ਅਲਿਓਸ਼ਾ ਦੀ ਕਹਾਣੀ - ਲਿਓ ਤਾਲਸਤਾਏ - Aliosha The Pot Punjabi Story
ਰੂਸ ਦੇ ਮਹਾਨ ਲੇਖਕ ਲਿਓ ਤਾਲਸਤਾਏ ਦੀ ਲਿਖੀ ਇੱਕ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ 'ਅਲਿਓਸ਼ਾ' (Aliosha the Pot)। ਇੱਕ ਅਜਿਹੇ ਮਾਸੂਮ ਤੇ ਨਿਮਰ ਕਿਰਦਾਰ ਦੀ ਦਾਸਤਾਨ ਜੋ ਸਭ ਕੁਝ ਗੁਆ ਕੇ ਵੀ ਮੁਸਕਰਾਉਂਦਾ ਰਿਹਾ।
ਅਲਿਓਸ਼ਾ ਇੱਕ ਰੂਸ ਦੇ ਵਿੱਚ ਛੋਟਾ ਜਿਹਾ ਮੁੰਡਾ ਵਾ, ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ। ਘਰੋਂ ਗਰੀਬ ਆ ਕੋਈ ਬਹੁਤਾ ਵਧੀਆ ਗੁਜ਼ਾਰਾ ਨਹੀਂ ਚੱਲਦਾ। ਇਹਦਾ ਨਾਂ ਇਹਦੇ ਹਾਣ ਦੇ ਮੁੰਡਿਆਂ ਨੇ 'ਦਾ ਪੋਟ' ਪਾਇਆ। ਪੋਟ ਯਾਨੀ ਕਿ ਭਾਂਡਾ।
ਭਾਂਡਾ ਨਾਂ ਇਸ ਕਰਕੇ ਪਾ ਦਿੱਤਾ ਕਿਉਂਕਿ ਇੱਕ ਵਾਰੀ ਕਹਿੰਦੇ ਨੇ ਇਹਦੀ ਮਾਂ ਨੇ ਇਹਨੂੰ ਭਾਂਡਾ ਦੇ ਕੇ ਦੁੱਧ ਲੈਣ ਭੇਜਿਆ ਸੀ। ਇਹ ਬੜਾ ਇੱਕ, ਬੜਾ ਮਰੀਅਲ ਜਿਹਾ, ਬੜੇ ਕਾਹਰੇ ਜਿਹੇ ਸਰੀਰ ਦਾ, ਕਮਜ਼ੋਰ ਜਿਹਾ ਮੁੰਡਾ ਹੈ। ਇਹਦੇ ਕੋਲੋਂ ਰਾਹ ਦੇ ਵਿੱਚ ਭਾਂਡਾ ਡਿੱਗ ਕੇ ਟੁੱਟ ਗਿਆ। ਗ਼ਲਤੀ ਦੇ ਨਾਲ ਇਸ ਟੁੱਟੇ, ਟੁੱਟੇ ਭਾਂਡੇ ਦੇ ਕਰਕੇ ਕਹਿੰਦੇ ਨੇ ਇਹਦੀ ਮਾਂ ਨੇ ਇੱਕ ਵਾਰੀ ਇਹਨੂੰ ਬਹੁਤ ਕੁੱਟਿਆ, ਤੇ ਉਦੋਂ ਤੋਂ ਹੀ ਫਿਰ ਬਾਕੀ ਨਿਆਣੇ ਇਹਨੂੰ ਪੋਟ ਕਹਿ ਕੇ, ਭਾਂਡਾ ਕਹਿ ਕੇ ਚਿੜਾਉਣ ਲੱਗ ਪਏ।
ਇਸ ਮੁੰਡੇ ਦੀ ਸ਼ਖ਼ਸੀਅਤ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਆ, ਅੱਗੇ ਚੱਲ ਕੇ ਕਹਾਣੀ ਦਾ ਅਨੰਦ ਹੀ ਤਾਂ ਵੱਜਦਾ। ਇਹਨੂੰ ਚਾਹੇ ਮੁੰਡੇ, ਚਾਹੇ ਫਿਰ ਇਹਦੇ ਹਾਣੀ ਪੋਟ ਕਹਿ-ਕਹਿ ਕੇ ਬੁਲਾਉਂਦੇ, ਭਾਂਡਾ ਕਹਿੰਦੇ, ਚਿੜਾਉਂਦੇ ਪਰ ਇਹਨੇ ਕਦੀ ਗੁੱਸਾ ਨਹੀਂ ਕੀਤਾ। ਜਾਂ ਇਹ ਅੱਗੋਂ ਹੱਸ ਛੱਡਦਾ, ਤੇ ਜਾਂ ਫਿਰ ਇਹ ਉੱਥੋਂ ਚਲਿਆ ਜਾਂਦਾ। ਇਸ ਕਰਕੇ ਨਹੀਂ ਕਿ ਗੁੱਸਾ ਕਰਕੇ, ਇਸ ਕਰਕੇ ਕਿਉਂਕਿ ਇਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਬਿਜ਼ੀ ਰਹਿੰਦਾ ਹੈ। ਆਪਣੇ ਮਾਂ-ਪਿਓ ਦੇ ਕੰਮਾਂ ਦੇ ਵਿੱਚ ਹੱਥ ਵੰਡਾਉਂਦਾ, ਜੇ ਥੋੜ੍ਹਾ-ਬਹੁਤਾ ਇਹਦੇ ਕੋਲ ਵਿਹਲ ਹੁੰਦਾ ਤੇ ਆਂਢ-ਗੁਆਂਢ ਦੇ ਵਿੱਚ, ਪਿੰਡ ਦੇ ਵਿੱਚ ਕਿਸੇ ਨੂੰ ਵੀ ਕੰਮ-ਕਾਰ ਵੇਂਹਦਿਆਂ ਆਪ ਜਾ ਕੇ ਉਹਦੇ ਨਾਲ ਹੱਥ ਵੰਡਾਉਣ ਲੱਗ ਪੈਂਦਾ।
ਫਿਰ ਇਹ ਵੀ ਨਹੀਂ ਕਿ ਉਹਦੇ ਬਦਲੇ ਉਹਨੂੰ ਕੁਝ ਚਾਹੀਦਾ ਸੀ, ਬੱਸ ਪਤਾ ਨਹੀਂ ਲੱਗਦਾ ਕਦੋਂ ਕੰਮ ਕਰਾ ਕੇ ਉੱਥੋਂ ਅਗਾਹਾਂ ਫਿਰ ਚਲੇ ਜਾਂਦਾ। ਹੌਲੀ-ਹੌਲੀ ਸਾਰਿਆਂ ਦਾ ਇਹਦੇ ਪ੍ਰਤੀ ਸੁਭਾਅ ਇੱਦਾਂ ਦਾ ਸੀ ਕਿ ਇਹਨੂੰ ਜਦੋਂ ਮਰਜ਼ੀ ਆਵਾਜ਼ ਮਾਰ ਲਓ, ਇਹਨੇ ਤਾਂ ਖਿੜੇ ਮੱਥੇ ਸਾਥ ਦੇ ਹੀ ਦੇਣਾ। ਇਸੇ ਵਜ੍ਹਾ ਕਰਕੇ ਕਈ ਵਾਰੀ ਇਹਨੂੰ ਘਰੋਂ ਹੋਰ ਵਧੇਰੇ ਝਿੜਕਾਂ ਪੈਂਦੀਆਂ। ਪਿਓ ਦਾ ਗੁੱਸਾ ਤਾਂ ਹੋਰ ਵੀ ਵਧੇਰੇ ਸੀ। ਪਰ ਫਿਰ ਵੀ ਹਮੇਸ਼ਾ ਇਹ ਸਾਰਿਆਂ ਦੇ ਨਾਲ ਹੱਸ ਕੇ ਗੱਲ ਕਰਦਾ। ਉਮਰ ਚਾਹੇ ਛੋਟੀ ਸੀ ਪਰ ਚਾਰ-ਚੁਫ਼ੇਰੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਨਾਂ ਹੁੰਦਾ—ਆਹ ਕੰਮ ਅਲਿਓਸ਼ਾ ਕਰ ਲਊਗਾ, ਅਲਿਓਸ਼ਾ ਨੂੰ ਆਵਾਜ਼ ਮਾਰ ਲੈਂਦੇ ਆਂ, ਉਹ ਆਉਂਦਾ ਹੀ ਹੋਣਾ।
ਇਸੇ ਸੁਭਾਅ ਦੇ ਕਰਕੇ ਕਈ ਉਹਦਾ ਫ਼ਾਇਦਾ ਵੀ ਉਠਾਉਂਦੇ। ਕਈਆਂ ਨੂੰ ਲੱਗਦਾ ਕਿ ਇਹਦੀ ਕਿਹੜੀ ਗੱਲ ਐ। ਜਿਹੜੀਆਂ ਚੀਜ਼ਾਂ ਸਾਡੇ ਆਸ-ਪਾਸ, ਜਿਹੜੇ ਲੋਕ ਸਾਡੇ ਆਸ-ਪਾਸ ਬੜੀ ਆਸਾਨੀ ਦੇ ਨਾਲ ਉਪਲਬਧ ਹੁੰਦੇ ਨੇ ਨਾ, ਆਪਾਂ ਉਹਨਾਂ ਨੂੰ ਫ਼ਾਰ ਗ੍ਰਾਂਟਿਡ (for granted) ਵੀ ਲੈਣਾ ਸ਼ੁਰੂ ਕਰ ਦਿੰਦੇ ਆਂ। ਆਪਾਂ ਉਹਨਾਂ ਦੀ ਅਹਿਮੀਅਤ ਦਾ ਕਦੀ ਉਸ ਹਿਸਾਬ ਦੇ ਨਾਲ ਮੁੱਲ ਪਾਇਆ ਹੀ ਨਹੀਂ। ਬੜੇ ਸ਼ਾਂਤ ਸੁਭਾਅ ਵਾਲਾ, ਬੜਾ ਮਿਹਨਤੀ, ਬੜਾ ਆਗਿਆਕਾਰੀ ਲੜਕਾ ਸੀ। ਹਰ ਕੰਮ ਨੂੰ ਖਿੜੇ ਮੱਥੇ ਕਰਨ ਵਾਲਾ।
ਕਦੀ ਕਿਸੇ ਦੀ ਸ਼ਿਕਾਇਤ ਨਹੀਂ ਇਹਨੇ ਕੀਤੀ। ਇਹਦੇ ਸੁਭਾਅ ਦਾ ਇੱਕ ਹੋਰ ਸੋਹਣਾ ਅੰਗ ਸੀ—ਜੋ ਮਰਜ਼ੀ ਕੋਈ ਕਹਿ ਜਾਵੇ, ਜੋ ਮਰਜ਼ੀ ਕੋਈ ਕਰ ਜਾਵੇ, ਕਦੀ ਇਹ ਨਹੀਂ ਸੀ ਕਿਹਾ ਇਹਨੇ ਮੇਰੇ ਨਾਲ ਧੱਕਾ ਕੀਤਾ, ਇਹਨੇ ਮੇਰੇ ਕੋਲੋਂ ਕੰਮ ਕਰਾ ਕੇ ਮੈਨੂੰ ਧੰਨਵਾਦ ਤੱਕ ਨਹੀਂ ਕਿਹਾ, ਜਾਂ ਫਿਰ ਮੈਂ ਅੱਗੇ ਤੋਂ ਇਹਦਾ ਕੰਮ ਨਹੀਂ ਕਰਾਉਣਾ; ਇੱਦਾਂ ਦੇ ਸੁਭਾਅ ਦਾ ਮਾਲਕ ਸੀ।
ਇਸੇ ਤਰ੍ਹਾਂ ਦੇ ਨਾਲ ਪਿੰਡ ਦੇ ਵਿੱਚ ਬੜਿਆਂ ਦਾ ਪਿਆਰਾ। ਤੇ ਉਸ ਤੋਂ ਬਾਅਦ ਜਦੋਂ, ਜਦੋਂ 19-ਕੁ ਸਾਲਾਂ ਦਾ ਹੋਇਆ ਤਾਂ ਉਹਦਾ ਵੱਡਾ ਭਰਾ ਕਹਿੰਦੇ ਨੇ ਕਿ ਭਰਤੀ ਹੋ ਗਿਆ ਸੀ। ਫ਼ੌਜ ਦੇ ਵਿੱਚ ਭਰਤੀ ਹੋਣ ਕਰਕੇ ਜਿਹੜੇ ਵਪਾਰੀ ਦੇ ਕੋਲ ਉਹ ਕੰਮ ਕਰਦਾ ਸੀ, ਉਹਦੇ ਪਿਓ ਨੇ ਸੋਚਿਆ ਕਿ ਅਲਿਓਸ਼ਾ ਨੂੰ ਹੁਣ ਮੈਂ ਉਹ ਵਾਲੀ ਨੌਕਰੀ ਦਵਾ ਦਿਆਂ, ਘਰ ਦਾ ਗੁਜ਼ਾਰਾ ਸੌਖਾ ਚੱਲਦਾ ਰਹੇ। ਉਹ ਸ਼ਹਿਰ ਦੇ ਇੱਕ ਵਪਾਰੀ ਦੇ ਕੋਲ ਨੌਕਰੀ ਕਰਦਾ ਸੀ, ਬੱਸ ਉਸੇ ਜਗ੍ਹਾ ਦੇ ਉੱਤੇ ਉਹਨੇ ਜਾ ਕੇ ਅਲਿਓਸ਼ਾ ਨੂੰ ਵੀ ਨੌਕਰੀ ਲਵਾ ਦਿੱਤੀ।
ਪਹਿਲਾਂ ਤਾਂ ਵਪਾਰੀ ਨੇ, ਵਪਾਰੀ ਦੀ ਵਹੁਟੀ ਨੇ ਨੱਕ-ਮੂੰਹ ਵੱਟਿਆ—ਇਹ ਕਿੱਦਾਂ ਦਾ ਮੁੰਡਾ, ਨਾ ਇਹਦੇ ਉੱਤੇ ਹੱਡ ਨਾ ਮਾਸ, ਇਹਨੇ ਸੁਆਹ ਕੰਮ ਕਰਨਾ, ਕੋਈ ਲਿਆਉਣਾ ਸੀ ਤਾਂ ਚੱਜ ਦਾ ਬੰਦਾ ਲਿਆ ਕੇ ਦਿੰਦੇ; ਪਹਿਲਾ ਮੁੰਡਾ ਤੁਹਾਡਾ ਬਹੁਤ ਵਧੀਆ ਸੀ, ਉਹ ਸਰੀਰੋਂ ਸਖ਼ਤ ਸੀ, ਉਹ ਚੱਲ-ਮਝਵਾਨ ਸੀ, ਉਹ ਤਾਂ ਸਾਡੇ ਭਾਰੇ-ਹੌਲੇ ਕੰਮ ਕਰ ਲੈਂਦਾ ਸੀ, ਇਹ ਭਲਾ ਕੀ ਕਰੂ? ਤੇ ਪਿਓ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ, "ਜੀ, ਤੁਸੀਂ ਦੋ-ਚਾਰ ਦਿਨ ਇਹਦੇ ਕੋਲੋਂ ਕੰਮ ਕਰਾ ਕੇ ਵੇਖ ਲਓ, ਇਹ ਬੜਾ ਮਿਹਨਤੀ ਮੁੰਡਾ, ਇਹ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਉਣ ਦਿਊਗਾ।" ਬੱਸ ਉਹਦੇ ਕਹਿਣ ਦੇ ਉੱਤੇ ਉਹਨਾਂ ਨੇ ਦੋ-ਚਾਰ ਦਿਨ ਅਲਿਓਸ਼ਾ ਨੂੰ ਆਪਣੇ ਘਰ ਦੇ ਵਿੱਚ ਟ੍ਰਾਇਲ ਦੇ ਲਈ ਰੱਖ ਲਿਆ।
ਪਰ ਉਸ ਟ੍ਰਾਇਲ ਦੇ ਦਰਮਿਆਨ ਉਹਨਾਂ ਨੂੰ ਪਤਾ ਲੱਗਾ ਕਿ ਜੋ ਇਹਦੇ ਵਿੱਚ ਖੂਬੀਆਂ ਨੇ, ਉਹ ਤਾਂ ਪਹਿਲੇ ਵਿੱਚ ਵੀ ਨਹੀਂ ਸੀ। ਇੱਦਾਂ ਦਾ ਬੰਦਾ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਦੀ ਵੇਖਿਆ ਹੀ ਨਹੀਂ ਸੀ। ਸਾਰੇ ਘਰ ਦੇ ਕੰਮ ਭੱਜ-ਭੱਜ ਕੇ ਨਿਬੇੜਨੇ। ਜਿਹੜੇ ਉਹਦੇ ਹਿੱਸੇ ਨਹੀਂ ਆਉਂਦੇ, ਉਹ ਵੀ ਉਹਨੇ ਭੱਜ-ਭੱਜ ਕੇ ਨਿਬੇੜਨੇ। ਕਦੀ ਕੱਪੜੇ ਧੋਬੀ ਨੂੰ ਦੇ ਆ, ਕਦੀ ਆਟਾ ਫੜ ਲਿਆਇਆ, ਕਦੀ ਦਾਲ ਛੱਡ ਆਇਆ, ਜੇ ਵਿਹਲਾ ਬੈਠਾ ਤੇ ਰਸੋਈ ਦੇ ਵਿੱਚ, ਰਸੋਈ ਦੇ ਵਿੱਚ ਜੋ ਕੰਮ-ਕਾਰ ਕਰਨ ਵਾਲੀ ਕੁੜੀ ਆ, ਉਹਦੀ ਮਦਦ ਕਰ ਦਿੰਦਾ। ਹੋਰ ਨਹੀਂ ਕੁਝ ਤੇ ਭੱਜ ਕੇ ਲੋਕਾਂ ਦੇ ਬੂਹਿਆਂ ਅੱਗੋਂ ਬਰਫ਼ ਹਟਾਉਣ ਲੱਗ ਪੈਂਦਾ। ਇਸ ਵਜ੍ਹਾ ਕਰਕੇ ਕਈ ਵਾਰ ਉਹਨੂੰ ਝਿੜਕਾਂ ਵੀ ਪਈਆਂ—ਤੂੰ ਸਿਰਫ਼ ਸਾਡੇ ਘਰ ਦਾ ਕੰਮ ਕਰਨਾ।
ਤੇ ਹੁਣ ਜਾਣੇ-ਅਣਜਾਣੇ ਉਹ ਬਹੁਤ ਸਾਰੇ ਇੱਦਾਂ ਦੇ ਕੰਮ ਵੀ ਕਰਨ ਲੱਗ ਪਿਆ ਜਿਹੜੇ ਉਹਦੇ ਪੋਰਟਫੋਲੀਓ 'ਚ ਹੈਗੇ ਹੀ ਨਹੀਂ ਸੀ। ਜਿੱਦਾਂ ਕਿ ਅਸਤਬਲ ਦੇ ਵਿੱਚ ਘੋੜੇ ਦੀ ਲਿੱਦ ਸੁੱਟਣ ਦੇ ਲਈ ਵੀ ਕਈ ਵਾਰੀ ਇਹਨੂੰ ਆਵਾਜ਼ ਮਾਰ ਲਈ ਜਾਂਦੀ। ਜਿਹੜਾ ਵੀ ਉਹਨੂੰ ਵਿਹਲਾ ਬੈਠਦਾ ਵੇਂਹਦਾ, ਉਹ ਉਹਨੂੰ ਆਵਾਜ਼ ਮਾਰ ਲੈਂਦਾ। ਪਤਾ ਸੀ ਬਈ ਇਹਨੇ ਕਦੀ ਨਾਂ ਨਹੀਂ ਕਰਨੀ, ਪਤਾ ਸੀ ਬਈ ਇਹਨੇ ਖਿੜੇ ਮੱਥੇ ਹਰ ਕੰਮ ਕਰ ਦੇਣਾ। ਤੇ ਬਿਲਕੁਲ ਪਿੰਡ ਵਾਲਾ ਸੁਭਾਅ ਉਹਨੇ ਇਸ ਉਮਰ ਦੇ ਵਿੱਚ ਵੀ ਤੇ ਸ਼ਹਿਰ ਆ ਕੇ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ। ਨਾਂ ਤਾਂ ਕਦੀ ਇਸ ਮੁੰਡੇ ਨੇ ਸਿੱਖੀ ਨਹੀਂ ਸੀ।
ਇਹ ਸਾਰਾ ਕੁਝ ਕਰਦਿਆਂ ਫਿਰ ਵੀ ਕਦੀ-ਕਦੀ ਉਹਨੂੰ ਝਿੜਕਾਂ ਜ਼ਰੂਰ ਪੈ ਜਾਂਦੀਆਂ, ਕਿਸੇ ਨਾ ਕਿਸੇ ਗੱਲੋਂ, ਨਿੱਕੀ-ਨਿੱਕੀ ਗੱਲੋਂ। ਇਸ ਘਰ ਦੇ ਵਿੱਚ ਜਿਹੜੀ ਕੁੜੀ ਰਸੋਈ ਦੇ ਵਿੱਚ ਕੰਮ ਕਰਦੀ ਸੀ, ਉਹ ਜਦੋਂ ਇਹਨੂੰ ਕੰਮ-ਕਾਰ ਕਰਦਿਆਂ ਵੇਖਦੀ ਤਾਂ ਉਹਦੇ ਮਨ ਦੇ ਵਿੱਚ ਬੜੀ ਵਾਰੀ ਤਰਸ ਆਉਂਦਾ, ਬੜੀ ਵਾਰੀ ਪਿਆਰ ਆਉਂਦਾ। ਉਹ ਰਸੋਈਆ ਕੁੜੀ ਉਹਨੂੰ ਆਵਾਜ਼ ਮਾਰ ਕੇ ਕਈ ਵਾਰੀ ਠੰਢਾ ਖਾਣਾ ਗਰਮ ਕਰਕੇ ਦਿੰਦੀ, ਉਹ ਤਾਂ ਠੰਢਾ ਹੀ ਖਾਣ ਨੂੰ ਤਿਆਰ ਹੁੰਦਾ ਸੀ। ਕਿਉਂਕਿ ਇਹਨੇ ਬੜੀ ਵਾਰੀ ਉਹਦੀ ਮਦਦ ਕਰਾਈ ਸੀ, ਬਿਨਾਂ ਉਹਦੇ ਕਿਹਾਂ, ਬੜਾ ਕੁਝ ਉਹਦੇ ਨਾਲ ਰਸੋਈ ਦੇ ਵਿੱਚ ਕਰਵਾ ਦੇਣਾ। ਕਿੱਥੇ ਉਹਨੇ ਮਾੜੀ-ਮੋਟੀ ਢਿੱਲੀ-ਮੱਠੀ ਹੋਣਾ, ਕੋਲੋਂ ਭਾਂਡੇ ਵੀ ਮਾਂਜ ਦੇਣੇ, ਗੰਢੇ ਛਿੱਲ ਦੇਣੇ, ਲੰਘਦੇ-ਵੜਦਿਆਂ ਕਿਤੇ ਸਬਜ਼ੀ-ਭਾਜੀ ਦੇ ਵਿੱਚ ਕੜਛੀ ਵੀ ਮਾਰ ਦੇਣੀ। ਗੱਲ ਕਾਹਦੀ ਕਿ ਉਹ ਵੀ ਕੰਮ ਜਿਹੜੇ ਉਹਦੇ ਨਹੀਂ ਸੀ ਕਰਨ ਵਾਲੇ, ਰਸੋਈ ਦੇ ਲਈ ਇੱਕ ਵੱਖਰਾ ਨੌਕਰ ਰੱਖਿਆ ਜ਼ਰੂਰ ਸੀ ਪਰ ਇਹ ਵੀ ਕੰਮ ਇਹ ਮੁੰਡਾ ਭੱਜ-ਨੱਠ ਕਰਕੇ ਕਰ ਦਿੰਦਾ।
ਰਸੋਈ ਦੇ ਵਿੱਚ ਇਹ ਜਿਹੜੀ ਕੰਮ ਕਰਨ ਵਾਲੀ ਕੁੜੀ ਸੀ, ਉਹਦਾ ਨਾਂ ਸੀ 'ਉਸਤੀਨੀਆ'। ਇਹ ਰਸ਼ੀਅਨ ਨਾਂ ਨੇ, ਹੋ ਸਕਦਾ ਤੁਹਾਨੂੰ ਤਾਂ ਕਰਕੇ ਥੋੜ੍ਹੇ ਅਲੱਗ ਲੱਗ ਰਹੇ ਹੋਣ, ਪਰ ਇਨਸਾਨ ਤਾਂ ਹਰ ਥਾਂ ਦੇ ਉੱਤੇ ਇੱਕੋ ਜਿਹਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ, ਤੇ ਇਹ ਮੁੰਡਾ ਉਸ ਘਰ ਦੇ ਵਿੱਚ ਸਾਰਿਆਂ ਨਾਲੋਂ ਵੱਧ ਹਰਮਨ-ਪਿਆਰਾ ਹੋ ਗਿਆ। ਜਦੋਂ ਸਾਰਿਆਂ ਨਾਲੋਂ ਵੱਧ ਹਰਮਨ-ਪਿਆਰਾ ਹੋ ਗਿਆ ਤਾਂ ਇੱਕ ਦਿਨ, ਇੱਕ ਦਿਨ ਉਸਤੀਨੀਆ ਦੇ ਨਾਲ ਕੰਮ ਕਰਦਿਆਂ-ਕਰਦਿਆਂ, ਜਦੋਂ ਉਹ ਰਸੋਈ ਦੇ ਵਿੱਚੋਂ ਬਾਹਰ ਆਉਣ ਲੱਗਾ, ਬੂਹੇ ਦੇ ਵਿੱਚੋਂ ਫਿਰ ਵਾਪਸ ਝਾਤੀ ਮਾਰੀ ਤਾਂ ਕਹਿਣ ਲੱਗਾ, "ਉਸਤੀਨੀਆ, ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।"
ਸ਼ਾਇਦ ਉਸਤੀਨੀਆ ਦੇ ਮਨ ਦੇ ਵਿੱਚ ਵੀ ਕੁਝ ਸੀ, ਪਰ ਉਹ ਸ਼ਰਮਾ ਕੇ ਥੋੜ੍ਹਾ ਜਿਹਾ ਪਿੱਛੇ ਹੋ ਗਈ। ਉਹਨੇ ਰਸੋਈ ਦੇ ਵਿੱਚੋਂ ਇੱਕ ਪੋਣਾ ਚੁੱਕਿਆ ਤੇ ਵਗਾਹ ਕੇ ਅਲਿਓਸ਼ਾ ਦੇ ਮੂੰਹ 'ਤੇ ਮਾਰਿਆ। ਜਿੰਨੇ ਚਿਰ ਨੂੰ ਅਲਿਓਸ਼ਾ ਨੇ ਥੱਲਿਓਂ ਉਹ ਪੋਣਾ ਫੜ ਕੇ ਵਾਪਸ ਰੱਖਣ ਦੀ, ਆਪਣਾ ਹੱਥ ਵਧਾਇਆ ਤਾਂ ਕਹਿਣ ਲੱਗੀ, "ਮੈਨੂੰ ਲੱਗਦਾ ਮੈਨੂੰ ਵੀ ਤੇਰੇ ਨਾਲ ਪਿਆਰ ਹੈ।" ਇੰਨਾ ਕਹਿ ਕੇ ਉਹਨੇ ਆਪਣੇ ਮੂੰਹ ਦੇ ਉੱਤੇ ਹੱਥ ਰੱਖ ਲਏ ਤਾਂ ਦੂਰ ਪਰ੍ਹੇ ਨੂੰ ਭੱਜ ਗਈ। ਬੱਸ ਫਿਰ ਕੀ ਸੀ, ਛੋਟੀਆਂ-ਛੋਟੀਆਂ ਉਹਨਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ, ਤਾਂ ਇੱਕ ਦਿਨ ਉਸਤੀਨੀਆ ਨੇ ਕਿਹਾ, "ਤੂੰ ਮੇਰੇ ਨਾਲ ਵਿਆਹ ਕਰਾਏਂਗਾ?" ਇਹਨਾਂ ਗ਼ਰੀਬਾਂ ਨੇ ਆਪਣੇ-ਆਪ ਹੀ ਪਿਆਰ ਤੋਂ ਬਾਅਦ ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ।
ਜਦੋਂ ਇਹ ਗੱਲਾਂ ਕਰਦੇ ਸੀ ਤਾਂ ਘਰ ਦੀ ਮਾਲਕਣ ਦਾ ਅਕਸਰ ਹੀ ਧਿਆਨ ਰਹਿੰਦਾ—ਕੀ ਕਰਦੇ ਨੇ, ਕਿੱਦਾਂ ਕਰਦੇ ਨੇ। ਉਹਨੇ ਥੋੜ੍ਹੀ ਜਿਹੀ ਹੋਰ ਜਸੂਸੀ ਕੀਤੀ ਤਾਂ ਪਤਾ ਲੱਗਾ, ਇਹ ਤਾਂ ਦੋਵੇਂ ਵਿਆਹ ਕਰਾਉਣ ਲੱਗੇ ਆ। ਘਰ ਦੀ ਮਾਲਕਣ ਨੂੰ ਇਹ ਵਧੀਆ ਨਹੀਂ ਲੱਗਾ, ਉਹਨੂੰ ਸ਼ਾਇਦ ਇਹ ਲੱਗਦਾ ਸੀ ਕਿ ਜੇਕਰ ਇਹਨਾਂ ਨੇ ਵਿਆਹ ਕਰਵਾ ਲਿਆ ਸਾਡੇ ਹੱਥੋਂ ਤਾਂ ਬੱਸ ਗਏ; ਕਿਉਂਕਿ ਉਸ ਘਰ ਦੇ ਵਿੱਚ ਉਸਤੀਨੀਆ ਦੀ ਵੀ ਥਾਂ ਬਹੁਤ ਜ਼ਰੂਰੀ ਸੀ, ਪਰ ਅਲਿਓਸ਼ਾ ਤੋਂ ਬਿਨਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਘਰ ਹੁਣ ਚੱਲ ਹੀ ਨਹੀਂ ਸਕਦਾ। ਹਰ ਇੱਕ ਦਾ ਕੰਮ ਜੋ ਕਰਦਾ ਸੀ, ਬਿਨਾਂ ਮੱਥੇ ਵੱਟ ਪਾਇਆਂ, ਭੱਜ-ਭੱਜ ਕੇ। ਇਸੇ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ, ਯਾਨੀ ਕਿ ਉਸ ਘਰ ਦੇ ਮਾਲਕ ਨੂੰ, ਵਪਾਰੀ ਨੂੰ ਦੱਸਿਆ, "ਜੀ, ਸਾਡੇ ਨੌਕਰ ਹੁਣ ਪਿਆਰ ਕਰਨਗੇ, ਇਹ ਆਪਸ ਦੇ ਵਿੱਚ ਪਿਆਰ ਦੀਆਂ ਪੀਂਘਾਂ ਪਾਈ ਫਿਰਦੇ ਨੇ। ਇਸ ਤਰੀਕੇ ਦੇ ਨਾਲ ਜੇ ਇਹ ਆਪੇ ਫ਼ੈਸਲੇ ਲੈਣਗੇ, ਵਿਆਹ ਕਰਾਉਣਗੇ, ਤਾਂ ਫਿਰ ਸਾਡੇ ਘਰਾਂ ਦੇ ਕੰਮ ਕਿਸਨੇ ਕਰਨੇ ਆ। ਇਹ ਜੀ ਘਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਪਿਓ ਨੂੰ ਸੱਦੋ ਤੇ ਇਹਨੂੰ ਲਾਹਮਾਂ ਦਿਓ।"
ਵਪਾਰੀ ਨੇ ਸੁਨੇਹਾ ਭੇਜਿਆ, ਉਹਦੇ ਪਿਓ ਨੂੰ ਅਲਿਓਸ਼ਾ ਦੀ ਸ਼ਿਕਾਇਤ ਕੀਤੀ—ਇਹ ਕੰਮ ਕਰਨ ਦੇ ਲਈ ਆਇਆ ਕਿ ਪਿਆਰ ਦੀਆਂ ਪੀਂਘਾਂ ਪਾਉਣ ਦੇ ਲਈ? ਪਿਓ ਨੇ ਉਸ ਦਿਨ ਅਲਿਓਸ਼ਾ ਨੂੰ ਬਹੁਤ ਝਿੜਕਿਆ। ਬੜੇ ਚਿਰ ਬਾਅਦ, ਬੜੇ ਚਿਰ ਬਾਅਦ ਇਹਨੂੰ ਇੱਦਾਂ ਦੀ ਡਾਂਟ ਪਈ ਸੀ। ਪਿਓ ਜਾਂਦੇ-ਜਾਂਦੇ ਕਹਿ ਗਿਆ, "ਓਏ, ਅਸੀਂ ਗ਼ਰੀਬ ਲੋਕ ਆਂ, ਇਹ ਪਿਆਰ ਦੇ ਭੂਤ ਆਪਣੇ ਸਿਰ ਤੋਂ ਲਾਹ ਦੇ। ਸ਼ਹਿਰ ਦੀ ਕੁੜੀ ਨਾਲ ਵਿਆਹ ਕਰਾਏਂਗਾ, ਤੈਨੂੰ ਪਤਾ ਇਹ ਕਿੰਨੀਆਂ ਚੁੜੇਲਾਂ ਹੁੰਦੀਆਂ? ਆਪਾਂ ਪਿੰਡ ਤੋਂ ਕੋਈ ਵਧੀਆ ਸਧਾਰਨ ਜਿਹੀ ਕੁੜੀ ਲੱਭਾਂਗੇ, ਤੇਰਾ ਵਿਆਹ ਕਰਾਂਗੇ ਜ਼ਰੂਰ, ਸਮਾਂ ਆਉਣ ਦੇ ਉੱਤੇ ਸਾਰਾ ਕੁਝ ਹੋ ਜੂ। ਦੱਸ, ਤੇਰੇ ਦਿਮਾਗ਼ ਤੋਂ ਲੱਥਾ ਭੂਤ ਕਿ ਨਹੀਂ?" ਤਾਂ ਅਲਿਓਸ਼ਾ ਨੇ ਆਪਣੇ ਸੁਭਾਅ ਦੇ ਮੁਤਾਬਕ ਹੱਸ ਕੇ ਹਾਂ ਕੀਤੀ, "ਜੀ ਪਿਤਾ ਜੀ, ਮੈਂ ਸਮਝ ਗਿਆ। ਅੱਜ ਤੋਂ ਬਾਅਦ ਤੁਸੀਂ ਮੈਨੂੰ ਉਹਦੇ ਨਾਲ ਨਹੀਂ ਵੇਖੋਗੇ, ਮੈਂ ਉਸਤੀਨੀਆ ਨੂੰ ਭੁੱਲ ਜਾਊਂਗਾ।"
ਇਹ ਨਹੀਂ ਕਿ ਉਹਨੇ ਸਿਰਫ਼ ਕਿਹਾ ਸੀ, ਉਹ ਵਾਕਈ ਇਸ ਰਿਸ਼ਤੇ ਤੋਂ ਪਿੱਛੇ ਹਟ ਗਿਆ। ਆਪਣੀ ਜ਼ਿੰਦਗੀ ਦੇ ਐੱਡੇ ਵੱਡੇ ਫ਼ੈਸਲੇ ਤੋਂ ਵੀ ਉਹਨੇ ਬਗ਼ਾਵਤ ਨਹੀਂ ਕੀਤੀ। ਕਹਾਣੀ ਪੜ੍ਹਨ ਵਾਲਿਆਂ ਨੂੰ ਲੱਗਦਾ ਕਿ ਹੁਣ ਉਹ ਬਗ਼ਾਵਤ ਜ਼ਰੂਰ ਕਰੂਗਾ, ਪਰ ਉਹ ਸੀ ਇੱਦਾਂ ਦਾ। ਅਲਿਓਸ਼ਾ ਨੇ ਸਾਰਾ ਕੁਝ ਆਪਣੇ ਅੰਦਰ ਸਮਾ ਲਿਆ, 'ਸੀ' ਨਹੀਂ ਕੀਤੀ। ਉਸ ਦਿਨ ਤੋਂ ਬਾਅਦ ਕਦੀ ਕਿਸੇ ਵੇਖਣ ਵਾਲੇ ਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ ਕਿ ਉਹਨੂੰ ਕਿਸੇ ਕਿਸਮ ਦਾ ਗੁੱਸਾ ਆਇਆ, ਉਹਦਾ ਦਿਲ ਟੁੱਟਾ, ਜਾਂ ਉਹ ਫਿਰ ਦੁਬਾਰਾ ਤੋਂ ਉਹਨੂੰ ਉਸ ਨਜ਼ਰੀਏ ਦੇ ਨਾਲ ਮਿਲ ਰਿਹਾ ਹੋਵੇ। ਹੁਣ ਤਾਂ ਉਹ ਬੜੀ ਵਾਰੀ ਠੰਢੀ ਰੋਟੀ ਵੀ ਖਾ ਲੈਂਦਾ। ਪਤਾ ਨਹੀਂ ਕਿੱਦਾਂ ਉਹਨੇ ਇਹ ਦਰਦ ਆਪਣੇ, ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਦਬਾ ਲਿਆ।
ਉਹ ਹੋਰ ਜ਼ਿਆਦਾ ਭੱਜ-ਭੱਜ ਕੇ ਕੰਮ ਕਰਨ ਲੱਗਾ ਤਾਂ ਕਿ ਉਹਨੂੰ ਯਾਦ ਨਾ ਆਵੇ, ਤਾਂ ਕਿ ਉਹਦਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ। ਇੱਕ ਦਿਨ ਵੇਖਿਆ ਕਾਫ਼ੀ ਬਰਫ਼ ਪੈ ਰਹੀ ਹੈ, ਛੱਤ ਦੇ ਉੱਤੇ ਬਰਫ਼ ਜੰਮੀ ਸੀ। ਮਾਲਕਣ ਨੇ ਕਿਹਾ, "ਅਲਿਓਸ਼ਾ, ਜਾਹ ਛੱਤ ਤੋਂ ਬਰਫ਼ ਸਾਫ਼ ਕਰਕੇ ਆ।" ਉਸ ਦਿਨ ਉਹ ਭੱਜ ਕੇ ਛੱਤ ਦੇ ਉੱਤੇ ਚੜ੍ਹਿਆ। ਛੱਤ ਤੋਂ ਸਾਰੀ ਬਰਫ਼ ਸਾਫ਼ ਕਰਦਿਆਂ ਜਦੋਂ, ਜਦੋਂ ਇੱਕ ਛੋਟਾ ਜਿਹਾ ਟੁਕੜਾ ਬਰਫ਼ ਦਾ ਰਹਿ ਗਿਆ, ਅਲਿਓਸ਼ਾ ਨੇ ਅੱਗੇ ਹੋ ਕੇ ਜਦੋਂ ਉਹਨੂੰ ਥੱਲੇ ਸੁੱਟਣ ਦੇ ਲਈ ਸੱਟ ਮਾਰੀ ਤਾਂ ਉਹਦਾ ਪੈਰ ਤਿਲਕ ਗਿਆ। ਅਲਿਓਸ਼ਾ ਦਾ ਪੈਰ ਤਿਲਕਿਆ, ਉਹ ਕੋਠੇ ਤੋਂ ਥੱਲੇ ਡਿੱਗਿਆ। ਮਾੜੀ ਕਿਸਮਤ ਕਿ ਉਹਦਾ ਉਸ ਦਿਨ ਸਿਰ ਕਿਸੇ ਪੋਲੀ ਬਰਫ਼ ਤੇ ਨਹੀਂ ਵੱਜਾ, ਹੇਠਾਂ ਕੋਈ ਮੈਟਲ ਦਾ ਟੁਕੜਾ ਸੀ, ਉਹਦੇ ਉੱਤੇ ਸਿਰ ਵੱਜਾ।
ਅਲਿਓਸ਼ਾ ਨੂੰ ਭੱਜ ਕੇ ਕਿਸੇ ਨੇ ਪੁੱਛਿਆ, "ਅਲਿਓਸ਼ਾ ਤੂੰ ਠੀਕ ਹੈਂ? ਤੈਨੂੰ ਸੱਟ ਤਾਂ ਨਹੀਂ ਲੱਗੀ?" ਕਹਿਣ ਲੱਗਾ, "ਨਹੀਂ, ਮੈਂ ਠੀਕ ਆਂ।" ਉੱਠਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉੱਥੇ ਡਿੱਗ ਪਿਆ, ਯਾਨੀ ਕਿ ਸੱਟ ਉੰਨੀ ਵੀ ਆਮ ਨਹੀਂ ਸੀ। ਦੂਰ ਖੜ੍ਹੀ ਉਸਤੀਨੀਆ ਵੀ ਵੇਖ ਰਹੀ ਸੀ, ਉਹਨੇ ਵੀ ਭੱਜ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ, ਪਰ ਉਹਦੇ ਵੀ ਪੈਰ ਬੱਝੇ ਗਏ। ਉਹ ਇਹਨਾਂ ਲੋਕਾਂ ਦੇ ਵਿੱਚ ਗਾਹਾਂ ਹੋ ਕੇ ਉਹਦੇ ਨਾਲ ਗੱਲ ਨਹੀਂ ਸੀ ਕਰ ਸਕਦੀ। ਉਹ ਹੀ ਜਾਣੇ ਉਹਦੇ ਉੱਤੇ ਕੀ ਬੀਤਦੀ।
ਤੇ ਇੱਧਰ ਅਲਿਓਸ਼ਾ, ਅੱਜ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਸੀ। ਉਹਨੂੰ ਚੁੱਕ ਕੇ ਮੰਜੇ ਦੇ ਉੱਤੇ ਪਾਇਆ ਗਿਆ, ਦਵਾਈ-ਬੂਟੀ ਕੀਤੀ ਗਈ। ਵੈਦ ਨੇ ਆ ਕੇ ਪੁੱਛਿਆ, "ਅਲਿਓਸ਼ਾ, ਤੇਰੇ ਕਿੱਥੇ ਕੁ ਦਰਦ ਹੁੰਦੀ ਆ?" ਕਹਿਣ ਲੱਗਾ, "ਸਾਰੇ ਸਰੀਰ ਦੇ ਵਿੱਚ।" ਸ਼ਾਇਦ ਉਹਨੂੰ ਇਹ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੇ ਸੱਟ ਵੱਜੀ ਕਿੱਥੇ ਆ, ਪੀੜ ਹੋ ਕਿੱਥੇ ਰਹੀ ਐ।
ਕਹਿੰਦੇ ਨੇ ਆਪਣੇ ਆਖ਼ਰੀ ਸਾਹ ਤੱਕ ਅਲਿਓਸ਼ਾ ਉਸੇ ਤਰ੍ਹਾਂ ਦੇ ਨਾਲ ਹੱਸਦਾ ਰਿਹਾ। ਉਹਨੇ ਕਿਤੇ ਮੱਥੇ ਵੱਟ ਨਹੀਂ ਪਾਇਆ, ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹਦੇ ਨਾਲ ਕਿਸੇ ਨੇ ਗ਼ਲਤ ਕੀਤਾ, ਕਿਸੇ ਨੇ ਉਹਦੇ ਨਾਲ ਧੱਕਾ ਕੀਤਾ। ਆਖ਼ਰੀ ਸਮੇਂ ਜਦੋਂ, ਜਦੋਂ ਉਹ ਉਸਤੀਨੀਆ ਨੂੰ ਵੇਖ ਰਿਹਾ ਸੀ ਤਾਂ ਉਹਦੇ ਚਿਹਰੇ ਦੇ ਉੱਤੇ ਇੱਦਾਂ ਦੀ ਮੁਸਕਰਾਹਟ ਸੀ ਜਿਵੇਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ। ਜਿੱਦਾਂ ਉਹਨੂੰ ਕਿਸੇ ਦੇ ਨਾਲ ਕੋਈ ਗਿਲਾ ਨਾ ਹੋਵੇ, ਜਿੱਦਾਂ ਉਹ, ਜਿੱਦਾਂ ਉਹ ਆਪਣੀ ਜ਼ਿੰਦਗੀ ਬੜੀ ਸੋਹਣੀ ਹੰਢਾ ਕੇ ਗਿਆ ਹੋਵੇ, ਜਿੱਦਾਂ ਉਹਦਾ ਕੁਝ ਵੀ ਬਕਾਇਆ ਨਾ ਬਚਿਆ ਹੋਵੇ। ਜਿਵੇਂ ਜੋ ਉਹ ਦੁਨੀਆਂ ਤੋਂ ਪਾਉਣਾ ਚਾਹੁੰਦਾ ਹੋਵੇ, ਉਹ ਪਾ ਕੇ ਚਲਿਆ ਗਿਆ ਹੋਵੇ। ਇੱਦਾਂ ਜਿੱਦਾਂ ਉਹਨੂੰ ਪਤਾ ਹੋਵੇ ਕਿ ਉਹ ਇਸ ਦੁਨੀਆਂ ਤੋਂ ਕੁਝ ਲੈਣ ਨਹੀਂ ਆਇਆ, ਸਿਰਫ਼ ਦੇਣ ਆਇਆ ਸੀ, ਤੇ ਆਪਣਾ ਉਹ ਦੇਣ ਬੜੇ ਸੋਹਣੇ ਤਰੀਕੇ ਦੇ ਨਾਲ ਦੇ ਕੇ, ਅੱਜ ਬੜੇ ਸਕੂਨ ਦੀ ਨੀਂਦ ਸੌਂ ਗਿਆ।
ਇੱਕ ਹਸੂੰ-ਹਸੂੰ ਕਰਦਾ ਚਿਹਰਾ, ਅਲਿਓਸ਼ਾ ਹੁਣ ਦੁਨੀਆਂ ਦੇ ਉੱਤੇ ਨਹੀਂ ਰਿਹਾ। ਇੰਨੀ-ਕੁ ਕਹਾਣੀ ਸੀ ਅਲਿਓਸ਼ਾ ਦੀ, ਉਸ ਭਾਂਡੇ ਦੀ, ਉਸ ਪੋਟ ਦੀ। ਲਿਓ ਤਾਲਸਤਾਏ ਦੀ ਇਹ ਕਹਾਣੀ ਜਦੋਂ ਪਹਿਲੀ ਵਾਰ ਪੜ੍ਹੀ ਸੀ ਤਾਂ ਮੈਨੂੰ, ਮੈਨੂੰ ਲੱਗਾ ਕਿ ਇਹ ਤਾਂ ਇੱਕ ਲਵ ਸਟੋਰੀ ਹੈ। ਸਵੇਰ ਦੇ ਸਮੇਂ ਸਾਡੀਆਂ ਕਹਾਣੀਆਂ ਦਾ ਮਨੋਰਥ ਕੁਝ ਹੋਰ ਹੁੰਦਾ, ਲਵ ਸਟੋਰੀ ਥੋੜ੍ਹੀ ਸੁਣਾਵਾਂਗੇ। ਪਰ ਦੂਸਰੀ ਵਾਰ ਪੜ੍ਹਨ ਨੂੰ ਜੀ ਕੀਤਾ, ਜਦੋਂ ਤੀਸਰੀ ਵਾਰ ਪੜ੍ਹੀ ਤਾਂ, ਤੀਸਰੀ ਵਾਰ ਪੜ੍ਹਦਿਆਂ ਇਹ ਲੱਗਾ ਕਿ ਨਹੀਂ, ਇਹਦੇ ਵਿੱਚ ਤਾਂ ਇੱਦਾਂ ਦਾ ਬਹੁਤ ਕੁਝ ਹੈ ਜਿਹੜਾ ਤੁਹਾਨੂੰ ਆਪਣਾ-ਆਪਣਾ ਲੱਗੂ। ਇਹਦੇ ਵਿੱਚ ਤੁਹਾਨੂੰ ਇੱਕ, ਇੱਕ ਇਨਸਾਨ ਦਾ ਉੱਦਾਂ ਦਾ ਕਰੈਕਟਰ ਲੱਭੂਗਾ ਜਿਹੜਾ ਸ਼ਾਇਦ ਆਪਾਂ ਆਪਣੇ ਆਸ-ਪਾਸ ਚਾਹੁੰਦੇ ਆਂ, ਜਾਂ ਫਿਰ ਹਰ ਇੱਕ ਇਨਸਾਨ ਦੇ ਵਿੱਚ ਇੱਦਾਂ ਦਾ ਕਰੈਕਟਰ ਹੁੰਦਾ, ਜਿਹੜਾ ਆਪਾਂ ਸਮੇਂ ਦੇ ਨਾਲ ਮਾਰ ਦਿੰਦੇ ਆਂ।
ਕੌਣ ਨਹੀਂ ਚਾਹੁੰਦਾ ਸਾਡੇ ਕੋਲ ਇੱਦਾਂ ਦੇ ਜੀਅ ਹੋਣ, ਕੌਣ ਨਹੀਂ ਚਾਹੁੰਦਾ ਸਾਡੇ ਨਾਲ ਇੱਦਾਂ ਦੇ ਕੁਲੀਗ (colleagues) ਹੋਣ, ਸਾਡੇ ਕੋਲ ਇੱਦਾਂ ਦੇ ਨੌਕਰ ਹੋਣ, ਸਾਡੇ ਘਰ ਦੇ ਵਿੱਚ ਇੱਦਾਂ ਦੇ ਵੱਡੇ-ਵਡੇਰੇ ਹੋਣ। ਇੱਦਾਂ ਦੇ ਇਨਸਾਨ ਦੁਨੀਆਂ ਦੇ ਵਿੱਚ ਕੌਣ ਨਹੀਂ ਚਾਹੁੰਦਾ, ਜਿਹੜੇ ਹਮੇਸ਼ਾ ਤੁਹਾਡੇ ਆਸ-ਪਾਸ ਹਸੂੰ-ਹਸੂੰ ਕਰਦੇ ਰਹਿਣ। ਇੱਦਾਂ ਦੇ ਇਨਸਾਨ ਦੁਨੀਆਂ ਦੇ ਵਿੱਚ ਕੌਣ ਨਹੀਂ ਚਾਹੁੰਦਾ, ਤੁਹਾਨੂੰ ਜਦੋਂ ਵੀ ਲੋੜ ਪਵੇ ਤੁਸੀਂ ਆਵਾਜ਼ ਮਾਰੋ ਤੇ ਕਦੀ ਨਾਂ ਹੀ ਨਾ ਕਰਨ, ਆਪਣਾ ਕੰਮ ਛੱਡ ਕੇ ਭੱਜ ਕੇ ਆ ਜਾਣ। ਤੁਸੀਂ ਕਦੇ ਉੱਚਾ-ਨੀਵਾਂ ਬੋਲ ਦਿਓ, ਉਹਨਾਂ ਦਾ ਦਿਲ ਦੁਖਾਓ, ਤਾਂ ਉਹ ਅੱਗੋਂ 'ਸੀ' ਵੀ ਨਾ ਕਰਨ।
ਸ਼ਾਇਦ ਹਰ ਕੋਈ ਚਾਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਇਨਸਾਨ ਹੋਵੇ, ਪਰ ਕੋਈ ਕਿਉਂ ਹੋਵੇ, ਕਿਉਂ ਨਾ ਆਪਾਂ ਇੱਦਾਂ ਦੇ ਹੋ ਜਾਈਏ? ਕਿਉਂ ਨਾ ਆਪਾਂ ਇੱਦਾਂ ਦੇ ਕਿਰਦਾਰ ਬਣੀਏ ਜਿਹਨਾਂ ਨੂੰ, ਜਿਹਨਾਂ ਨੂੰ ਪੜ੍ਹ ਕੇ, ਆਸ-ਪਾਸ ਪਾ ਕੇ ਤੁਹਾਨੂੰ ਪਿਆਰ ਹੋ ਜਾਵੇ। ਜਿਹਨਾਂ ਦੇ ਕੋਲ ਹੋਣ ਦਾ ਅਹਿਸਾਸ ਤੁਹਾਡੇ ਦੁੱਖ ਦੂਰ ਕਰਦਾ ਹੋਵੇ। ਕੌਣ ਨਹੀਂ ਚਾਹੁੰਦਾ ਇੱਦਾਂ ਦੀ ਸਾਦਗੀ ਹੋਵੇ ਸਾਡੇ ਵਿੱਚ, ਇੱਦਾਂ ਦੀ ਨਿਮਰਤਾ ਹੋਵੇ, ਇੱਦਾਂ ਦਾ ਸਬਰ ਹੋਵੇ, ਇੱਦਾਂ ਦਾ ਸੰਤੋਖ ਹੋਵੇ। ਇੱਦਾਂ ਦਾ ਇੱਕ ਇਨਸਾਨ ਜਿਹਨੂੰ, ਜਿਹਨੂੰ ਦੁਨੀਆਂ ਭਾਂਡਾ ਵੀ ਕਹੇ ਤੇ ਉਹ ਗੁੱਸਾ ਨਾ ਕਰੇ। ਅਸਲ ਦੇ ਵਿੱਚ ਗੁੱਸਾ ਕਰਨਾ ਵੀ ਕਾਹਦਾ। ਉਹਦੀ ਇੰਨੀ ਵੱਡੀ ਅਵਸਥਾ, ਉਹਦੀ ਇੰਨੀ ਵੱਡੀ ਪੜ੍ਹਾਈ, ਉਹਦਾ ਇੱਡਾ ਵੱਡਾ ਦਿਲ।
ਇੱਥੇ ਪੈਸਾ ਮੈਟਰ (matter) ਨਹੀਂ ਕਰਦਾ। ਉਹ ਪੈਸੇ ਜਿਹੜੇ ਕਮਾਉਂਦਾ ਵੀ ਸੀ, ਉਹ ਵੀ ਉਹਦਾ ਪਿਓ ਲੈ ਜਾਂਦਾ, ਪਰ ਫਿਰ ਵੀ ਉਹ ਖ਼ੁਸ਼ ਸੀ। ਕੋਈ ਉਹਨੂੰ ਝਿੜਕਾਂ ਵੀ ਮਾਰ ਦਿੰਦਾ ਸੀ ਤੇ ਫਿਰ ਵੀ ਉਹ ਖ਼ੁਸ਼ ਸੀ। ਕੋਈ ਉਹਦਾ ਪਿਆਰ ਖੋਹ ਲੈਂਦਾ ਸੀ ਤੇ ਫਿਰ ਵੀ ਉਹ ਖ਼ੁਸ਼ ਸੀ। ਕੋਈ ਉਹਨੂੰ ਕਹਿੰਦਾ ਸੀ ਆਪਣੇ ਪਿਆਰ ਵੱਲ ਵੇਖਣਾ ਵੀ ਨਹੀਂ, ਤਾਂ ਫਿਰ ਵੀ ਉਹ ਵੱਡਿਆਂ ਦੇ ਆਦਰ ਦੇ ਵਿੱਚ ਇਹ ਵੀ ਕਬੂਲ ਕਰਦਾ। ਸ਼ਾਇਦ ਇਹ ਇਨਸਾਨੀਅਤ ਦੀ ਕਹਾਣੀ।
What's Your Reaction?
