ਸ਼੍ਰੇਯਸ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ
In a thrilling IPL 2025 match, Punjab Kings secured an 11-run victory over Gujarat Titans, thanks to captain Shreyas Iyer's unbeaten 97-run innings. Batting first, Punjab posted a formidable total of 243 for 5 wickets

ਕਪਤਾਨ ਸ਼੍ਰੇਯਸ ਅਈਅਰ ਦੀ ਨਾਬਾਦ 97 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ, ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ 11 ਦੌੜਾਂ ਨਾਲ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ, ਪੰਜਾਬ ਨੇ 5 ਵਿਕਟਾਂ 'ਤੇ 243 ਦੌੜਾਂ ਬਣਾਈਆਂ, ਜਿਸ ਵਿੱਚ ਅਈਅਰ ਨੇ 42 ਗੇਂਦਾਂ 'ਤੇ 9 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ ਨਾਬਾਦ 97 ਦੌੜਾਂ ਜੋੜੀਆਂ। ਸ਼ਸ਼ਾਂਕ ਸਿੰਘ ਨੇ ਵੀ 16 ਗੇਂਦਾਂ 'ਤੇ 44 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਪ੍ਰਿਯਾਂਸ਼ ਆਰੀਆ ਨੇ 23 ਗੇਂਦਾਂ 'ਤੇ 47, ਮਾਰਕਸ ਸਟੌਇਨਿਸ ਨੇ 15 ਗੇਂਦਾਂ 'ਤੇ 20 ਅਤੇ ਅਜ਼ਮਤਉੱਲ੍ਹਾ ਉਮਰਜ਼ਈ ਨੇ 15 ਗੇਂਦਾਂ 'ਤੇ 16 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ 74, ਜੋਸ ਬਟਲਰ ਨੇ 54, ਐੱਸ ਰਦਰਫੋਰਡ ਨੇ 47 ਅਤੇ ਕਪਤਾਨ ਸ਼ੁਭਮਨ ਗਿੱਲ ਨੇ 33 ਦੌੜਾਂ ਬਣਾਈਆਂ, ਪਰ ਟੀਮ 5 ਵਿਕਟਾਂ 'ਤੇ 232 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 2, ਜਦਕਿ ਗਲੈੱਨ ਮੈਕਸਵੈੱਲ ਅਤੇ ਮਾਰਕੋ ਜਾਨਸਨ ਨੇ 1-1 ਵਿਕਟ ਹਾਸਲ ਕੀਤੀ। ਗੁਜਰਾਤ ਵੱਲੋਂ ਸਾਈ ਕਿਸ਼ੋਰ ਨੇ 3, ਜਦਕਿ ਰਾਸ਼ਿਦ ਖਾਨ ਅਤੇ ਕਾਗਿਸੋ ਰਬਾਡਾ ਨੇ 1-1 ਵਿਕਟ ਲਈ।
What's Your Reaction?






