ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ਵਿੱਚ ਬੰਦ ਮਜੀਠੀਆ ਨਾਲ ਕੀਤੀ ਮੁਲਾਕਾਤ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਿਆਸ ਮੁਖੀ ਦੀ ਫੇਰੀ ਤੋਂ ਤੀਜੇ ਦਿਨ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ, ਜਿਨ੍ਹਾਂ ਨਾਲ ਹਰਸਿਮਰਤ ਬਾਦਲ ਅਤੇ ਗਨੀਵ ਕੌਰ ਵੀ ਸਨ। ਸੁਖਬੀਰ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਕੇਸ ਵਿੱਚ ਫਸਾਉਣ ਦਾ ਇਲਜ਼ਾਮ ਲਗਾਇਆ ਅਤੇ ਐਸਐਸਪੀ ਵਰੁਣ ਸ਼ਰਮਾ ਨੂੰ ਚੇਤਾਵਨੀ ਵੀ ਦਿੱਤੀ। ਇਸ ਮੁਲਾਕਾਤ ਨੇ ਅਕਾਲੀ ਆਗੂਆਂ ਵਿਚਕਾਰ ਦੂਰੀ ਨੂੰ ਖਤਮ ਕਰਨ ਵਾਲੀ ਚਰਚਾ ਛੇੜ ਦਿੱਤੀ ਹੈ, ਜਦਕਿ ਇਹ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਤੀਨ ਮਹੀਨੇ ਬਾਅਦ ਹੋਈ ਹੈ।

ਡੇਰਾ ਬਿਆਸ ਮੁਖੀ ਦੀ ਫੇਰੀ ਤੋਂ ਤੀਜੇ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ। ਉਨ੍ਹਾਂ ਨਾਲ ਹਰਸਿਮਰਤ ਬਾਦਲ ਅਤੇ ਗਨੀਵ ਕੌਰ ਮਜੀਠੀਆ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨਾਭਾ ਜੇਲ੍ਹ ਵਿੱਚ 6 ਜੁਲਾਈ ਤੋਂ ਬੰਦ ਹਨ ਅਤੇ ਸੁਖਬੀਰ ਬਾਦਲ ਅੱਜ ਪਹਿਲੀ ਵਾਰ ਮਜੀਠੀਆ ਨੂੰ ਮਿਲਣ ਜੇਲ੍ਹ ਪਹੁੰਚੇ। 15 ਜੁਲਾਈ ਨੂੰ ਸੁਖਬੀਰ ਬਾਦਲ ਨਾਭਾ ਆ ਕੇ ਵੀ ਮਜੀਠੀਆ ਨੂੰ ਮਿਲਣ ਨਾ ਗਏ। ਗ੍ਰਿਫ਼ਤਾਰ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਪੰਥਕ ਜਥੇਦਾਰਾਂ ਨੂੰ ਹਟਾਉਣ ਦੀ ਆਲੋਚਨਾ ਕੀਤੀ ਗਈ ਸੀ। ਅਜੇ ਤੱਕ ਸੁਖਬੀਰ ਬਾਦਲ ਵੱਲੋਂ ਮਜੀਠੀਆ ਤੋਂ ਦੂਰੀ ਬਣਾ ਕੇ ਰੱਖਣ ਦੇ ਚੱਲ ਰਹੇ ਅੰਦਾਜ਼ਿਆਂ ਨੂੰ ਅੱਜ ਠੱਲ ਤਾਂ ਪਵੇਗੀ ਪਰ ਡੇਰਾ ਮੁਖੀ ਵੱਲੋਂ ਮਿਲਣੀ ਤੋਂ ਇੱਕ ਦਮ ਬਾਅਦ ਜੇਲ੍ਹ ਪਹੁੰਚਣ ਕਾਰਨ ਨਵੀਆਂ ਚਰਚਾਵਾਂ ਛਿੜ ਗਈਆਂ ਹਨ।
ਸੁਖਬੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਕਰਮ ਮਜੀਠੀਆ ਨੂੰ ਝੂਠੇ ਕੇਸ ਵਿੱਚ ਕੈਦ ਹੋਏ ਤਿੰਨ ਮਹੀਨੇ ਹੋ ਗਏ ਹਨ। ਉਹ ਸੋਚਦੇ ਹਨ ਕਿ ਉਹ ਉਨ੍ਹਾਂ ਨੂੰ ਕੈਦ ਕਰਕੇ ਉਨ੍ਹਾਂ ਦਾ ਮਨੋਬਲ ਤੋੜ ਦੇਣਗੇ ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਅਕਾਲੀ ਦਲ ਦੇ ਕਾਰਕੁਨਾਂ ਦਾ ਮਨੋਬਲ ਤੋੜਨਾ ਅਸੰਭਵ ਹੈ। ਸੁਖਬੀਰ ਨੇ ਕਿਹਾ ਕਿ 2027 ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਮਿਲੇਗਾ ਪਰ ਅਸੀਂ ਉਨ੍ਹਾਂ ਨੂੰ ਬਾਹਰੋਂ ਲਿਆਵਾਂਗੇ। ਉਨ੍ਹਾਂ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਵੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਡੇਢ ਸਾਲ ਰਹਿ ਗਿਆ ਇਸ ਤੋਂ ਪਹਿਲਾਂ ਹੀ ਪਾਸਪੋਰਟ ਬਣਾ ਲਓ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਅਣ-ਐਲਾਨੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਬਿਕਰਮ ਮਜੀਠੀਆ ਇਸ ਸਮੇਂ ਜੇਲ੍ਹ ਵਿੱਚ ਹਨ। ਇਹ ਸੁਖਬੀਰ ਬਾਦਲ ਦੀ ਬਿਕਰਮ ਨਾਲ ਪਹਿਲੀ ਮੁਲਾਕਾਤ ਹੈ, ਜੋ ਲਗਭਗ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਬਿਆਸ ਡੇਰਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਵੀ ਨਾਭਾ ਜੇਲ੍ਹ ਪਹੁੰਚੇ ਸਨ ਅਤੇ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ। ਡੇਰਾ ਮੁਖੀ ਅਤੇ ਮਜੀਠੀਆ ਪਰਿਵਾਰ ਵਿਚਕਾਰ ਰਿਸ਼ਤੇਦਾਰੀ ਹੈ ਅਤੇ ਜੇਲ੍ਹ ਮੈਨੂਅਲ ਅਨੁਸਾਰ ਮਜੀਠੀਆ ਨਾਲ ਕੋਈ ਵੀ ਮੁਲਾਕਾਤ ਕਰ ਸਕਦਾ ਹੈ। ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਡੇਰਾ ਮੁਖੀ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਮਜੀਠੀਆ ਦੀ ਪਤਨੀ ਗਨੀਵ ਕੌਰ ਅਤੇ ਭੈਣ ਹਰਸਿਮਰਤ ਕੌਰ ਬਾਦਲ ਵੀ ਮੁਲਾਕਾਤ ਕਰ ਚੁੱਕੀਆਂ ਹਨ ਅਤੇ ਰਾਖੀ ਬੰਨ੍ਹਣ ਵਾਲੇ ਮੌਕੇ ਤੇ ਵੀ ਪਹੁੰਚੀਆਂ ਸਨ।
On the third day after the Dera Beas Mukhi's visit, Shiromani Akali Dal President Sukhbir Singh Badal also reached Nabha Jail today to meet the imprisoned Bikram Singh Majithia. Har Simrat Badal and Guneev Kaur Majithia were also present with him. It is noteworthy that Bikram Majithia has been imprisoned in Nabha Jail since July 6 and Sukhbir Badal reached the jail today for the first time to meet Majithia. On July 15, Sukhbir Badal came to Nabha but did not go to meet Majithia. Just a few days before his arrest, criticism was made of Bikram Majithia for removing the Panthic Jathedars. The ongoing speculations about Sukhbir Badal maintaining distance from Majithia will now be put to rest today, but reaching the jail immediately after meeting the Dera Mukhi has sparked new discussions.
Sukhbir, while talking to the media, targeted the Aam Aadmi Party and said that three months have passed since Bikram Majithia was imprisoned in a false case. They think that by imprisoning him, they will break his morale, but they do not realize that breaking the morale of Akali Dal workers is impossible. Sukhbir said that after 2027, no one from the Aam Aadmi Party will be available, but we will bring them from outside. He also warned Patiala SSP Varun Sharma and said that one and a half years are left, so get your passport made beforehand. It is noteworthy that as part of the ongoing investigation in the case of undeclared and disproportionate assets registered by the Vigilance Bureau, Bikram Majithia is currently in jail. This is the first meeting of Sukhbir Badal with Bikram, who has been in jail for almost three months. Earlier, on September 22, Dera Beas Mukhi Gurvinder Singh Dhillon also reached Nabha Jail and met Majithia. There is a family relationship between the Dera Mukhi and the Majithia family, and according to the jail manual, anyone can meet Majithia. It is learned that the list of about 10 people submitted by the family to the jail administration also includes the name of Dera Beas Mukhi Gurvinder Singh Dhillon. Earlier, Majithia's wife Guneev Kaur and sister Har Simrat Kaur Badal have also met him and had reached on the occasion of tying Rakhi.
What's Your Reaction?






