਹੜੀ ਤੁਰ ਵੀ ਨਹੀਂ ਸੀ ਸਕਦੀ।
ਪੂਰਾ ਨਾਂ ਵਿਲਮਾ ਰੁਡੋਲਫ। ਆਪਣੇ ਨਾਂ ਦੇ ਉੱਤੇ ਉਹ ਪੰਜ ਵਿਸ਼ਵ ਰਿਕਾਰਡ ਦਰਜ ਕਰਵਾ ਗਈ। ਤਿੰਨ ਸੋਨੇ ਦੇ ਤਗਮੇ ਲੈ ਗਈ ਓਲੰਪਿਕਸ ਦੇ ਵਿੱਚ। ਇਸ ਤੋਂ ਇਲਾਵਾ ਇੱਕ ਕਾਂਸੀ ਦਾ ਤਗਮਾ ਵੀ ਲੈ ਕੇ ਗਈ।
ਉਸ ਸਮੇਂ ਦੇ ਹਿਸਾਬ ਦੇ ਨਾਲ 100 ਮੀਟਰ ਦੀ ਦੌੜ 11 ਸਕਿੰਟਾਂ ਦੇ ਵਿੱਚ ਖ਼ਤਮ ਕਰਨੀ, ਇਹ ਇੱਕ ਵਿਸ਼ਵ ਰਿਕਾਰਡ ਸੀ, 2 ਸਤੰਬਰ 1960 ਦਾ, ਰੋਮ ਦੇ ਵਿੱਚ।
200 ਮੀਟਰ ਦੀ ਦੌੜ ਦੇ ਵਿੱਚ 22.9 ਸਕਿੰਟ ਦੇ ਵਿੱਚ, ਇਹ ਵੀ ਇੱਕ ਵਿਸ਼ਵ ਰਿਕਾਰਡ ਸੀ, ਜਿਹੜਾ ਕਿ ਇਸੇ ਮਹੀਨੇ ਉਹਨੇ ਬਣਾਇਆ 9 ਜੁਲਾਈ ਨੂੰ। ਇਹ ਏ.ਏ.ਯੂ. ਚੈਂਪੀਅਨਸ਼ਿਪ ਦੇ ਵਿੱਚ।
ਤੇ ਰਿਲੇਅ ਦੇ ਵਿੱਚ ਉਹ ਵੀ ਇਸੇ ਮਹੀਨੇ, ਮਾਫ਼ੀ ਚਾਹੁੰਦਾ ਅਗਲੇ ਮਹੀਨੇ, 15 ਜੁਲਾਈ ਨੂੰ 1961 ਦੇ ਵਿੱਚ ਮਾਸਕੋ ਦੇ ਵਿੱਚ ਰਿਕਾਰਡ ਬਣਾਇਆ।
ਸੋ ਇੰਨੇ ਰਿਕਾਰਡ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਉਹਨੂੰ ਆਪਣੇ ਆਪ ਦੇ ਨਾਲ ਲੜਨਾ ਪਿਆ, ਆਪਣੀ ਬਿਮਾਰੀ ਦੇ ਨਾਲ ਲੜਨਾ ਪਿਆ, ਆਪ ਉੱਠ ਕੇ ਖੜ੍ਹਨਾ ਪਿਆ।
ਤੇ ਜੇ ਇਸ ਸਭ ਕੁਝ ਦੇ ਦਰਮਿਆਨ ਆਪਾਂ ਕੁਝ ਸਿੱਖਣਾ ਹੋਵੇ, ਇਹੋ ਜਿਹੀਆਂ ਸ਼ਖ਼ਸੀਅਤਾਂ ਦੇ ਕੋਲੋਂ, ਤੇ ਉਹ ਕਿ ਆਪਾਂ ਤੰਦਰੁਸਤ ਹਾਂ, ਹੱਥ ਪੈਰ ਚਲਦੇ ਆ, ਰੱਬ ਨੇ ਸੋਚਣ-ਸਮਝਣ ਦੀ ਸ਼ਕਤੀ ਦਿੱਤੀ ਹੈ। ਪਰਿਵਾਰ ਦਿੱਤਾ ਹੈ, ਨੇੜੇ ਦੇ ਜੀਅ ਦਿੱਤੇ ਨੇ ਹੌਸਲਾ ਅਫ਼ਜ਼ਾਈ ਦੇ ਲਈ।
ਸਭ ਤੋਂ ਵੱਡੀ ਗੱਲ ਜਦੋਂ ਆਪ ਬੰਦਾ ਉੱਠ ਕੇ ਤੁਰ ਪਵੇ, ਤੇ ਫਿਰ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਤੁਰ ਪੈਂਦਾ। ਤੁਹਾਡੇ ਆਸ-ਪਾਸ, ਤੁਹਾਡੇ ਨਜ਼ਦੀਕੀ ਵੀ ਤੁਹਾਡੇ ਲਈ ਤੁਰ ਪੈਂਦੇ ਨੇ। ਪਰ ਸਭ ਤੋਂ ਜ਼ਰੂਰੀ ਗੱਲ, ਬੰਦਾ ਆਪ ਉੱਠ ਕੇ ਤੁਰੇ ਤਾਂ ਸਹੀ।
ਇਹੋ ਜਿਹੀਆਂ ਦੁਨੀਆ ਦੇ ਵਿੱਚ ਅਸਲ ਕਹਾਣੀਆਂ, ਉਨ੍ਹਾਂ ਲੋਕਾਂ ਦੀਆਂ ਜਿਹੜਿਆਂ ਨੇ ਸਭ ਨੂੰ ਹਰਾ ਕੇ ਆਪਣੇ ਆਪ ਨੂੰ ਸਾਬਤ ਕੀਤਾ, ਉਸ ਸਮੇਂ ਦੇ ਹਿਸਾਬ ਦੇ ਨਾਲ ਅਮਰੀਕਾ ਦੀ ਸਭ ਤੋਂ ਤੇਜ਼ ਦੌੜਨ ਵਾਲੀ ਔਰਤ।
ਇਹ ਕਹਾਣੀ ਸੀ ਵਿਲਮਾ ਰੁਡੋਲਫ ਦੀ। ਆਸ ਕਰਦੇ ਹਾਂ ਕਿ ਇਸ ਕੁੜੀ ਦੀ ਕਹਾਣੀ ਨੇ ਤੁਹਾਨੂੰ ਜ਼ਰੂਰ ਪ੍ਰੇਰਨਾ ਦਿੱਤੀ ਹੋਊਗੀ।
ਧੰਨਵਾਦ। ਆਸ ਕਰਦੇ ਹਾਂ ਤੁਸੀਂ ਵਿਲਮਾ ਦੀ ਕਹਾਣੀ ਪਸੰਦ ਕੀਤੀ ਹੋਏਗੀ।
What's Your Reaction?
