ਹਾਕੀ ਪ੍ਰੋ ਲੀਗ: ਭਾਰਤ ਨੇ ਜਰਮਨੀ ਨੂੰ ਹਰਾਕੇ ਸ਼ਾਨਦਾਰ ਵਾਪਸੀ ਕੀਤੀ
ਭਾਰਤੀ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਵਿੱਚ ਜਰਮਨੀ ਨੂੰ 1-0 ਨਾਲ ਹਰਾਕੇ ਸ਼ਾਨਦਾਰ ਵਾਪਸੀ ਕੀਤੀ। ਗੁਰਜੰਟ ਸਿੰਘ ਨੇ ਖੇਡ ਦੇ ਚੌਥੇ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਭਾਰਤੀ ਡਿਫੈਂਸ ਨੇ ਜਰਮਨੀ ਨੂੰ ਆਖਰੀ ਤੱਕ ਗੋਲ ਮਾਰਨ ਦਾ ਕੋਈ ਮੌਕਾ ਨਹੀਂ ਦਿੱਤਾ। ਹੁਣ ਭਾਰਤ ਆਪਣਾ ਅਗਲਾ ਮੈਚ ਆਇਰਲੈਂਡ ਨਾਲ ਖੇਡੇਗਾ।

ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਪਿਛਲੀ ਹਾਰ ਦਾ ਬਦਲਾ ਲੈਂਦਿਆਂ ਐੱਫਆਈਐੱਚ ਪ੍ਰੋ ਲੀਗ ਦੇ ਤਾਜ਼ਾ ਮੈਚ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ। ਗੁਰਜੰਟ ਸਿੰਘ ਨੇ ਖੇਡ ਦੇ ਸਿਰਫ ਚੌਥੇ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ।
ਇਸ ਤੋਂ ਪਹਿਲਾਂ, ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ ਸੀ, ਪਰ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਰਮਨ ਟੀਮ ਨੂੰ ਮੌਕਾ ਹੀ ਨਹੀਂ ਦਿੱਤਾ। ਚੌਥੇ ਕੁਆਰਟਰ ਤੱਕ ਭਾਰਤੀ ਰੱਖਿਆ ਨੇ ਜਰਮਨੀ ਦੇ ਹਮਲਿਆਂ ਨੂੰ ਪੂਰੀ ਤਰ੍ਹਾਂ ਰੋਕਿਆ। ਜਰਮਨੀ ਨੂੰ ਆਖਰੀ ਕੁਆਰਟਰ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ, ਪਰ ਉਹ ਕਿਸੇ ਵੀਨੂੰ ਗੋਲ ਵਿੱਚ ਬਦਲ ਨਹੀਂ ਸਕੇ।
ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ, ਪਰ ਉਨ੍ਹਾਂ ਨੂੰ ਭੁਣਾਇਆ ਨਹੀਂ ਜਾ ਸਕਿਆ। ਭਾਰਤੀ ਟੀਮ ਦੇ ਗੋਲਕੀਪਰ ਅਤੇ ਡਿਫੈਂਡਰਜ਼ ਨੇ ਮਜਬੂਤ ਪ੍ਰਦਰਸ਼ਨ ਕੀਤਾ।
ਇਸ ਜਿੱਤ ਤੋਂ ਬਾਅਦ, ਭਾਰਤ ਨੇ ਪ੍ਰੋ ਲੀਗ ਟੇਬਲ ਵਿੱਚ 4 ਮੈਚਾਂ ਵਿੱਚ 6 ਅੰਕ ਪ੍ਰਾਪਤ ਕੀਤੇ ਹਨ ਅਤੇ 7ਵੇਂ ਸਥਾਨ 'ਤੇ ਹੈ, ਜਦਕਿ ਜਰਮਨੀ 6 ਮੈਚਾਂ ਵਿੱਚ 7 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ। ਭਾਰਤ ਹੁਣ ਆਪਣਾ ਅਗਲਾ ਮੈਚ ਸ਼ੁੱਕਰਵਾਰ ਨੂੰ ਆਇਰਲੈਂਡ ਖ਼ਿਲਾਫ਼ ਖੇਡੇਗਾ।
The Indian men's hockey team made a stunning comeback in the FIH Pro League by defeating world champions Germany 1-0. Gurjant Singh scored a fantastic field goal in just the fourth minute of the match, giving India an early lead.
Previously, Germany had defeated India 4-1, but this time, the Indian team displayed a strong performance and did not allow Germany to dominate. Until the fourth quarter, India's defense remained solid, blocking all attacks from Germany. Germany earned five penalty corners in the last quarter but failed to convert any into goals.
India also got two penalty corners but could not capitalize on them. The Indian defense and goalkeeper played exceptionally well to secure the victory.
With this win, India now has 6 points from 4 matches and stands at 7th place in the Pro League table, while Germany holds the 5th position with 7 points from 6 matches. India will now face Ireland on Friday. Stay tuned to Radio Haanji, Australia's number one radio station, for more updates on news in Punjabi.
What's Your Reaction?






