ਲੁਧਿਆਣਾ ਪੱਛਮੀ ’ਚ ‘ਆਪ’ ਦੇ ਸੰਜੀਵ ਅਰੋੜਾ 6022 ਵੋਟਾਂ ਦੀ ਲੀਡ ਨਾਲ ਅੱਗੇ
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ’ਚ ਵੋਟਾਂ ਦੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ 6022 ਵੋਟਾਂ ਨਾਲ ਅੱਗੇ ਹਨ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੂਜੇ, ਭਾਜਪਾ ਦੇ ਜੀਵਨ ਗੁਪਤਾ ਤੀਜੇ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ ’ਤੇ ਹਨ। ਗਿਣਤੀ ਦੇ 4 ਗੇੜ ਬਾਕੀ ਹਨ, ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 10ਵੇਂ ਗੇੜ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ 6022 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ’ਤੇ ਹਨ, ਜਦਕਿ ਭਾਰਤੀਆ ਜਨਤਾ ਪਾਰਟੀ (ਭਾਜਪਾ) ਦੇ ਜੀਵਨ ਗੁਪਤਾ ਤੀਜੇ ਨੰਬਰ ’ਤੇ ਹਨ। ਸ਼੍ਰੋਮਣੀ ਅਕਾਲੀ ਦਲ (ਐਸਏਡੀ) ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ ’ਤੇ ਹਨ। ਵੋਟਾਂ ਦੀ ਗਿਣਤੀ ਦੇ ਹੁਣ 4 ਗੇੜ ਬਾਕੀ ਹਨ।
ਸੰਜੀਵ ਅਰੋੜਾ ਨੂੰ ਹੁਣ ਤੱਕ 24,884 ਵੋਟਾਂ ਮਿਲੀਆਂ ਹਨ। ਭਾਰਤ ਭੂਸ਼ਣ ਆਸ਼ੂ ਨੂੰ 18,862 ਵੋਟਾਂ ਪਈਆਂ ਹਨ। ਜੀਵਨ ਗੁਪਤਾ ਨੂੰ 15,081 ਵੋਟਾਂ ਅਤੇ ਪਰਉਪਕਾਰ ਸਿੰਘ ਘੁੰਮਣ ਨੂੰ 5234 ਵੋਟਾਂ ਮਿਲੀਆਂ ਹਨ। 574 ਵੋਟਰਾਂ ਨੇ ਨੋਟਾ (ਕੋਈ ਵੀ ਨਹੀਂ) ਦਾ ਬਟਨ ਦਬਾਇਆ ਹੈ। ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ 75 ਵੋਟਾਂ ਮਿਲੀਆਂ ਹਨ।
ਗਿਣਤੀ ਕੇਂਦਰ ਦੇ ਬਾਹਰ ਪੁਲੀਸ ਅਤੇ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਘੁਮਾਰ ਮੰਡੀ ਦੇ ਖਾਲਸਾ ਕਾਲਜ ਵਿੱਚ ਚੱਲ ਰਹੇ ਗਿਣਤੀ ਕੇਂਦਰ ਵਿੱਚ ਪਹਿਲਾਂ ਬੈਲੇਟ ਪੇਪਰਾਂ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਕੀਤੀ ਗਈ। ਹੁਣ ਈਵੀਐਮ ਮਸ਼ੀਨਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ।
ਵੋਟਾਂ ਦੀ ਗਿਣਤੀ ਲਈ ਕੁੱਲ 14 ਗੇੜ ਹੋਣਗੇ। ਕੁੱਲ 1,74,429 ਵੋਟਾਂ ਵਿੱਚੋਂ 51.33 ਫੀਸਦੀ ਵੋਟਾਂ ਪਈਆਂ ਸਨ, ਜੋ ਲਗਭਗ 90,000 ਵੋਟਾਂ ਹਨ। ਗਿਣਤੀ ਕੇਂਦਰ ਵਿੱਚ ਸਾਰੇ ਉਮੀਦਵਾਰ ਪੁੱਜ ਗਏ ਹਨ। ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਜਨਵਰੀ ਵਿੱਚ ਮੌਤ ਤੋਂ ਬਾਅਦ ਕਰਵਾਈ ਗਈ ਸੀ।
The vote counting for the Ludhiana West byelection is underway. In the 10th round, Aam Aadmi Party (AAP) candidate and Rajya Sabha member Sanjeev Arora is leading by 6022 votes. Congress candidate Bharat Bhushan Ashu is in second place, while Bharatiya Janata Party (BJP) candidate Jiwan Gupta is in third. Shiromani Akali Dal (SAD) candidate Parupkar Singh Ghumman is in fourth place. Four rounds of vote counting are still remaining.
Sanjeev Arora has received 24,884 votes so far. Bharat Bhushan Ashu has secured 18,862 votes. Jiwan Gupta has 15,081 votes, and Parupkar Singh Ghumman has 5234 votes. 574 voters have pressed the NOTA (None of the Above) button. Independent candidate Neetu Shutteran Wala has received 75 votes.
Strict security arrangements have been made by the police and administration outside the counting center. At the counting center in Khalsa College, Ghumar Mandi, the votes cast through ballot papers were counted first. Now, the vote counting from EVM machines is ongoing.
A total of 14 rounds will be conducted for the vote counting. Out of 1,74,429 total votes, 51.33 percent were cast, which is approximately 90,000 votes. All candidates have reached the counting center. This byelection was held following the death of Aam Aadmi Party MLA Gurpreet Bassi Gogi in January.
What's Your Reaction?






