The Roads We Take O Henry Story in Punjabi: ਕੀ ਅਸੀਂ ਵੀ ਹਾਂ ਅਸਲ ਜ਼ਿੰਦਗੀ ਦੇ ਡਾਕੂ?
ਓ. ਹੈਨਰੀ ਦੀ ਪ੍ਰਸਿੱਧ ਕਹਾਣੀ 'The Roads We Take' ਦਾ ਪੰਜਾਬੀ ਰੂਪਾਂਤਰਨ, ਜੋ ਇਨਸਾਨੀ ਲਾਲਚ, ਬਹਾਨਿਆਂ ਅਤੇ ਪੈਸੇ ਤੇ ਦੋਸਤੀ ਦੇ ਵਿਚਕਾਰ ਚੁਣੇ ਜਾਣ ਵਾਲੇ ਰਾਹਾਂ ਦਾ ਕੌੜਾ ਸੱਚ ਬਿਆਨ ਕਰਦੀ ਹੈ।
ਰਾਤ ਦਾ ਘੁੱਪ ਹਨੇਰਾ ਤੇ ਐਰੀਜ਼ੋਨਾ ਦੇ ਰੇਗਿਸਤਾਨ। ਇੱਕ ਰੇਲਗੱਡੀ ਲੰਘ ਰਹੀ ਸੀ, ਅਚਾਨਕ ਰੇਲਗੱਡੀ ਨੂੰ ਰੁਕਣਾ ਪਿਆ। ਕਿਸੇ ਯਾਤਰੀ ਨੂੰ ਕੁਝ ਪਤਾ ਨਹੀਂ ਕੀ ਚੱਲ ਰਿਹਾ। ਪਰ ਅੱਗੇ... ਅੱਗੇ ਦੋ ਬੰਦੂਕਾਂ ਵਾਲੇ ਆਦਮੀ। ਜਿੱਦਾਂ ਹੀ ਟ੍ਰੇਨ ਰੁਕੀ, ਗੱਡੀ ਦੇ ਵਿੱਚ ਵੜਦੇ ਨੇ। ਦੋਵਾਂ ਨੇ ਆ ਕੇ ਧਮਕੀ ਦਿੱਤੀ— ਜੇ ਗੱਡੀ ਨੂੰ ਅੱਗੇ ਤੋਰਿਆ, ਤਾਂ ਅਸੀਂ ਗੋਲੀਆਂ ਮਾਰ ਦਿਆਂਗੇ। ਇਹ ਦੋ ਪੁਰਾਣੇ ਸਾਥੀ ਸੀ, ਦੋਵੇਂ ਡਾਕੂ। ਅਸਲ ਦੇ ਵਿੱਚ ਮਨਸ਼ਾ ਸੀ ਰੇਲਗੱਡੀ ਦੇ ਵਿੱਚ ਤਿਜੋਰੀ ਨੂੰ ਲੁੱਟਣਾ।
ਇਸ ਸਮੇਂ ਜੋ... ਜੋ ਗਾਰਡ ਤਿਜੋਰੀ ਦੇ ਲਾਗੇ ਬੈਠਾ ਸੀ, ਉਹਨੂੰ ਵੀ ਕੁਝ ਪਤਾ ਨਹੀਂ ਕਿ ਕੀ ਚੱਲ ਰਿਹਾ। ਬਸ ਉਦੋਂ ਪਤਾ ਲੱਗਾ ਜਦੋਂ ਪਿੱਛੋਂ ਆ ਕੇ ਇੱਕ ਡਾਕੂ ਨੇ ਬੱਟ ਸਿਰ ਦੇ ਵਿੱਚ ਮਾਰਿਆ। ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਤਿਜੋਰੀ ਦੇ ਉੱਤੇ ਬੰਬ ਲਾ ਕੇ ਤਿਜੋਰੀ ਖੋਲ੍ਹ ਲਈ ਗਈ। ਮੋਟਾ ਪੈਸਾ ਹੱਥ ਲੱਗਾ, ਸੋਨਾ ਹੱਥ ਲੱਗਾ। ਹੋਰ ਕਿਸੇ ਨੂੰ ਕੁਝ ਨਾ ਕਹਿੰਦਿਆਂ ਡਾਕੂ ਆਪਣੇ ਘੋੜੇ ਫੜੇ, ਸਮਾਨ ਲੱਦਿਆ ਤੇ ਚਲਦੇ ਬਣੇ।
ਜਦੋਂ ਇਹ ਜਾ ਰਹੇ ਸੀ, ਪਤਾ ਲੱਗਾ ਕਿ ਤੀਸਰਾ... ਤੀਸਰਾ ਡਾਕੂ, ਉਹ ਗੋਲੀ ਦਾ ਸ਼ਿਕਾਰ ਹੋ ਚੁੱਕਾ। ਹੁਣ ਬਚੇ ਨੇ ਦੋ।
ਕੁਝ ਦੂਰ ਸਫ਼ਰ ਕਰਕੇ ਪਤਾ ਲੱਗਾ ਕਿ ਇੱਕ ਘੋੜਾ ਅਚਾਨਕ ਡਿੱਗ ਪਿਆ। ਦੋਵਾਂ ਡਾਕੂਆਂ ਦੇ ਵਿੱਚੋਂ ਇੱਕ ਘੋੜੇ ਦੀ ਲੱਤ ਟੁੱਟ ਚੁੱਕੀ ਸੀ। ਉਹ ਹੁਣ ਅੱਗੇ ਨਹੀਂ ਸੀ ਚੱਲ ਸਕਦਾ। ਫ਼ੈਸਲਾ ਕੀਤਾ ਗਿਆ— ਇਹਨੂੰ ਤੜਫ਼ਣ ਦੀ ਬਜਾਏ... ਤੜਫ਼ਦਾ ਇੱਥੇ ਛੱਡਣ ਦੀ ਬਜਾਏ, ਇਹਨੂੰ ਗੋਲੀ ਮਾਰ ਦਿੱਤੀ ਜਾਵੇ। ਡਾਕੂਆਂ ਨੇ ਇੱਕ ਘੋੜੇ ਨੂੰ... ਘੋੜੇ ਨੂੰ ਗੋਲੀ ਮਾਰ ਦਿੱਤੀ ਤੇ ਦੂਸਰੇ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਣ ਦੀ ਗੱਲ ਕੀਤੀ।
ਅੱਗੇ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚੇ ਜਿੱਥੇ ਦੋ ਰਾਹ ਨਿਕਲਦੇ ਸੀ। ਉਹ ਦੋ ਰਾਹ, ਜਿਹੜਾ ਇੱਕ ਪਾਸੇ ਪਹਾੜਾਂ ਵੱਲ ਨੂੰ ਜਾਂਦਾ ਸੀ, ਇੱਕ ਪਾਸੇ ਇੱਕ ਪੱਧਰ ਜੰਗਲ ਵੱਲ ਨੂੰ।
ਇੱਕ ਡਾਕੂ ਨੇ ਸਲਾਹ ਦਿੱਤੀ— ਸਾਨੂੰ ਪਹਾੜਾਂ ਵੱਲ ਨੂੰ ਜਾਣਾ ਚਾਹੀਦਾ। ਪਰ ਬੌਸ ਬੋਲਿਆ— ਨਹੀਂ, ਅਸੀਂ ਉੱਧਰਲੇ ਪਾਸੇ ਨੂੰ ਨਹੀਂ ਜਾਵਾਂਗੇ। ਮੈਂ ਤੇਰੇ ਨਾਲੋਂ ਵੱਧ ਜਾਣਦਾ। ਮੈਨੂੰ ਇਨ੍ਹਾਂ ਰਾਹਾਂ ਦਾ ਤੇਰੇ ਨਾਲੋਂ ਵੱਧ ਪਤਾ। ਮੇਰਾ ਪਲੈਨ ਸੀ ਇਸ ਚੋਰੀ ਦਾ। ਇਸ ਕਰਕੇ, ਮੈਂ ਦੱਸਾਂਗਾ, ਅਸੀਂ ਪਹਾੜਾਂ ਵੱਲ ਨੂੰ ਨਹੀਂ ਜਾਵਾਂਗੇ, ਅਸੀਂ ਖੱਬੇ ਪਾਸੇ ਤੋਂ ਜਾਵਾਂਗੇ।
ਸ਼ਾਇਦ ਉਹਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਸੀ। ਪਰ ਪੁਲਿਸ ਨੇ ਤੇ ਹਾਲੇ ਰਾਤ ਦੇ ਹਨੇਰੇ ਦੇ ਵਿੱਚ ਇੰਨੀ ਛੇਤੀ ਪਹੁੰਚ ਵੀ ਨਹੀਂ ਸੀ ਪਾਉਣਾ।
ਇੱਕ ਜਗ੍ਹਾ ਤੇ ਬੈਠ ਕੇ ਦੋਵੇਂ ਜਣੇ ਆਪਸ ਦੇ ਵਿੱਚ ਗੱਲਾਂ-ਬਾਤਾਂ ਕਰਦੇ ਨੇ। ਸੋਹਣਾ ਮਾਲ ਹੱਥ ਲੱਗਾ। ਕਾਫ਼ੀ ਪੈਸੇ ਹੋਣਗੇ। ਪਰ ਸਰਦਾਰ ਬੋਲਿਆ— ਨਹੀਂ, ਇਹ ਸ਼ਾਇਦ ਉੰਨੇ ਨਹੀਂ ਗੇ ਜਿੰਨੇ ਮੈਂ ਸੋਚਿਆ ਸੀ। ਪਰ ਫਿਰ ਵੀ ਚਲੋ, ਸੋਹਣੇ ਪੈਸੇ ਹੱਥ ਲੱਗੇ ਆ। ਪੁਲਿਸ ਹਾਲੇ ਛੇਤੀ ਇੱਥੇ ਨਹੀਂ ਪਹੁੰਚ ਪਾਊਗੀ। ਸਾਡੇ ਤੱਕ ਪਹੁੰਚਣ ਦੇ ਲਈ ਘੱਟੋ-ਘੱਟ ਕੋਈ ਚਾਰ-ਪੰਜ ਘੰਟੇ ਲੱਗਣਗੇ। ਸਵੇਰ ਹੋਣ ਤੱਕ ਸ਼ਾਇਦ ਸਾਡਾ ਉਹ ਖੁਰਾ ਨੱਪ ਲੈਣ। ਪਰ ਗੱਲ ਇਹ ਆ ਕਿ ਇਨ੍ਹਾਂ ਲੰਮੇ ਰਾਹਾਂ ਦੇ ਵਿੱਚੋਂ ਹੁਣ ਆਪਾਂ ਅੱਗੇ ਕਿੱਦਾਂ... ਕਿੱਦਾਂ ਵਧਣਾ?
ਦੂਜਾ ਡਾਕੂ ਬੋਲਿਆ— ਸਾਡੇ ਕੋਲ ਇੱਕ ਘੋੜਾ ਤਾਂ ਹੈ। ਤੇਰੇ ਵਾਲਾ ਘੋੜਾ ਸਾਡੇ ਦੋਵਾਂ ਦਾ ਭਾਰ ਤਾਂ ਚੁੱਕ ਸਕਦਾ। ਪਰ ਇਹ ਵੀ ਹੁਣ ਥੱਕ ਚੁੱਕਾ। ਇਹ ਬਹੁਤਾ ਅੱਗੇ ਨਹੀਂ ਚੱਲ ਪਾਊਗਾ, ਦੂਸਰੇ ਨੇ ਜਵਾਬ ਦਿੱਤਾ।
ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਿੱਥੋਂ ਤੱਕ ਜਾਇਆ ਜਾਂਦਾ, ਉੱਥੋਂ ਤੱਕ ਚੱਲ ਕੇ ਅੱਗੇ ਕੋਈ ਪਿੰਡ ਆਊ, ਉੱਥੋਂ ਫਿਰ ਨਵੇਂ ਜਾਨਵਰ ਖ਼ਰੀਦ ਲਵਾਂਗੇ। ਨਵੇਂ ਘੋੜੇ ਲੈ ਕੇ ਫਿਰ ਅੱਗੇ ਵੱਧ ਲਾਂਗੇ। ਅੱਜ ਸਾਨੂੰ ਕੋਈ ਪੈਸੇ ਦੀ ਕਮੀ ਥੋੜ੍ਹੀ ਐ, ਦੂਸਰੇ ਡਾਕੂ ਨੇ ਜਵਾਬ ਦਿੱਤਾ।
ਇੰਨੇ ਨੂੰ ਉਹ ਪੈਸਿਆਂ ਵਾਲਾ ਖੋਲ੍ਹ ਲਿਆ ਝੋਲਾ ਬੰਦ ਕਰਨ ਦੇ ਲਈ ਥੱਲੇ ਨੂੰ ਸਿਰ ਝੁਕਾ ਕੇ ਉਸ ਥੈਲੇ ਨੂੰ ਬੰਨ੍ਹਣ ਲੱਗਾ। ਜਿੰਨੇ ਚਿਰ ਨੂੰ ਥੈਲੇ ਦਾ ਮੂੰਹ ਬੰਨ੍ਹ ਕੇ ਤਾਂਹ ਨੂੰ ਹੋਇਆ, ਕੀ ਪਤਾ ਲੱਗਦਾ ਕਿ ਉਹਦਾ ਸਰਦਾਰ ਬੰਦੂਕ ਤਾਣੀ ਉਹਦੇ ਉੱਤੇ ਖੜ੍ਹਾ। ਤੇ ਉਹਦੀਆਂ ਅੱਖਾਂ ਤੋਂ ਪ੍ਰਤੀਤ ਹੋ ਰਿਹਾ ਸੀ ਕਿ ਉਹ ਕੋਈ ਮਜ਼ਾਕ ਨਹੀਂ ਕਰ ਰਿਹਾ।
ਪਰ ਫਿਰ ਵੀ ਦੂਸਰੇ ਨੇ ਕਿਹਾ— ਤੂੰ ਇੱਦਾਂ ਦਾ ਮਜ਼ਾਕ ਮੇਰੇ ਨਾਲ ਨਹੀਂ ਕਰ ਸਕਦਾ। ਇਹ ਕੋਈ ਸਮਾਂ ਮਜ਼ਾਕ ਕਰਨ ਵਾਲਾ ਨਹੀਂ। ਇਹ ਸਮਾਂ ਐ, ਇੱਥੋਂ ਆਪਾਂ ਜਲਦ ਤੋਂ ਜਲਦ ਨਿਕਲ ਜਾਈਏ। ਡਾਕੂ ਨੇ ਕਿਹਾ— ਨਹੀਂ, ਇਹ ਕੋਈ ਮਜ਼ਾਕ ਨਹੀਂ। ਤੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ। ਸਾਡੇ ਕੋਲ ਇੱਕ ਹੀ ਘੋੜਾ ਐ ਤੇ ਤੂੰ ਇਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਘੋੜਾ ਥੱਕ ਚੁੱਕਾ। ਉਹ ਸਾਨੂੰ ਦੋਵਾਂ ਨੂੰ ਲੈ ਕੇ ਅੱਗੇ ਨਹੀਂ ਜਾ ਸਕਦਾ। ਤੇਰਾ ਭਾਰੀ-ਭਰਕਮ ਸਰੀਰ, ਉਹ ਮੇਰੇ ਘੋੜੇ ਤੋਂ ਨਹੀਂ ਚੱਲਿਆ ਜਾਣਾ। ਬਿਹਤਰ ਐ ਕਿ ਤੂੰ ਇੱਥੇ ਹੀ ਰਹਿ।
ਮੈਂ ਸੁਣਿਆ ਸੀ, ਮੈਨੂੰ ਲੋਕਾਂ ਨੇ ਬਹੁਤ ਕਿਹਾ ਸੀ ਕਿ ਤੂੰ ਆਪਣਾ ਕੰਮ ਕੱਢ ਕੇ ਦੂਸਰੇ ਨੂੰ ਖ਼ਤਮ ਕਰ ਦਿੰਨਾ। ਪਰ ਮੈਂ ਕਿਸੇ ਦੀ ਇੱਕ ਨਾ ਸੁਣੀ। ਮੈਂ ਤੇਰੇ ਉੱਤੇ ਯਕੀਨ ਕੀਤਾ। ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਮੋਰਚੇ ਫ਼ਤਿਹ ਕੀਤੇ ਨੇ। ਬੜੀਆਂ ਸਾਰੀਆਂ ਚੋਰੀਆਂ-ਚਕਾਰੀਆਂ, ਡਾਕੇ ਆਪਾਂ ਇਕੱਠਿਆਂ ਨੇ ਮਾਰੇ ਨੇ। ਤੂੰ ਮੇਰੇ ਨਾਲ ਇੱਦਾਂ ਨਹੀਂ ਕਰ ਸਕਦਾ।
ਹਾਲੇ ਇੰਨੀ ਗੱਲ ਮੂੰਹ ਦੇ ਵਿੱਚ ਹੀ ਸੀ ਕਿ ਗੋਲੀ ਦੀ ਆਵਾਜ਼ ਆਈ। ਅਗਲੇ ਹੀ ਪਲ, ਉਸੇ ਪੈਸਿਆਂ ਵਾਲੇ ਝੋਲੇ ਦੇ ਉੱਤੇ ਦੂਸਰਾ ਸਾਥੀ ਢੇਰੀ ਪਿਆ ਸੀ। ਹੁਣ ਸਾਰੇ ਪੈਸੇ ਉਸ ਇੱਕ ਡਾਕੂ ਦੇ ਸੀ, ਸਰਦਾਰ ਦੇ। ਉਹਨੇ ਉਹ ਪੈਸਿਆਂ ਦਾ ਭਰਿਆ ਝੋਲਾ ਆਪਣੇ ਘੋੜੇ ਦੇ ਉੱਤੇ ਰੱਖਿਆ, ਘੋੜੇ ਨੂੰ ਆਪਣੀ ਮੰਜ਼ਿਲ ਵੱਲ ਨੂੰ ਤੋਰ ਲਿਆ।
ਇੱਕਦਮ ਅੱਖ ਖੁੱਲ੍ਹ ਗਈ। ਪਤਾ ਲੱਗਾ, ਇਹ ਤਾਂ ਸੁਪਨਾ ਸੀ।
ਇੱਕ ਵਾਰੀ ਤਾਂ ਸੁਖ ਦਾ ਸਾਹ ਲਿਆ— ਖ਼ੈਰ, ਮੈਂ ਇਹ ਸੁਪਨਾ ਵੇਖ ਰਿਹਾ ਸੀ। ਪਰ ਇਹ ਸੁਪਨਾ ਵੇਂਹਦਿਆਂ-ਵੇਂਹਦਿਆਂ ਮੱਥੇ ਦੇ ਉੱਤੇ ਤ੍ਰੇਲੀਆਂ, ਪਸੀਨੇ ਤਾਂ ਆ ਹੀ ਗਏ ਸੀ। ਜਿੱਦਾਂ ਭੱਜਦਿਆਂ ਦਾ ਜ਼ੋਰ ਲੱਗ ਰਿਹਾ ਹੋਵੇ, ਜਿੱਦਾਂ ਕੋਈ ਗ਼ਲਤ ਕੰਮ ਕਰਕੇ ਬੰਦਾ ਮਹਿਸੂਸ ਕਰ ਰਿਹਾ ਹੋਵੇ, ਉਹਦੇ ਦਿਲ ਦੀ ਧੜਕਣ ਵਧੀ ਹੋਵੇ।
ਇਹ ਸੁਪਨਾ ਵੇਖਣ ਵਾਲਾ ਇੱਕ ਵੱਡਾ ਬਿਜ਼ਨਸਮੈਨ ਸੀ। ਨਿਊਯਾਰਕ ਦਾ ਇੱਕ ਕਾਮਯਾਬ ਵਪਾਰੀ। ਸ਼ਹਿਰ ਦੇ ਵਿੱਚ ਉਹਦੀ ਅੱਛੀ-ਖ਼ਾਸੀ ਇੱਜ਼ਤ ਸੀ। ਸੋਹਣਾ ਪੈਸਾ ਕਮਾਇਆ ਉਹਨੇ, ਵੱਡੀ ਸਲਤਨਤ ਖੜ੍ਹੀ ਕੀਤੀ। ਸਾਰੇ ਲੋਕ ਉਹਨੂੰ... ਉਹਨੂੰ ਉਹਦੀ ਇਮਾਨਦਾਰੀ ਦੇ ਲਈ ਜਾਣਦੇ ਸੀ, ਸਾਰੇ ਲੋਕ ਉਹਦੀ ਸਮਝਦਾਰੀ ਦੇ ਲਈ ਜਾਣਦੇ ਸੀ। ਸਾਰੇ ਉਹਦੇ ਨਾਲ ਰਲ਼ ਕੇ ਕਾਰੋਬਾਰ ਕਰਨਾ ਚਾਹੁੰਦੇ ਸੀ। ਸਾਰੇ ਯਾਰ-ਦੋਸਤ ਚਾਹੁੰਦੇ ਸੀ ਕਿ ਉਹ ਉਹਨਾਂ ਨੂੰ ਵੀ ਰਾਹ ਵਿਖਾਵੇ। ਗੱਲ ਕਾਹਦੀ ਕਿ ਸੋਹਣਾ ਇੱਕ ਰੁਤਬਾ ਇਸ ਵਪਾਰੀ ਦਾ।
ਉਹ ਵਪਾਰੀ, ਜਿਹੜਾ ਆਪਣੇ ਦਫ਼ਤਰ ਦੇ ਵਿੱਚ ਦੁਪਹਿਰੇ ਸੁਪਨਾ ਵੇਖ ਰਿਹਾ— ਡਾਕੂਆਂ ਦਾ ਸੁਪਨਾ, ਟ੍ਰੇਨ ਨੂੰ ਲੁੱਟਣ ਦਾ ਸੁਪਨਾ।
ਪਰ ਆਖਰਕਾਰ ਇਸ ਸੁਪਨੇ ਦਾ ਮੇਰੀ ਜ਼ਿੰਦਗੀ ਦੇ ਨਾਲ ਕੀ ਵਾਹ-ਵਾਸਤਾ ਹੋਇਆ? ਹਾਲੇ ਸੋਚ ਹੀ ਰਿਹਾ, ਇੱਕ ਕਲਰਕ ਨੇ ਆ ਕੇ ਦਰਵਾਜ਼ਾ ਖੜਕਾਇਆ। ਜਾਂ ਫਿਰ ਸ਼ਾਇਦ ਕਲਰਕ ਦੇ ਆਉਣ ਦੀ ਆਹਟ ਹੀ ਸੀ ਕਿ ਉਹ ਵਪਾਰੀ ਉੱਠ ਪਿਆ, ਉਹਦੀ ਅੱਖ ਖੁੱਲ੍ਹ ਗਈ। ਨਹੀਂ ਤਾਂ ਸ਼ਾਇਦ ਹਾਲੇ ਸੁਪਨਾ ਹੋਰ ਅੱਗੇ ਚੱਲਦਾ।
ਵਪਾਰੀ ਆਪਣੇ ਕਲਰਕ ਵੱਲ ਵੇਂਹਦਿਆਂ ਬੋਲਿਆ— ਹਾਂਜੀ, ਕਿਹੜੇ ਕੰਮ ਆਏ ਹੋ? ਕਲਰਕ ਕਹਿਣ ਲੱਗਾ— ਸਰ, ਤੁਹਾਡਾ ਦੋਸਤ ਬਾਹਰ ਬੈਠਾ। ਤੁਹਾਨੂੰ ਤਾਂ ਯਾਦ ਹੀ ਹੋਊਗਾ, ਪਿਛਲੇ ਸਾਲ ਉਹਨਾਂ ਨੇ ਸਾਡੀ ਕੰਪਨੀ ਦੇ ਵਿੱਚ ਆਪਣੇ ਪੈਸੇ ਇਨਵੈਸਟ ਕੀਤੇ ਸੀ। ਹੁਣ ਇਸ ਸਮੇਂ ਉਹਨਾਂ ਦੇ ਸ਼ੇਅਰਾਂ ਦੀ ਕੀਮਤ ਕਾਫ਼ੀ ਡਿੱਗ ਚੁੱਕੀ ਹੈ। ਜਦੋਂ ਉਹਨਾਂ ਨੇ ਸਾਡੀ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਉਦੋਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਮੁਨਾਫ਼ਾ ਹੋਊਗਾ। ਤੁਹਾਡੇ ਖ਼ਾਸ ਦੋਸਤ ਨੇ, ਇਸ ਕਰਕੇ ਮੈਂ ਸੋਚਿਆ ਤੁਹਾਡੇ ਤੱਕ ਇਹ ਗੱਲ ਤੇ ਉਹਨਾਂ ਨੂੰ ਜ਼ਰੂਰ ਪਹੁੰਚਾ ਦੇਵਾਂ। ਹੋਰ ਕੋਈ ਹੁੰਦਾ ਤਾਂ ਵੈਸੇ ਮੈਂ ਉਹਨੂੰ ਦੱਸ ਹੀ ਚੁੱਕਾ। ਜਿਹੜੇ ਹਿਸਾਬ ਦੀ ਹੁਣ ਮਾਰਕੀਟ ਚੱਲ ਰਹੀ ਹੈ, ਉਸ ਹਿਸਾਬ ਦੇ ਨਾਲ ਉਹਨਾਂ ਨੂੰ ਘਰ-ਬਾਰ ਵੇਚ ਕੇ ਫਿਰ ਹੀ ਇਹ ਪੈਸਾ ਚੁਕਾਉਣਾ ਪਊਗਾ। ਹੁਣ ਮਾਰਕੀਟ ਬਹੁਤ ਡਾਊਨ ਚੱਲ ਰਹੀ ਹੈ।
ਕਾਰੋਬਾਰੀ ਕਲਰਕ ਨੂੰ ਬੋਲਿਆ— ਹਾਂ, ਤਾਂ ਅਸੂਲਨ ਤਾਂ ਇਹੀ ਬਣਦਾ। ਜੇ ਹੁਣ ਉਹਨਾਂ ਦੇ ਸ਼ੇਅਰ ਦੀ ਕੀਮਤ ਡਿੱਗ ਚੁੱਕੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ? ਕਲਰਕ ਥੋੜ੍ਹਾ ਹੈਰਾਨੀ ਦੇ ਨਾਲ— ਸਰ, ਪਰ ਉਹ... ਉਹ ਤੁਹਾਡੇ ਖ਼ਾਸ ਦੋਸਤ ਨੇ। ਉਹਨਾਂ ਦਾ ਤੁਹਾਡੇ ਘਰੀਂ ਆਉਣਾ-ਜਾਣਾ...
ਹਾਲੇ ਗੱਲ ਮੂੰਹ ਦੇ ਵਿੱਚ ਹੀ ਸੀ ਕਿ ਵਪਾਰੀ ਫਿਰ ਦੁਬਾਰਾ ਬੋਲਿਆ— ਜੇ ਅਸੀਂ ਕਾਰੋਬਾਰਾਂ ਦੇ ਨਾਲ ਆਪਣੀਆਂ ਯਾਰੀਆਂ-ਦੋਸਤੀਆਂ ਮਿਕਸ ਕਰਾਂਗੇ, ਤਾਂ ਫਿਰ ਚੱਲ ਗਏ ਸਾਡੇ ਕਾਰੋਬਾਰ।
ਪਰ ਮੈਂ ਕਹਿੰਦਾ ਸੀ, ਕੁਝ ਕੁ ਚੀਜ਼ਾਂ ਨੇ ਜਿੱਥੇ ਆਪਾਂ ਉਹਨਾਂ ਦੇ ਸ਼ੇਅਰਾਂ ਦੀ ਐਡਜਸਟਮੈਂਟ ਕਰ ਸਕਦੇ ਹਾਂ। ਜੇ ਤੁਸੀਂ ਕਹੋ ਤਾਂ ਮੈਂ... ਹਾਲੇ ਕਲਰਕ ਦੀ ਗੱਲ ਮੂੰਹ ਦੇ ਵਿੱਚ ਹੀ ਸੀ ਤੇ ਵਪਾਰੀ ਫਿਰ ਬੋਲਿਆ— ਤੂੰ ਮੇਰੇ ਲਈ ਕੰਮ ਕਰ ਰਿਹਾ ਜਾਂ ਉਹਦੇ ਲਈ?
ਕਲਰਕ ਸੋਚ ਰਿਹਾ ਸੀ— ਨਹੀਂ, ਮੈਂ ਤਾਂ ਤੁਹਾਡੀ ਯਾਰੀ-ਦੋਸਤੀ ਦੇ ਲਈ ਕੰਮ ਕਰ ਰਿਹਾ ਸੀ। ਤੁਹਾਡੇ ਦੋਸਤ ਦਾ ਘਰ ਵਿਕ ਜਾਵੇ, ਤੁਹਾਡਾ ਦੋਸਤ ਸੜਕ ਦੇ ਉੱਤੇ ਆ ਜਾਵੇ, ਮੈਨੂੰ ਨਹੀਂ ਸੀ ਲੱਗਦਾ ਤੁਸੀਂ ਇੱਦਾਂ ਚਾਹੋਗੇ। ਪਰ ਇਹ ਗੱਲ ਉਹਨੇ ਮਨ ਦੇ ਵਿੱਚ ਹੀ ਸੋਚੀ, ਬੌਸ ਨੂੰ ਨਹੀਂ ਸੀ ਕਹਿ ਸਕਦਾ।
ਇਹ ਉਹ ਸੌਦਾ ਸੀ, ਜਿਹਦੇ ਵਿੱਚ ਇਸ ਇਮਾਨਦਾਰ ਦਿੱਖਣ ਵਾਲੇ ਵਪਾਰੀ ਨੂੰ ਵੱਡਾ ਫ਼ਾਇਦਾ ਤੇ ਮੁਨਾਫ਼ਾ ਹੋ ਰਿਹਾ ਸੀ ਤੇ ਉਹਦਾ ਦੋਸਤ ਰਾਤੋ-ਰਾਤ ਸੜਕ ਤੇ ਆ ਰਿਹਾ ਸੀ, ਜਿਹਦੇ ਕੋਲ ਸ਼ਾਇਦ ਰਹਿਣ ਦੇ ਲਈ ਛੱਤ ਵੀ ਨਹੀਂ ਬਚਣੀ।
ਕਲਰਕ ਜਾਂਦੇ-ਜਾਂਦੇ ਸੋਚ ਰਿਹਾ— ਕੀ ਵਾਕਈ ਮੇਰਾ ਬੌਸ ਬੜੇ ਰੁਤਬੇ ਵਾਲਾ? ਕੀ ਵਾਕਈ ਉਹਦੀ ਬੜੀ ਇੱਜ਼ਤ ਹੈ ਸ਼ਹਿਰ ਦੇ ਵਿੱਚ? ਕੀ ਵਾਕਈ ਉਹ ਬਹੁਤ ਇਮਾਨਦਾਰ ਹੈ? ਪਰ ਖ਼ੈਰ, ਉਹ ਤਾਂ ਉੱਥੇ ਸਿਰਫ਼ ਨੌਕਰੀ ਕਰਦਾ।
ਪਰ ਸ਼ਾਇਦ ਲਿਖਾਰੀ ਇੱਥੇ ਸਾਨੂੰ ਸੁਪਨੇ ਦੇ ਨਾਲ ਇਸ ਹਕੀਕਤ ਦਾ ਤਾਲਮੇਲ ਕਰਦਾ ਵਿਖਾ ਰਿਹਾ। ਧੋਖਾ ਤਾਂ ਧੋਖਾ ਹੀ ਹੈ। ਚਾਹੇ ਸੁਪਨੇ ਦੇ ਵਿੱਚ ਬਹੁਤ ਪੁਰਾਣੇ ਸਮੇਂ ਦੇ ਵਿੱਚ ਕਿਸੇ ਡਾਕੂ ਨੇ ਆਪਣੇ ਯਾਰ-ਦੋਸਤ ਦੇ ਨਾਲ ਕੀਤਾ ਹੋਵੇ ਤੇ ਜਾਂ ਫਿਰ ਅੱਜ ਨਿਊਯਾਰਕ ਦੇ ਵਿੱਚ ਬੈਠਿਆਂ ਇੱਕ ਵੱਡੇ ਆਲੀਸ਼ਾਨ ਦਫ਼ਤਰ ਦੇ ਵਿੱਚ ਕਿਸੇ ਨੇ ਸ਼ੇਅਰਾਂ ਦੇ ਵਜੋਂ ਆਪਣੇ ਯਾਰ-ਦੋਸਤ ਦੇ ਨਾਲ ਕੀਤਾ ਹੋਵੇ। ਫ਼ਰਕ ਕੀ ਹੈ?
ਦੋਵੇਂ ਹੀ ਕੇਸਾਂ ਦੇ ਵਿੱਚ ਯਾਰੀ-ਦੋਸਤੀ ਨੂੰ ਦਾਅ ਦੇ ਉੱਤੇ ਲਾਇਆ ਗਿਆ। ਆਪਣੇ ਯਾਰ ਦੇ ਨਾਲ ਧੋਖਾ ਕੀਤਾ ਗਿਆ, ਆਪਣੇ ਫ਼ਾਇਦੇ ਨੂੰ ਅੱਗੇ ਰੱਖਿਆ ਗਿਆ, ਆਪਣੇ ਲਾਲਚ ਨੂੰ ਅੱਗੇ ਰੱਖਿਆ ਗਿਆ। ਦੋਵੇਂ ਹੀ ਕੇਸਾਂ ਦੇ ਵਿੱਚ ਇੱਕ ਜਣਾ ਤਬਾਹ ਹੋਇਆ ਤੇ ਦੂਸਰਾ ਰੱਜ ਕੇ ਅਮੀਰ। ਸ਼ਾਇਦ... ਸ਼ਾਇਦ ਲਿਖਾਰੀ ਸਾਨੂੰ ਇਹੋ ਹੀ ਦੱਸਣਾ ਚਾਹੁੰਦਾ। ਜ਼ਿੰਦਗੀ ਦੇ ਵਿੱਚ ਬੰਦੇ ਦੇ ਰਾਹ ਬਦਲਦੇ ਨੇ ਪਰ ਇਨਸਾਨ ਦਾ ਸੁਭਾਅ ਨਹੀਂ ਬਦਲਦਾ।
ਅਸਲ ਦੇ ਵਿੱਚ ਬੰਦੇ ਦੀ ਇਮਾਨਦਾਰੀ, ਉਹਦੀ ਯਾਰੀ-ਦੋਸਤੀ ਉਦੋਂ ਪਰਖੀ ਜਾਂਦੀ ਹੈ ਜਦੋਂ ਵਿੱਚ ਪੈਸਾ ਪਿਆ ਹੋਵੇ, ਜਦੋਂ ਵਿੱਚ ਲਾਲਚ ਹੋਵੇ। ਜੇ ਕੋਈ ਉਹਨਾਂ ਪੈਸਿਆਂ ਨੂੰ ਵੀ ਪਾਸੇ ਕਰਕੇ ਯਾਰ ਨੂੰ ਗਲ਼ ਲਾਵੇ, ਆਪਾਂ ਤਾਂ ਫਿਰ ਮੰਨਾਂਗੇ ਉਹਦੇ ਵਿੱਚ ਇਨਸਾਨੀਅਤ ਹੈ।
ਅਸਲ ਦੇ ਵਿੱਚ ਇਹ ਦਫ਼ਤਰ ਦੇ ਵਿੱਚ ਬੈਠਾ ਵੱਡਾ ਕਾਰੋਬਾਰੀ ਵੀ ਤਾਂ ਡਾਕੂ ਹੀ ਸੀ— ਅਸਲ ਜ਼ਿੰਦਗੀ ਦੇ ਡਾਕੂ। ਅੱਜ ਵੀ ਮੌਜੂਦ ਨੇ ਸਾਡੇ ਆਸ-ਪਾਸ ਇਹ ਡਾਕੂ। ਇਹ ਅੰਦਰੋਂ ਉਹੀ ਇਨਸਾਨ ਨੇ, ਚਾਹੇ ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਵੇਖ ਲਵੋ।
ਪਰ ਸਾਨੂੰ ਜ਼ਿੰਦਗੀ ਦੇ ਵਿੱਚ ਜਦੋਂ ਵੀ ਸਮਾਂ ਮਿਲੇ, ਸਾਨੂੰ ਇੱਕ ਰਾਹ ਚੁਣਨਾ ਪਊਗਾ— ਸੱਜੇ ਜਾਂ ਖੱਬੇ, ਦੋਸਤੀ ਜਾਂ ਪੈਸਾ। ਇਹ ਤੁਹਾਡੇ ਤੇ ਹੈ। ਪਰ ਇਹ ਫ਼ੈਸਲਾ... ਇਹ ਫ਼ੈਸਲਾ ਐਡਾ ਕੁ ਖ਼ਾਸ, ਇੱਕ ਵਾਰੀ ਤੁਸੀਂ ਦੋਸਤੀ ਚੁਣ ਲਈ, ਹਮੇਸ਼ਾ ਦੋਸਤੀ ਚੁਣਦੇ ਰਹੋਗੇ। ਜੇ ਭੁੱਲ ਕੇ ਵੀ ਇੱਕ ਵਾਰੀ ਪੈਸਾ ਚੁਣ ਲਿਆ, ਅਗਲੇ ਸਾਰੇ ਰਾਹਾਂ ਦੇ ਉੱਤੇ ਤੁਸੀਂ ਪੈਸਾ ਹੀ ਚੁਣਦੇ ਰਹੋਗੇ, ਕਿਉਂਕਿ ਤੁਸੀਂ ਫਿਰ ਸੱਜਿਓਂ-ਖੱਬੇ ਜਾਂ ਖੱਬਿਓਂ-ਸੱਜੇ ਜਾਣ ਦੀ ਹਿੰਮਤ ਹੀ ਛੱਡ ਦਿੰਦੇ ਹੋ।
ਕੁੱਲ-ਮਿਲਾ ਕੇ ਵੇਖਿਆ ਜਾਵੇ ਤਾਂ ਬੰਦੇ ਦਾ... ਬੰਦੇ ਦਾ ਬਾਹਰੀ ਰੁਤਬਾ ਬੰਦੇ ਦੇ ਅੰਦਰਲੇ ਨੂੰ ਨਹੀਂ ਬਦਲਦਾ। ਬੰਦੇ ਦਾ ਅਸਲ ਚਿਹਰਾ ਉਦੋਂ ਸਾਨੂੰ ਪਤਾ ਲੱਗਦਾ ਜਦੋਂ ਲਾਲਚ ਦੇ ਵਿੱਚ ਫਸਿਆ ਹੋਵੇ। ਲਾਲਚ ਵੇਲੇ ਇਨਸਾਨ ਦਾ, ਕਹਿੰਦੇ ਨੇ ਅਸਲੀ ਚਿਹਰਾ ਆਪੇ ਖੁੱਲ੍ਹ ਕੇ ਬਾਹਰ ਆ ਜਾਂਦਾ। ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਫ਼ੈਸਲਾ ਸਾਡੇ ਹੱਥ ਹੁੰਦਾ ਤੇ ਉਹ ਸਾਡਾ ਫ਼ੈਸਲਾ ਹੀ ਦੱਸਦਾ ਅਸੀਂ ਕੌਣ ਹਾਂ। ਤੇ ਤੁਹਾਡੇ ਯਾਰਾਂ-ਦੋਸਤਾਂ ਦੇ ਉਹ ਫ਼ੈਸਲੇ ਹੀ ਦੱਸਦੇ ਨੇ ਕਿ ਤੁਸੀਂ ਯਾਰੀ ਕਿੱਥੇ ਲਾਈ ਹੈ। ਜਿਹੜਾ ਵੀ ਰਾਹ ਆਪਾਂ ਚੁਣਦੇ ਹਾਂ ਉਹ ਸਾਡੀ ਅਸਲ ਪਛਾਣ ਹੈ।
ਵੇਖਿਆ ਜਾਵੇ ਤਾਂ ਇਸ ਕਹਾਣੀ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਇਸ ਵਪਾਰੀ ਨੇ ਐਕਸਕਿਊਜ਼ ਚੁਣਿਆ, ਜਾਂ ਫਿਰ ਉਸ ਡਾਕੂ ਨੇ ਜਿਹੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਐਕਸਕਿਊਜ਼ ਦਿੱਤਾ, ਉਹ ਕਾਰਨ ਕੀ ਸੀ? ਐਕਸਕਿਊਜ਼ ਕੀ ਸੀ?— ਕਿ ਸਾਡੇ ਕੋਲ ਇੱਕ ਹੀ ਘੋੜਾ ਐ, ਜੇ ਆਪਾਂ ਦੋਵੇਂ ਇਹਦੇ ਉੱਤੇ ਬੈਠੇ ਤਾਂ ਦੋਵੇਂ ਮਾਰੇ ਜਾਵਾਂਗੇ, ਦੋਵੇਂ ਮੰਜ਼ਿਲ ਤੱਕ ਨਹੀਂ ਪਹੁੰਚਾਂਗੇ।
ਪਰ ਅਸਲੀਅਤ ਦੇ ਵਿੱਚ ਜੇ ਦੁਨੀਆ ਦੇ ਇੱਕ ਮਹਾਨ ਮਨੋਵਿਗਿਆਨਕ ਫਰਾਇਡ ਦੀ ਗੱਲ ਮੰਨੀਏ, ਤਾਂ ਉਹ ਵੀ ਇਹੋ ਹੀ ਕਹਿੰਦਾ— ਇਨਸਾਨ ਆਪਣੀਆਂ ਗ਼ਲਤੀਆਂ ਨੂੰ ਲੁਕਾਉਣ ਦੇ ਲਈ, ਆਪਣੇ ਪਾਪਾਂ ਨੂੰ ਲੁਕਾਉਣ ਦੇ ਲਈ, ਹਮੇਸ਼ਾ ਉਹਨੂੰ ਕਾਰਨ ਦਿੰਦਾ, ਉਹਨੂੰ ਐਕਸਕਿਊਜ਼ ਦਿੰਦਾ। ਇਨਸਾਨੀ ਦਿਮਾਗ ਇਸੇ ਤਰ੍ਹਾਂ ਕੰਮ ਕਰਦਾ।
ਅਸੀਂ ਕੁਝ ਗ਼ਲਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣੇ ਦਿਮਾਗ ਨੂੰ ਆਪ ਹੀ ਭੁਲੇਖਾ ਪਾਉਂਦੇ ਹਾਂ ਤੇ ਉਹ ਭੁਲੇਖਾ ਪਾਉਣ ਦੇ ਲਈ ਆਪਾਂ ਕੋਈ ਸੌਲਿਡ ਰੀਜ਼ਨ, ਕੋਈ ਕਾਰਨ ਦਿੰਦੇ ਹਾਂ— ‘ਆਹ ਮੈਂ ਕਰਨਾ ਨਹੀਂ ਸੀ, ਮੈਂ ਮਜਬੂਰ ਸੀ।’ ਜਿੱਦਾਂ ਕਿ ਉਹਨੇ ਇੱਕੋ ਘੋੜਾ ਹੋਣ ਦਾ ਲਾਲਚ ਆਪਣੇ ਆਪ ਨੂੰ... ਕਾਰਨ ਆਪਣੇ ਆਪ ਨੂੰ ਦਿੱਤਾ। ਇਸੇ ਤਰ੍ਹਾਂ ਦੇ ਨਾਲ ਹਰ ਕੋਈ ਵਿਅਕਤੀ ਗ਼ਲਤ ਕਰਕੇ ਆਪਣੇ ਆਪ ਨੂੰ ਹੀ ਭੁਲੇਖਾ ਪਾਉਂਦਾ ਰਹਿੰਦਾ।
ਤੇ ਜਿਹੜਾ ਆਪਣੇ ਆਪ ਨੂੰ ਹੀ ਭੁਲੇਖਾ ਪਾਉਂਦਾ ਰਹੇ, ਉਹ ਕਦੋਂ ਕੁ ਤੱਕ ਕਾਮਯਾਬ ਹੋ ਸਕਦਾ? ਜਾਂ ਫਿਰ ਕਾਮਯਾਬੀ ਆਪਾਂ ਜੇ ਪੈਸੇ ਨਾਲ ਹੀ ਮਾਪਣੀ ਹੋਵੇ, ਉਹ ਅਲੱਗ ਗੱਲ। ਇਸੇ ਕਰਕੇ ਬਹੁਤਾ ਪੈਸਾ ਕਮਾ ਕੇ ਵੀ ਕਈ ਲੋਕ ਅਜੀਬ ਜਿਹਾ ਬੋਝ ਮਹਿਸੂਸ ਕਰਦੇ ਰਹਿੰਦੇ ਨੇ— ਮਾਨਸਿਕ ਤੌਰ ਦੇ ਉੱਤੇ, ਪਰਿਵਾਰਕ ਤੌਰ ਦੇ ਉੱਤੇ। ਤੇ ਉਸੇ ਭਾਰ ਦੇ ਥੱਲੇ ਦੱਬ ਕੇ ਇੱਕ ਨਾ ਇੱਕ ਦਿਨ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਨੇ। ਦੁਨੀਆ ਦੇ ਵਿੱਚ ਲਾਲਚੀ ਲੋਕਾਂ ਦੇ ਸਿਰਫ਼ ਰੂਪ ਬਦਲਦੇ ਨੇ, ਪਰ ਉਹ ਹਮੇਸ਼ਾ ਸਾਡੇ ਆਸ-ਪਾਸ ਇਸੇ ਤਰ੍ਹਾਂ ਦੇ ਨਾਲ ਮੌਜੂਦ ਹੁੰਦੇ ਨੇ।
ਇਹ ਕਹਾਣੀ ਅੰਗਰੇਜ਼ੀ ਦੀ ਕਹਾਣੀ ਹੈ— ‘The Roads We Take’, ਓ. ਹੈਨਰੀ ਦੀ ਲਿਖੀ ਕਹਾਣੀ। ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਵੇਗੀ।
ਤੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗੇ ਕਿ ਸਾਡੇ ਕੋਲ ਵੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਦੋ ਰਾਹ ਹੁੰਦੇ ਨੇ— ਇੱਕ ਸੱਜੇ ਨੂੰ, ਇੱਕ ਖੱਬੇ ਨੂੰ। ਤੇ ਇਸ ਕਹਾਣੀ ਵਾਂਗੂੰ ਆਪਾਂ ਵੀ ਇਹ ਯਾਦ ਰੱਖਣਾ ਕਿ ਆਪਾਂ ਕਿਹੜੇ ਰਾਹ ਲੈਣਾ, ਉਹ ਰਾਹ ਲੈ ਕੇ ਉਸ ਰਾਹ ਦੇ ਪਿੱਛੇ ਆਪਾਂ ਉਹਨੂੰ ਕਾਰਨ ਕੀ ਦੇਣਾ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਹੀ ਰਾਹ ਚੁਣਦੇ ਰਹੋਗੇ, ਆਪਣੇ ਆਪ ਨੂੰ ਸਹੀ ਰਾਹ ਚੁਣਨ ਦੀ ਆਦਤ ਪਾਓਗੇ, ਆਪਣੇ ਮਨ ਨੂੰ ਉਸ ਤਰੀਕੇ ਦੇ ਨਾਲ ਟ੍ਰੇਨ ਕਰੋਗੇ, ਤਾਂ ਜ਼ਿੰਦਗੀ ਦੇ ਵਿੱਚ ਸੌਖੇ ਰਹੋਗੇ।
ਤੇ ਦੂਸਰਾ ਰਾਹ ਹਮੇਸ਼ਾ ਹੀ ਲਾਲਚ ਵਾਲਾ ਹੁੰਦਾ, ਤੇ ਲਾਲਚ ਵੱਸ ਪੈ ਕੇ ਕੋਈ ਵੀ ਕਦੀ ਸੁਖੀ ਨਹੀਂ ਰਹਿ ਸਕਦਾ, ਨਾ ਹੀ ਆਪਾਂ ਕਿਸੇ ਨੂੰ ਸੁਖ ਦੇ ਸਕਦੇ ਹਾਂ। ਤੋ ਪੈਸੇ ਇੱਕ ਪਾਸੇ ਰੱਖ ਕੇ ਇਨਸਾਨੀਅਤ ਨੂੰ ਹਮੇਸ਼ਾ ਉੱਤੇ ਰੱਖਣਾ ਚਾਹੀਦਾ। ਇਹ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ। ਪਰ ਜਦੋਂ ਕਰਨ ਦੀ ਵਾਰੀ ਆਉਂਦੀ ਹੈ, ਉਦੋਂ ਆਪਾਂ ਫਿਰ ਡੋਲ ਜਾਂਦੇ ਹਾਂ। ਪਰ ਜੇ ਕਿਤੇ ਮੌਕਾ ਮਿਲੇ, ਤਾਂ ਇਸ ਵਾਰੀ ਤੁਸੀਂ ਪੈਸੇ ਨੂੰ ਪਾਸੇ ਕਰਕੇ ਰਾਹ ਚੁਣ ਕੇ ਵੇਖਿਓ, ਫਿਰ ਵੇਖਿਓ ਕਿੰਨਾ ਸਕੂਨ ਹੈ, ਫਿਰ ਵੇਖਿਓ ਕਿੰਨਾ ਅਨੰਦ ਹੈ, ਫਿਰ ਵੇਖਿਓ ਕਿੰਨਾ ਨਜ਼ਾਰਾ ਜ਼ਿੰਦਗੀ ਜਿਉਣ ਦਾ।
ਜਿੰਨਾ ਚਿਰ ਜਿਹਨੂੰ ਮੌਕਾ ਨਾ ਮਿਲਿਆ ਹੋਵੇ, ਉੰਨਾ ਚਿਰ ਉਹ ਆਪਣੇ ਆਪ ਨੂੰ ਬਹੁਤ ਇਮਾਨਦਾਰ ਲੋਕਾਂ ਦੇ ਵਿੱਚ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਅਸਲ ਦੇ ਵਿੱਚ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਇਸ ਮੋੜ ਦੇ ਉੱਤੇ ਪਹੁੰਚਦੇ ਹੋ ਜਿੱਥੇ ਤੁਹਾਡੇ ਕੋਲ ਮੌਕਾ ਹੁੰਦਾ ਵਾ ਸਹੀ ਜਾਂ ਗ਼ਲਤ ਚੁਣਨ ਦਾ, ਜਦੋਂ ਤੁਹਾਡੇ ਕੋਲ ਮੌਕਾ ਹੁੰਦਾ ਪੈਸੇ ਜਾਂ ਰਿਲੇਸ਼ਨ ਦੇ ਵਿੱਚੋਂ ਕੋਈ ਇੱਕ ਚੀਜ਼ ਚੁਣਨ ਦਾ। ਉਸ ਮੌਕੇ ਦੇ ਉੱਤੇ ਜੇ ਤੁਸੀਂ ਪੈਸੇ ਨੂੰ ਇੱਕ ਪਾਸੇ ਰੱਖਦੇ ਹੋ, ਤਾਂ ਫਿਰ ਅਸਲ ਦੇ ਵਿੱਚ ਤੁਹਾਡੀ ਇਨਸਾਨੀਅਤ ਜਾਣੀ ਜਾਊਗੀ।
What's Your Reaction?
