Thank you for your support

Sep 6, 2025 - 18:34
 0  0

Share -

Thank you for your support
ਹੱਸਣਾ-ਵੱਸਣਾ, ਡਿੱਗਣਾ-ਢਹਿਣਾ ਪਰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ ਸਦਾ ਪੰਜਾਬ ਦੇ ਹਿੱਸੇ ਆਇਆ ਹੈ। ਜਦ ਵੀ ਪੰਜਾਬ 'ਤੇ ਕੋਈ ਔਖੀ ਘੜੀ ਆਈ ਹੈ ਸਾਡਾ ਪ੍ਰਵਾਸੀ ਭਾਈਚਾਰਾ ਪੰਜਾਬ ਨਾਲ਼ ਮੋਢੇ ਨਾਲ਼ ਮੋਢਾ ਲਾਕੇ ਖੜ੍ਹਦਾ ਹੈ। ਇਸ ਗੱਲ ਲਈ ਸਾਨੂੰ ਤੁਹਾਡੇ 'ਤੇ ਮਾਣ ਹੈ! ਬਹੁਤ ਧੰਨਵਾਦ!!
ਰੇਡੀਓ ਹਾਂਜੀ ਦੇ 24 ਘੰਟੇ ਲਾਈਵ ਪ੍ਰਸਾਰਣ (ਰੇਡੀਓਥੌਨ) ਦੌਰਾਨ ਆਪ ਸਭ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤਕਰੀਬਨ 50,000 ਹਜ਼ਾਰ ਡਾਲਰ ਇਕੱਠੇ ਕਰ ਚੁੱਕੇ ਹਾਂ। ਇਹ ਸਹਾਇਤਾ ਰਾਸ਼ੀ ਪੰਜਾਬ ਵਿਚਲੇ ਹੜ੍ਹ ਸੰਕਟ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਰਤੀ ਜਾਣੀ ਹੈ, ਫ਼ੰਡਰੇਜ਼ਰ ਅਜੇ ਵੀ ਜਾਰੀ ਹੈ ।
ਇਸ ਰੇਡੀਓਥੌਨ ਦੌਰਾਨ ਸਾਡੇ ਖਾਸ ਮਹਿਮਾਨ, ਮਕਬੂਲ ਪੰਜਾਬੀ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਨੇ ਪੰਜਾਬੀਆਂ ਪ੍ਰਤੀ ਆਪਣੇ ਸੇਵਾ-ਸਮਰਪਣ ਨੂੰ ਸ਼ਬਦੀ ਰੂਪ ਦਿੰਦਿਆਂ ਵਿਸ਼ੇਸ਼ ਅਪੀਲਾਂ ਕੀਤੀਆਂ। ਰੇਡੀਓ ਹਾਂਜੀ ਟੀਮ ਵੱਲੋਂ ਉਨ੍ਹਾਂ ਦੇ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ!
ਇਸ ਔਖੀ ਘੜ੍ਹੀ ਅਸੀਂ ਰੇਡੀਓ ਹਾਂਜੀ ਪਰਿਵਾਰ ਵੱਲੋਂ ਤੁਹਾਨੂੰ ਆਪੋ-ਆਪਣੇ ਪਿੰਡ-ਸ਼ਹਿਰ ਹਰ ਸੰਭਵ ਮਦਦ ਕਰਨ ਦੀ ਅਪੀਲ ਵੀ ਕਰਦੇ ਹਾਂ।
ਆਓ ਇੱਕ ਦੂਜੇ ਦਾ ਹੱਥ ਫੜੀਏ ਤੇ ਮਿਲ਼-ਜੁਲਕੇ ਅਰਦਾਸ ਕਰੀਏ ਕਿ ਇਸ ਪਰਖ ਦੀ ਘੜੀ ਸੇਵਾ-ਸਮਰਪਣ-ਸਬਰ-ਸ਼ੁਕਰ-ਚੜ੍ਹਦੀ ਕਲਾ ਬਣੀ ਰਹੇ, ਹਲ ਚੱਲਦੇ ਰਹਿਣ, ਫਸਲਾਂ ਉੱਘਦੀਆਂ ਰਹਿਣ, ਲੋਹ ਲੰਗਰ ਲਗਤ ਰਹਿਣ, ਨਿਸ਼ਾਨ ਝੂਲਤੇ ਰਹਿਣ!

For Donations -
PAY ID - 0420400831
ACCOUNT DETAILS ARE:
BSB-015462  ACC-156406672
NAME-BALKIRAT SINGH
BANK-ANZ

What's Your Reaction?

like

dislike

love

funny

angry

sad

wow