ਪੈਰਿਸ ’ਚ ਗੂੰਜਿਆ ਪੰਜਾਬੀ ਸੁਆਦ: ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਫੂਡ ਮੇਲੇ SIAL ’ਚ ਮਾਰਕਫੈੱਡ ਦੇ 'ਸੋਹਣਾ' ਬ੍ਰਾਂਡ ਦੇ ਚਿੱਟੇ ਛੋਲੇ ਤੇ ਰਾਜਮਾਂਹ ਕੀਤੇ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਚੱਲ ਰਹੀ ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਦਰਸ਼ਨੀ 'ਸੀਆਲ ਪੈਰਿਸ 2026' (SIAL Paris 2026) ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਮਾਰਕਫੈੱਡ ਦੇ ਪ੍ਰਸਿੱਧ 'ਸੋਹਣਾ' (SOHNA) ਬ੍ਰਾਂਡ ਅਧੀਨ ਦੋ ਨਵੇਂ ਡੱਬਾਬੰਦ ਉਤਪਾਦ—ਕੋਸੇ ਪਾਣੀ/ਨਮਕੀਨ ਘੋਲ ਵਿੱਚ ਤਿਆਰ 'ਚਿੱਟੇ ਛੋਲੇ' (Chickpeas in Brine) ਅਤੇ 'ਰਾਜਮਾਂਹ' (Rajma in Brine)—ਕੌਮਾਂਤਰੀ ਬਾਜ਼ਾਰ ਲਈ ਲਾਂਚ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਪੰਜਾਬ ਦੇ ਰਵਾਇਤੀ ਪਕਵਾਨਾਂ ਦਾ ਸੁਆਦ ਦੁਨੀਆ ਭਰ ਦੇ ਉਪਭੋਗਤਾਵਾਂ ਤੱਕ ਪਹੁੰਚੇਗਾ, ਜਿਸ ਨਾਲ ਪੰਜਾਬ ਦੇ ਕਿਸਾਨਾਂ, ਫੂਡ ਪ੍ਰੋਸੈਸਰਾਂ ਅਤੇ ਬਰਾਮਦਕਾਰਾਂ ਲਈ ਵਿਸ਼ਵ ਪੱਧਰ 'ਤੇ ਵੱਡੇ ਵਪਾਰਕ ਮੌਕੇ ਪੈਦਾ ਹੋਣਗੇ।

Oct 19, 2026 - 01:51
 0  0

Share -

ਪੈਰਿਸ ’ਚ ਗੂੰਜਿਆ ਪੰਜਾਬੀ ਸੁਆਦ: ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਫੂਡ ਮੇਲੇ SIAL ’ਚ ਮਾਰਕਫੈੱਡ ਦੇ 'ਸੋਹਣਾ' ਬ੍ਰਾਂਡ ਦੇ ਚਿੱਟੇ ਛੋਲੇ ਤੇ ਰਾਜਮਾਂਹ ਕੀਤੇ ਲਾਂਚ
Image used for representation purpose only

ਪੰਜਾਬ ਦੇ ਖੇਤੀ ਉਤਪਾਦਾਂ ਅਤੇ ਰਵਾਇਤੀ ਸੁਆਦ ਨੂੰ ਆਲਮੀ ਪੱਧਰ ’ਤੇ ਮਾਨਤਾ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਪ੍ਰਾਪਤੀ ਦਰਜ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਵਿੱਚ ਚੱਲ ਰਹੇ ਕੌਮਾਂਤਰੀ ਫੂਡ ਮੇਲੇ 'ਸੀਆਲ ਪੈਰਿਸ 2026' (SIAL Paris) ਦੌਰਾਨ ਮਾਰਕਫੈੱਡ ਦੇ ਦੋ ਨਵੇਂ ਉਤਪਾਦ ਅਧਿਕਾਰਤ ਤੌਰ ’ਤੇ ਲਾਂਚ ਕੀਤੇ। ਮੁੱਖ ਮੰਤਰੀ ਨੇ ਇੰਡੀਆ ਪਵੇਲੀਅਨ ਵਿਖੇ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕਰਦਿਆਂ ਸਹਿਕਾਰੀ ਬ੍ਰਾਂਡ 'ਸੋਹਣਾ' ਅਧੀਨ ਤਿਆਰ ਕੀਤੇ ਗਏ 'ਚਿੱਟੇ ਛੋਲੇ' (Chickpeas in Brine) ਅਤੇ 'ਲਾਲ ਰਾਜਮਾਂਹ' (Red Kidney Beans in Brine) ਨੂੰ ਕੌਮਾਂਤਰੀ ਮੰਚ ’ਤੇ ਪੇਸ਼ ਕੀਤਾ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨਦਾਤਾ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸਦ ਸੂਬੇ ਨੂੰ ਹੁਣ ਉੱਚ-ਗੁਣਵੱਤਾ ਵਾਲੇ ਫੂਡ ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਅਤੇ ਆਧੁਨਿਕ ਪੈਕੇਜਿੰਗ ਦਾ ਕੌਮਾਂਤਰੀ ਕੇਂਦਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਯੂਰਪ ਅਤੇ ਪੂਰੀ ਦੁਨੀਆ ਵਿੱਚ ਬੈਠੇ ਖਪਤਕਾਰ ਪੰਜਾਬ ਦੇ ਸ਼ੁੱਧ, ਕੁਦਰਤੀ ਅਤੇ ਪੌਸ਼ਟਿਕ ਭੋਜਨ ਦਾ ਆਨੰਦ ਮਾਣ ਸਕਣਗੇ। ਇਹ ਨਵੇਂ ਰੈਡੀ-ਟੂ-ਯੂਜ਼ (Ready-to-Use) ਡੱਬਾਬੰਦ ਉਤਪਾਦ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੇ ਗਏ ਹਨ, ਜੋ ਵਿਦੇਸ਼ਾਂ ਵਿੱਚ ਸੁਵਿਧਾਜਨਕ ਭੋਜਨ ਦੀ ਮੰਗ ਨੂੰ ਪੂਰਾ ਕਰਨਗੇ।

ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਮਾਰਕਫੈੱਡ ਦੇ ਸੋਹਣਾ ਬ੍ਰਾਂਡ ਨੇ ਸਰ੍ਹੋਂ ਦੇ ਸਾਗ, ਦਾਲ ਮਖਣੀ, ਕੜ੍ਹੀ ਪਕੌੜਾ ਅਤੇ ਅੰਮ੍ਰਿਤਸਰੀ ਛੋਲੇ ਵਰਗੇ ਰਵਾਇਤੀ ਪੰਜਾਬੀ ਪਕਵਾਨਾਂ ਰਾਹੀਂ ਪਹਿਲਾਂ ਹੀ 20 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ। ਹੁਣ ਛੋਲੇ ਅਤੇ ਰਾਜਮਾਂਹ ਦੇ ਡੱਬਾਬੰਦ ਉਤਪਾਦ ਸ਼ਾਮਲ ਹੋਣ ਨਾਲ ਇਸ ਦੀ ਬਰਾਮਦ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ਪ੍ਰਦਰਸ਼ਨੀ ਦੌਰਾਨ 'ਪੰਜਾਬ ਮਾਰਟ' ਅੰਬਰੇਲਾ ਹੇਠ ਮਾਰਕਫੈੱਡ ਤੋਂ ਇਲਾਵਾ ਵੇਰਕਾ (ਮਿਲਕਫੈੱਡ) ਅਤੇ ਪੰਜਾਬ ਐਗਰੋ ਦੇ ਉਤਪਾਦ ਵੀ ਪ੍ਰਦਰਸ਼ਿਤ ਕੀਤੇ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਗਲੋਬਲ ਪਹੁੰਚ ਦਾ ਸਿੱਧਾ ਫ਼ਾਇਦਾ ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਮਿਲੇਗਾ। ਖੇਤੀ ਫ਼ਸਲਾਂ ਦੀ ਪ੍ਰੋਸੈਸਿੰਗ ਅਤੇ ਬਰਾਮਦ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਖੇਤੀਬਾੜੀ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿਦੇਸ਼ੀ ਬਾਜ਼ਾਰਾਂ ਨਾਲ ਸਾਂਝੇਦਾਰੀ ਅਤੇ ਨਿਰਯਾਤ ਪੱਖੀ ਨੀਤੀਆਂ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦੀ ਰਹੇਗੀ

What's Your Reaction?

like

dislike

love

funny

angry

sad

wow