ਨਵਜੋਤ ਕੌਰ ਸਿੱਧੂ ਦਾ ਸਖਤ ਹਮਲਾ: 'ਰਾਜਾ ਵੜਿੰਗ ਪਾਰਟੀ ਨੂੰ ਬਰਬਾਦ ਕਰ ਰਿਹਾ ਹੈ, ਪਰ ਮੈਂ ਕਾਂਗਰਸ ਨਾਲ ਖੜ੍ਹੀ ਰਹਾਂਗੀ'
ਕਾਂਗਰਸ ਤੋਂ ਮੁਅੱਤਲ ਹੋਣ ਦੇ ਬਾਵਜੂਦ ਨਵਜੋਤ ਕੌਰ ਸਿੱਧੂ ਨੇ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਦੁਹਰਾਈ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਉਹ ਪਾਰਟੀ ਨੂੰ ਬਰਬਾਦ ਕਰ ਰਹੇ ਹਨ ਅਤੇ ਆਪਣੇ ਕੇਸਾਂ ਤੋਂ ਬਚਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਲੇ ਹੋਏ ਹਨ। ਬੀਬੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ "ਚੋਰਾਂ" ਦਾ ਸਾਥ ਨਹੀਂ ਦੇਣਗੇ ਪਰ ਅਸਲ ਕਾਂਗਰਸੀ ਵਰਕਰਾਂ ਅਤੇ ਗਾਂਧੀ ਪਰਿਵਾਰ ਦੇ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ, ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਆਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਹਾਲਾਂਕਿ, ਉਨ੍ਹਾਂ ਨੇ ਸਾਫ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਹਮੇਸ਼ਾ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ, ਪਰ ਮੌਜੂਦਾ ਸੂਬਾ ਲੀਡਰਸ਼ਿਪ ਵਿਰੁੱਧ ਉਨ੍ਹਾਂ ਦੀ ਜੰਗ ਜਾਰੀ ਰਹੇਗੀ।
ਨਵਜੋਤ ਕੌਰ ਨੇ ਰਾਜਾ ਵੜਿੰਗ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਤਬਾਹ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਕੀਤੇ ਗਏ ਹਮਲਿਆਂ ਵਿੱਚ ਬੀਬੀ ਸਿੱਧੂ ਨੇ ਵੜਿੰਗ ਨੂੰ "ਸੰਵੇਦਨਹੀਣ, ਗੈਰ-ਜ਼ਿੰਮੇਵਾਰ ਅਤੇ ਨੈਤਿਕ ਤੌਰ 'ਤੇ ਬੇਈਮਾਨ" ਦੱਸਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਵੜਿੰਗ ਆਪਣੇ ਉੱਪਰ ਚੱਲ ਰਹੇ ਕਈ ਕੇਸਾਂ, ਜਿਵੇਂ ਕਿ ਬੱਸ ਬਾਡੀ ਕੇਸ ਅਤੇ ਜ਼ਮੀਨਾਂ ਦੇ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਰਨ ਲੈ ਰਹੇ ਹਨ। ਉਨ੍ਹਾਂ ਮੁਤਾਬਕ ਵੜਿੰਗ ਜਾਣਬੁੱਝ ਕੇ ਕਮਜ਼ੋਰ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਕਾਂਗਰਸ ਨੂੰ ਹਰਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਬੀਬੀ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ 70 ਫੀਸਦੀ ਇਮਾਨਦਾਰ ਅਤੇ ਮਿਹਨਤੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ, ਜਿਨ੍ਹਾਂ ਨੂੰ ਵੜਿੰਗ ਨੇ ਪਾਰਟੀ ਤੋਂ ਦੂਰ ਕਰ ਦਿੱਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ "ਚੋਰਾਂ ਅਤੇ ਭ੍ਰਿਸ਼ਟ ਆਗੂਆਂ" ਦਾ ਸਾਥ ਕਦੇ ਨਹੀਂ ਦੇਣਗੇ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਨੂੰ ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਬਿਆਨ ਕਾਰਨ ਮੁਅੱਤਲ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਦੇਣੇ ਪੈਂਦੇ ਹਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।
After being suspended from the primary membership of the party by Punjab Congress President Amarinder Singh Raja Warring, former MLA Navjot Kaur Sidhu has further sharpened her stance. However, she has clarified that she and her husband, Navjot Singh Sidhu, will always stand with the Congress party and the Gandhi family, but her battle against the current state leadership will continue.
Leveling serious allegations against Raja Warring, Navjot Kaur stated that he is destroying the party. In attacks made on social media, Mrs. Sidhu described Warring as "insensitive, irresponsible, and morally dishonest." She alleged that Warring is taking shelter under Punjab Chief Minister Bhagwant Mann to avoid arrest in several cases pending against him, such as the bus body case and land disputes. According to her, Warring is conspiring to defeat the Congress by deliberately giving tickets to weak candidates.
Mrs. Sidhu claimed that 70 percent of the honest and hardworking leaders of the Punjab Congress are in touch with her, whom Warring has alienated from the party. She warned that she would never support "thieves and corrupt leaders." It is noteworthy that Navjot Kaur was recently suspended due to a statement in which she allegedly said that one has to pay 500 crore rupees for the Chief Minister's chair. However, she later clarified that her statement was twisted and misrepresented.
What's Your Reaction?