ਅਮਰੀਕਾ: ਵਾਲਮਾਰਟ ਸਟੋਰ ’ਤੇ ਚਾਕੂਬਾਜ਼ੀ, 11 ਵਿਅਕਤੀ ਜ਼ਖ਼ਮੀ

ਅਮਰੀਕਾ ਦੇ ਮਿਸ਼ੀਗਨ ਦੇ ਟਰੈਵਰਸ ਸਿਟੀ ਵਿੱਚ ਵਾਲਮਾਰਟ ਸਟੋਰ ’ਤੇ ਸ਼ਨਿਚਰਵਾਰ ਨੂੰ ਚਾਕੂਬਾਜ਼ੀ ਦੀ ਘਟਨਾ ਵਾਪਰੀ, ਜਿਸ ਵਿੱਚ 11 ਵਿਅਕਤੀ ਜ਼ਖ਼ਮੀ ਹੋਏ। ਛੇ ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ। ਪੁਲੀਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਨਸਨ ਹੈਲਥਕੇਅਰ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਵਾਲਮਾਰਟ ਅਤੇ ਸਥਾਨਕ ਅਧਿਕਾਰੀ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ, ਅਤੇ ਗਵਰਨਰ ਨੇ ਪੀੜਤਾਂ ਨਾਲ ਹਮਦਰਦੀ ਜਤਾਈ ਹੈ।

Jul 28, 2025 - 18:46
 0  8k  0

Share -

ਅਮਰੀਕਾ: ਵਾਲਮਾਰਟ ਸਟੋਰ ’ਤੇ ਚਾਕੂਬਾਜ਼ੀ, 11 ਵਿਅਕਤੀ ਜ਼ਖ਼ਮੀ
Image used for representation purpose only

ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਟਰੈਵਰਸ ਸਿਟੀ ਵਿੱਚ ਸਥਿਤ ਵਾਲਮਾਰਟ ਸਟੋਰ ਵਿੱਚ ਸ਼ਨਿਚਰਵਾਰ ਨੂੰ ਇੱਕ ਚਾਕੂਬਾਜ਼ੀ ਦੀ ਘਟਨਾ ਵਾਪਰੀ, ਜਿਸ ਵਿੱਚ 11 ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਛੇ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਗਰੈਂਡ ਟਰੈਵਰਸ ਕਾਊਂਟੀ ਦੇ ਸ਼ੈਰਿਫ ਮਾਈਕਲ ਸ਼ੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਚਾਕੂਬਾਜ਼ੀ ਦੀ ਘਟਨਾ ਵਿੱਚ ਘੱਟੋ-ਘੱਟ 11 ਵਿਅਕਤੀ ਜ਼ਖ਼ਮੀ ਹੋਏ ਹਨ। ਔਨਰ ਸ਼ਹਿਰ ਦੀ ਵਸਨੀਕ 36 ਸਾਲਾ ਟਿਫਨੀ ਡੈਫੈਲ, ਜੋ ਟਰੈਵਰਸ ਸਿਟੀ ਤੋਂ 25 ਮੀਲ ਦੂਰ ਰਹਿੰਦੀ ਹੈ, ਨੇ ਦੱਸਿਆ ਕਿ ਉਹ ਵਾਲਮਾਰਟ ਦੀ ਪਾਰਕਿੰਗ ਵਿੱਚ ਸੀ ਜਦੋਂ ਉਸ ਨੇ ਆਲੇ-ਦੁਆਲੇ ਹਫੜਾ-ਦਫੜੀ ਦੇਖੀ। ਉਸ ਨੇ ਕਿਹਾ, “ਇਹ ਘਟਨਾ ਸੱਚਮੁੱਚ ਡਰਾਉਣੀ ਸੀ। ਮੈਂ ਅਤੇ ਮੇਰੀ ਭੈਣ ਬਹੁਤ ਡਰ ਗਏ ਸੀ।”

ਮੁਨਸਨ ਹੈਲਥਕੇਅਰ ਹਸਪਤਾਲ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉੱਤਰੀ ਮਿਸ਼ੀਗਨ ਦੇ ਇਸ ਹਸਪਤਾਲ ਵਿੱਚ 11 ਜ਼ਖ਼ਮੀ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੀ ਤਰਜਮਾਨ ਮੈਗਨ ਬਰਾਊਨ ਨੇ ਦੱਸਿਆ ਕਿ ਸਾਰੇ ਵਿਅਕਤੀ ਚਾਕੂ ਦੇ ਜ਼ਖ਼ਮਾਂ ਕਾਰਨ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਅਨੁਸਾਰ, ਸ਼ਨਿਚਰਵਾਰ ਦੇਰ ਰਾਤ ਤੱਕ ਛੇ ਵਿਅਕਤੀਆਂ ਦੀ ਹਾਲਤ ਨਾਜ਼ੁਕ ਸੀ ਅਤੇ ਪੰਜ ਦੀ ਹਾਲਤ ਗੰਭੀਰ ਸੀ। ਮਿਸ਼ੀਗਨ ਸੂਬੇ ਦੀ ਪੁਲੀਸ ਨੇ ਪੁਸ਼ਟੀ ਕੀਤੀ ਕਿ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ੈਰਿਫ ਸ਼ੀਆ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਸੰਭਾਵੀ ਤੌਰ ’ਤੇ ਮਿਸ਼ੀਗਨ ਦਾ ਵਸਨੀਕ ਹੈ, ਪਰ ਉਸ ਦੀ ਪਛਾਣ ਜਾਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਅਮਰੀਕਾ ਦੀ ਮਿਸ਼ੀਗਨ ਸੂਬੇ ਦੀ ਗਵਰਨਰ ਗ੍ਰੈਚੇਨ ਵ੍ਹਿਮਟਰ ਨੇ ਇਸ ਚਾਕੂਬਾਜ਼ੀ ਦੀ ਘਟਨਾ ’ਤੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਵਾਲਮਾਰਟ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਉਹ ਇਸ ਜਾਂਚ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ, “ਅਸੀਂ ਅਜਿਹੀ ਹਿੰਸਾ ਨੂੰ ਕਦੇ ਸਵੀਕਾਰ ਨਹੀਂ ਕਰਦੇ। ਸਾਡੀ ਹਮਦਰਦੀ ਜ਼ਖ਼ਮੀਆਂ ਨਾਲ ਹੈ ਅਤੇ ਅਸੀਂ ਤੁਰੰਤ ਕਾਰਵਾਈ ਲਈ ਬਚਾਅ ਕਰਮੀਆਂ ਦੇ ਸ਼ੁਕਰਗੁਜ਼ਾਰ ਹਾਂ।”

A shocking knife attack took place at a Walmart store in Traverse City, Michigan, on Saturday, leaving 11 people injured. Six of the victims are in critical condition. Local authorities have confirmed that the suspect in this knife attack has been arrested and is in custody.

Grand Traverse County Sheriff Michael Shea informed the media that at least 11 people were injured in this Walmart store incident. Tiffany Dafael, a 36-year-old resident of Honor, located about 25 miles from Traverse City, witnessed the chaos in the Walmart parking lot. She said, “This incident was truly terrifying. My sister and I were very scared.”

Munson Healthcare, a hospital in northern Michigan, shared on social media that it is treating the 11 injured individuals from the knife attack. Hospital spokesperson Megan Brown confirmed that all victims sustained injuries from stab wounds. As of late Saturday night, six victims were in critical condition, while five were in serious condition. The Michigan State Police confirmed that the suspect has been arrested. Sheriff Shea noted that the suspect is likely a Michigan resident, but no further details about their identity were disclosed.

Michigan Governor Gretchen Whitmer expressed sympathy for the victims of this knife attack. Walmart issued a statement saying it is fully cooperating with law enforcement agencies in the sheriff investigation. The statement added, “We do not condone such violence. Our sympathies are with the injured, and we are grateful to the first responders for their swift action.”

What's Your Reaction?

like

dislike

love

funny

angry

sad

wow