ਚੈਖ਼ਵ ਦੀ ਕਹਾਣੀ 'ਦਿ ਸਟੂਡੈਂਟ': ਇਤਿਹਾਸ, ਦੁੱਖ ਅਤੇ ਮਨੁੱਖੀ ਸਾਂਝ
ਐਂਟਨ ਚੈਖ਼ਵ ਦੀ ਮਸ਼ਹੂਰ ਕਹਾਣੀ 'ਦਿ ਸਟੂਡੈਂਟ' ਦਾ ਭਾਵੁਕ ਵਿਸ਼ਲੇਸ਼ਣ। ਜਾਣੋ ਕਿਵੇਂ 1900 ਸਾਲ ਪੁਰਾਣਾ ਇਤਿਹਾਸ ਅਤੇ ਮਨੁੱਖੀ ਦੁੱਖ ਅੱਜ ਵੀ ਸਾਡੀ ਰੂਹ ਨਾਲ ਜੁੜੇ ਹੋਏ ਹਨ।
ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਘਰੋਂ ਨਿਕਲਿਆ, ਤਾਂ ਮੌਸਮ ਬੜਾ ਸ਼ਾਂਤ ਸੀ। ਪਰ ਅੱਗੇ ਫਿਰ ਅੱਗੇ ਜੰਗਲ, ਯਾਨੀ ਕਿ ਸੰਘਣੇ ਦਰੱਖਤ, ਹਨੇਰਾ ਪੈਣ ਲੱਗਾ, ਹਵਾ ਠੰਡੀ ਹੋਣ ਲੱਗੀ। ਇੱਥੇ-ਕਿੱਥੇ ਕੀ ਹਵਾ ਜਦੋਂ ਉੱਤਰ ਵੱਲ ਦੀ ਵੱਗ ਰਹੀ ਸੀ, ਤਾਂ ਸਾਰਾ ਕੁਝ ਜਿੱਦਾਂ ਅਚਾਨਕ ਉਦਾਸੀ ਦੇ ਵਿੱਚ ਤਬਦੀਲ ਹੋ ਗਿਆ। ਬਸੰਤ ਰੁੱਤ ਦੀ ਖ਼ੁਸ਼ਬੂ ਇਹ ਸਰਦੀਆਂ ਵਾਲੀ ਠੰਡ ਨੂੰ ਲੈ ਕੇ ਆਉਣ ਦੇ ਲਈ ਲੱਗਦਾ ਸੀ ਜਿਵੇਂ ਹੁਣੇ-ਹੁਣੇ ਬਸੰਤ ਵਾਪਸ ਪਿੱਛੇ ਹਟ ਗਈ ਹੋਵੇ।
ਇੰਨੇ ਦੇ ਵਿੱਚ ਇਹ ਵਿਦਿਆਰਥੀ, ਜਿਹੜਾ ਕਿ ਪੁਜਾਰੀ ਦਾ ਪੁੱਤਰ ਸੀ, ਸ਼ਿਕਾਰ ਖੇਡਦਾ-ਖੇਡਦਾ ਘਰ ਪਰਤ ਰਿਹਾ ਸੀ। ਪੈਰ ਠੰਡ ਦੇ ਨਾਲ ਸੁੰਨ ਹੋਈ ਜਾਂਦੇ ਨੇ, ਹਵਾ ਉਹਦੇ ਚਿਹਰੇ ਦੇ ਉੱਤੇ ਵੱਜ ਰਹੀ ਹੈ। ਉਹ ਸੋਚ ਰਿਹਾ ਕਿ ਬਿਲਕੁਲ ਇਹੋ ਜਿਹੀ ਠੰਡੀ ਹਵਾ ਸ਼ਾਇਦ ਉਸ ਸਮੇਂ ਸੁਲਤਾਨ ਰੂਰਿਕ, ਇਵਾਨ ਦ ਟੈਰੀਬਲ ਤੇ ਪੀਟਰ ਮਹਾਨ ਦੇ ਸਮੇਂ ਦੇ ਵਿੱਚ ਵੀ ਵੱਗੀ ਹੋਵੇਗੀ। ਇਹ ਕੁਝ ਕੁ ਹਵਾਲੇ, ਕੁਝ ਕੁ ਨਾਂ ਨੇ ਈਸਾ ਮਸੀਹ ਦੇ ਸਮੇਂ ਦੇ। ਕਿਉਂਕਿ ਉਹਨੇ ਸ਼ਾਇਦ ਥੋੜ੍ਹੇ ਦਿਨ ਪਹਿਲਾਂ ਹੀ ਕਲਾਸ ਦੇ ਵਿੱਚ ਇਹ ਕਹਾਣੀ ਸੁਣੀ ਸੀ।
ਉਹ ਮਹਿਸੂਸ ਕਰਦਾ ਕਿ ਉਸ ਸਮੇਂ ਵੀ ਸੁਣਨ ਦੇ ਮੁਤਾਬਿਕ, ਮਾਸਟਰ ਦੇ ਦੱਸਣ ਮੁਤਾਬਿਕ ਇੰਨੀ ਕੁ ਭਿਆਨਕ ਗ਼ਰੀਬੀ ਸੀ, ਇੰਨੀ ਕੁ ਸ਼ਾਇਦ ਉਹਨਾਂ ਨੂੰ ਭੁੱਖ ਲੱਗੀ ਸੀ, ਤੇ ਇਹੋ ਜਿਹੀਆਂ ਇਹੋ ਜਿਹੀਆਂ ਠੰਡੀਆਂ ਹਵਾਵਾਂ ਉਹਨਾਂ ਦੇ ਹੱਡਾਂ ਨੂੰ ਚੀਰ ਰਹੀਆਂ ਸੀ। ਇਹੋ ਜਿਹੀਆਂ ਟੁੱਟੀਆਂ ਛੱਤਾਂ, ਇੱਦਾਂ ਦੀ ਲੋਕਾਂ ਦੇ ਵਿੱਚ ਅਨਪੜ੍ਹਤਾ, ਉਦਾਸੀ, ਇੱਦਾਂ ਦਾ ਹੀ ਖ਼ਾਲੀਪਣ ਚਾਰ-ਚੁਫ਼ੇਰੇ। ਮਨ ਹੀ ਮਨ ਸੋਚਦਾ, "ਕੁਝ ਬਦਲਿਆ? ਇਹ ਸਭ ਬੁਰਾਈਆਂ ਤਾਂ ਪਹਿਲਾਂ ਵੀ ਸਨ, ਲਗਭਗ 1900 ਸਾਲ ਪਹਿਲਾਂ। ਹਜ਼ਾਰਾਂ ਸਾਲ ਬਾਅਦ ਵੀ ਉਸੇ ਤਰ੍ਹਾਂ ਦੀਆਂ ਹੀ ਨੇ। ਜ਼ਿੰਦਗੀ ਕਦੇ ਬਿਹਤਰ ਹੋਈ ਜਾਂ ਨਹੀਂ?"
ਪਤਾ ਨਹੀਂ ਇਹ ਸਭ ਕੁਝ ਸੋਚ ਕੇ ਉਹਦਾ ਵਾਪਸ ਜਿੱਦਾਂ ਘਰ ਜਾਣ ਨੂੰ ਜੀਅ ਨਹੀਂ ਸੀ ਕਰ ਰਿਹਾ। ਉਹਦਾ ਮਨ, ਮਨ ਉਦਾਸ ਸੀ। ਇੰਨੇ ਨੂੰ ਉਹ ਸੰਘਣਾ ਜੰਗਲ ਪਾਰ ਕਰਕੇ ਜਦੋਂ ਇੱਕ ਬਾਗ਼ ਦੇ ਵਿੱਚ ਪਹੁੰਚਿਆ, ਤਾਂ ਉਸ ਬਾਗ਼ ਦੇ ਵਿੱਚ ਦੋ ਵਿਧਵਾ ਵਿਧਵਾ ਔਰਤਾਂ, ਜਿੱਦਾਂ ਉਹਦਾ ਇੰਤਜ਼ਾਰ ਕਰ ਰਹੀਆਂ ਹੋਣ। ਇਸ ਬਾਗ਼ ਨੂੰ ਵਿਧਵਾਵਾਂ ਦਾ ਔਰਤ ਵਿਧਵਾਵਾਂ ਦਾ ਬਾਗ਼ ਕਹਿ ਦਿੱਤਾ ਜਾਂਦਾ ਸੀ, ਕਿਉਂਕਿ ਉਹਨਾਂ ਦੀ ਮਾਲਕੀ ਜੋ ਹੋਈ।
ਅੱਗੇ ਵੱਧ ਕੇ ਵੇਖਦਾ, ਤਾਂ ਇੱਕ ਵੱਡਾ ਇੱਕ ਵੱਡਾ ਲੱਕੜਾਂ ਦਾ ਆਲ੍ਹਾ ਬਲ ਰਿਹਾ ਸੀ, ਚਟਕ-ਚਟਕ ਕਰਦਾ। ਚਾਰ-ਚੁਫ਼ੇਰੇ ਜਿੱਦਾਂ ਜਿੱਦਾਂ ਲੱਕੜ ਦੇ ਤੇ ਉਹ ਅੱਗ ਦੇ ਚਮਕਾਰੇ ਪੈਂਦੇ ਹੋਣ, ਚਾਰੇ ਪਾਸੇ। ਦੂਰ-ਦੁਰੇਡੇ ਤੱਕ ਜ਼ਮੀਨ ਦੇ ਉੱਤੇ ਰੌਸ਼ਨੀ। ਉਹਨਾਂ ਦੇ ਵਿੱਚੋਂ ਇੱਕ ਔਰਤ ਬਹੁਤ ਬਹੁਤ ਲੰਮੀ ਸੀ, ਸਰੀਰ ਦੀ ਕਾਫ਼ੀ ਭਾਰੀ। ਮਰਦਾਨਾ ਕੋਟ ਪਾ ਕੇ ਅੱਗ ਦੇ ਕੋਲ ਬੈਠੀ ਜਿੱਦਾਂ ਕਿਸੇ ਸੋਚਾਂ ਦੇ ਵਿੱਚ ਡੁੱਬੀ ਹੋਵੇ। ਲੱਗਦਾ ਨਹੀਂ ਸੀ ਕਿ ਉਹ ਕਿਸੇ ਕੋਲੋਂ ਡਰਨ ਵਾਲੀ। ਉਸ ਦੀ ਧੀ ਲੂਕੇਰੀਆ, ਉਹ ਥੋੜ੍ਹੀ ਛੋਟੇ ਕੱਦ ਦੀ ਸੀ। ਦਿੱਖਣ ਦੇ ਵਿੱਚ ਵੀ ਚਿਹਰਾ ਭੱਦਾ। ਜ਼ਮੀਨ ਦੇ ਉੱਤੇ ਬੈਠੀ ਸ਼ਾਇਦ ਭਾਂਡੇ ਧੋ ਰਹੀ ਸੀ।
ਉਹ ਫਿਰ ਦੁਬਾਰਾ ਤੋਂ ਉਹੀ ਹਵਾਲੇ ਯਾਦ ਕਰਦਾ ਈਸਾ ਦੇ ਸਮੇਂ ਦੇ। ਸ਼ਾਇਦ ਪੀਟਰ ਦੀ ਰਾਤ ਵੀ ਇਹੋ ਜਿਹੀ ਠੰਡ ਹੋਵੇਗੀ। ਵਿਦਿਆਰਥੀ ਨੇ ਅੱਗੇ ਅੱਗ ਵੱਲ ਨੂੰ ਹੱਥ ਵਧਾਇਆ ਤੇ ਮਨ ਦੇ ਵਿੱਚ ਫੁਰਨਾ ਫੁਰਿਆ, "ਸ਼ਾਇਦ ਬਰਫ਼ੀਲੀ ਹਵਾ ਵੀ ਸੀ, ਬਹੁਤ ਠੰਡ ਵੀ। ਵਿਚਾਰਾ ਪੀਟਰ ਬੜਾ ਦੁਖੀ ਹੋਇਆ ਹੋਊਗਾ ਨਾ?" ਉਸ ਨੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਆਖ਼ਰੀ ਭੋਜ ਦੀ ਰਾਤ ਨੂੰ ਪੀਟਰ ਨੇ ਈਸਾ ਨੂੰ ਕਿਹਾ ਸੀ, "ਈਸਾ, ਉਹਦੇ ਨਾਲ ਮਰਨ ਦੇ ਲਈ ਤਿਆਰ ਹੈ।" ਤੇ ਈਸਾ ਨੇ ਜਵਾਬ ਦਿੱਤਾ ਸੀ, "ਅੱਜ ਰਾਤ ਮੁਰਗਾ ਬੋਲਣ ਤੋਂ ਪਹਿਲਾਂ, ਯਾਨੀ ਕਿ ਹਨੇਰੇ ਕੁੱਕੜ ਬੋਲਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੈਨੂੰ ਨਕਾਰੇਂਗਾ।"
ਈਸਾ ਨੂੰ ਗ੍ਰਿਫ਼ਤਾਰ ਕਰਨ ਤੋਂ ਪਿੱਛੋਂ ਥੱਕਿਆ-ਟੁੱਟਿਆ, ਬੁਰੀ ਤਰ੍ਹਾਂ ਦੇ ਨਾਲ ਪੜਤਾਲਿਆ ਪੀੜਤ ਪੀਟਰ ਕਿਸੇ ਹੋਰ ਬਾਗ਼ ਦੇ ਵਿੱਚ ਇਸੇ ਤਰ੍ਹਾਂ ਸ਼ਾਇਦ ਅੱਗ ਦੇ ਕੋਲ ਪਹੁੰਚਿਆ। ਉਦੋਂ ਵੀ ਤਾਂ ਇੱਦਾਂ ਦਾ ਹਵਾਲਾ ਸੀ। ਖ਼ੁਦ ਨੂੰ ਠੰਡ ਤੋਂ ਬਚਾਉਣ ਦੇ ਲਈ ਉੱਥੇ ਖੜ੍ਹੀਆਂ ਔਰਤਾਂ ਨੇ ਉਸ ਨੂੰ ਪਛਾਣ ਲਿਆ। ਔਰਤਾਂ ਪੁੱਛਣ ਲੱਗੀਆਂ, "ਤੂੰ ਵੀ, ਤੂੰ ਵੀ ਈਸਾ ਦੇ ਨਾਲ ਸੀ ਨਾ?" ਡਰ ਕੇ ਪੀਟਰ ਨੇ ਕਿਹਾ, "ਨਹੀਂ, ਮੈਂ ਉਹਨੂੰ ਨਹੀਂ ਜਾਣਦਾ।" ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਫਿਰ ਦੁਬਾਰਾ ਤੋਂ ਉਹਨੂੰ ਪਛਾਣ ਲਿਆ ਤੇ ਪੀਟਰ ਨੇ ਫਿਰ ਨਕਾਰਿਆ। ਤੀਸਰੀ ਵਾਰ ਕਿਸੇ ਨੇ ਕਿਹਾ, "ਕੀ ਮੈਂ ਤੈਨੂੰ ਬਾਗ਼ ਦੇ ਵਿੱਚ ਉਸ ਨਾਲ ਨਹੀਂ ਸੀ ਵੇਖਿਆ ਉਸ ਦਿਨ?" ਤਾਂ ਪੀਟਰ ਨੇ ਤੀਸਰੀ ਵਾਰ ਫਿਰ ਨਕਾਰਿਆ।
ਤਾਂ ਉਸੇ ਪਲ ਜਦੋਂ ਜਦੋਂ ਮੁਰਗੇ ਦੀ ਬਾਂਗ ਸੁਣੀ, ਤਾਂ ਪੀਟਰ ਨੂੰ ਯਾਦ ਆਇਆ। ਉਹਨੂੰ ਯਾਦ ਆਇਆ ਕਿ ਈਸਾ ਨੇ ਕਿਹਾ ਸੀ ਤੇ ਇੱਕ ਦਮ ਜਿੱਦਾਂ ਉਹਦੇ ਹੋਸ਼ ਉੱਡ ਗਏ ਹੋਣ, ਇੱਕ ਦਮ ਜਿੱਦਾਂ ਉਹਦਾ ਖ਼ੂਨ ਠੰਡਾ ਪੈ ਗਿਆ ਹੋਵੇ, ਜਿੱਦਾਂ ਉਹਨੂੰ ਹੋਸ਼ ਆ ਗਈ ਹੋਵੇ। ਉਹ ਬਾਗ਼ ਵਿੱਚੋਂ ਬਾਹਰ ਨਿਕਲ ਗਿਆ ਤੇ ਉਸ ਦਿਨ ਦਿਲ ਖੋਲ੍ਹ ਕੇ ਰੋਇਆ, ਫੁੱਟ-ਫੁੱਟ ਕੇ ਰੋਇਆ।
ਉਸ ਵਿਦਿਆਰਥੀ ਨੇ ਆਪਣੀ ਗੱਲ ਖ਼ਤਮ ਕੀਤੀ, ਤਾਂ ਇੱਕ ਵਾਰ ਫਿਰ ਆਪਣੇ ਹੱਥ ਅੱਗੇ ਅੱਗ ਵੱਲ ਨੂੰ ਵਧਾਏ, "ਬਿਲਕੁਲ ਇਹੋ ਜਿਹੀ ਠੰਡੀ ਰਾਤ।" ਉਸ ਨੇ ਫਿਰ ਦੁਬਾਰਾ ਉਹੀ ਸ਼ਬਦ ਦੁਹਰਾਏ। ਅਚਾਨਕ ਉਸ ਨੇ ਉੱਪਰ ਲੱਕੜਾਂ ਵੱਲੋਂ ਚਿਹਰਾ ਆਪਣਾ ਹਟਾ ਕੇ ਜਦੋਂ ਔਰਤਾਂ ਵੱਲ ਵੇਖਿਆ, ਤਾਂ ਉਹ ਵੀ ਰੋ ਰਹੀਆਂ ਸੀ। ਉਹਨੂੰ ਲੱਗ ਨਹੀਂ ਸੀ ਰਿਹਾ ਕਿ ਇੱਦਾਂ ਐਡੀ ਦਲੇਰ ਦਿੱਖਣ ਵਾਲੀ, ਮਰਦਾਨਾ ਦਿੱਖਣ ਵਾਲੀ ਇਹ ਔਰਤ ਇਸ ਤਰੀਕੇ ਦੇ ਨਾਲ ਰੋ ਸਕਦੀ ਹੈ। ਉਸ ਦੀਆਂ ਅੱਖਾਂ ਦੇ ਵਿੱਚ ਵੱਡੀਆਂ-ਵੱਡੀਆਂ ਬੂੰਦਾਂ ਵੱਗ ਰਹੀਆਂ ਸੀ। ਤੇ ਦੂਸਰੀ ਸ਼ਾਇਦ ਆਪਣੇ ਅੱਥਰੂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਰੋਣਾ ਕਿੱਥੇ ਲੁਕਾਇਆ ਜਾਂਦਾ? ਉਹ ਜਦੋਂ ਵਿਦਿਆਰਥੀ ਵੱਲ ਵੇਖਦੀ ਆ, ਤਾਂ ਉਸ ਦਾ ਚਿਹਰਾ ਵੀ ਜਿੱਦਾਂ ਭਾਵੁਕਤਾ ਦੇ ਨਾਲ ਭਰ ਗਿਆ ਹੋਵੇ, ਜਿਵੇਂ ਉਸ ਨੇ ਕਿਸੇ ਵੱਡੇ ਦਰਦ ਨੂੰ ਆਪਣੇ ਅੰਦਰ ਦਬਾ ਕੇ ਰੱਖਿਆ ਹੋਵੇ।
ਵਿਦਿਆਰਥੀ ਨੇ ਕੁਝ ਦੇਰ ਉੱਥੇ ਰੁਕਣ ਤੋਂ ਬਾਅਦ ਦੋਵਾਂ ਕੋਲੋਂ ਇਜਾਜ਼ਤ ਲਈ, ਤਾਂ ਸੋਚਿਆ, "ਹੁਣ ਮੈਨੂੰ ਘਰ ਜਾਣਾ ਚਾਹੀਦਾ।" ਫਿਰ ਪਤਾ ਨਹੀਂ ਉਹ ਕਿਹੜੇ ਸੋਚੀਂ ਪੈ ਗਿਆ। ਉਹਦਾ ਧਿਆਨ ਵਾਰ-ਵਾਰ ਫਿਰ ਦੁਬਾਰਾ ਉਸੇ ਉਸੇ ਕਹਾਣੀ ਵੱਲ ਜਾ ਰਿਹਾ। ਉਸ ਰਾਤ ਉਸ ਰਾਤ ਪੀਟਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੋਊਗਾ? ਉਹ ਸ਼ਾਇਦ ਇਹ ਦੋ ਕੜੀਆਂ ਦੇ ਵਿੱਚ ਇੱਕ ਜੁੜਾਵ ਸੀ। ਉਸ ਨੇ ਪਿੱਛੇ ਮੁੜ ਕੇ ਵੇਖਿਆ, ਦੂਰ ਹਨੇਰੇ ਦੇ ਵਿੱਚ ਇੱਕ ਇਕੱਲੀ ਇਕੱਲੀ ਸ਼ਾਂਤ ਬਲਦੀ ਅੱਗ। ਲਾਗੇ ਹੁਣ ਉਹਨੂੰ ਕੋਈ ਦਿਖਾਈ ਨਹੀਂ ਸੀ ਦੇ ਰਿਹਾ।
ਵਿਦਿਆਰਥੀ ਨੇ ਦੁਬਾਰਾ ਸੋਚਿਆ, "ਜੇ ਉਸ ਸਮੇਂ ਵਾਸਿਲੀਸਾ ਰੋਈ, ਉਸ ਦੀ ਧੀ ਦਾ ਦਿਲ ਭਰ ਆਇਆ, ਤਾਂ ਸਾਫ਼ ਹੈ ਕਿ ਜਿਸ ਗੱਲ ਬਾਰੇ ਉਸ ਨੇ ਹੁਣੇ ਦੱਸਿਆ ਵਾ, ਜੋ ਲਗਭਗ 1900 ਸਾਲ ਪਹਿਲਾਂ ਵਾਪਰੀ ਸੀ, ਤਾਂ ਉਸ ਦਾ ਮੌਜੂਦਾ ਸਮੇਂ ਦੇ ਨਾਲ ਜਾਂ ਫਿਰ ਇਹਨਾਂ ਦੋਵਾਂ ਔਰਤਾਂ ਦੇ ਨਾਲ ਤੇ ਜਾਂ ਫਿਰ ਸ਼ਾਇਦ ਇਸ ਸਾਰੇ ਵੀਰਾਨ ਹੋਏ ਪਿੰਡ ਦੇ ਨਾਲ ਤੇ ਖ਼ੁਦ ਉਸ ਦੇ ਨਾਲ ਵੀ ਜਾਂ ਫਿਰ ਹਰ ਇੱਕ ਇਨਸਾਨ ਦੇ ਨਾਲ, ਮੈਨੂੰ ਲੱਗਦਾ ਕੋਈ ਨਾ ਕੋਈ ਗਹਿਰਾ ਰਿਸ਼ਤਾ ਤਾਂ ਜ਼ਰੂਰ ਹੈ।" ਬੁੱਢੀ ਔਰਤ ਇਸ ਲਈ ਨਹੀਂ ਰੋਈ ਸੀ ਕਿਉਂਕਿ ਉਹ ਕਹਾਣੀ ਦੱਸਣ ਦੇ ਵਿੱਚ ਬਹੁਤ ਮਾਹਰ ਸੀ, ਸਗੋਂ ਇਸ ਲਈ ਉਹ ਰੋਈ ਸੀ ਕਿਉਂਕਿ ਪੀਟਰ ਉਸ ਦੇ ਦਿਲ ਦੇ ਬਹੁਤ ਨੇੜੇ ਸੀ। ਉਹ ਆਪਣੀ ਹਰ ਰਗ ਦੇ ਨਾਲ ਪੀਟਰ ਦੀ ਆਤਮਾ ਦੇ ਵਿੱਚ ਜੋ ਕੁਝ ਵੀ ਵਾਪਰਿਆ, ਉਸ ਨੂੰ ਸ਼ਾਇਦ ਉਹ ਅਹਿਸਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਸ਼ਾਇਦ ਇਸ ਗੱਲ ਨੇ ਵਿਦਿਆਰਥੀ ਨੂੰ ਖ਼ੁਸ਼ੀ ਵੀ ਦਿੱਤੀ। ਉਹ ਕੁਝ ਪਲ ਦੇ ਲਈ ਰੁਕਿਆ ਵੀ। ਫਿਰ ਦੁਬਾਰਾ ਤੋਂ ਅਤੀਤ ਦੇ ਵਿੱਚ ਜਾ ਕੇ ਸੋਚਿਆ ਤੇ ਫਿਰ ਵਾਪਸ ਮੌਜੂਦਾ ਸਮੇਂ ਦੇ ਵਿੱਚ ਆ ਕੇ ਲਗਾਤਾਰ ਆਪਣੇ ਕਦਮ ਅੱਗੇ ਵਧਾਉਂਦਾ ਰਿਹਾ। ਉਸ ਨੂੰ ਮਹਿਸੂਸ ਹੋਇਆ ਕਿ ਹੁਣ ਹੁਣ ਇਸ ਲੜੀ ਦੇ ਦੋਵੇਂ ਸਿਰੇ ਆਪਣੇ ਵੱਖਰੇ-ਵੱਖਰੇ ਪਾਸੇ ਨੂੰ ਜਾ ਰਹੇ ਨੇ। ਇੱਕ ਸਿਰੇ ਨੂੰ ਉਸ ਨੇ ਛੋਹਿਆ ਤੇ ਦੂਸਰਾ ਜਿੱਦਾਂ ਆਪਣੇ ਆਪ ਹੀ ਕੰਬ ਉੱਠਿਆ ਹੋਵੇ। ਜਦੋਂ ਉਹ ਨਦੀ ਪਾਰ ਕਰਕੇ ਪਹਾੜੀ ਵੱਲ ਨੂੰ ਵੱਧ ਰਿਹਾ ਸੀ, ਤਾਂ ਪਿੱਛੇ ਮੁੜ ਕੇ ਆਪਣੇ ਪਿੰਡ ਵੱਲ ਨੂੰ ਉਹਨੇ ਵੇਖਿਆ। ਕੀ ਵੇਖਦਾ ਕਿ ਪੱਛਮ ਵੱਲ ਠੰਡੀ, ਲਾਲ ਸੂਰਜ ਦੀ ਲਾਲੀ ਹੁਣ ਇੱਕ ਇੱਕ ਸੌੜੀ ਲਕੀਰ ਦੇ ਵਾਂਗ ਬਲ ਰਹੀ ਆ।
ਤਾਂ ਉਸ ਨੇ ਸੋਚਿਆ ਕਿ ਸੱਚ ਤੇ ਸੁੰਦਰਤਾ, ਮਨੁੱਖੀ ਜੀਵਨ ਤੇ ਉਹਨਾਂ ਦੀ ਰਹਿਨੁਮਾਈ ਬਾਗ਼ ਦੇ ਵਿੱਚ ਬਾਗ਼ ਦਾ ਪ੍ਰਧਾਨ, ਇੱਕ ਪਾਦਰੀ ਬਿਨਾਂ ਟੁੱਟੇ, ਬਿਨਾਂ ਥੱਕੇ ਲਗਾਤਾਰ ਚੱਲ ਰਿਹਾ। ਹਮੇਸ਼ਾ ਜਿੱਦਾਂ ਮਨੁੱਖੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ। ਬਚਪਨ, ਜਵਾਨੀ, ਸਿਹਤ, ਤਾਕਤ ਦਾ ਅਹਿਸਾਸ, ਕਿਉਂਕਿ ਉਹ ਸਿਰਫ਼ 22 ਸਾਲ ਦਾ ਸੀ। ਇਸ ਕਰਕੇ ਸ਼ਾਇਦ ਉਹਨੇ ਇਸ ਤੋਂ ਅੱਗੇ ਸੋਚਣਾ ਬਹੁਤਾ ਵਾਜਬ ਵੀ ਨਾ ਸਮਝਿਆ। ਪਰ ਉਹ ਆਪਣੇ ਬਚਪਨ ਨੂੰ ਆਪਣੀ ਜਵਾਨੀ ਦੇ ਨਾਲ ਜੋੜ ਕੇ ਜ਼ਰੂਰ ਵੇਖ ਰਿਹਾ ਸੀ। ਉੱਥੋਂ ਤੱਕ ਤਾਂ ਉਹਨੂੰ ਕਹਾਣੀ ਸਮਝ ਆਉਂਦੀ ਆ, ਤਾਂ ਫਿਰ ਉਹ ਸੋਚਦਾ ਕਿ ਸ਼ਾਇਦ ਅੱਗੇ ਵੀ ਜੇ ਮੈਂ ਸੋਚੂੰਗਾ, ਤਾਂ ਵਰਤਮਾਨ ਭਵਿੱਖ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਜੁੜਦਾ ਰਹੂਗਾ ਜਾਂ ਫਿਰ ਅਤੀਤ ਵਰਤਮਾਨ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਜੁੜਦਾ ਰਹੂਗਾ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਤਰੀਕੇ ਦੇ ਨਾਲ।
ਸੋ, ਇਸੇ ਤਰ੍ਹਾਂ ਦੇ ਨਾਲ ਇਨਸਾਨ ਦੇ ਕੋਲ ਬਹੁਤ ਸਾਰੇ ਅਤੀਤ ਦੇ ਵਿੱਚੋਂ ਕਾਰਨ ਹੁੰਦੇ ਨੇ ਆਪਣੇ ਆਪ ਨੂੰ ਖ਼ੁਸ਼ ਰੱਖਣ ਦੇ। ਤੇ ਇਸੇ ਤਰ੍ਹਾਂ ਦੇ ਨਾਲ ਬੜੇ ਸਾਰੇ ਕਾਰਨ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ ਭਵਿੱਖ ਬਾਰੇ ਸੋਚ ਕੇ ਵਰਤਮਾਨ ਦੇ ਵਿੱਚ ਉਦਾਸ ਹੋਣ ਦੇ, ਰੋਣ ਦੇ। ਜ਼ਿੰਦਗੀ ਤੁਹਾਨੂੰ ਖ਼ੁਸ਼ੀ ਵੀ ਦਿੰਦੀ ਆ, ਜ਼ਿੰਦਗੀ ਤੁਹਾਨੂੰ ਗ਼ਮ ਵੀ ਦਿੰਦੀ ਆ। ਜ਼ਿੰਦਗੀ ਤੁਹਾਨੂੰ ਸੋਹਣੇ ਤਜਰਬੇ ਵੀ ਦਿੰਦੀ ਆ ਤੇ ਜ਼ਿੰਦਗੀ ਤੁਹਾਨੂੰ ਗ਼ਮਗੀਨ ਵੀ ਕਰਦੀ ਆ। ਜਿੱਦਾਂ-ਜਿੱਦਾਂ ਤੁਸੀਂ ਪੁਰਾਣੇ ਹਵਾਲਿਆਂ ਨੂੰ ਯਾਦ ਕਰਦੇ ਹੋ, ਤਾਂ ਇਨਸਾਨ ਵਰਤਮਾਨ ਦੇ ਲਈ ਫ਼ਿਕਰਮੰਦ ਹੋ ਜਾਂਦਾ। ਆਪਣੇ ਆਪ ਨੂੰ ਕਿਸੇ ਨਾ ਕਿਸੇ ਇਤਿਹਾਸ ਦੇ ਕਰੈਕਟਰ ਦੇ ਨਾਲ ਜੋੜ ਕੇ ਵੇਖਦਾ।
ਤਾਂ ਫਿਰ ਇੱਥੇ ਇੱਕ ਗੱਲ ਹੋਰ ਕਲੀਅਰ ਹੋ ਜਾਣੀ ਚਾਹੀਦੀ ਆ ਕਿ ਇਨਸਾਨ ਸਿਰਫ਼ ਆਪਣੇ ਆਪ ਦੇ ਲਈ ਚਿੰਤਤ ਨਹੀਂ ਹੁੰਦਾ, ਉਹ ਸਿਰਫ਼ ਆਪਣੇ ਅਤੀਤ ਵੱਲ ਵੇਖ ਕੇ ਚਿੰਤਤ ਨਹੀਂ ਹੁੰਦਾ। ਉਹ ਕਿਸੇ ਕਿਸੇ ਹੋਰ, ਕਿਸੇ ਦੂਸਰੇ ਜਿਹਨੂੰ ਉਹ ਨਹੀਂ ਜਾਣਦਾ, ਜਿਹਦੀਆਂ ਸਿਰਫ਼ ਉਹਨੇ ਕਹਾਣੀਆਂ ਸੁਣੀਆਂ ਨੇ, ਉਹਨਾਂ ਦੇ ਜੀਵਨ ਬਾਰੇ ਵੀ ਜਾਣ ਕੇ, ਉਹਨਾਂ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰਕੇ ਵੇਖ ਕੇ ਆਪਣੇ ਆਪ ਨੂੰ ਉਦਾਸ ਜਾਂ ਖ਼ੁਸ਼ ਕਰ ਲੈਂਦਾ।
ਹਾਲਾਂਕਿ ਦੱਸਦੇ ਨੇ ਕਿ ਚੈਖ਼ਵ ਖ਼ੁਦ ਖ਼ੁਦ ਕੋਈ ਬਹੁਤ ਜ਼ਿਆਦਾ ਧਾਰਮਿਕ ਇਨਸਾਨ ਨਹੀਂ ਸੀ, ਪਰ ਫਿਰ ਵੀ ਉਹਦੇ ਦੱਸਣ ਮੁਤਾਬਿਕ ਇਹ ਉਹਦੀ ਮਨਪਸੰਦ ਕਥਾ, ਕਹਾਣੀ ਆ। ਉਹ ਅਕਸਰ ਉਹ ਅਕਸਰ ਸ਼ੱਕ ਜ਼ਾਹਰ ਕਰਦਾ ਸੀ ਬੜੀਆਂ ਚੀਜ਼ਾਂ ਦੇ ਉੱਤੇ। ਵੈਸੇ ਉਹ ਇੱਕ ਵਿਗਿਆਨਕ ਸੋਚ ਵਾਲਾ ਸੀ। ਆਮ ਤੌਰ ਦੇ ਉੱਤੇ ਆਪਣੀਆਂ ਕਹਾਣੀਆਂ ਦੇ ਵਿੱਚ ਉਹ ਉਹ ਨਿਰਪੱਖ ਹੀ ਰਹਿੰਦਾ, ਨੈਤਿਕ ਸਿੱਖਿਆ ਦੇਣ ਤੋਂ ਹਮੇਸ਼ਾ ਕਹਿੰਦੇ ਨੇ ਕਿ ਬਚਦਾ ਰਹਿੰਦਾ ਸੀ। ਪਰ ਉਮੀਦ, ਉਮੀਦ ਦੇ ਨਾਲ-ਨਾਲ ਅਧਿਆਤਮ ਇਸ ਕਹਾਣੀ ਦੇ ਵਿੱਚ ਸਿੱਧਾ-ਸਿੱਧਾ ਜੁੜਾਵ ਆਪਾਂ ਵੇਖਦੇ ਹਾਂ। ਸ਼ਾਇਦ ਉਹਦੇ ਅੰਦਰ ਵੀ ਕੋਈ ਨਾ ਕੋਈ ਸੰਘਰਸ਼ ਚੱਲ ਰਿਹਾ ਹੋਊਗਾ—ਸ਼ੱਕ ਦਾ, ਵਿਸ਼ਵਾਸ ਦਾ, ਨਿਰਾਸ਼ਾ ਦਾ, ਖ਼ੁਸ਼ੀ ਦਾ, ਗ਼ਮੀ ਦਾ।
ਪਰ ਇੱਕ ਚੀਜ਼ ਤਾਂ ਪੱਕੀ ਆ, ਦੁਨੀਆ ਦੇ ਵਿੱਚ ਜਿੰਨੇ ਵੀ ਇਨਸਾਨ ਆਉਂਦੇ ਨੇ ਜਾਂ ਆਉਣਗੇ ਜਾਂ ਆਏ ਨੇ, ਉਹਨਾਂ ਸਾਰਿਆਂ ਦੇ ਦੁੱਖ-ਸੁੱਖ ਸਾਂਝੇ ਹੁੰਦੇ ਨੇ। ਕੋਈ ਵੀ ਇਨਸਾਨ ਸ਼ਾਇਦ ਜੇਕਰ ਪੁਰਾਣੇ ਸਮੇਂ ਦਾ ਕੋਈ ਵੀ ਹਵਾਲਾ ਲੈ ਕੇ, ਚਾਹੇ ਉਹ ਇਤਿਹਾਸ ਦੇ ਵਿੱਚੋਂ ਲੈ ਰਿਹਾ, ਚਾਹੇ ਉਹ ਧਾਰਮਿਕ ਪੱਖ ਤੋਂ ਲੈ ਰਿਹਾ ਤੇ ਚਾਹੇ ਫਿਰ ਵੈਸੇ ਉਹਨੇ ਕੋਈ ਕਹਾਣੀ ਸੁਣੀ ਆ, ਕੋਈ ਹਿਸਟਰੀ ਦੇ ਵਿੱਚ ਕੋਈ ਕਰੈਕਟਰ ਸੁਣਿਆ, ਤੇ ਉਸ ਕਰੈਕਟਰ ਦਾ ਕੋਈ ਨਾ ਕੋਈ ਅੰਸ਼ ਤੁਹਾਡੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਹਿੱਸੇ ਦੇ ਨਾਲ ਜ਼ਰੂਰ ਆਣ ਟਕਰਾਊਗਾ। ਤੁਹਾਨੂੰ ਉਹਦੇ ਵਿੱਚ ਆਪਣਾਪਨ ਜ਼ਰੂਰ ਲੱਗੂਗਾ। ਉਹ ਚਾਹੇ ਪਛਤਾਵੇ ਦੇ ਰੂਪ ਦੇ ਵਿੱਚ ਹੋਵੇ, ਚਾਹੇ ਡਰ ਦੇ ਰੂਪ ਦੇ ਵਿੱਚ, ਚਾਹੇ ਕਮਜ਼ੋਰੀ ਦੇ ਰੂਪ ਦੇ ਵਿੱਚ ਤੇ ਜਾਂ ਫਿਰ ਮੁਆਫ਼ੀ ਦੇ ਰੂਪ ਦੇ ਵਿੱਚ ਵੀ ਹੋ ਸਕਦਾ।
ਜਦੋਂ ਤੁਸੀਂ ਕਿਸੇ ਕਹਾਣੀ ਨੂੰ ਬਹੁਤ ਗ਼ੌਰ ਦੇ ਨਾਲ ਸੁਣਦੇ ਹੋ, ਤਾਂ ਫਿਰ ਕੁਝ ਦਿਨ ਉਹਦਾ ਤੁਹਾਡੇ ਮਨ ਦੇ ਉੱਤੇ ਜ਼ਰੂਰ ਅਸਰ ਰਹਿੰਦਾ। ਤੇ ਜਿਹੜੇ ਤੁਹਾਡੇ ਆਸ-ਪਾਸ ਲੋਕ ਵਿਚਰਦੇ ਨੇ, ਉਹਨਾਂ ਦੇ ਵਿੱਚੋਂ ਤੁਸੀਂ ਉਹ ਕਰੈਕਟਰ ਵੇਖਣ ਦੀ ਕੋਸ਼ਿਸ਼ ਕਰਦੇ ਹੋ।
ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਨਸਾਨ ਕੋਈ ਵੀ ਹੋਵੇ, ਚਾਹੇ ਕਿਸੇ ਦੇ ਨਾਲ ਤੁਹਾਡਾ ਵਾਹ-ਵਾਸਤਾ ਹੈਗਾ ਜਾਂ ਨਹੀਂ, ਪਰ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਤੇ ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਚੱਕਰ ਚੱਲਦਾ ਰਹਿੰਦਾ। ਪਰ ਸ਼ਾਇਦ ਇਹਦੇ ਲਈ ਸਾਡੇ ਕੋਲ ਸਮਾਂ ਹੋਣਾ ਬੜਾ ਜ਼ਰੂਰੀ ਆ।
Frequently Asked Questions
ਐਂਟਨ ਚੈਖ਼ਵ ਦੀ ਕਹਾਣੀ 'ਦਿ ਸਟੂਡੈਂਟ' ਦਾ ਮੁੱਖ ਵਿਸ਼ਾ ਕੀ ਹੈ?
ਵਿਦਿਆਰਥੀ ਨੇ ਅੱਗ ਕੋਲ ਬੈਠੀਆਂ ਔਰਤਾਂ ਨੂੰ ਕਿਹੜੀ ਕਹਾਣੀ ਸੁਣਾਈ?
ਕਹਾਣੀ ਸੁਣ ਕੇ ਉਹ ਦੋਵੇਂ ਔਰਤਾਂ ਕਿਉਂ ਰੋਈਆਂ?
ਚੈਖ਼ਵ ਲਈ ਇਹ ਕਹਾਣੀ ਇੰਨੀ ਖ਼ਾਸ ਕਿਉਂ ਮੰਨੀ ਜਾਂਦੀ ਹੈ?
What's Your Reaction?
