ਸ਼ਹੀਦਾਂ ਦੇ ਸਰਤਾਜ: ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਿਵਸ ਅਤੇ ਇਤਿਹਾਸ - Didar Singh

ਸ਼ਹੀਦਾਂ ਦੇ ਸਰਤਾਜ: ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਿਵਸ ਅਤੇ ਇਤਿਹਾਸ - Didar Singh

Jun 19, 2026 - 03:22
 0  0
Host:-
Balkirat Singh

ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ, ਯਾਸਾ ਕਾਨੂੰਨ, ਪ੍ਰਿਥੀ ਚੰਦ ਤੇ ਚੰਦੂ ਦੀ ਈਰਖਾ, ਅਤੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਦੇ ਇਤਿਹਾਸਕ ਕਾਰਨਾਂ ਦੀ ਡੂੰਘੀ ਭਾਵਨਾਤਮਕ ਦਾਸਤਾਨ।

ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ, ਸ਼ਹਾਦਤ ਦੇ ਕਾਰਨ, ਔਰ ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਜਿੰਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ।

ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1563 ਇਸਵੀ ਨੂੰ, ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ, ਬੀਬੀ ਭਾਨੀ ਜੀ ਦੀ ਕੁੱਖ ਤੋਂ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੇ ਮੁੱਢਲੇ ਸਾਲ, ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਖਰੇਖ ਹੇਠ ਬਤੀਤ ਹੁੰਦੇ ਨੇ, ਕਿਉਂਕਿ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਨੇ।

ਇਸੇ ਤਰ੍ਹਾਂ ਸਮਾਂ ਬਤੀਤ ਹੁੰਦਾ ਹੈ, ਗੁਰੂ ਰਾਮਦਾਸ ਜੀ ਆਪਣੇ ਪਰਿਵਾਰ ਸਮੇਤ ਆਪਣਾ ਨਿਵਾਸ ਅਸਥਾਨ ਅੰਮ੍ਰਿਤਸਰ ਸਾਹਿਬ ਵਿਖੇ ਕਰਦੇ ਨੇ। ਇੱਥੇ ਹੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਜੋ ਨਗਰ ਵਸਾਇਆ, 52 ਕਿੱਤਿਆਂ ਦੇ ਲੋਕ ਇਸ ਨਗਰ ਦੇ ਆਲੇ ਦੁਆਲੇ ਵਸਾਏ। ਇਸ ਤਰ੍ਹਾਂ ਦੇ ਮਹਾਨ ਕਾਰਜ ਕਰਦਿਆਂ ਹੋਇਆਂ, ਗੁਰੂ ਰਾਮਦਾਸ ਜੀ 1581 ਇਸਵੀ ਨੂੰ ਜੋਤੀ ਜੋਤ ਸਮਾ ਗਏ।

ਇਸ ਤੋਂ ਬਾਅਦ, ਗੁਰਿਆਈ ਦੀ ਜਿੰਮੇਵਾਰੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ‘ਤੇ ਆਉਂਦੀ ਹੈ। ਇਸ ਸਮੇਂ ਤੋਂ ਹੀ ਗੁਰੂ ਅਰਜਨ ਦੇਵ ਜੀ ਦੇ ਨਾਲ, ਕਈ ਪ੍ਰਕਾਰ ਦੀਆਂ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਹ ਵਧੀਕੀਆਂ ਕਿਸੇ ਗ਼ੈਰ ਦੇ ਵੱਲੋਂ ਨਹੀਂ, ਸਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਵੱਲੋਂ ਹੀ ਕੀਤੀਆਂ ਗਈਆਂ। ਪ੍ਰਿਥੀ ਚੰਦ, ਗੁਰੂ ਸਾਹਿਬ ਜੀ ਦੇ ਨਾਲ ਇਸ ਗੱਲ ਤੋਂ ਈਰਖਾ ਰੱਖਦਾ ਸੀ ਕਿ ਗੁਰਿਆਈ ਦੀ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਨੂੰ ਹੋ ਗਈ। ਪ੍ਰਿਥੀ ਚੰਦ ਇਹ ਚਾਹੁੰਦਾ ਸੀ ਕਿ ਗੁਰਤਾ ਗੱਦੀ ਜਿਹੜੀ ਹੈ, ਉਹ ਮੈਨੂੰ ਮਿਲੇ ਕਿਉਂਕਿ ਮੈਂ ਵੱਡਾ ਪੁੱਤਰ ਹਾਂ।

ਪਰ ਗੁਰੂ ਰਾਮਦਾਸ ਜੀ ਨੇ ਕਸਵੱਟੀ ਦੇ ਉੱਪਰ ਲਗਾ ਕੇ ਜਦੋਂ ਪਰਖਿਆ, ਤਾਂ ਉਸ ਕਸਵੱਟੀ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਖਰੇ ਉੱਤਰੇ। ಪ್ರਿਥੀ ਚੰਦ ਨੇ ਇੱਥੋਂ ਤੱਕ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ, ਤਵਾਰੀਖ ਦੇ ਅੰਦਰ ਇਹ ਦਰਜ ਹੈ, ਕਿ ਉਸ ਸਮੇਂ ਗੁਰੂ ਘਰ ਦਾ ਲੰਗਰ ਵੀ ਮਸਤਾਨਾ ਹੋ ਗਿਆ, ਕਿਉਂਕਿ ਪ੍ਰਿਥੀ ਚੰਦ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਕੋਲ ਆਉਣ ਨਹੀਂ ਦਿੰਦਾ ਸੀ। ਜਿਹੜੀ ਵੀ ਸੰਗਤ ਕਾਰ ਭੇਟਾ ਲਿਆਉਂਦਾ ਲਿਆਉਂਦੀ ਸੀ, ਉਹਨੂੰ ਆਪਣੇ ਕੋਲ ਹੀ ਰੱਖ ਲੈਂਦਾ ਸੀ।

ਇਸ ਕਰਕੇ ਗੁਰੂ ਘਰ ਦੇ ਲੰਗਰ ਜਿਹੜੇ ਨੇ, ਉਹ ਵੀ ਮਸਤਾਨੇ ਹੋ ਗਏ, ਪਰ ਸਮਾਂ ਬੀਤਣ ਦੇ ਨਾਲ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਤੇ ਹੋਰ ਜਿਹੜੇ ਪ੍ਰਮੁੱਖ ਗੁਰਸਿੱਖ ਨੇ, ਜਦੋਂ ਉਨ੍ਹਾਂ ਨੇ ਪ੍ਰਚਾਰ ਕੀਤਾ ਤੇ ਸੰਗਤਾਂ ਨੂੰ ਸੱਚ ਦਾ ਪਤਾ ਲੱਗਾ, ਉਸ ਸਮੇਂ ਤੋਂ ਬਾਅਦ ਸਾਰੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀ ਰਹੀ। ਇਸ ਤਰ੍ਹਾਂ ਪ੍ਰਿਥੀ ਚੰਦ ਦੀ ਜਿਹੜੀ ਈਰਖਾ ਸੀ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ।

ਇਸ ਘਰੇਲੂ ਈਰਖਾ ਤੋਂ ਬਿਨਾਂ, ਲਾਹੌਰ ਦੇ ਰਹਿਣ ਵਾਲੇ ਚੰਦੂ ਦੀ ਦੁਸ਼ਮਣੀ ਵੀ ਗੁਰੂ ਸਾਹਿਬ ਨਾਲ ਹੋ ਗਈ, ਕਿਉਂਕਿ ਚੰਦੂ ਨੇ ਜਦੋਂ ਪੁਰੋਹਿਤ ਨੂੰ ਆਪਣੀ ਲੜਕੀ ਦੇ ਰਿਸ਼ਤੇ ਦੇ ਲਈ ਭੇਜਿਆ, ਤਾਂ ਉਹ ਪੁਰੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ, ਚੰਦੂ ਦੀ ਲੜਕੀ ਦਾ ਰਿਸ਼ਤਾ ਕਰ ਜਾਂਦਾ। ਜਦੋਂ ਇਸ ਗੱਲ ਦਾ ਪਤਾ ਚੰਦੂ ਨੂੰ ਲੱਗਦਾ ਹੈ, ਤਾਂ ਉਹ ਗੁਰੂ ਘਰ ਦੇ ਪ੍ਰਤੀ ਮੰਦੇ ਬੋਲ ਬੋਲਦਾ।

ਜਦੋਂ ਸਾਰੀ ਸੰਗਤ ਨੂੰ ਇਸ ਮੰਦੇ ਗ ਬੋਲੇ ਗਏ ਬੋਲਾਂ ਦਾ ਪਤਾ ਲੱਗਦਾ, ਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦੀ ਹੈ, ਕਿ ਤੁਸੀਂ ਇਹ ਰਿਸ਼ਤਾ ਅਸਵੀਕਾਰ ਕਰ ਦਿਓ। ਸੰਗਤ ਦੇ ਹੁਕਮ ਨੂੰ ਸਵੀਕਾਰ ਕਰਕੇ, ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ, ਉਹ ਠੁਕਰਾ ਦਿੱਤਾ। ਇਸ ਕਰਕੇ ਚੰਦੂ ਵੀ ਨਿੱਜੀ ਤੌਰ ਦੇ ਉੱਪਰ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਦੁਸ਼ਮਣੀ ਵਾਲਾ ਵਤੀਰਾ ਉਸਨੇ ਧਾਰਨ ਕਰ ਲਿਆ।

ਇਸ ਦੇ ਨਾਲ ਨਾਲ, ਸਨਾਤਨੀਆਂ ਦੀ ਵਿਰੋਧਤਾ, ਤੇ ਨਕਸ਼ਬੰਦੀਆਂ ਨੇ ਵੀ ਕਈ ਪ੍ਰਕਾਰ ਦੇ ਜ਼ੋਰ ਲਗਾਏ, ਚੁਗਲੀਆਂ ਕੀਤੀਆਂ, ਜਹਾਂਗੀਰ ਬਾਦਸ਼ਾਹ ਨੂੰ ਚੁੱਕਣਾ ਦਿੱਤੀ, ਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰ ਦੇਵੇ।

ਇਨ੍ਹਾਂ ਕਾਰਨਾਂ ਦੇ ਨਾਲ-ਨਾਲ, ਜਹਾਂਗੀਰ ਦੀ ਧਾਰਮਿਕ ਕੱਟੜਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਬਣਦੀ ਹੈ, ਕਿਉਂਕਿ ਪਹਿਲਾਂ ਗੁਰੂ ਸਾਹਿਬ ਜੀ ਜਦੋਂ ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦੇ ਨੇ, ਉਸ ਸਮੇਂ ਜਹਾਂਗੀਰ ਦਾ ਪਿਤਾ ਬਾਦਸ਼ਾਹ ਅਕਬਰ, ਹਿੰਦੁਸਤਾਨ ਦੇ ਤਖਤ ਦੇ ਉੱਪਰ ਬੈਠਾ ਹੈ। ਉਸ ਸਮੇਂ ਵੀ ਅਕਬਰ ਦੇ ਕੋਲ, ਗੁਰੂ ਸਾਹਿਬ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ, ਪਰ ਜਦੋਂ ਜਦੋਂ ਵੀ ਉਨ੍ਹਾਂ ਸ਼ਿਕਾਇਤਾਂ ਦੀ ਜਾਂਚ ਪੜਤਾਲ ਹੁੰਦੀ ਰਹੀ, ਤੇ ਉਨ੍ਹਾਂ ਸ਼ਿਕਾਇਤਾਂ ਦੇ ਉਲਟ ਹੀ ਕਾਰਵਾਈ ਹੁੰਦੀ ਰਹੀ।

ਵਿਸ਼ੇਸ਼ ਕਰਕੇ ਜਦੋਂ 1604 ਈਸਵੀ ਦੇ ਵਿੱਚ, ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤਿਆਰ ਕਰਕੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ 1604 ਈਸਵੀ ਦੇ ਵਿੱਚ, ਉਸ ਸਮੇਂ ਵੀ ਵਿਰੋਧੀਆਂ ਨੇ ਅਕਬਰ ਪਾਤਸ਼ਾਹ ਇਹ ਸ਼ਿਕਾਇਤਾਂ ਕੀਤੀਆਂ, ਕਿ ਇਸ ਗ੍ਰੰਥ ਦੇ ਵਿੱਚ ਇਸਲਾਮ ਦੇ ਪ੍ਰਤੀ ਮੁਹੰਮਦ ਸਾਹਿਬ ਦੀ ਤੌਹੀਨ ਕੀਤੀ ਗਈ ਹੈ। ਪਰ ਜਦੋਂ ਸਾਰਾ ਕੁਝ ਦੇਖਿਆ ਗਿਆ, ਜਾਂਚਿਆ ਪੜਤਾਲਿਆ ਗਿਆ, ਤੇ ਉਸ ਸਮੇਂ ਅਕਬਰ ਦੇ ਵੱਲੋਂ ਵੀ ਆਖਿਆ ਗਿਆ ਸੀ ਕਿ ਇਹ ਮਹਾਨ ਗ੍ਰੰਥ ਮਨੁੱਖਤਾ ਦੀ ਭਲਾਈ ਵਾਲਾ ਹੈ, ਸਰਬੱਤ ਦਾ ਭਲਾ ਕਰਨ ਵਾਲਾ ਹੈ।

ਪਰ 1605 ਈਸਵੀ ਨੂੰ, ਜਦੋਂ ਅਕਬਰ ਇਸ ਜਹਾਨ ਤੋਂ ਕੂਚ ਕਰ ਜਾਂਦਾ, ਤੇ ਉਸ ਦਾ ਪੁੱਤਰ ਸਲੀਮ, ਜਹਾਂਗੀਰ ਦੇ ਨਾਮ ਹੇਠ ਹਿੰਦੁਸਤਾਨ ਦੇ ਤਖ਼ਤ ਦੇ ਉੱਪਰ ਬੈਠਦਾ ਹੈ। ਜਿਉਂ ਹੀ ਜਹਾਂਗੀਰ ਤਖ਼ਤ ਦੇ ਉੱਪਰ ਬੈਠਿਆ, ਤੇ ਉਸ ਨੇ ਆਪਣੀ ਕੱਟੜਤਾ ਧਾਰਮਿਕ ਕੂਟਨੀਤੀ ਨੂੰ ਅਪਣਾਉਂਦਿਆਂ ਹੋਇਆਂ, ਇਹ ਐਲਾਨ ਕੀਤਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਦਾ ਬੋਲਬਾਲਾ ਹੋਵੇ, ਕਿਉਂਕਿ ਜਹਾਂਗੀਰ ਇਹ ਨਹੀਂ ਚਾਹੁੰਦਾ ਸੀ ਕਿ ਇਸਲਾਮ ਦੇ ਨਾਲ ਕੋਈ ਹੋਰ ਧਰਮ ਵਿਕਾਸ ਕਰ ਸਕੇ।

ਇਸ ਕਰਕੇ, ਜਿੱਥੇ ਨਕਸ਼ਬੰਦੀ, ਸਨਾਤਨੀ, ਚੰਦੂ, ਤੇ ਹੋਰ ਕਈ ਐਸੇ ਲੋਕ ਸਨ ਜਿਨ੍ਹਾਂ ਨੇ ਜਹਾਂਗੀਰ ਪਾਸ ਸ਼ਿਕਾਇਤਾਂ ਕੀਤੀਆਂ, ਉੱਥੇ ਜਹਾਂਗੀਰ ਨਿੱਜੀ ਤੌਰ ਦੇ ਉੱਪਰ ਵੀ ਇਹੀ ਚਾਹੁੰਦਾ ਸੀ, ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਜਾਵੇ, ਤਾਂ ਜੋ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਇਆ ਸਿੱਖ ਧਰਮ ਇੱਥੇ ਹੀ ਖ਼ਤਮ ਹੋ ਜਾਵੇ।

ਤਵਾਰੀਖ ਇਹ ਦੱਸਦੀ ਹੈ ਕਿ ਅਕਬਰ ਬਾਦਸ਼ਾਹ ਆਪਣੇ ਪੋਤਰੇ ਖੁਸਰੋ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ। ਇਸ ਦੇ ਕਰਕੇ ਜਦੋਂ ਜਹਾਂਗੀਰ ਤਖ਼ਤ ਦੇ ਉੱਪਰ ਬੈਠਦਾ ਹੈ, ਤੇ ਖੁਸਰੋ ਦੇ ਵੱਲੋਂ ਬਗਾਵਤ ਕੀਤੀ ਜਾਂਦੀ ਹੈ। ਉਹ ਬਗਾਵਤ ਜਦੋਂ ਕਰਦਾ ਹੈ, ਤੇ ਜਹਾਂਗੀਰ ਨੂੰ ਇਹ ਕਹਿ ਕੇ ਕਿ ਮੈਂ ਆਪਣੇ ਦਾਦੇ ਦੀ ਮਜ਼ਾਰ ਦੇ ਉੱਪਰ ਸ਼ਰਧਾ ਦੇ ਫੁੱਲ ਅਰਪਣ ਕਰਨ ਜਾ ਰਿਹਾ ਹਾਂ, ਪਰ ਅਸਲ ਦੇ ਵਿੱਚ ਉਹ ਖੁਸਰੋ ਦੇ ਵੱਲੋਂ ਕੀਤੀ ਗਈ ਬਗਾਵਤ ਹੀ ਸੀ। ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਤੇ ਖੁਸਰੋ ਜਦੋਂ ਨਿਕਲਦਾ ਹੈ ਅਜੇ, ਉਸੇ ਸਮੇਂ ਜਹਾਂਗੀਰ ਆਪਣੀ ਫ਼ੌਜ ਦੇ ਨਾਲ ਖੁਸਰੋ ਦਾ ਪਿੱਛਾ ਕਰਦਾ ਹੈ।

ਖੁਸਰੋ ਨੇ ਆਪਣੇ ਦਾਦੇ ਅਕਬਰ ਦੇ ਨਾਲ, ਪਹਿਲਾਂ ਵੀ ਗੁਰੂ ਘਰ ਦੇ ਦਰਸ਼ਨ ਕੀਤੇ ਸਨ, ਗੁਰੂ ਘਰ ਦੀ ਅਜ਼ਮਤ ਨੂੰ ਸੁਣਿਆ ਸੀ, ਇਸ ਕਰਕੇ ਖੁਸਰੋ ਜਾਂਦਾ ਹੋਇਆ, ਰਸਤੇ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਸ਼ੀਰਵਾਦ ਲੈਂਦਾ ਹੈ।

ਤੁਜ਼ਕ-ਏ-ਜਹਾਂਗੀਰੀ ਦੇ ਅੰਦਰ ਇਹ ਜ਼ਿਕਰ ਹੈ, ਕਿ ਜਦੋਂ ਖੁਸਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲਦਾ ਹੈ, ਤੇ ਜਿੱਥੇ ਗੁਰੂ ਸਾਹਿਬ ਉਸ ਦੀ ਆਓ-ਭਗਤ ਕਰਦੇ ਨੇ, ‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ’ ਦੇ ਸੰਕਲਪ ਅਧੀਨ, ਜੋ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਗੁਰੂ ਸਾਹਿਬ ਉਸ ਨੂੰ ਆਪਣੇ ਕੰਠ ਦੇ ਨਾਲ ਲਗਾਉਂਦੇ ਨੇ, ਗਲੇ ਦੇ ਨਾਲ ਲਗਾਉਂਦੇ ਨੇ। ਤੁਜ਼ਕ-ਏ-ਜਹਾਂਗੀਰੀ ਦੇ ਅੰਦਰ ਇਹ ਜ਼ਿਕਰ ਹੈ, ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਤਿਲਕ ਲਗਾਇਆ, ਤੇ ਮਦਦ ਕਰਨ ਦੇ ਲਈ ਉਸ ਨੂੰ ਫ਼ੌਜ ਵੀ ਦਿੱਤੀ। ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ, ਉਹ ਜਹਾਂਗੀਰ ਦੇ ਵੱਲੋਂ ਆਪਣੀ ਸਵੈ-ਜੀਵਨੀ ਤੁਜ਼ਕ-ਏ-ਜਹਾਂਗੀਰੀ ਦੇ ਅੰਦਰ ਲਗਾਏ ਗਏ ਨੇ।

ਪਰ ਜਹਾਂਗੀਰ ਨਿੱਜੀ ਤੌਰ ਦੇ ਉੱਪਰ ਇਹ ਚਾਹੁੰਦਾ ਸੀ, ਕਿ ਸਿੱਖ ਧਰਮ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਖ਼ਤਮ ਕਰ ਦਿੱਤਾ ਜਾਵੇ। ਇਸ ਇਲਜ਼ਾਮ ਨੂੰ ਲਗਾ ਕੇ ਜਦੋਂ ਜਹਾਂਗੀਰ ਨੇ, ਮੁਰਤਜ਼ਾ ਖ਼ਾਨ ਨੂੰ ਇਹ ਹੁਕਮ ਕੀਤਾ ਕਿ ਇੱਕ ਬਾਗੀ ਦੀ ਮਦਦ ਕਰਨ ਦੇ ਇਲਜ਼ਾਮ ਦੇ ਵਿੱਚ, ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ। մੁਰਤਜ਼ਾ ਖ਼ਾਨ, ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਵਿਖੇ ਲੈ ਕੇ ਆਉਂਦਾ।

ਲਾਹੌਰ ਵਿਖੇ, ਜਿੱਥੇ ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ, ਉਸ ਅਸਥਾਨ ‘ਤੇ ਗੁਰੂ ਸਾਹਿਬ ਜੀ ਨੂੰ ਯਾਸਾ ਕਾਨੂੰਨ ਦੇ ਤਹਿਤ, ਤੱਤੀ ਤਵੀ ਦੇ ਉੱਪਰ ਬਿਠਾ ਕੇ, 1606 ਈਸਵੀ ਨੂੰ, ਸਿਰ ਦੇ ਵਿੱਚ ਗਰਮ ਰੇਤ ਪਾਈ ਗਈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਕਈ ਪ੍ਰਕਾਰ ਦੇ ਤਸੀਹੇ ਦੇ ਕੇ, ਸ਼ਹੀਦ ਕਰ ਦਿੱਤਾ ਗਿਆ। ਯਾਸਾ ਕਾਨੂੰਨ ਉਹ ਕਾਨੂੰਨ ਹੈ, ਜਿਸ ਦੇ ਵਿੱਚ ਅੱਗ ਤੇ ਪਾਣੀ ਦੇ ਦੁਆਰਾ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ, ਇਸ ਪ੍ਰਕਾਰ, ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਕਿਸੇ ਵਿਦਵਾਨ ਨੇ ਬੜਾ ਪਿਆਰਾ ਲਿਖਿਆ: “ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਕੀ ਹਯਾਤ ਹੈ।”

ਅਸਲ ਦੇ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ, ਸਿੱਖ ਇਤਿਹਾਸ ਦੇ ਅੰਦਰ ਇੱਕ ਐਸਾ ਟਰਨਿੰਗ ਪੁਆਇੰਟ ਸੀ, ਜਿਸ ਨੇ ਇਸ ਇਤਿਹਾਸ ਨੂੰ ਨਵਾਂ ਮੋੜ ਦਿੱਤਾ, ਸਿੱਖ ਧਰਮ ਨੂੰ ਨਵਾਂ ਮੋੜ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਨੇ, ਇਸ ਸ਼ਹਾਦਤ ਤੋਂ ਬਾਅਦ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਹੁਕਮਨਾਮੇ ਜਾਰੀ ਕੀਤੇ, ਕਿ ਸੰਗਤਾਂ ਚੰਗੇ-ਚੰਗੇ ਸ਼ਸਤਰ ਲੈ ਕੇ ਆਓ, ਘੋੜੇ ਭੇਟਾ ਦੇ ਵਿੱਚ ਲੈ ਕੇ ਆਓ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਤੇ ਫ਼ੌਜਾਂ ਰੱਖਣੀਆਂ ਆਰੰਭ ਕਰ ਦਿੱਤੀਆਂ।

ਇਸ ਸ਼ਹਾਦਤ ਨੇ ਹੀ ਬਾਅਦ ਦੇ ਵਿੱਚ ਇੱਕ ਐਸਾ ਸੰਸਾਰ ਸਿਰਜਿਆ, ਜਿਸ ਸੰਸਾਰ ਦੇ ਵਿੱਚ ਆਉਣ ਵਾਲੇ ਸਮੇਂ ‘ਚ ਅਨੇਕਾਂ ਸ਼ਹਾਦਤਾਂ ਹੋਈਆਂ, ਪਰ ਉਹ ਸ਼ਹਾਦਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਹੀ ਪ੍ਰੇਰਨਾ ਗ੍ਰਹਿਣ ਕਰਦੀਆਂ ਰਹੀਆਂ ਸਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

What's Your Reaction?

like

dislike

love

funny

angry

sad

wow