ਪੁਲਿਸ ਕਪਤਾਨ ਦੀ ਧੀ ਮਾਸ਼ਾ ਅਤੇ ਰਸ਼ੀਅਨ ਅਦਾਕਾਰ ਦੀ ਦਰਦਨਾਕ ਕਹਾਣੀ | Tragic Actor

ਐਂਟਨ ਚੈਖਵ ਦੀ ਲਿਖੀ ਮਸ਼ਹੂਰ ਕਹਾਣੀ 'ਟ੍ਰੈਜਿਕ ਐਕਟਰ' (Tragic Actor)। ਜਾਣੋ ਕਿਵੇਂ ਪੁਲਿਸ ਕਪਤਾਨ ਦੀ ਧੀ ਮਾਸ਼ਾ ਇੱਕ ਅਦਾਕਾਰ ਦੇ ਦਿਖਾਵੇ ਵਾਲੇ ਪਿਆਰ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠੀ।

Jun 4, 2026 - 11:40
 0  0

Share -

ਪੁਲਿਸ ਕਪਤਾਨ ਦੀ ਧੀ ਮਾਸ਼ਾ ਅਤੇ ਰਸ਼ੀਅਨ ਅਦਾਕਾਰ ਦੀ ਦਰਦਨਾਕ ਕਹਾਣੀ | Tragic Actor
ਥੀਏਟਰ ਸਟੇਜ ਦੇ ਸਾਹਮਣੇ ਬੈਠੀ ਇੱਕ ਭਾਵੁਕ ਲੜਕੀ ਮਾਸ਼ਾ ਅਤੇ ਸਟੇਜ 'ਤੇ ਅਦਾਕਾਰੀ ਕਰਦਾ ਰਸ਼ੀਅਨ ਐਕਟਰ - Tragic Actor Story

ਅੱਜ ਦੀ ਕਹਾਣੀ 'ਟ੍ਰੈਜਿਕ ਐਕਟਰ'। ਐਂਟਨ ਚੈਖਵ ਦੀ ਇਹ ਕਹਾਣੀ। ਤੇ ਇੰਨੀ ਦਿਨੀਂ ਤੁਹਾਡੇ ਨਾਲ ਕੁਝ ਰਸ਼ੀਅਨ ਕਹਾਣੀਕਾਰਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ। ਪਰ ਸ਼ਾਇਦ ਤੁਹਾਨੂੰ ਜਾਂ ਬਾਕੀਆਂ ਨੂੰ ਸੁਣ ਕੇ ਇਹ ਚੀਜ਼ ਲੱਗਦੀ ਹੀ ਨਾ ਹੋਵੇ ਕਿ ਇਹ ਕਿਸੇ ਦੂਸਰੇ ਸਮਾਜ ਦੀ ਗੱਲ ਹੈ, ਕਿਸੇ ਦੂਸਰੇ ਦੇਸ਼ ਦੀ ਗੱਲ ਹੈ, ਕਿਉਂਕਿ ਲੋਕ ਸਾਰੇ ਥਾਂ ਇੱਕੋ ਜਿਹੇ ਨੇ। ਉਨ੍ਹਾਂ ਦੀ ਬਿਰਤੀ ਹਰ ਥਾਂ ਦੇ ਉੱਤੇ ਇੱਕੋ ਜਿਹੀ ਹੈ। ਇਨਸਾਨ ਇੱਕੋ ਤਰ੍ਹਾਂ ਦੀ ਸੋਚ ਰੱਖਦਾ, ਇੱਕੋ ਤਰ੍ਹਾਂ ਦੇ ਰੰਗ, ਇੱਕੋ ਤਰ੍ਹਾਂ ਦੇ ਹਾਵ-ਭਾਵ।
ਉਸੇ ਤਰ੍ਹਾਂ ਦੇ ਨਾਲ ਇਹ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦੀ ਕਹਾਣੀ ਇੱਕ ਪੁਲਿਸ ਕਪਤਾਨ ਦੀ ਧੀ ਦੀ ਕਹਾਣੀ ਹੈ। ਪੁਲਿਸ ਦਾ ਕਪਤਾਨ ਆਪਣੀ ਧੀ ਨੂੰ ਲੈ ਕੇ ਇੱਕ ਦਿਨ ਥੀਏਟਰ ਵੇਖਣ ਦੇ ਲਈ ਜਾਂਦਾ। ਕਹਿੰਦੇ ਨੇ ਉੰਨੀ ਦਿਨੀਂ ਰਸ਼ੀਆ ਦੇ ਵਿੱਚ ਥੀਏਟਰ ਵੇਖਣ ਦਾ ਬਹੁਤ ਰੁਝਾਨ ਸੀ। ਲੋਕ ਬੜਾ ਹੁੱਬ-ਹੁੱਬ ਕੇ ਥੀਏਟਰ ਵੇਖਣ ਦੇ ਲਈ ਜਾਂਦੇ। ਪਰ ਕਪਤਾਨ ਦੀ ਧੀ ਅੱਜ ਪਹਿਲੀ ਵਾਰ ਥੀਏਟਰ ਵੇਖਣ ਦੇ ਲਈ ਆਈ ਸੀ। ਧੀ ਦਾ ਨਾਂ ਸੀ ਮਾਸ਼ਾ।
ਮਾਸ਼ਾ ਬੜੀ ਖੁਸ਼ ਹੋਈ। ਬਾਕੀ ਸਾਰੇ ਜਿੱਥੇ ਥੀਏਟਰ ਵੇਖ ਕੇ ਤਾੜੀਆਂ ਮਾਰ ਰਹੇ ਸੀ, ਅਲੱਗ-ਅਲੱਗ ਡਾਇਲੋਗ ਦਾ ਲੁਤਫ਼ ਉਠਾ ਰਹੇ ਸੀ, ਹੱਸ ਰਹੇ ਸੀ, ਉੱਥੇ ਇੱਦਾਂ ਲੱਗ ਰਿਹਾ ਸੀ ਕਿ ਸਾਰੇ ਹਾਲ ਦੇ ਵਿੱਚੋਂ ਇੱਕ ਮਾਸ਼ਾ ਹੀ ਹੈ ਜਿਹਨੂੰ ਆਪਣੀ ਸੁੱਧ-ਬੁੱਧ ਹੀ ਭੁੱਲ ਗਈ। ਜਿਹਨੂੰ ਕਹਿੰਦੇ ਨੇ ਕਿ ਉਹ ਡਰਾਮੇ ਦੇ ਵਿੱਚ ਹੀ ਖੁੱਭ ਗਈ। ਕਪਤਾਨ ਸਾਹਿਬ ਨੂੰ ਵੀ ਨਹੀਂ ਪਤਾ ਲੱਗਾ ਕਿ ਕਿੱਦਾਂ ਉਨ੍ਹਾਂ ਦੀ ਧੀ ਇੰਨਾ ਜ਼ਿਆਦਾ ਡਰਾਮੇ ਦੇ ਵਿੱਚ ਖੁੱਭ ਗਈ, ਉਨ੍ਹਾਂ ਕਿਰਦਾਰਾਂ ਨੂੰ ਆਪਣਾ ਸਮਝਣ ਲੱਗ ਪਈ।
ਉਹਨੂੰ ਉਹ ਸਾਰੀਆਂ ਚੀਜ਼ਾਂ ਸੱਚੀਆਂ-ਸੱਚੀਆਂ ਲੱਗਣ ਲੱਗ ਪਈਆਂ, ਉਹ ਜਿਹੜੀਆਂ ਕਿ ਇੱਕ ਨਾਟਕ ਦੇ ਤੌਰ ਦੇ ਉੱਤੇ ਖੇਡੀਆਂ ਜਾ ਰਹੀਆਂ ਸੀ। ਸਟੇਜ ਦੇ ਉੱਤੇ ਇੱਕ ਕਹਾਣੀ ਚੱਲ ਰਹੀ ਹੈ, ਉਸ ਕਹਾਣੀ ਦੇ ਵਿੱਚ ਅਲੱਗ-ਅਲੱਗ ਕਿਰਦਾਰ ਆਉਂਦੇ ਨੇ। ਕੋਈ ਹਸਾਉਣ ਦੇ ਲਈ ਆਉਂਦਾ, ਕੋਈ ਤੁਹਾਨੂੰ ਜਜ਼ਬਾਤੀ ਕਰਨ ਦੇ ਲਈ ਆਉਂਦਾ, ਕੋਈ ਆਪਣੀ ਪ੍ਰੇਮਿਕਾ ਦੇ ਨਾਲ ਪਿਆਰ ਕਰਨਾ ਤੁਹਾਨੂੰ ਦੱਸ ਰਿਹਾ, ਉਹ ਵੀ ਸਟੇਜ ਦੇ ਉੱਤੇ। ਉਹ ਆਪਣੀ ਅਦਾਕਾਰੀ ਦੇ ਨਾਲ ਹੀ ਇਹ ਚੀਜ਼ ਦਿਖਾ ਰਿਹਾ ਕਿ ਕਿੱਦਾਂ ਕੋਈ ਕਿੰਨਾ ਕੁ ਪਿਆਰ ਕਰ ਸਕਦਾ ਕਿਸੇ ਦੇ ਨਾਲ, ਤੇ ਵੇਖਣ ਵਾਲੇ ਉਸ ਗੱਲ ਨੂੰ ਸੱਚ ਮੰਨਦੇ ਨੇ—ਹਾਂ, ਪਿਆਰ ਇੱਦਾਂ ਦਾ ਹੀ ਹੋਣਾ ਚਾਹੀਦਾ। ਹਾਂ, ਇਸੇ ਤਰ੍ਹਾਂ ਦੇ ਨਾਲ ਆਪਣੇ ਮਹਿਬੂਬ ਨੂੰ, ਆਪਣੀ ਮਹਿਬੂਬਾ ਨੂੰ ਪਿਆਰ ਕਰਨਾ ਚਾਹੀਦਾ। ਇਸੇ ਤਰ੍ਹਾਂ ਦੇ ਨਾਲ ਉਹਦੇ ਹਰ ਇੱਕ ਸੁੱਖ-ਦੁੱਖ ਦੇ ਵਿੱਚ ਤੁਹਾਨੂੰ ਅੱਗੇ ਹੋ ਕੇ ਖਲੋ ਜਾਣਾ ਚਾਹੀਦਾ। ਉਹਦੇ ਮਨ ਦੀ ਬਿਨਾਂ ਕਹੇ ਤੋਂ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ।
ਸ਼ਾਇਦ ਇਹ ਸਾਰਾ ਕੁਝ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਸੀ, ਕਿ ਸਿਰਫ਼ ਉਹ ਆਪਣੀ ਐਕਟਿੰਗ ਦੇ ਨਾਲ ਹੀ ਵੇਖਣ ਵਾਲੇ ਨੂੰ ਇਹ ਸਾਰੀਆਂ ਚੀਜ਼ਾਂ ਜਚਾਈ ਜਾਂਦੇ, ਜਾਂ ਫਿਰ ਕੁਝ ਡਾਇਲੋਗ ਦੇ ਰਾਹੀਂ। ਜੇ ਗੁੱਸਾ ਕਰਦੇ ਤਾਂ ਉਹ ਵੀ ਸਾਫ਼, ਸਪੱਸ਼ਟ ਪਤਾ ਲੱਗਦਾ। ਇੱਦਾਂ ਲੱਗਦਾ ਕਿ ਉਹ ਹਕੀਕਤ ਚੱਲ ਰਹੀ ਹੈ। ਇਨ੍ਹਾਂ ਥੀਏਟਰ ਦੇ ਸਾਰੇ ਕਲਾਕਾਰਾਂ ਦੇ ਵਿੱਚੋਂ ਇੱਕ ਕਲਾਕਾਰ ਸੀ ਜਿਹੜਾ ਇਸ ਥੀਏਟਰ ਦੇ ਵਿੱਚ ਸ਼ਾਇਦ ਮੁੱਖ ਭੂਮਿਕਾ ਨਿਭਾ ਰਿਹਾ ਸੀ—ਫ਼ੋਨੋਗੇਨਵ (Phenogenov)। ਹੋ ਸਕਦਾ ਮੈਂ ਨਾਂ ਸਹੀ ਨਾ ਪ੍ਰੋਨਾਊਂਸ ਕਰ ਪਾ ਰਿਹਾ ਹੋਵਾਂ।
ਪਰ ਇਸਦਾ ਕਿਰਦਾਰ ਵੇਖ ਕੇ ਜਿੱਦਾਂ ਮਾਸ਼ਾ ਮੰਤਰ-ਮੁਗਧ ਹੋਈ ਸੀ। ਜਦੋਂ ਉਹ ਸਟੇਜ ਦੇ ਉੱਤੇ ਆਉਂਦਾ, ਤਾਂ ਉਹਨੂੰ ਲੱਗਦਾ ਇਹ ਡਰਾਮਾ ਹੁਣ ਮੇਰਾ ਹੈ। ਜਦੋਂ ਉਹ ਸਟੇਜ ਦੇ ਉੱਤੋਂ ਚਲੇ ਜਾਂਦਾ, ਉਹਨੂੰ ਇੱਦਾਂ ਲੱਗਦਾ ਕਿ ਜਿਵੇਂ ਡਰਾਮਾ ਖ਼ਤਮ ਹੋ ਗਿਆ ਹੋਵੇ। ਜਿਵੇਂ ਉਹ ਇੰਤਜ਼ਾਰ ਕਰਦੀ ਹੋਵੇ, ਸਟੇਜ ਵੱਲ ਨਾ ਵੇਖ ਕੇ, ਜਿਹੜੇ ਪਾਸਿਓਂ ਕਲਾਕਾਰ ਸਟੇਜ ਦੇ ਉੱਤੇ ਐਂਟਰੀ ਮਾਰਦੇ ਸੀ, ਉਸ ਪਾਸੇ ਨੂੰ ਉਹਦੀਆਂ ਨਿਗਾਹਾਂ ਰਹਿੰਦੀਆਂ, ਕਦੋਂ ਉਹ ਫਿਰ ਦੁਬਾਰਾ ਸਟੇਜ ਦੇ ਉੱਤੇ ਆਵੇ।
ਆਖ਼ਰਕਾਰ ਜਦੋਂ, ਜਦੋਂ ਡਰਾਮਾ ਖ਼ਤਮ ਹੋਇਆ, ਉਹ ਵਾਲਾ ਦ੍ਰਿਸ਼ ਜਦੋਂ ਉਹ ਆਪਣੀ ਮਹਿਬੂਬਾ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਉਹ ਵਾਲਾ ਦ੍ਰਿਸ਼ ਜਦੋਂ, ਜਦੋਂ ਉਹ ਬੈਠੇ ਦਰਸ਼ਕਾਂ ਨੂੰ ਇਹ ਦਿਖਾਉਂਦਾ ਕਿ ਉਹ ਕਿੰਨਾ ਜ਼ਿਆਦਾ ਪਿਆਰ ਕਰਦਾ, ਉਹ ਆਪਣੀ ਮਹਿਬੂਬਾ ਦੇ ਲਈ ਕੁਝ ਵੀ ਕਰ ਸਕਦਾ। ਮਹਿਬੂਬਾ ਜਿਹੜੀ ਕੁਝ ਵੀ ਨਹੀਂ ਦੱਸਦੀ, ਚੁੱਪ-ਚੁੱਪ ਰਹਿੰਦੀ ਹੈ, ਪਰ ਫਿਰ ਵੀ ਉਹਦੇ ਦਿਲ ਦੀਆਂ ਸਾਰੀਆਂ ਗੱਲਾਂ ਬੁੱਝ ਲੈਂਦਾ। ਤੇ ਉਨ੍ਹਾਂ ਲੋਕਾਂ ਦੇ ਵਿੱਚ ਬੈਠੀ ਮਾਸ਼ਾ, ਉਹਨੂੰ ਲੱਗ ਰਿਹਾ ਸੀ ਕਿ ਇੱਦਾਂ ਦਾ ਮਰਦ, ਇੱਦਾਂ ਦਾ ਕਲਾਕਾਰ ਅਸਲ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਡਰਾਮਾ ਖ਼ਤਮ ਹੋਇਆ, ਮਾਸ਼ਾ ਉਸੇ ਹੀ ਮੁਦਰਾ ਦੇ ਵਿੱਚ, ਉਹ ਬੜਾ ਚਿਰ ਉਸ ਜਾਦੂ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕੀ। ਲੋਕ ਸਾਰੇ ਜਿੱਥੇ ਡਰਾਮਾ ਖ਼ਤਮ ਹੋਣ 'ਤੇ ਤਾੜੀਆਂ ਮਾਰ ਰਹੇ ਸੀ, ਤੇ ਕਪਤਾਨ ਸਾਹਿਬ, ਉਹ ਚਾਹੁੰਦੇ ਸੀ ਕਿ ਆਪਣੀ ਧੀ ਨੂੰ ਲੈ ਕੇ ਬੈਕਸਟੇਜ ਉਨ੍ਹਾਂ ਕਲਾਕਾਰਾਂ ਨੂੰ ਮਿਲਣ ਲੈ ਜਾਵੇ।
ਇੱਕ ਰੁਤਬਾ ਜੋ ਸੀ, ਵੱਡੇ ਅਧਿਕਾਰੀ ਜੋ ਸੀ ਪੁਲਿਸ ਦੇ। ਤੇ ਮਾਸ਼ਾ ਨੇ ਪਿਓ ਦੀ ਬਾਂਹ ਫੜ ਕੇ ਕਿਹਾ, "ਪਿਤਾ ਜੀ, ਕੀ ਆਪਾਂ ਇਹਨਾਂ ਨੂੰ ਆਪਣੇ ਘਰ ਡਿਨਰ 'ਤੇ ਸੱਦ ਸਕਦੇ ਹਾਂ? ਇਹ ਕਲਾਕਾਰ, ਇਹਨਾਂ ਵਧੀਆ ਇਹਨਾਂ ਨੇ ਡਰਾਮਾ ਪੇਸ਼ ਕੀਤਾ। ਕੀ ਆਪਾਂ ਇਹਨਾਂ ਦੇ ਸਤਿਕਾਰ ਦੇ ਵਜੋਂ ਇਹਨਾਂ ਨੂੰ ਰੋਟੀ-ਪਾਣੀ ਖੁਆ ਸਕਦੇ ਹਾਂ?" ਤਾਂ ਕਪਤਾਨ ਨੇ ਕਿਹਾ, "ਹਾਂ, ਕਿਉਂ ਨਹੀਂ? ਜ਼ਰੂਰ।"
ਤੇ ਜਾ ਕੇ ਉਨ੍ਹਾਂ ਨੂੰ ਆਪਣੇ ਘਰ ਇਨਵਾਈਟ ਕਰ ਲਿਆ। "ਤੁਹਾਡੇ ਡਰਾਮੇ ਤੋਂ ਅਸੀਂ ਇੰਨੇ ਖੁਸ਼ ਹੋਏ ਹਾਂ, ਇੰਨੇ ਮੁਤਾਸਿਰ ਹੋਏ ਹਾਂ, ਕਿ ਤੁਸੀਂ ਸਾਡੇ ਘਰ ਡਿਨਰ 'ਤੇ ਆਓ।" ਸਾਰਿਆਂ ਨੇ ਹਾਂ ਕਰ ਦਿੱਤੀ। ਪਰ ਦੱਸਦੇ ਨੇ ਵੀ ਸਾਰੇ ਤਾਂ ਨਹੀਂ ਸੀ ਆਏ। ਉਸ ਡਰਾਮੇ ਦੇ ਵਿੱਚੋਂ ਉਸ ਰਾਤ ਤਿੰਨ ਕੁ ਜਾਣੇ ਘਰ ਆਏ। ਇੱਕ ਉਹ ਜਿਹੜਾ ਮਸਖਰੇ ਦਾ ਕਿਰਦਾਰ ਕਰਦਾ ਸੀ, ਕਾਮੇਡੀ ਕਰਦਾ ਸੀ ਪਲੇਅ ਦੇ ਵਿੱਚ। ਫਟੇ-ਪੁਰਾਣੇ ਬੂਟ, ਪਾਟਾ ਜਿਹਾ ਇੱਕ ਕੋਟ, ਤੇ ਟੋਪੀ ਵੀ ਥਾਂ-ਥਾਂ ਤੋਂ ਲੀਰਾਂ ਹੋਈ, ਲੱਗਦਾ ਸੀ ਕਿ ਗੁਰਬਤ ਦੇ ਵਿੱਚ ਹੈ।
ਦੂਸਰਾ ਉਹ ਮੁੱਖ ਅਦਾਕਾਰ, ਜਿਹਨੂੰ ਵੇਖ ਕੇ ਮਾਸ਼ਾ ਬਹੁਤ ਪ੍ਰਭਾਵਿਤ ਹੋਈ ਸੀ। ਉਹਦੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਦਿਖ ਰਹੇ। ਉਹ ਵੀ ਗੱਲ-ਗੱਲ ਦੇ ਵਿੱਚ ਆਪਣੀ ਵਧੀਆ ਅਦਾਕਾਰੀ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਜੁਗਤ ਫਿੱਟ ਕਰ ਹੀ ਦਿੰਦਾ। "ਮੈਂ ਕਿੰਨੇ-ਕਿੰਨੇ ਵੱਡੇ ਪਲੇਅ ਕੀਤੇ ਨੇ, ਮੈਂ ਕਿੰਨਾ ਵੱਡਾ ਅਦਾਕਾਰ ਹਾਂ, ਮੇਰੇ ਲਈ ਕਿੰਨੀਆਂ ਤਾੜੀਆਂ ਕਿੱਥੇ ਵੱਜੀਆਂ ਨੇ, ਕਿੱਥੇ ਕਿਸਨੇ ਮੇਰੇ ਲਈ ਧੱਕਾ ਕੀਤਾ।" ਇਨ੍ਹਾਂ ਸਾਰੀਆਂ ਗੱਲਾਂ ਤੋਂ ਉਹਦਾ ਕਿਰਦਾਰ ਸ਼ਾਇਦ ਸਮਝ ਆ ਰਿਹਾ ਸੀ।
ਪਰ ਮਾਸ਼ਾ, ਮਾਸ਼ਾ ਹਾਲੇ ਵੀ ਉਹਦਾ ਸਟੇਜ ਦੇ ਉੱਤੇ ਕੀਤਾ ਕਿਰਦਾਰ ਨਹੀਂ ਸੀ ਭੁੱਲ ਪਾ ਰਹੀ। ਇਹ ਦੋ-ਤਿੰਨ ਲੋਕ ਜਿਨ੍ਹਾਂ ਨੇ ਰੱਜ ਕੇ ਸ਼ਰਾਬ ਪੀਤੀ, ਕਪਤਾਨ ਸਾਹਿਬ ਦੇ ਘਰੋਂ ਰੋਟੀ ਖਾਧੀ, ਵਾਪਸ ਚਲੇ ਗਏ। ਹਾਲਾਂਕਿ ਕਪਤਾਨ ਸਾਹਿਬ ਨੂੰ ਉਨ੍ਹਾਂ ਦਾ ਸਾਥ, ਉਨ੍ਹਾਂ ਦਾ ਘਰ ਆਉਣਾ ਕੋਈ ਖ਼ਾਸਾ ਵਧੀਆ ਨਹੀਂ ਸੀ ਲੱਗਾ, ਕਿਉਂਕਿ ਉਹ ਬੰਦੇ ਆਪਣੇ ਲੀੜੇ-ਲੱਤੇ ਪੱਖੋਂ, ਆਪਣੀਆਂ ਗੱਲਾਂ-ਬਾਤਾਂ ਦੇ ਪੱਖੋਂ, ਉਹ ਬਹੁਤਾ ਮੁਤਾਸਿਰ ਨਹੀਂ ਸੀ ਕਰ ਪਾਏ ਕਪਤਾਨ ਸਾਹਿਬ ਨੂੰ। ਜਾਂ ਫਿਰ ਇੱਦਾਂ ਕਹਿ ਲਓ ਕਿ ਉਨ੍ਹਾਂ ਦਾ, ਉਨ੍ਹਾਂ ਦਾ ਰੁਤਬਾ ਕਪਤਾਨ ਸਾਹਿਬ ਦੇ ਮੁਕਾਬਲੇ ਕਾਫ਼ੀ ਨੀਵਾਂ ਸੀ।
ਪਰ ਧੀ ਦੇ ਪਿਆਰ ਜੋ, ਧੀ ਦੇ ਪਿਆਰ ਦੇ ਵਿੱਚ ਅੰਨ੍ਹੇ ਕਪਤਾਨ ਸਾਹਿਬ ਫਿਰ ਦੁਬਾਰਾ ਮਜਬੂਰ ਹੋਏ ਉਨ੍ਹਾਂ ਨੂੰ ਘਰ ਸੱਦਣ ਦੇ ਲਈ, ਤੇ ਫਿਰ ਇਹ ਸਿਲਸਿਲਾ ਆਮ ਚਲਦਾ ਰਿਹਾ। ਇਹ ਵੀ ਡਰਾਮਾ ਵੇਖਣ ਦੇ ਲਈ ਜਾਂਦੇ, ਉਹ ਵੀ ਘਰ ਆਉਂਦੇ, ਤੇ ਇਸੇ ਤਰ੍ਹਾਂ ਦੇ ਨਾਲ ਇਹ ਸਿਲਸਿਲੇ ਆਮ ਚਲਦੇ ਰਹੇ। ਕਪਤਾਨ ਸਾਹਿਬ ਬਹੁਤਾ ਪਸੰਦ ਨਹੀਂ ਵੀ ਸੀ ਕਰਦੇ, ਤਾਂ ਵੀ ਉਨ੍ਹਾਂ ਨੂੰ ਇਹ ਸੀ ਕਿ ਚਲੋ ਧੀ ਇਹਨਾਂ ਦੇ ਨਾਲ ਮਿਲ ਕੇ, ਇਹਨਾਂ ਨੂੰ ਰੋਟੀ-ਪਾਣੀ ਖੁਆ ਕੇ ਕੋਈ ਹੱਸਦੀ ਤਾਂ ਸਹੀ ਹੈ, ਖੁਸ਼ ਤਾਂ ਰਹਿੰਦੀ ਹੈ। ਇਹ ਖੁਸ਼ ਰਹਿਣੀ ਚਾਹੀਦੀ ਹੈ, ਬਾਕੀ ਸਭ ਗੱਲਾਂ ਨਿੱਕੀਆਂ। ਰੋਟੀ ਖਾ ਜਾਂਦੇ ਆ, ਸਾਡਾ ਕੀ ਲੈ ਜਾਂਦੇ ਆ। ਪਰ ਇੱਕ ਦਿਨ, ਇੱਕ ਦਿਨ ਉਸ ਘਰ ਦੇ ਵਿੱਚੋਂ ਉਹ, ਉਹ ਚੀਜ਼ ਲੈ ਗਏ ਜਿਹੜੀ ਕਪਤਾਨ ਸਾਹਿਬ ਨੂੰ ਸਭ ਤੋਂ ਪਿਆਰੀ ਸੀ।
ਇੱਕ ਦਿਨ ਉਨ੍ਹਾਂ ਦੀ ਧੀ ਉਨ੍ਹਾਂ ਡਰਾਮੇ ਵਾਲਿਆਂ ਦੇ ਨਾਲ ਚਲੀ ਗਈ। ਉਨ੍ਹਾਂ ਨੇ ਬਾਹਰੋਂ ਇੱਕ ਪੱਤਰ ਲਿਖਿਆ, ਆਪਣੀ ਕ੍ਰਿਏਟਿਵਿਟੀ ਸ਼ੋਅ ਕੀਤੀ। "ਆਪਾਂ ਇੱਦਾਂ ਦਾ ਕੁਝ ਲਿਖਾਂਗੇ ਇੱਕ ਪੱਤਰ ਦੇ ਵਿੱਚ, ਕਪਤਾਨ ਸਾਹਿਬ ਪ੍ਰਭਾਵਿਤ ਹੋ ਜਾਣਗੇ।" ਸਾਰਿਆਂ ਨੇ ਆਪਣੀਆਂ-ਆਪਣੀਆਂ ਜੁਗਤਾਂ ਲਾਈਆਂ, ਜਿੱਦਾਂ ਇੱਕ ਸਕ੍ਰਿਪਟ ਲਿਖ ਰਹੇ ਹੋਣ। ਬੜਾ, ਬੜਾ ਜ਼ੋਰ ਲਾ ਕੇ, ਬੜੀ ਜੱਦੋਜਹਿਦ ਕਰਕੇ, ਸਾਰਿਆਂ ਨੇ ਥੋੜ੍ਹਾ-ਥੋੜ੍ਹਾ ਜਿਹਾ ਦੱਸ ਕੇ, ਪੁੱਛ ਕੇ, ਮਿਟਾ ਕੇ, ਫਿਰ ਲਿਖ ਕੇ, ਖ਼ਤ ਪਾੜ ਕੇ, ਫਿਰ ਲਿਖਿਆ। ਆਪਣੀ ਵੱਲੋਂ ਪੂਰਾ ਜ਼ੋਰ ਲਾਇਆ, ਕੁਝ ਇੱਦਾਂ ਦਾ ਲਿਖੀਏ ਕਿ ਕਪਤਾਨ ਸਾਹਿਬ ਸਾਰਾ ਕੁਝ ਭੁੱਲ-ਭੁਲਾ ਕੇ ਆਪਣੀ ਧੀ ਨੂੰ ਗਲ਼ ਲਾ ਲੈਣ, ਤੇ ਇਸ ਡਰਾਮੇ ਵਾਲੇ ਜਵਾਈ ਨੂੰ ਆਪਣਾ, ਆਪਣਾ ਜਵਾਈ ਕਬੂਲ ਕਰ ਲੈਣ।
ਪਰ ਇੱਦਾਂ ਨਹੀਂ ਹੋਇਆ। ਉਨ੍ਹਾਂ ਦਾ ਇਹ ਜਜ਼ਬਾਤੀ ਖ਼ਤ ਕਪਤਾਨ ਸਾਹਿਬ ਦੇ ਉੱਤੇ ਕੋਈ ਕਿਸੇ ਕਿਸਮ ਦਾ ਅਸਰ ਨਹੀਂ ਕਰ ਪਾਇਆ। ਕਪਤਾਨ ਸਾਹਿਬ ਨੇ ਫ਼ੈਸਲਾ ਕੀਤਾ, ਖ਼ਤ ਦਾ ਗੂੰਹ-ਉੱਤਰ (ਕਰਾਰਾ ਜਵਾਬ) ਦੇ ਦਿੱਤਾ, "ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਈ। ਮਾਸ਼ਾ, ਇਸ ਘਰ ਦੇ ਵਿੱਚ ਤੈਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ।"
ਇਸ ਤਰੀਕੇ ਦੇ ਨਾਲ ਇਹ ਲਵ ਸਟੋਰੀ ਇੱਕ, ਇੱਕ ਹੁਣ ਨਵਾਂ ਰੂਪ ਅਖ਼ਤਿਆਰ ਕਰ ਗਈ ਸੀ। ਮਾਸ਼ਾ ਨੂੰ ਦੁੱਖ ਤਾਂ ਹੋਇਆ, ਪਰ ਉਹਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਐਸਾ ਇਨਸਾਨ ਆ ਗਿਆ ਜਿਹੜਾ ਮੇਰੇ ਦੁੱਖ-ਦਰਦ ਸਮਝੂਗਾ, ਜਿਹੜ绕 ਮੈਨੂੰ ਬਹੁਤ ਜ਼ਿਆਦਾ ਪਿਆਰ ਕਰੂਗਾ, ਜਿਹੜਾ ਬਿਨਾਂ ਕਹੇ ਮੇਰੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਆਪੇ ਹੀ ਹੱਲ ਕਰ ਦੂਗਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਉਹ ਆਪਣੇ ਡਰਾਮੇ ਦੇ ਵਿੱਚ ਕਰਦਾ ਸੀ। ਉਹ ਤਾਂ ਉੱਦਾਂ ਦੀ, ਉੱਦਾਂ ਦੀ ਹਕੀਕਤ ਮੰਨ ਕੇ ਚੱਲੀ ਸੀ, ਉਹ ਤਾਂ ਉਹਨੂੰ ਉਸੇ ਤਰ੍ਹਾਂ ਦਾ ਇੱਕ ਕਿਰਦਾਰ, ਇੱਕ ਇਨਸਾਨ ਮੰਨ ਕੇ ਚੱਲੀ ਸੀ। ਪਰ ਉਹਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਸਿਰਫ਼ ਸਟੇਜ ਤੱਕ ਸੀਮਤ ਹੈ।
ਵਿਆਹ ਵਾਲੇ ਦਿਨ ਉਹਨੇ ਰੱਜ ਕੇ ਸ਼ਰਾਬ ਪੀਤੀ, ਕਿਸੇ ਗੱਲੋਂ ਮਾਸ਼ਾ ਨੂੰ ਪਹਿਲੇ ਦਿਨ ਹੀ ਦਬਕਾ ਮਾਰ ਦਿੱਤਾ। ਮਾਸ਼ਾ ਨੂੰ ਚੰਗਾ ਨਹੀਂ ਲੱਗਾ, ਪਰ ਉਹਨੂੰ ਲੱਗਾ ਕਿ ਸ਼ਾਇਦ ਇਹਨੇ ਜ਼ਿਆਦਾ ਪੀਤੀ ਹੈ। ਹੌਲੀ-ਹੌਲੀ ਉਸ ਇਨਸਾਨ ਦੀ ਗੁਰਬਤ ਵੀ ਮਾਸ਼ਾ ਦੇ ਸਾਹਮਣੇ ਆਉਣ ਲੱਗੀ। ਇੱਕ ਥਾਂ ਤੋਂ ਡਰਾਮਾ ਖ਼ਤਮ ਕੀਤਾ, ਦੂਸਰੇ ਥਾਂ 'ਤੇ, ਦੂਸਰੇ ਤੋਂ ਖ਼ਤਮ ਕੀਤਾ, ਤੀਸਰੇ ਥਾਂ ਦੇ ਉੱਤੇ। ਕਈ ਵਾਰ ਤਾਂ ਰੋਟੀ ਦੇ ਵੀ ਲਾਲੇ ਪੈ ਰਹਿੰਦੇ। ਡਰਾਮੇ ਵਾਲੇ ਕਈ ਵਾਰ ਆਪਸ ਦੇ ਵਿੱਚ ਵੀ ਲੜ ਪੈਂਦੇ। ਉਹ ਮਾਸ਼ਾ ਜਿਹਦੀ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ-ਸੁਵਿਧਾਵਾਂ ਸੀ, ਹੁਣ ਉਹਨੂੰ ਉਨ੍ਹਾਂ ਦੇ ਵਾਂਗੂੰ ਫਟੇ-ਪੁਰਾਣੇ ਕੱਪੜੇ ਵੀ ਪਾਉਣੇ ਪੈਂਦੇ।
ਤੇ ਆਖ਼ਰਕਾਰ ਇੱਕ ਵਾਰੀ, ਇੱਕ ਵਾਰੀ ਮਜਬੂਰੀ ਦੇ ਵਿੱਚ ਮਾਸ਼ਾ ਨੂੰ ਨਿੱਕਾ-ਮੋਟਾ ਕੋਈ ਰੋਲ ਵੀ ਕਰਨਾ ਪਿਆ। ਉਹ ਰੋਲ ਜਿਹੜਾ ਐਵੇਂ ਭੀੜ ਦੇ ਵਿੱਚ ਖਿਲਾਰਨ ਵਾਲੇ ਲੋਕਾਂ ਦੇ ਲਈ ਹੁੰਦਾ, ਉਹ ਰੋਲ ਜਿਹਦਾ ਡਰਾਮੇ ਵਾਲੇ ਅਕਸਰ ਹੀ ਮਜ਼ਾਕ ਉਡਾਇਆ ਕਰਦੇ ਸੀ। ਪਰ ਮਾਸ਼ਾ ਨੂੰ ਉਹ ਕਰਨਾ ਪਿਆ। ਇਸ ਕਰਕੇ ਕਿਉਂਕਿ ਘਰ ਦਾ ਗੁਜ਼ਾਰਾ ਵੀ ਤਾਂ ਕਰਨਾ, ਇਸ ਕਰਕੇ ਕਿਉਂਕਿ ਉਹਦਾ, ਉਹਦਾ ਘਰਵਾਲਾ ਚਾਹੁੰਦਾ ਕਿ ਵਿਹਲੀ ਬਹਿ ਕੇ ਰੋਟੀਆਂ ਨਾ ਤੋੜੇ।
ਗੱਲ-ਗੱਲ ਦੇ ਉੱਤੇ ਉਹਨੂੰ ਝਿੜਕਾਂ ਮਾਰਦਾ। ਹੌਲੀ-ਹੌਲੀ ਚਾਹੇ ਉਹ ਮੁੱਖ ਅਦਾਕਾਰਾ ਤੱਕ ਇੱਕ ਦਿਨ ਪਹੁੰਚ ਹੀ ਗਈ, ਪਰ ਉਹ ਵੀ ਇਸ ਕਰਕੇ ਕਿਉਂਕਿ ਉਨ੍ਹਾਂ ਦੀ ਹੀਰੋਇਨ ਛੱਡ ਕੇ ਭੱਜ ਗਈ ਸੀ, ਉਹਨੂੰ ਪੈਸੇ ਨਹੀਂ ਸੀ ਪੂਰੇ ਮਿਲਦੇ। ਸਟੇਜ ਦੇ ਉੱਤੇ ਉਹਦੇ ਵੱਲੋਂ ਕੀਤੀ ਗਈ ਅਦਾਕਾਰੀ ਦਾ ਰੱਜ ਕੇ ਮਜ਼ਾਕ ਉਡਾਇਆ ਜਾਂਦਾ। ਹੁਣ ਉਹਦਾ ਮਨੋਬਲ ਬਿਲਕੁਲ ਟੁੱਟ ਚੁੱਕਾ ਸੀ। ਹੁਣ ਇੱਦਾਂ ਲੱਗ ਰਹੀ ਸੀ ਕਿ ਜਿੱਦਾਂ ਉਹਨੂੰ ਦੁਨੀਆਂ ਦੀ ਹਕੀਕਤ ਪਤਾ ਲੱਗ ਰਹੀ ਸੀ। ਉਹ ਡਰਾਮਾ ਜਿਹਨੂੰ ਉਹ ਥੱਲਿਓਂ ਬੈਠ ਕੇ ਵੇਖਦੀ ਹੁੰਦੀ ਸੀ, ਅੱਜ ਉਹ ਦੁਨੀਆਂ ਦੇ ਲਈ ਖੁਦ ਡਰਾਮਾ ਬਣੀ ਪਈ ਹੈ। ਉਹ ਲੋਕ ਥੱਲੇ ਬੈਠੇ ਵੇਖ ਰਹੇ ਨੇ, ਤੇ ਉਹ ਸਟੇਜ ਦੇ ਉੱਤੇ ਠੀਕ ਅਦਾਕਾਰੀ ਨਹੀਂ ਕਰ ਪਾ ਰਹੀ, ਇਸ ਕਰਕੇ ਲੋਕ ਉਹਦੇ 'ਤੇ ਹੱਸਦੇ ਨੇ। ਲੋਕ ਕਹਿੰਦੇ ਨੇ, "ਇਹਨੂੰ ਥੱਲੇ ਲਾਓ ਓਏ, ਓਏ ਆਹ ਕਿਸਨੂੰ ਲੈ ਆਂਦਾ ਓਏ।"
ਤੇ ਜਦੋਂ ਡਰਾਮਾ ਖ਼ਤਮ ਹੁੰਦਾ, ਫਿਰ ਡਰਾਮੇ ਵਾਲੇ ਵੀ ਉਹਦਾ ਮਜ਼ਾਕ ਕਰਦੇ ਨੇ, ਘਰਵਾਲਾ ਵੀ ਉਹਨੂੰ ਝਿੜਕਾਂ ਮਾਰਦਾ। ਅੱਜ ਤਾਂ ਹੱਦ ਹੋ ਗਈ, ਅੱਜ ਉਹਨੇ ਸ਼ਰਾਬ ਪੀ ਕੇ ਮਾਸ਼ਾ ਦੇ ਉੱਤੇ ਹੱਥ ਵੀ ਚੁੱਕਿਆ, ਕੁੱਟਮਾਰ ਵੀ ਕੀਤੀ। ਤੇ ਉਸ ਕੁੱਟਮਾਰ ਤੋਂ ਬਾਅਦ ਮਾਸ਼ਾ ਨੇ ਦੁਖੀ ਹੋ ਕੇ ਆਪਣੇ ਪਿਓ ਨੂੰ ਖ਼ਤ ਲਿਖਿਆ, ਤੇ ਉਸ ਖ਼ਤ ਦੇ ਵਿੱਚ ਆਪਣੇ ਪਿਓ ਦੇ ਕੋਲੋਂ ਮਾਫ਼ੀ ਮੰਗੀ। ਆਪਣੀ ਗਲਤੀ ਦਾ ਅਹਿਸਾਸ ਆਪਣੇ ਪਿਓ ਤੱਕ ਪਹੁੰਚਾਇਆ। ਬਸ ਇਹ, ਇਹ ਕਹਾਣੀ ਦਾ ਅੰਤ ਸੀ।
ਤੇ ਸ਼ਾਇਦ ਇਹੋ ਜਿਹੀਆਂ ਕਹਾਣੀਆਂ ਚੈਖਵ ਦੀ ਖ਼ਾਸੀਅਤ ਵੀ ਸੀ। ਚੈਖਵ ਇਸ ਕਹਾਣੀ ਦੇ ਵਿੱਚ ਆਪਣੇ ਪੜ੍ਹਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਲੋਕਾਂ ਦੀ ਹਕੀਕਤ ਤੁਹਾਨੂੰ ਉਨ੍ਹਾਂ ਦੇ ਕੰਮਕਾਰ ਤੋਂ ਜਾਪਦੀ ਹੈ, ਅਸਲ ਦੇ ਵਿੱਚ ਉਹ ਹੁੰਦੀ ਹੀ ਨਹੀਂ ਹੈ। ਹਰ ਕੋਈ ਵਿਅਕਤੀ ਇਸ ਦੁਨੀਆਂ ਦੇ ਵਿੱਚ ਆਪਣਾ-ਆਪਣਾ ਕਿਰਦਾਰ ਕਰ ਰਿਹਾ ਹੈ। ਉਹ, ਉਹ ਸਟੇਜ ਦੇ ਉੱਤੇ ਬਹੁਤ ਵਧੀਆ ਕਿਰਦਾਰ ਕਰ ਰਿਹਾ ਹੋ ਸਕਦਾ ਹੈ, ਪਰ ਆਪਾਂ, ਆਪਾਂ ਉਹਦੇ ਕੀਤੇ ਉਸ ਕਿਰਦਾਰ ਨੂੰ ਵੇਖ ਕੇ ਇੰਨੇ ਕੁ ਮੰਤਰ-ਮੁਗਧ ਹੋ ਜਾਂਦੇ ਹਾਂ, ਸਾਨੂੰ ਇੱਦਾਂ ਲੱਗਦਾ ਕਿ ਹਕੀਕਤ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਦਾ ਇਨਸਾਨ ਹੋਊਗਾ। ਪਰ ਨਹੀਂ, ਉਹ ਉੱਦਾਂ ਦਾ ਨਹੀਂ ਹੁੰਦਾ। ਸ਼ਾਇਦ ਇਹਨਾਂ ਕਹਾਣੀਆਂ ਦੇ ਵਿੱਚ ਇੱਕ ਲਵ ਸਟੋਰੀ ਇਸ ਲਈ ਵੀ ਫਿੱਟ ਕੀਤੀ ਜਾਂਦੀ ਹੈ ਕਿਉਂਕਿ ਪਾਠਕ ਧਿਆਨ ਦੇ ਨਾਲ ਸੁਣਦੇ ਨੇ, ਪੜ੍ਹਦੇ ਨੇ। ਉਨ੍ਹਾਂ ਨੂੰ ਇਹ ਜ਼ਿਆਦਾ, ਜ਼ਿਆਦਾ ਰਸ ਦਿੰਦੀ ਹੈ।
ਜਾਂ ਫਿਰ ਨੌਜਵਾਨਾਂ ਨੂੰ ਇੱਕ ਸੇਧ ਦੇਣ ਦੇ ਲਈ ਵੀ ਕੰਮ ਆਉਂਦੀਆਂ ਸੀ ਇਹ ਕਹਾਣੀਆਂ। ਪਰ ਅਸਲੀਅਤ ਇਹ ਕਿ ਆਮ ਜ਼ਿੰਦਗੀ ਦੇ ਵਿੱਚ ਆਪਾਂ ਜਿੰਨਾ ਲੋਕਾਂ ਦੇ ਬਾਰੇ ਜੋ ਧਾਰਨਾ ਬਣਾ ਲੈਂਦੇ ਹਾਂ, ਜਾਂ ਜਿਹੜੇ ਬਹੁਤ ਸੋਹਣੀਆਂ-ਸੋਹਣੀਆਂ ਗੱਲਾਂ ਕਰਦੇ ਆ, ਤੁਹਾਨੂੰ ਬਹੁਤ ਵਧੀਆ ਲੱਗਦੇ ਆ, ਬੜੀਆਂ ਚੰਗੀਆਂ ਗੱਲਾਂ ਤੁਹਾਨੂੰ ਲੱਗਦੀਆਂ, ਤੇ ਆਪਾਂ ਸੋਚਦੇ ਹਾਂ, "ਇੰਨੀਆਂ ਸੋਹਣੀਆਂ ਗੱਲਾਂ, ਇੰਨੀ ਸੋਹਣੀ ਅਦਾਕਾਰੀ, ਇੰਨਾ ਵਧੀਆ ਕੰਮ, ਇੰਨੇ ਸੋਹਣੇ ਲੀੜੇ-ਕੱਪੜੇ, ਇੰਨਾ ਸੋਹਣਾ ਉਹਦੇ ਕੋਲ ਘਰ, ਇੰਨਾ ਸੋਹਣਾ ਰੁਤਬਾ, ਇੰਨੇ ਸੋਹਣੇ ਪਰਿਵਾਰ ਦਾ ਉਹ ਜੀਅ, ਤੇ ਹੋ ਹੀ ਨਹੀਂ ਸਕਦਾ ਉਹ ਮਾੜਾ ਹੋਵੇ।" ਆਪਾਂ ਬਾਕੀ ਸਾਰਾ ਕੁਝ ਇੱਕ ਪਾਸੇ ਕਰਕੇ ਉਹਦੇ ਨਾਲ ਅਲੱਗ ਤਰ੍ਹਾਂ ਦੀਆਂ ਆਪਣੀਆਂ ਤੰਦਾਂ ਜੋੜ ਲੈਂਦੇ ਹਾਂ। ਪਰ ਇਸ ਸਭ ਕੁਝ ਦੇ ਬਾਵਜੂਦ ਜ਼ਰੂਰੀ ਨਹੀਂ ਹੈ ਕਿ ਉਹ ਚੰਗਾ ਇਨਸਾਨ ਵੀ ਹੋਵੇ, ਉਹ ਤੁਹਾਡੇ ਮੁਤਾਬਿਕ ਹੋਵੇ, ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਚੱਲ ਸਕਦਾ ਹੋਵੇ।
ਇਹ ਚਾਹੇ, ਚਾਹੇ ਕਿਸੇ ਆਸ਼ਿਕ-ਮਸ਼ੂਕ ਦੀ ਕਹਾਣੀ 'ਤੇ ਲਾ ਲਓ, ਜਾਂ ਫਿਰ ਹੋਰ ਕਿਸੇ ਵੀ ਰਿਸ਼ਤੇ ਦੇ ਉੱਤੇ। ਜਿਹੜੇ ਲੋਕ ਸਿਰਫ਼ ਇਹ ਚੀਜ਼ਾਂ ਵੇਖ ਕੇ ਕੋਈ ਨਾਤਾ ਜੋੜਦੇ ਨੇ, ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਠੋਕਰ ਖਾਂਦੇ ਨੇ। ਆਪਾਂ ਸਾਰੇ ਜ਼ਿੰਦਗੀ ਦੇ ਵਿੱਚ ਆਪਣੇ-अपने ਕਿਰਦਾਰ ਕਰ ਰਹੇ ਹਾਂ। ਆਪਾਂ ਸਾਰੇ ਜਾਣੇ ਇਸ ਜਨਮ ਦੇ ਵਿੱਚ ਇੱਕ ਥੀਏਟਰ ਹੀ ਕਰ ਰਹੇ ਹਾਂ। ਕੋਈ ਥੱਲੇ ਬੈਠਾ ਵੇਖ ਰਿਹਾ, ਤੇ ਕੋਈ ਉੱਤੇ ਬੈਠਾ ਇਹ ਡਰਾਮਾ ਖੇਡ ਰਿਹਾ। ਜੇ ਆਪਾਂ ਥੱਲੇ ਬੈਠੇ ਵੇਖ ਰਹੇ ਹਾਂ, ਤੇ ਇਸ ਚੀਜ਼ ਦਾ ਧਿਆਨ ਰਹੇ ਕਿ ਅਗਲਾ, ਅਗਲਾ ਸਿਰਫ਼ ਅਦਾਕਾਰੀ ਕਰ ਰਿਹਾ।
ਜਦੋਂ ਉਹ ਸਟੇਜ ਤੋਂ ਥੱਲੇ ਉੱਤਰੂਗਾ, ਜਦੋਂ ਉਹ ਤੁਹਾਡੇ ਨਾਲ ਦੀ ਕੁਰਸੀ ਦੇ ਉੱਤੇ ਬੈਠੂਗਾ, ਯਾਨੀ ਕਿ ਵੇਖਣ ਵਾਲਿਆਂ ਦੇ ਵਿੱਚ ਆਊਗਾ, ਤੁਹਾਡੇ ਬਰਾਬਰ ਆਊਗਾ, ਫਿਰ ਤੁਹਾਨੂੰ ਅਸਲ ਪਤਾ ਲੱਗੂਗਾ, ਉਹਦਾ ਅਸਲ ਕਿਰਦਾਰ ਪਤਾ ਲੱਗੂਗਾ। ਉਹਦੇ ਨਾਲ ਵਰਤ ਕੇ ਤੁਹਾਨੂੰ ਅਸਲ ਪਤਾ ਲੱਗੂਗਾ। ਕਿਉਂਕਿ ਜਿਹੜੇ ਟਾਈਮ ਤੁਸੀਂ ਉਹਨੂੰ ਸਟੇਜ 'ਤੇ ਵੇਖਿਆ, ਯਾਨੀ ਕਿ ਕਿਸੇ ਕੰਮਕਾਰ ਦੇ ਵਿੱਚ ਉਹਨੂੰ ਵੇਖਿਆ, ਕਿਸੇ ਕਾਰੋਬਾਰ ਦੇ ਵਿੱਚ ਵੇਖਿਆ, ਕਿਸੇ ਫ਼ਿਲਮ ਦੇ ਵਿੱਚ ਵੇਖਿਆ, ਕਿਤੇ ਰੇਡੀਓ 'ਤੇ ਸੁਣਿਆ, ਕਿਸੇ ਟੀਵੀ 'ਚ ਵੇਖਿਆ, ਤੁਹਾਡੇ ਆਸ-ਪਾਸ ਕਿਸੇ, ਕਿਸੇ ਅਦਾਰੇ ਦੇ ਵਿੱਚ ਕੰਮ ਕਰਦਿਆਂ ਤੁਸੀਂ ਵੇਖਿਆ, ਕੋਈ ਸਰਕਾਰੀ ਨੌਕਰੀ ਕਰਦਿਆਂ ਤੁਸੀਂ ਉਹਦੇ ਨਾਲ ਵਿਚਰ ਰਹੇ ਹੋ, ਤੇ ਉਸ ਸਮੇਂ ਯਾਦ ਰਹੇ, ਉਹ ਐਕਟਿੰਗ ਕਰ ਰਿਹਾ। ਤੇ ਉਸ ਸਮੇਂ ਉਹਦਾ ਉਹੋ ਹੀ ਧਰਮ ਹੈ।
ਪਰ ਤੁਸੀਂ ਜਿਹੜਾ ਉਹਦੇ ਨਾਲ ਵਰਤਣਾ, ਉਹ ਵਰਤਣਾ ਜਦੋਂ ਉਹ ਤੁਹਾਡੇ ਨਾਲ ਬਹਿ ਕੇ, ਤੁਹਾਡੇ ਵਰਗਾ ਹੋ ਕੇ, ਉਸ ਪੱਧਰ ਦੇ ਉੱਤੇ ਆ ਕੇ ਵੇਖ ਰਿਹਾ ਹੋਊਗਾ। ਤੇ ਜੇ ਇਸ ਤਰੀਕੇ ਦੇ ਨਾਲ ਆਪਾਂ ਹਰ ਇੱਕ ਪੱਖੋਂ ਇਨਸਾਨਾਂ ਨੂੰ ਪਰਖ ਕੇ ਫਿਰ ਉਨ੍ਹਾਂ ਦੇ ਨਾਲ ਕੋਈ ਸਾਂਝ ਬਣਾਵਾਂਗੇ, ਫਿਰ ਬਹੁਤ ਘੱਟ ਚਾਂਸ ਬਚਦੇ ਨੇ ਕਿ ਆਪਾਂ ਕਿਤੇ ਧੋਖਾ ਖਾਈਏ, ਨਹੀਂ ਤਾਂ ਫਿਰ ਸਾਰੀ ਦੁਨੀਆਂ ਕੁੱਲ ਮਿਲਾ ਕੇ ਇੱਦਾਂ ਦਾ ਹੀ ਧੋਖਾ ਖਾ ਕੇ ਬੈਠੀ ਹੈ।
ਆਪਾਂ ਕਿਸੇ ਬਾਰੇ ਵਿਚਾਰ ਸਿਰਫ਼ ਉਨ੍ਹਾਂ ਨੂੰ ਵੇਖ ਕੇ ਬਣਾ ਲੈਂਦੇ ਹਾਂ, ਉਨ੍ਹਾਂ ਦੀ ਟੌਰ ਵੇਖ ਕੇ, ਉਨ੍ਹਾਂ ਦਾ ਰੁਤਬਾ ਵੇਖ ਕੇ। ਤੇ ਸ਼ਾਇਦ ਇਸੇ ਕਰਕੇ ਦਿਲ ਟੁੱਟਦੇ ਨੇ, ਇਸੇ ਕਰਕੇ ਬਾਅਦ 'ਚ ਆਪਾਂ ਸ਼ਿਕਾਇਤ ਕਰਦੇ ਹਾਂ ਕਿ, "ਹਾਏ! ਸਾਰੀ ਦੁਨੀਆਂ ਖ਼ਰਾਬ ਹੋ ਗਈ, ਹਾਏ! ਸਾਰਿਆਂ ਦੇ ਖ਼ੂਨ ਸਫ਼ੈਦ ਹੋ ਗਏ। ਦੁਨੀਆਂ ਅੰਦਰੋਂ ਕੁਝ ਹੋਰ, ਬਾਹਰੋਂ ਕੁਝ ਹੋਰ।" ਪਰ ਅਸੀਂ ਆਪਣਾ ਕਦੀ ਵੀ ਕਸੂਰ ਨਹੀਂ ਗਿਣਦੇ, ਕਿ ਆਪਾਂ ਪੜ੍ਹਨ ਦੇ ਵਿੱਚ, ਆਪਾਂ ਸਮਝਣ ਦੇ ਵਿੱਚ ਗਲਤੀ ਕੀਤੀ। ਕਿਉਂਕਿ ਕਪਤਾਨ ਸਾਹਿਬ ਵਰਗੇ ਪਿਓ, ਕਪਤਾਨ ਸਾਹਿਬ ਵਰਗੇ ਸਾਥੀ, ਕਪਤਾਨ ਸਾਹਿਬ ਵਰਗੇ ਸਿਆਣੇ ਬੰਦੇ ਜਦੋਂ ਸਾਨੂੰ ਕਿਸੇ ਚੀਜ਼ ਤੋਂ ਵਰਜ ਰਹੇ ਹੁੰਦੇ ਨੇ, ਉਦੋਂ ਆਪਾਂ ਉਨ੍ਹਾਂ ਨੂੰ ਇਹ ਕਹਿ ਕੇ ਪਾਸੇ ਕਰ ਦਿੰਦੇ ਹਾਂ, "ਇਨ੍ਹਾਂ ਦਾ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਸਹੀ ਨਹੀਂ ਹੈ।" ਉਨ੍ਹਾਂ ਦਾ ਤਜਰਬਾ ਬਿਨਾਂ ਵਰਤ ਕੇ ਅਸੀਂ ਆਪਣੀ ਮੱਤ ਵਰਤਦੇ ਹਾਂ। ਇਸੇ ਵਜ੍ਹਾ ਕਰਕੇ ਸ਼ਾਇਦ ਆਪਾਂ ਵਾਰ-ਵਾਰ ਸੱਟ ਖਾਂਦੇ ਹਾਂ।

What's Your Reaction?

like

dislike

love

funny

angry

sad

wow