ਕਿਰਤ ਕਮਾਈ ਦਾ ਮਹੱਤਵ: ਜ਼ੈਨ ਗੁਰੂ ਹਯਾਕੁਜੋ ਦੀ ਕਹਾਣੀ | The Value of Hard Work
ਪੜ੍ਹੋ 80 ਸਾਲਾ ਜ਼ੈਨ ਗੁਰੂ ਹਯਾਕੁਜੋ ਦੀ ਪ੍ਰੇਰਣਾਦਾਇਕ ਕਹਾਣੀ, ਜੋ ਸਿਖਾਉਂਦੀ ਹੈ ਕਿ ਸਰੀਰਕ ਮਿਹਨਤ ਅਤੇ ਕਿਰਤ ਕਮਾਈ ਮਨ ਦੀ ਸ਼ਾਂਤੀ ਲਈ ਕਿੰਨੀ ਜ਼ਰੂਰੀ ਹੈ। "ਕੰਮ ਨਹੀਂ ਤਾਂ ਰੋਟੀ ਨਹੀਂ" ਦਾ ਸੱਚਾ ਅਰਥ ਜਾਣੋ।
ਜਪਾਨ ਦੇ ਵਿੱਚ ਕਹਿੰਦੇ ਨੇ ਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇੱਕ ਸਮਾਂ ਸੀ ਜਦੋਂ ਮੱਠ ਬਣ ਗਏ, ਤੇ ਉਹਨਾਂ ਮੱਠਾਂ ਦੇ ਵਿੱਚ ਸੌਖਾ ਨਹੀਂ ਸੀ ਜਾ ਕੇ ਰਹਿਣਾ। ਉੱਥੇ ਸਿਰਫ਼ ਸਾਧਨਾ ਨਹੀਂ ਸੀ ਕਰਾਈ ਜਾਂਦੀ, ਉੱਥੇ ਸਰੀਰਕ ਮਸ਼ੱਕਤ ਵੀ ਕਰਨੀ ਪੈਂਦੀ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਮੱਠ ਸੀ 80 ਸਾਲਾ ਹਯਾਕੁਜੋ (Hyakujo) ਦਾ। ਹਯਾਕੁਜੋ, ਜਿਹੜਾ ਬਿਰਧ ਅਵਸਥਾ ਦੇ ਵਿੱਚ ਵੀ ਆਪਣੇ ਚੇਲਿਆਂ ਦੇ ਨਾਲ ਓਨੀ ਮਿਹਨਤ ਕਰਦਾ, ਜਿੰਨੀ ਜਵਾਨ ਮੁੰਡੇ ਕਰਦੇ।
ਪਹਾੜੀ ਦੇ ਉੱਤੇ ਬਣਿਆ ਇਹ ਆਸ਼ਰਮ, ਇਹ ਮੱਠ ਤੇ ਉਹਦੇ ਪਿਛਲੇ ਪਾਸੇ ਖੁੱਲ੍ਹੀ ਜ਼ਮੀਨ। ਉਹ ਸਾਰਾ ਕੁਝ ਉੱਥੇ ਹੀ ਬੀਜਦੇ, ਖੇਤੀਬਾੜੀ ਕਰਦੇ ਤੇ ਉਸੇ ਨੂੰ ਹੀ ਖਾਂਦੇ। ਉਸੇ ਜਗ੍ਹਾ ਦੇ ਉੱਤੇ ਉਹ ਆਪਣੀ ਸਾਧਨਾ ਕਰਦੇ, ਪਾਠ-ਪੂਜਾ ਕਰਦੇ। ਯਾਨੀ ਕਿ ਢਿੱਡ ਭਰਨ ਦਾ ਕੰਮ ਵੀ ਉੱਥੋਂ ਚੱਲਦਾ ਤੇ ਮਨ ਦੀ ਤ੍ਰਿਪਤੀ ਵੀ ਉੱਥੋਂ ਹੀ ਹੁੰਦੀ।
ਰੂਲ ਇਹ ਸੀ ਕਿ ਸਾਰਿਆਂ ਦੇ ਸਾਰਿਆਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੀ ਕਰਨਾ, ਤੇ ਇਹ ਕੰਮ ਕਰਨਾ ਕੋਈ ਇੰਨਾ ਇੰਨਾ ਆਸਾਨ ਨਹੀਂ ਸੀ। ਕਹਿੰਦੇ ਨੇ ਕਿ ਉਹ ਜਗ੍ਹਾ ਕਾਫ਼ੀ ਸਖ਼ਤ ਸੀ। ਮੀਂਹ ਪੈ ਜਾਏ ਤਾਂ ਸਮੱਸਿਆ, ਨਾ ਪੈ ਜਾਏ ਤਾਂ ਸਮੱਸਿਆ। ਵੱਡੇ-ਵੱਡੇ ਜਿਹੜੇ ਤਕੜੇ ਨੌਜਵਾਨ ਵੀ ਆਉਂਦੇ ਸੀ, ਉਹਨਾਂ ਦੀ ਵੀ ਥੋੜ੍ਹੇ ਦਿਨਾਂ ਦੇ ਵਿੱਚ ਬੱਸ ਹੋ ਜਾਂਦੀ। ਹੱਥਾਂ ਦੇ ਉੱਤੇ ਛਾਲੇ ਪੈ ਜਾਂਦੇ ਸੀ, ਸਰੀਰ ਗਿੱਝਾ ਨਹੀਂ ਸੀ ਇੰਨੀ ਮਿਹਨਤ ਕਰਨ ਦੇ ਲਈ ਤੇ ਛੇਤੀ ਉਹ ਭੱਜ ਜਾਂਦੇ। ਪਰ ਇਹ ਸਭ ਕੁਝ ਦੇ ਵਿੱਚ 80 ਸਾਲਾਂ ਦਾ ਇਹ ਗੁਰੂ ਉਹਨਾਂ ਦੇ ਨਾਲ ਸਾਵੀਂ ਮਿਹਨਤ ਕਰਨ ਨੂੰ ਲੱਗਾ ਰਹਿੰਦਾ।
ਸਾਰਾ ਦਿਨ ਜਦੋਂ ਵੀ ਸਮਾਂ ਲੱਗਦਾ, ਹੱਥ ਦੇ ਵਿੱਚ ਕਹੀ। ਜੇ ਕਹੀ ਛੱਡਣੀ, ਤਾਂ ਫਿਰ ਰੱਬ ਦਾ ਨਾਂ। ਸਵੇਰੇ-ਸਵੇਰੇ ਉੱਠਣਾ, ਨੇਮ ਦੇ ਮੁਤਾਬਕ ਸਾਰਿਆਂ ਨੇ ਆਪਣੀ ਸਾਧਨਾ ਕਰਨੀ। ਸ਼ਾਮ ਦੇ ਸਮੇਂ ਫਿਰ ਦੁਬਾਰਾ ਸਾਧਨਾ ਕਰਨੀ, ਰੱਬ ਦਾ ਨਾਂ ਲੈਣਾ, ਸ਼ੁਕਰ ਕਰਨਾ ਤੇ ਦਿਨ ਦੇ ਸਮੇਂ ਉਹਨਾਂ ਨੇ ਖ਼ੂਬ ਮਿਹਨਤ ਕਰਨੀ। ਯਾਨੀ ਕਿ ਆਪਣੇ ਖਾਣ ਦੇ ਲਈ ਉਹਨਾਂ ਨੇ ਖੇਤਾਂ ਦੇ ਵਿੱਚ ਸਬਜ਼ੀ-ਭਾਜੀ ਬੀਜਣੀ, ਅਨਾਜ ਬੀਜਣਾ, ਵੱਢਣਾ ਕਰਨਾ, ਜ਼ਮੀਨ ਗੋਡਣੀ। ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਮਿਹਨਤ-ਮਸ਼ੱਕਤ ਦੇ ਵਿੱਚ ਬੀਤਦਾ।
ਜਿਹੜੇ ਕੁਝ ਪਹਿਲਾਂ ਦੇ ਆਏ ਚੇਲੇ ਸੀ, ਜਿਹਨਾਂ ਨੂੰ ਹੁਣ ਸਮਾਂ ਹੋ ਚੁੱਕਾ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਹੁਣ ਉਹ ਕਾਫ਼ੀ ਕੁਝ ਜਾਣ ਚੁੱਕੇ ਨੇ ਤੇ ਜਿਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਅੱਗੇ ਸ਼ਾਇਦ ਇਹ ਇਹ ਆਸ਼ਰਮ, ਇਹ ਡੇਰਾ ਆਪਾਂ ਹੀ ਸਾਂਭਣਾ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਸਾਡਾ ਗੁਰੂ ਇਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਸਾਰਾ ਦਿਨ ਕਹੀ ਫੜੀ ਫਿਰੇ। ਉਹਨਾਂ ਨੂੰ ਇਸ ਚੀਜ਼ ਦੀ ਸ਼ਰਮ ਮਹਿਸੂਸ ਹੁੰਦੀ ਸੀ।
ਜਾ ਕੇ ਬੇਨਤੀ ਕੀਤੀ, "ਹੁਣ ਤੁਸੀਂ ਮਿਹਨਤ ਨਾ ਕਰਿਆ ਕਰੋ। ਹੁਣ ਆਪਾਂ ਤੁਹਾਡੀ ਥਾਂ ਦੇ ਉੱਤੇ ਇਹ ਗੋਡਾ-ਗੁਡਾਈ ਕਰ ਸਕਦੇ ਹਾਂ।"
ਤੇ ਹਯਾਕੁਜੋ ਨੇ ਕਿਹਾ, "ਇਹ ਕੋਈ ਬਹੁਤਾ ਉੱਤਮ ਕਾਰਜ ਨਹੀਂ ਕਿ ਮੈਂ ਵਿਹਲਾ ਬਹਿ ਕੇ ਖਾਵਾਂ।"
ਵਾਰ-ਵਾਰ ਕਹਿਣ ਦੇ ਉੱਤੇ ਹਯਾਕੁਜੋ ਨਹੀਂ ਮੰਨਿਆ। ਤੇ ਇੱਕ ਵਾਰੀ ਕਹਿੰਦੇ ਨੇ ਉਹਨਾਂ ਨੇ ਫ਼ੈਸਲਾ ਕੀਤਾ ਕਿ ਆਪਾਂ ਹੋਵੇ ਨਾ ਤੇ ਸਾਰੇ ਸੰਦ ਹੀ ਲੁਕਾ ਦਿੰਦੇ ਹਾਂ। ਇੱਕ ਰਾਤ ਜਦੋਂ ਹਯਾਕੁਜੋ ਸੌਂ ਗਿਆ, ਤਾਂ ਉਹਨਾਂ ਨੇ ਜੋ ਵੀ ਸੰਦ ਹਯਾਕੁਜੋ ਵਰਤਦਾ ਸੀ—ਕਹੀ, ਕੁਹਾੜਾ, ਜੋ ਵੀ ਬਾਲਟਾ—ਉਹ ਸਾਰਾ ਕੁਝ ਲੁਕਾ ਦਿੱਤਾ।
ਅਗਲੇ ਦਿਨ ਜਦੋਂ ਪਾਠ-ਪੂਜਾ ਕਰਨ ਤੋਂ ਬਾਅਦ ਸਮਾਂ ਆਇਆ ਖੇਤਾਂ 'ਚ ਕੰਮ ਕਰਨ ਦਾ, ਜਦੋਂ ਆਪਣੀ ਕਹੀ ਨਹੀਂ ਲੱਭੀ, ਤਾਂ ਹਯਾਕੁਜੋ ਨੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਾਇਆ। ਰੱਬ ਦਾ ਭਾਣਾ, ਨਹੀਂ ਲੱਭੀ ਤਾਂ ਨਾ ਸਹੀ। ਉਹਨੇ ਉਸ ਦਿਨ ਥੋੜ੍ਹਾ ਵੱਧ ਸਮਾਂ ਰੱਬ ਦਾ ਨਾਂ ਲੈਣ ਲਈ ਬਿਤਾ ਦਿੱਤਾ। ਤੇ ਉਹਨਾਂ ਸ਼ਿਸ਼ਾਂ ਨੂੰ ਲੱਗਾ ਕਿ ਸ਼ਾਇਦ ਮਸਲਾ ਹੱਲ ਹੋ ਗਿਆ। ਉਹ ਵਿਦਿਆਰਥੀ ਬੜੇ ਖ਼ੁਸ਼ ਹੋਏ ਕਿ ਉਹ ਆਪਣੀ ਤਰਕੀਬ ਦੇ ਵਿੱਚ ਕਾਮਯਾਬ ਹੋ ਗਏ ਨੇ।
ਸ਼ਾਮ ਨੂੰ ਜਦੋਂ ਸਾਰੇ ਰੋਟੀ-ਪਾਣੀ ਖਾਣ ਦੇ ਲਈ ਬੈਠੇ, ਤਾਂ ਅੱਜ ਗੁਰੂ ਰੋਟੀ ਖਾਣ ਨਹੀਂ ਆਇਆ। ਉਹਨਾਂ ਨੂੰ ਲੱਗਾ ਕਿ ਸ਼ਾਇਦ... ਸ਼ਾਇਦ ਉਹ ਠੀਕ ਨਹੀਂ ਹੋਣਗੇ, ਜਾਂ ਫਿਰ ਅੱਜ ਉਹ ਲੰਮਾ ਸਮਾਂ ਸਮਾਧੀ ਦੇ ਵਿੱਚ ਰਹਿਣਗੇ। ਕਿਉਂਕਿ ਇਹ ਕੋਈ ਪਹਿਲੀ ਵਾਰ ਦਾ ਵਰਤਾਰਾ ਨਹੀਂ ਸੀ। ਕਈ ਵਾਰ ਲੰਮਾ ਸਮਾਂ ਬੈਠਣ ਨੂੰ ਜੀਅ ਕਰਦਾ, ਤਾਂ ਕਈ ਲੋਕ ਬੈਠੇ ਰਹਿੰਦੇ ਸੀ। ਉਸ ਦਿਨ ਉਹਨਾਂ ਨੇ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ।
ਪਰ ਅਗਲੇ ਦਿਨ ਸਵੇਰੇ ਫਿਰ ਦੁਬਾਰਾ ਤੋਂ ਜਦੋਂ ਰਸੋਈ ਦੇ ਵਿੱਚ ਸਾਰੇ ਇਕੱਠੇ ਹੋਏ, ਜਦੋਂ ਵੇਖਦੇ ਨੇ ਕਿ ਗੁਰੂ ਅੱਜ ਫੇਰ ਨਹੀਂ ਆਇਆ। ਉਹਨਾਂ ਨੂੰ ਲੱਗਾ ਕਿ ਸ਼ਾਇਦ ਤਬੀਅਤ ਠੀਕ ਨਹੀਂ ਹੋਊਗੀ। ਆਪਣੇ-ਆਪਣੇ ਕੰਮੀਂ ਸਾਰੇ ਜੁੱਟ ਗਏ। ਪਰ ਵੇਖਦੇ ਨੇ ਕਿ ਅੱਜ ਦੂਸਰੇ ਦਿਨ ਫਿਰ ਦੁਬਾਰਾ ਹਯਾਕੁਜੋ ਰੋਟੀ-ਖਾਣਾ ਖਾਣ ਦੇ ਲਈ ਨਹੀਂ ਆਏ।
ਹੁਣ ਥੋੜ੍ਹੀ ਜਿਹੀ ਚਿੰਤਾ ਵਧੀ ਕਿ ਆਖ਼ਰਕਾਰ ਐਸਾ ਕੀ ਹੋ ਗਿਆ? ਜਾ ਕੇ ਗੁਜ਼ਾਰਿਸ਼ ਕੀਤੀ, "ਗੁਰੂ ਜੀ, ਤੁਸੀਂ ਰੋਟੀ ਖਾਣ ਦੇ ਲਈ ਨਹੀਂ ਆ ਰਹੇ ਅੱਜਕੱਲ੍ਹ?"
ਤਾਂ ਹਯਾਕੁਜੋ ਨੇ ਕਿਹਾ, "ਮੈਂ ਐਸਾ ਕੁਝ ਕਰ ਹੀ ਨਹੀਂ ਰਿਹਾ ਕਿ ਮੈਂ ਰੋਟੀ... ਮੈਂ ਰੋਟੀ ਖਾਣ ਦੇ ਲਈ ਆਵਾਂ। ਮੈਂ ਰੋਟੀ ਜਿੰਨੀ ਕਮਾਈ ਨਹੀਂ ਕਰ ਪਾ ਰਿਹਾ ਇੰਨੇ ਦਿਨੀਂ। ਜੇ ਮੈਂ ਅੰਨ ਕਮਾ ਹੀ ਨਹੀਂ ਪਾ ਰਿਹਾ, ਤੇ ਫਿਰ ਮੈਂ ਖਾ ਵੀ ਕਿੱਦਾਂ ਲਵਾਂ?"
ਇੰਨਾ ਕਹਿ ਕੇ ਫਿਰ ਦੁਬਾਰਾ ਉਹ ਸਮਾਧੀ ਦੇ ਵਿੱਚ ਬਹਿ ਗਿਆ।
ਹੁਣ ਚੇਲਿਆਂ ਨੂੰ ਥੋੜ੍ਹੀ ਜਿਹੀ... ਥੋੜ੍ਹੀ ਜਿਹੀ ਚਿੰਤਾ ਹੋਈ। ਹੋਵੇ ਨਾ ਤੇ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਹੋਰ ਵਿਚਾਰ-ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ। ਫਿਰ ਦੁਬਾਰਾ ਤੋਂ ਗੱਲ ਛਿੜੀ, ਤਾਂ ਚੇਲਿਆਂ ਨੇ ਕਿਹਾ, "ਗੁਰੂ ਜੀ, ਇਹ ਕਿੱਦਾਂ ਦੀ ਗੱਲ ਹੋਈ? ਅਸੀਂ ਸਾਰੇ ਕਰ ਹੀ ਰਹੇ ਹਾਂ। ਅਨਾਜ ਤਾਂ ਰਸੋਈ ਦੇ ਵਿੱਚ ਪਿਆ ਹੀ ਆ, ਤੇ ਨਾਲੇ ਤੁਸੀਂ ਇੱਦਾਂ ਕਿਉਂ ਕਹਿੰਦੇ ਹੋ ਕਿ ਮੈਂ... ਮੈਂ ਕੀਤਾ ਹੀ ਨਹੀਂ ਅਨਾਜ ਜੋਗਾ?"
ਤਾਂ ਹਯਾਕੁਜੋ ਨੇ ਕਿਹਾ, "ਹਾਂ, ਮੈਂ ਪਿਛਲੇ ਦੋ ਦਿਨ ਤੋਂ ਖੇਤਾਂ ਦੇ ਵਿੱਚ ਕਹੀ ਨਹੀਂ ਲਾਈ। ਮੈਂ ਹੱਥੀਂ ਕਿਰਤ ਨਹੀਂ ਕੀਤੀ। ਮੈਂ ਉਹ ਅਨਾਜ ਨੂੰ ਉਗਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਿਆ। ਵੇਖਿਆ ਜਾਵੇ ਤਾਂ ਇਸ ਕੁਦਰਤ ਦੇ ਨਿਯਮ ਦੇ ਮੁਤਾਬਕ ਜੇਕਰ ਮੈਂ ਉਗਾਉਣ ਦੇ ਵਿੱਚ, ਵੱਢਣ ਦੇ ਵਿੱਚ ਕੋਈ ਯੋਗਦਾਨ ਨਹੀਂ ਨਾ ਪਾਇਆ, ਤਾਂ ਫਿਰ ਮੈਂ ਹੱਕਦਾਰ ਵੀ ਨਹੀਂ ਆਂ ਇਸ ਕੁਦਰਤ ਦੇ ਉਗਾਏ ਬੀ... ਬੀਜਾਂ ਦੇ ਵਿੱਚੋਂ ਉਹ ਮੈਂ ਕਿਸੇ ਤਰ੍ਹਾਂ ਦੇ ਨਾਲ ਗ੍ਰਹਿਣ ਕਰਾਂ।"
"ਕੁਦਰਤ ਦਾ ਇਹੋ ਨਿਯਮ ਹੈ—ਜੋ ਜਿੰਨੀ ਮਿਹਨਤ ਕਰੂਗਾ, ਉਹ ਉਨਾ ਕੁ ਖਾ ਲਏ। ਇੱਕ ਪੰਛੀ ਸਵੇਰੇ ਨਿਕਲਦਾ ਹੈ ਨਾ ਮਿਹਨਤ ਕਰਦਾ, ਪਤਾ ਨਹੀਂ ਕਿੰਨਾ ਕੁ ਉਹਨੂੰ ਉੱਡਣਾ ਪੈਂਦਾ, ਫਿਰ ਜਾ ਕੇ ਇੱਕ ਦਾਣਾ ਲੱਭਦਾ। ਤੇ ਜੇ ਉਹ ਆਲ੍ਹਣੇ ਦੇ ਵਿੱਚ ਹੀ ਬੈਠਾ ਰਹੇ, ਉੱਥੇ ਚਾਹਵੇ ਕਿ ਮੇਰੇ ਕੋਲ ਦਾਣਾ ਆ ਜਾਏ, ਤੇ ਕਿੰਨਾ ਕੁ ਚਿਰ ਮਿਲੂਗਾ? ਹੌਲੀ-ਹੌਲੀ ਤਾਂ ਉਹ ਉੱਡਣਾ ਭੁੱਲ ਜਾਊ। ਹੌਲੀ-ਹੌਲੀ ਉਹਦੇ... ਉਹਦੇ ਖੰਭ ਵੀ ਕੰਮ ਕਰ... ਕੰਮ ਕਰਨੋਂ ਹਟ ਜਾਣਗੇ। ਉਹ ਇੰਨੀ ਲੰਮੀ ਤੇ ਇੰਨੀ ਉੱਚੀ ਉਡਾਰੀ ਕਿੱਦਾਂ ਮਾਰ ਪਾਊ? ਉਹ ਆਪਣੇ ਆਪ ਦਾ ਕਿੱਦਾਂ ਖ਼ਿਆਲ ਰੱਖੂ? ਉਹ ਆਪਣੇ ਬੱਚਿਆਂ ਦਾ ਕਿੱਦਾਂ ਖ਼ਿਆਲ ਰੱਖੂ?"
"ਪਰ ਤੁਸੀਂ ਤਾਂ ਹੁਣ ਕਾਫ਼ੀ ਬਿਰਧ ਅਵਸਥਾ ਦੇ ਵਿੱਚ ਚਲੇ ਗਏ ਹੋ। ਹੁਣ ਅਸੀਂ ਤੁਹਾਡਾ ਖ਼ਿਆਲ ਰੱਖਣਾ। ਸਾਨੂੰ ਇਹ ਚੰਗਾ ਨਹੀਂ ਲੱਗਦਾ, ਤੁਸੀਂ ਸਾਰਾ ਦਿਨ ਕਹੀ ਫੜ ਕੇ ਲੱਗੇ ਰਹਿੰਦੇ ਹੋ।"
ਤਾਂ ਹਯਾਕੁਜੋ ਨੇ ਕਿਹਾ, "ਉਸ ਰੱਬ ਨੇ ਜੋ ਮੈਨੂੰ ਹੱਡ-ਪੈਰ ਦਿੱਤੇ ਨੇ, ਇਹ ਜਿੰਨਾ ਚਿਰ ਚੱਲਦੇ ਨੇ, ਉਨਾ ਚਿਰ ਮੈਂ ਜ਼ਰੂਰ ਚਲਾਊਂਗਾ। ਹਾਂ, ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੁਸੀਂ ਮੇਰੀ ਕਹੀ ਲੁਕਾਈ ਹੈ। ਤੁਸੀਂ ਨਹੀਂ ਚਾਹੁੰਦੇ ਕਿ ਮੈਂ ਮਿਹਨਤ-ਮਸ਼ੱਕਤ ਕਰਾਂ। ਪਰ ਸ਼ਾਇਦ ਇਹ ਇੱਕ... ਇੱਕ ਵਾਜਬ ਸਮਾਂ ਹੈ ਤੁਹਾਨੂੰ ਇਹ ਗੱਲ ਦੱਸਣ ਦਾ, ਤੁਹਾਨੂੰ ਇਹ ਗੱਲ ਸਮਝਾਉਣ ਦਾ, ਪੜ੍ਹਾਉਣ ਦਾ ਕਿ ਆਪਾਂ ਇਸ ਆਸ਼ਰਮ ਦੇ ਵਿੱਚ ਦੋ ਤਰੀਕੇ ਦਾ ਫ਼ਲ ਕਮਾਉਂਦੇ ਹਾਂ। ਜੋ ਅਸੀਂ ਸਾਧਨਾ ਕਰਦੇ ਹਾਂ, ਜੋ ਅਸੀਂ ਭਗਤੀ ਕਰਦੇ ਹਾਂ, ਉਹ ਹੋ ਗਿਆ ਸਾਡੇ ਮਨ ਦਾ ਫ਼ਲ, ਉਹ ਸਾਡੇ ਮਨ ਦੀ ਖ਼ੁਰਾਕ ਹੋ ਗਈ। ਤੇ ਤਨ ਦੀ ਖ਼ੁਰਾਕ, ਉਹ ਵੀ ਤਾਂ ਕਮਾਉਣੀ ਪੈਣੀ ਹੈ। ਤਨ ਦੀ ਖ਼ੁਰਾਕ ਚਾਹੀਦੀ ਹੈ, ਤਾਂ ਉਹ ਕਮਾ ਕੇ ਖਾਣੀ ਪਊਗੀ। ਮਨ ਦੀ ਖ਼ੁਰਾਕ ਚਾਹੀਦੀ ਹੈ, ਤਾਂ ਉਹ ਕਮਾ ਕੇ ਖਾਣੀ ਪਊਗੀ।"
"ਨਾਲੇ ਵੇਖਿਆ ਜਾਵੇ ਤੇ ਤੁਸੀਂ ਜਿਹੜੇ ਤਰੀਕੇ ਦੇ ਨਾਲ ਮੇਰੀ... ਮੇਰੀ ਕਹੀ ਲੁਕਾਈ ਆ, ਉਹ ਇਸ ਕਰਕੇ ਨਹੀਂ ਕਿ ਤੁਹਾਨੂੰ ਮੈਂ ਕੰਮ ਕਰਦਾ ਚੰਗਾ ਨਹੀਂ ਲੱਗਦਾ। ਸ਼ਾਇਦ ਉਹ ਇਸ ਕਰਕੇ ਕਿ ਤੁਹਾਡੇ ਮਨ ਦੇ ਵਿੱਚ ਹੰਕਾਰ ਆ। ਤੁਹਾਨੂੰ ਇਹ ਲੱਗਦਾ ਕਿ ਆਪਾਂ ਸੀਨੀਅਰ ਆਂ, ਜੇ ਗੁਰੂ ਬਹੂਗਾ, ਤੇ ਕੱਲ੍ਹ ਨੂੰ ਸਾਨੂੰ ਵੀ ਮੌਕਾ ਮਿਲੂਗਾ, ਆਪਾਂ ਵੀ ਬਹਿ ਕੇ ਖਾਵਾਂਗੇ। ਪਰ ਮੇਰੇ ਜਿਊਂਦੇ ਜੀਅ ਮੈਂ ਇੱਦਾਂ ਹੋਣ ਨਹੀਂ ਦਊਂਗਾ। ਮੈਂ ਆਪਣੇ ਕਿਸੇ ਵੀ ਚੇਲੇ ਨੂੰ ਇਸ ਤਰੀਕੇ ਦੀ ਕੋਈ ਵੀ ਸਿੱਖਿਆ ਨਹੀਂ ਦੇਣੀ ਚਾਹੁੰਦਾ। ਮੇਰੇ ਵੱਲੋਂ ਕਦੀ ਵੀ ਤੁਹਾਨੂੰ ਇਹ ਸਿੱਖਿਆ ਨਹੀਂ ਰਹੂਗੀ।"
"ਚਾਹੇ ਤੁਸੀਂ ਵੱਡੇ ਹੋ, ਚਾਹੇ ਤੁਸੀਂ ਪਹਿਲਾਂ ਦੇ ਆਏ ਹੋ, ਚਾਹੇ ਦੂਸਰਿਆਂ ਦੇ ਨਾਲੋਂ ਕੁਝ ਵੱਧ ਜਾਣਦੇ ਹੋ, ਤੁਹਾਨੂੰ ਵੀ ਉਨੀ ਮਿਹਨਤ ਕਰਨੀ ਪਊਗੀ, ਜਿੰਨੀ ਨਵੇਂ ਆਏ ਕਰਦੇ ਨੇ। ਤੇ ਜੇਕਰ ਮੈਂ ਮਿਹਨਤ ਕਰਨੀ ਛੱਡ ਦਊਂਗਾ, ਤੁਸੀਂ ਮਿਹਨਤ ਕਰਨੀ ਛੱਡ ਦਿਓਗੇ। ਤੁਸੀਂ ਛੱਡ ਦਿਓਗੇ ਤੇ ਫਿਰ ਹੌਲੀ-ਹੌਲੀ ਬਾਕੀ ਵੀ ਢੀਠ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਸਾਨੂੰ ਕਹੀ ਫੜ ਕੇ ਆਪ ਅੱਗੇ ਲੱਗਣਾ ਪੈਂਦਾ।"
"ਕਿਰਤ ਕਮਾਈ ਦੇ ਲਈ ਰੱਬ ਨੇ ਤੁਹਾਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਆ। ਜਦੋਂ ਆਪਾਂ ਇਹਦੀ ਵਰਤੋਂ ਨਹੀਂ ਨਾ ਕਰਦੇ, ਤੇ ਫਿਰ ਹੌਲੀ-ਹੌਲੀ ਉਹ ਅੰਗ-ਪੈਰ ਓਦਾਂ ਦੇ ਨਹੀਂ ਰਹਿੰਦੇ ਜਿੱਦਾਂ ਦੇ ਪਹਿਲਾਂ ਹੁੰਦੇ ਆ। ਹੌਲੀ-ਹੌਲੀ ਉਹ ਅੰਗ-ਪੈਰ ਕੰਮ ਕਰਨਾ ਛੱਡ ਦਿੰਦੇ ਆ। ਸੋ ਇਸ ਕਰਕੇ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ, ਤੇ ਤੁਸੀਂ ਆਪਣਾ ਕੰਮ ਕਰੋ ਭਾਈ। ਰੱਬ ਨੇ ਸਾਨੂੰ ਇਹ ਹੱਥ-ਪੈਰ ਇਸ ਕਰਕੇ ਦਿੱਤੇ ਨੇ ਕਿ ਆਪਾਂ... ਆਪਾਂ ਕਰ ਕੇ ਖਾ ਸਕੀਏ।"
"ਵਿਹਲੇ ਬਹਿ ਕੇ ਬਹੁਤਾ ਚਿਰ ਨਹੀਂ ਕੋਈ ਖਾ ਸਕਦਾ। ਤੇ ਸ਼ਾਇਦ ਆਪਾਂ ਵੀ... ਆਪਾਂ ਵੀ ਇਸੇ ਤਰੀਕੇ ਦੇ ਨਾਲ ਚਾਹੁੰਦੇ ਹਾਂ। ਦੁਨੀਆ ਦਾ ਹਰ ਇੱਕ ਇਨਸਾਨ ਸ਼ਾਇਦ ਇਹੀ ਚਾਹੁੰਦਾ ਕਿ ਮੈਂ ਇੰਨਾ ਕੁ ਧਨ ਕਮਾ ਲਾਂ ਕਿ ਉਸ ਤੋਂ ਬਾਅਦ ਮੈਂ ਬਹਿ ਕੇ ਖਾਵਾਂ। ਮੇਰੇ ਕੋਲ ਇੰਨਾ ਕੁ ਧਨ ਹੋ ਗਿਆ ਕਿ ਹੁਣ ਮੈਂ ਨੌਕਰ-ਚਾਕਰ ਰੱਖ ਲਵਾਂ, ਹੁਣ ਕੋਈ ਮੇਰੇ ਲਈ ਕਰੇ। ਪਰ ਸੱਚ ਇਹ ਹੈ ਕਿ ਜਿਨ੍ਹਾਂ ਦੇ ਲਈ ਕੋਈ ਕੰਮ ਕਰਦਾ, ਉਹਨਾਂ ਦਾ ਸਰੀਰ ਫਿਰ ਹੌਲੀ-ਹੌਲੀ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ। ਉਹਨਾਂ ਦਾ ਫਿਰ ਡਾਕਟਰਾਂ ਦੇ ਕੋਲ ਆਉਣਾ-ਜਾਣਾ ਹੋਰ ਵੱਧ ਜਾਂਦਾ। ਤੇ ਜਿੰਨਾ-ਜਿੰਨਾ ਉਹ ਕੰਮ ਘਟਾਈ ਜਾਂਦੇ ਨੇ, ਉਨੀ-ਉਨੀ ਫਿਰ ਡਾਕਟਰਾਂ ਦੇ ਕੋਲ ਆਵਾਜਾਈ ਹੋਰ ਵੱਧਦੀ ਜਾਂਦੀ ਹੈ।
Frequently Asked Questions
ਚੇਲਿਆਂ ਨੇ ਗੁਰੂ ਜੀ ਦੇ ਖੇਤੀ ਵਾਲੇ ਸੰਦ ਕਿਉਂ ਲੁਕਾਏ ਸਨ?
ਕਹਾਣੀ ਅਨੁਸਾਰ ਮਨ ਦੀ ਖ਼ੁਰਾਕ ਅਤੇ ਤਨ ਦੀ ਖ਼ੁਰਾਕ ਵਿੱਚ ਕੀ ਫ਼ਰਕ ਹੈ?
ਗੁਰੂ ਜੀ ਨੇ ਪੰਛੀ ਦੀ ਮਿਸਾਲ ਦੇ ਕੇ ਚੇਲਿਆਂ ਨੂੰ ਕੀ ਸਮਝਾਇਆ?
ਵਿਹਲੇ ਬੈਠ ਕੇ ਖਾਣ ਨਾਲ ਸਰੀਰ ਅਤੇ ਸਿਹਤ 'ਤੇ ਕੀ ਅਸਰ ਪੈਂਦਾ ਹੈ?
ਇਸ ਜ਼ੈਨ ਕਹਾਣੀ ਦਾ ਸਿੱਖ ਧਰਮ ਦੇ 'ਕਿਰਤ ਕਰੋ' ਦੇ ਸੰਕਲਪ ਨਾਲ ਕੀ ਸਬੰਧ ਹੈ?
What's Your Reaction?
