ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਤੀਜੇ ਦਿਨ ਵੀ ਲੜਾਈ, 33 ਦੀ ਮੌਤ
ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ ’ਤੇ ਤੀਜੇ ਦਿਨ ਵੀ ਝੜਪਾਂ ਜਾਰੀ ਰਹੀਆਂ, ਜਿਸ ਵਿੱਚ 33 ਲੋਕ ਮਾਰੇ ਗਏ ਅਤੇ 1,68,000 ਤੋਂ ਵੱਧ ਬੇਘਰ ਹੋਏ। ਵੀਰਵਾਰ ਨੂੰ ਇੱਕ ਬਾਰੂਦੀ ਸੁਰੰਗ ਫਟਣ ਨਾਲ ਪੰਜ ਥਾਈ ਸੈਨਿਕ ਜ਼ਖ਼ਮੀ ਹੋਏ, ਜਿਸ ਨੇ ਇਹ ਲੜਾਈ ਮੁੜ ਸ਼ੁਰੂ ਕਰਵਾਈ। ਦੋਵੇਂ ਦੇਸ਼ ਇੱਕ-ਦੂਜੇ ’ਤੇ ਹਮਲੇ ਦੇ ਦੋਸ਼ ਲਾ ਰਹੇ ਹਨ ਅਤੇ ਰਾਜਦੂਤ ਵਾਪਸ ਬੁਲਾ ਲਏ ਹਨ। ਥਾਈਲੈਂਡ ਨੇ ਸਰਹੱਦ ਬੰਦ ਕਰ ਦਿੱਤੀ ਹੈ। ਆਸ਼ਿਆਨ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਸ਼ਾਂਤੀ ਲਈ ਅਪੀਲ ਕੀਤੀ ਹੈ।

ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ ’ਤੇ ਝੜਪਾਂ ਤੀਜੇ ਦਿਨ ਵੀ ਜਾਰੀ ਰਹੀਆਂ। ਤਾਜ਼ਾ ਹਮਲਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਸਰਹੱਦੀ ਟਕਰਾਅ, ਜੋ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ, ਕਾਰਨ ਹੁਣ ਤੱਕ ਘੱਟੋ-ਘੱਟ 33 ਜਣਿਆਂ ਦੀ ਮੌਤ ਹੋ ਗਈ ਅਤੇ 1,68,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਕਈ ਸਰਹੱਦੀ ਪਿੰਡਾਂ ਨੇੜੇ ਗੋਲਾਬਾਰੀ ਅਤੇ ਤੋਪਖਾਨੇ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਨੇ ਇਸ ਸਰਹੱਦੀ ਲੜਾਈ ਦਾ ਦਾਇਰਾ ਵਧਾ ਦਿੱਤਾ ਹੈ। ਵੀਰਵਾਰ ਨੂੰ ਸਰਹੱਦ ’ਤੇ ਇੱਕ ਬਾਰੂਦੀ ਸੁਰੰਗ ਫਟਣ ਕਾਰਨ ਪੰਜ ਥਾਈ ਸੈਨਿਕ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਝੜਪਾਂ ਮੁੜ ਸ਼ੁਰੂ ਹੋ ਗਈਆਂ। ਕੰਬੋਡੀਆ ਅਤੇ ਥਾਈ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ। ਦੋਵਾਂ ਦੇਸ਼ਾਂ ਨੇ ਆਪੋ-ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਥਾਈਲੈਂਡ ਨੇ ਕੰਬੋਡੀਆ ਨਾਲ ਲੱਗਦੀਆਂ ਆਪਣੀਆਂ ਉੱਤਰ-ਪੂਰਬੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ।
ਕੰਬੋਡੀਆਈ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਤਾਜ਼ਾ ਝੜਪਾਂ ਵਿੱਚ 12 ਹੋਰ ਜਾਨਾਂ ਜਾਣ ਨਾਲ ਮੌਤਾਂ ਦੀ ਗਿਣਤੀ 13 ਹੋ ਗਈ ਹੈ। ਥਾਈ ਅਧਿਕਾਰੀਆਂ ਨੇ ਕਿਹਾ ਕਿ ਇੱਕ ਸਿਪਾਹੀ ਸਮੇਤ ਮੌਤਾਂ ਦੀ ਗਿਣਤੀ 20 ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਹਨ। ਇਸ ਸਰਹੱਦੀ ਵਿਵਾਦ ਦੇ ਵਿਚਕਾਰ ਕੌਮਾਂਤਰੀ ਦਬਾਅ ਵਧ ਰਿਹਾ ਹੈ, ਜਿਸ ਵਿੱਚ ਖੇਤਰੀ ਗੱਠਜੋੜ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੈਸ਼ਨਜ਼ (ਆਸ਼ਿਆਨ) ਨੇ ਥਾਈਲੈਂਡ ਅਤੇ ਕੰਬੋਡੀਆ ਨੂੰ ਸ਼ਾਂਤੀਪੂਰਵਕ ਹੱਲ ਲਈ ਅਪੀਲ ਕੀਤੀ ਹੈ।
ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਵਿੱਚ ਮੈਂਬਰਾਂ ਨੇ ਤਣਾਅ ਘਟਾਉਣ ਅਤੇ ਸੰਵਾਦ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ। ਆਸ਼ਿਆਨ ਨੂੰ ਵੀ ਇਸ ਸਰਹੱਦੀ ਵਿਵਾਦ ਦੇ ਸ਼ਾਂਤੀਪੂਰਵਕ ਹੱਲ ਲਈ ਵਿਚੋਲਗੀ ਕਰਨ ਦੀ ਅਪੀਲ ਕੀਤੀ ਗਈ। ਥਾਈਲੈਂਡ ਅਤੇ ਕੰਬੋਡੀਆ ਵਿਚਾਲੇ 800 ਕਿਲੋਮੀਟਰ ਲੰਮੀ ਸਰਹੱਦ ਲੰਬੇ ਸਮੇਂ ਤੋਂ ਵਿਵਾਦਤ ਰਹੀ ਹੈ, ਅਤੇ ਇਹ ਝੜਪਾਂ ਇਸ ਇਤਿਹਾਸਕ ਵਿਵਾਦ ਦਾ ਹਿੱਸਾ ਹਨ।
The Thailand-Cambodia border clashes continued into their third day, with both nations accusing each other of fresh attacks. The border clashes, ongoing for the past three days, have resulted in at least 33 deaths and displaced over 168,000 people.
Reports of gunfire and artillery fire near several border villages have widened the scope of this Thailand-Cambodia border conflict. On Thursday, a landmine explosion along the border injured five Thai soldiers, triggering the renewed border clashes. Both Cambodian and Thai authorities claimed they acted in self-defense. The two countries have recalled their respective ambassadors, and Thailand has closed its northeastern border crossings with Cambodia.
Cambodian authorities reported on Saturday that 12 additional deaths raised their toll to 13. Thai officials stated that the death toll, including one soldier, reached 20, with most being civilians. Amid this border dispute, international ceasefire pressure is mounting, with the Association of Southeast Asian Nations (ASEAN) urging Thailand and Cambodia to find a peaceful resolution.
During an emergency meeting on Friday, the UN Security Council members called for de-escalation and urged a resolution through dialogue. ASEAN was also appealed to mediate a peaceful solution to this border dispute. The 800-kilometer-long border between Thailand and Cambodia has long been contested, and these clashes are part of that historical dispute.
What's Your Reaction?






