ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਇਕ ਰੋਜ਼ਾ ਲੜੀ 'ਚ ਕਲੀਨ ਸਵੀਪ ਕੀਤਾ
India secured a dominant 3-0 clean sweep over England in the third ODI with a 142-run victory. Shubman Gill's century (112 runs) and India's exceptional bowling performance played a crucial role in the win. England collapsed for 214 runs, with Axar Patel, Harshit Rana, Arshdeep Singh, and Hardik Pandya picking up two wickets each.

ਭਾਰਤ ਨੇ ਇੰਗਲੈਂਡ ਨੂੰ ਤੀਜੇ ਇਕ ਰੋਜ਼ਾ ਮੈਚ 'ਚ 142 ਦੌੜਾਂ ਨਾਲ ਹਰਾਉਂਦਿਆਂ ਲੜੀ 'ਚ 3-0 ਨਾਲ ਜਿੱਤ ਹਾਸਲ ਕੀਤੀ। ਸ਼ੁਭਮਨ ਗਿੱਲ ਦੀ ਸ਼ਾਨਦਾਰ ਸੈਂਕੜੀ ਅਤੇ ਗੇਂਦਬਾਜ਼ਾਂ ਦੀ ਕਮਾਲ ਦੀ ਬੋਲਿੰਗ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 356 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 112 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ 'ਚ 14 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਵਿਰਾਟ ਕੋਹਲੀ (52) ਅਤੇ ਸ਼੍ਰੇਅਸ ਅੱਈਅਰ (78) ਨੇ ਵੀ ਸ਼ਾਨਦਾਰ ਯੋਗਦਾਨ ਪਾਇਆ।
ਇੰਗਲੈਂਡ ਦੀ ਟੀਮ 357 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 214 ਦੌੜਾਂ 'ਤੇ ਢੇਰ ਹੋ ਗਈ। ਅਕਸ਼ਰ ਪਟੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਿਆ ਨੇ ਦੋ-ਦੋ ਵਿਕਟਾਂ ਲਈਆਂ। ਇੰਗਲੈਂਡ ਵੱਲੋਂ ਗਸ ਐਟਕਿਨਸਨ ਤੇ ਟੌਮ ਬੈਨਟਨ ਨੇ 38-38 ਦੌੜਾਂ ਬਣਾਈਆਂ, ਪਰ ਕਿਸੇ ਹੋਰ ਬੱਲੇਬਾਜ਼ ਨੇ ਵੱਡੀ ਪਾਰੀ ਨਹੀਂ ਖੇਡੀ।
ਇੰਗਲੈਂਡ ਵਾਸਤੇ ਆਦਿਲ ਰਾਸ਼ਿਦ 64 ਦੌੜਾਂ ਦੇ ਬਦਲੇ 4 ਵਿਕਟ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਦਕਿ ਮਾਰਕ ਵੁੱਡ ਨੇ 45 ਦੌੜਾਂ ਦੇ ਬਦਲੇ 2 ਵਿਕਟਾਂ ਲਈਆਂ।
What's Your Reaction?






