ਵਿਸਾਵਦਰ ’ਚ ‘ਆਪ’ ਦੀ ਮਜ਼ਬੂਤ ਲੀਡ, ਕੜੀ ’ਚ ਭਾਜਪਾ ਅੱਗੇ

ਗੁਜਰਾਤ ਦੀਆਂ ਵਿਸਾਵਦਰ ਅਤੇ ਕੜੀ ਸੀਟਾਂ ’ਤੇ ਜ਼ਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ’ਚ ਵਿਸਾਵਦਰ ’ਤੇ ਆਮ ਆਦਮੀ ਪਾਰਟੀ ਦੇ ਗੋਪਾਲ ਇਟਾਲੀਆ ਨੇ ਭਾਜਪਾ ਦੇ ਕਿਰੀਟ ਪਟੇਲ ਤੋਂ ਮਜ਼ਬੂਤ ਲੀਡ ਲਈ ਹੈ, ਜਦਕਿ ਕੜੀ ’ਚ ਭਾਜਪਾ ਦੇ ਰਾਜੇਂਦਰ ਚਾਵੜਾ, ਕਾਂਗਰਸ ਦੇ ਰਮੇਸ਼ਭਾਈ ਚਾਵੜਾ ਤੋਂ ਅੱਗੇ ਹਨ। ਵੋਟਿੰਗ 19 ਜੂਨ ਨੂੰ ਹੋਈ ਸੀ, ਅਤੇ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ।

Jun 24, 2025 - 00:44
 0  13k  0

Share -

ਵਿਸਾਵਦਰ ’ਚ ‘ਆਪ’ ਦੀ ਮਜ਼ਬੂਤ ਲੀਡ, ਕੜੀ ’ਚ ਭਾਜਪਾ ਅੱਗੇ
Image used for representation purpose only

ਗੁਜਰਾਤ ਦੀਆਂ ਵਿਸਾਵਦਰ ਅਤੇ ਕੜੀ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਵਿਸਾਵਦਰ ਸੀਟ ’ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੋਪਾਲ ਇਟਾਲੀਆ 21ਵੇਂ ਅਤੇ ਆਖਰੀ ਗੇੜ ਵਿੱਚ ਭਾਰਤੀਆ ਜਨਤਾ ਪਾਰਟੀ (ਭਾਜਪਾ) ਦੇ ਕਿਰੀਟ ਪਟੇਲ ਤੋਂ 17,554 ਵੋਟਾਂ ਨਾਲ ਅੱਗੇ ਹਨ। ਗੋਪਾਲ ਇਟਾਲੀਆ ਨੂੰ ਹੁਣ ਤੱਕ 75,942 ਵੋਟਾਂ ਮਿਲੀਆਂ ਹਨ, ਜਦੋਂਕਿ ਕਿਰੀਟ ਪਟੇਲ ਨੂੰ 58,388 ਵੋਟਾਂ ਪਈਆਂ ਹਨ।

ਉਧਰ, ਕੜੀ ਸੀਟ ’ਤੇ ਭਾਜਪਾ ਦੇ ਰਾਜੇਂਦਰ ਚਾਵੜਾ 19ਵੇਂ ਗੇੜ ਵਿੱਚ 90,706 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਅਤੇ ਉਹ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਤੋਂ 38,624 ਵੋਟਾਂ ਨਾਲ ਅੱਗੇ ਹਨ। ਰਮੇਸ਼ਭਾਈ ਚਾਵੜਾ ਨੂੰ 52,082 ਵੋਟਾਂ ਮਿਲੀਆਂ ਹਨ। ਕੜੀ ’ਤੇ ਵੋਟਾਂ ਦੀ ਗਿਣਤੀ ਦੇ ਅਜੇ ਦੋ ਗੇੜ ਬਾਕੀ ਹਨ। ਅਧਿਕਾਰੀਆਂ ਨੇ ਦੱਸਿਆ ਕਿ 19 ਜੂਨ ਨੂੰ ਹੋਈ ਜ਼ਿਮਨੀ ਚੋਣ ਵਿੱਚ ਮੇਹਸਾਣਾ ਜ਼ਿਲ੍ਹੇ ਦੀ ਕੜੀ ਸੀਟ ’ਤੇ 57.90 ਫੀਸਦ ਅਤੇ ਜੂਨਾਗੜ੍ਹ ਜ਼ਿਲ੍ਹੇ ਦੀ ਵਿਸਾਵਦਰ ਸੀਟ ’ਤੇ 56.89 ਫੀਸਦ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ।

ਭਾਜਪਾ, ਕਾਂਗਰਸ, ਅਤੇ ਆਮ ਆਦਮੀ ਪਾਰਟੀ (ਆਪ) ਨੇ ਦੋਵਾਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਵਿਸਾਵਦਰ ਸੀਟ ਦਸੰਬਰ 2023 ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋਈ ਸੀ। ਵਿਸਾਵਦਰ ਜ਼ਿਮਨੀ ਚੋਣ ਲਈ ਭਾਜਪਾ ਨੇ ਕਿਰੀਟ ਪਟੇਲ, ਕਾਂਗਰਸ ਨੇ ਨਿਤਿਨ ਰਣਪਾਰੀਆ, ਅਤੇ ਆਮ ਆਦਮੀ ਪਾਰਟੀ ਨੇ ਗੋਪਾਲ ਇਟਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਕੜੀ ਸੀਟ, ਜੋ ਅਨੁਸੂਚਿਤ ਜਾਤੀ (ਐੱਸਸੀ) ਉਮੀਦਵਾਰਾਂ ਲਈ ਰਾਖਵੀਂ ਹੈ, ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਭਾਜਪਾ ਨੇ ਰਾਜੇਂਦਰ ਚਾਵੜਾ ਨੂੰ ਕੜੀ ਤੋਂ ਉਮੀਦਵਾਰ ਬਣਾਇਆ, ਜਦੋਂਕਿ ਕਾਂਗਰਸ ਨੇ ਸਾਬਕਾ ਵਿਧਾਇਕ ਰਮੇਸ਼ ਚਾਵੜਾ ਨੂੰ ਟਿਕਟ ਦਿੱਤੀ। ਰਮੇਸ਼ ਚਾਵੜਾ ਨੇ 2012 ਵਿੱਚ ਕੜੀ ਸੀਟ ਜਿੱਤੀ ਸੀ, ਪਰ 2017 ਵਿੱਚ ਭਾਜਪਾ ਦੇ ਕਰਸਨਭਾਈ ਸੋਲੰਕੀ ਤੋਂ ਹਾਰ ਗਏ ਸਨ।

ਕੜੀ ਸੀਟ ’ਤੇ ਵੀ ਤਿਕੋਣਾ ਮੁਕਾਬਲਾ ਸੀ, ਜਿੱਥੇ ਆਮ ਆਦਮੀ ਪਾਰਟੀ ਨੇ ਜਗਦੀਸ਼ ਚਾਵੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਵਿੱਚ ਭਾਜਪਾ ਕੋਲ 161 ਵਿਧਾਇਕ, ਕਾਂਗਰਸ ਕੋਲ 12, ਅਤੇ ਆਮ ਆਦਮੀ ਪਾਰਟੀ ਕੋল ਚਾਰ ਵਿਧਾਇਕ ਹਨ। ਸਮਾਜਵਾਦੀ ਪਾਰਟੀ ਕੋਲ ਇੱਕ ਸੀਟ ਹੈ, ਅਤੇ ਦੋ ਸੀਟਾਂ ’ਤੇ ਆਜ਼ਾਦ ਵਿਧਾਇਕ ਹਨ।

The vote counting for the byelections in Gujarat’s Visavadar and Kadi assembly constituencies is underway. In Visavadar, Aam Aadmi Party (AAP) candidate Gopal Italia is leading by 17,554 votes against Bharatiya Janata Party’s (BJP) Kirti Patel in the 21st and final round of vote counting. Gopal Italia has secured 75,942 votes, while Kirti Patel has received 58,388 votes.

In Kadi, BJP’s Rajendra Chavda is ahead with 90,706 votes in the 19th round, leading by 38,624 votes over Congress candidate Ramesh Chavda, who has 52,082 votes. Two rounds of vote counting are still pending in Kadi. Authorities reported that the byelection held on June 19 recorded a voter turnout of 57.90% in Kadi (Mehsana district) and 56.89% in Visavadar (Junagadh district). The vote counting began at 8 AM.

BJP, Congress, and Aam Aadmi Party (AAP) fielded candidates in both constituencies. The Visavadar seat became vacant in December 2023 after AAP’s former MLA Bhupendra Bhayani resigned and joined the BJP. For the Visavadar byelection, BJP fielded Kirti Patel, Congress nominated Nitin Ranparia, and AAP chose Gopal Italia.

The Kadi constituency, reserved for Scheduled Caste (SC) candidates, became vacant in February after the death of BJP MLA Karsan Solanki. BJP fielded Rajendra Chavda, while Congress nominated former MLA Ramesh Chavda, who won the seat in 2012 but lost to BJP’s Karsanbhai Solanki in 2017.

Kadi also witnessed a triangular contest, with AAP fielding Jagdish Chavda. In the 182-member Gujarat Assembly, BJP holds 161 seats, Congress has 12, and AAP has four. The Samajwadi Party has one seat, and two seats are held by independent MLAs.

What's Your Reaction?

like

dislike

love

funny

angry

sad

wow