ਪੌਂਗ ਡੈਮ ’ਚ ਪਾਣੀ ਖਤਰੇ ਦੇ ਨਿਸ਼ਾਨ ’ਤੇ: ਪੰਜਾਬ ’ਚ ਹੜ੍ਹ ਦਾ ਖਤਰਾ ਵਧਿਆ
ਪੌਂਗ ਡੈਮ ’ਚ ਪਾਣੀ ਦਾ ਪੱਧਰ 1380.39 ਫੁੱਟ ’ਤੇ ਪਹੁੰਚਣ ਨਾਲ ਪੰਜਾਬ ’ਚ ਹੜ੍ਹ ਦਾ ਖਤਰਾ ਵਧ ਗਿਆ ਹੈ, ਜਿਸ ਕਾਰਨ ਕਪੂਰਥਲਾ, ਤਰਨ ਤਾਰਨ, ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ’ਚ ਸਥਿਤੀ ਗੰਭੀਰ ਹੋ ਗਈ। ਬਿਆਸ ਅਤੇ ਰਾਵੀ ਦਰਿਆ ’ਚ ਪਾਣੀ ਦੇ ਵਧਣ ਨਾਲ ਕਈ ਪਿੰਡ ਅਤੇ ਖੇਤ ਪਾਣੀ ’ਚ ਡੁੱਬ ਗਏ। ਪੰਜਾਬ ਸਰਕਾਰ ਨੇ ਕੰਟਰੋਲ ਰੂਮ ਸਥਾਪਤ ਕਰਕੇ ਰਾਹਤ ਅਤੇ ਮਦਦ ਦੇ ਕੰਮ ਤੇਜ਼ ਕਰ ਦਿੱਤੇ ਹਨ।

ਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਨਾਲ ਪੰਜਾਬ ’ਚ ਹੜ੍ਹਾਂ ਦਾ ਖਤਰਾ ਹੋਰ ਵਧ ਗਿਆ ਹੈ। ਬਿਆਸ ਦਰਿਆ ’ਚ ਪਹਿਲਾਂ ਹੀ ਵੱਡੀ ਮਾਤਰਾ ’ਚ ਪਾਣੀ ਛੱਡੇ ਜਾਣ ਕਾਰਨ ਕਈ ਜ਼ਿਲ੍ਹਿਆਂ ਦੇ ਪਿੰਡ ਅਤੇ ਖੇਤ ਪਾਣੀ ’ਚ ਡੁੱਬ ਚੁੱਕੇ ਹਨ। ਪੌਂਗ ਡੈਮ ’ਚ ਪਾਣੀ ਦਾ ਪੱਧਰ 1380.39 ਫੁੱਟ ’ਤੇ ਪਹੁੰਚ ਗਿਆ ਹੈ, ਜਦਕਿ ਖਤਰੇ ਦਾ ਨਿਸ਼ਾਨ 1380 ਫੁੱਟ ’ਤੇ ਹੈ। ਪਿਛਲੇ ਸਾਲ ਇਸੇ ਸਮੇਂ ਪੌਂਗ ਡੈਮ ’ਚ ਪਾਣੀ 1353.22 ਫੁੱਟ ਸੀ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੋਂ 1.43 ਲੱਖ ਕਿਊਸਿਕ ਦੀ ਦਰ ਨਾਲ ਪਾਣੀ ਦੀ ਆਮਦ ਹੋ ਰਹੀ ਹੈ, ਜਿਸ ਨਾਲ ਡੈਮ ’ਚ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ। ਪੌਂਗ ਡੈਮ ਤੋਂ ਬਿਆਸ ਦਰਿਆ ’ਚ 68,574 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਅਤੇ ਇਸ ਦੀ ਮਾਤਰਾ ਹੋਰ ਵਧਣ ਦੀ ਸੰਭਾਵਨਾ ਹੈ।
ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਹੈ। ਕਪੂਰਥਲਾ ਦਾ ਢਿਲਵਾਂ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਸੁਲਤਾਨਪੁਰ ਲੋਧੀ ਨੇੜੇ 20 ਪਿੰਡ ਪਾਣੀ ’ਚ ਡੁੱਬ ਗਏ ਹਨ। ਤਰਨ ਤਾਰਨ ’ਚ ਸਭਰਾਂ ਨੇੜੇ ਇੱਕ ਬੰਨ੍ਹ ਕਮਜ਼ੋਰ ਹੋ ਗਿਆ, ਜਿਸ ਨੂੰ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਤਲੁਜ ਅਤੇ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ’ਚ ਹੜ੍ਹ ਦੀ ਨਵੀਂ ਮੁਸੀਬਤ ਆ ਗਈ ਹੈ।
ਕਠੂਆ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ ਹੈ, ਅਤੇ ਬਮਿਆਲ ਸੈਕਟਰ ’ਚ ਜਲਾਲੀਆ ਦਰਿਆ ’ਚ ਵੀ ਪਾਣੀ ਵਧ ਗਿਆ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1661.72 ਫੁੱਟ ’ਤੇ ਪਹੁੰਚ ਗਿਆ ਹੈ, ਜਦਕਿ ਪਿਛਲੇ ਸਾਲ ਇਹ 1628.66 ਫੁੱਟ ਸੀ। ਰਣਜੀਤ ਸਾਗਰ ਡੈਮ ’ਚ ਪਾਣੀ 1710.35 ਫੁੱਟ ’ਤੇ ਹੈ, ਜੋ ਖਤਰੇ ਦੇ ਨਿਸ਼ਾਨ ਨੇੜੇ ਹੈ।
ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਨੇ ਹੜ੍ਹਾਂ ਨਾਲ ਨਜਿੱਠਣ ਲਈ ਸਾਰੇ ਜ਼ਿਲ੍ਹਿਆਂ ’ਚ ਕੰਟਰੋਲ ਰੂਮ ਸਥਾਪਤ ਕੀਤੇ ਹਨ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਫਿਰੋਜ਼ਪੁਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਮਨ ਅਰੋੜਾ ਨੇ ਪਾਰਟੀ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਪੰਜਾਬ ਸਰਕਾਰ ਨੇ ਸਰਕਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਮੁਸਤੈਦ ਕਰ ਦਿੱਤਾ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਮਦਦ ਪਹੁੰਚਾਈ ਜਾ ਸਕੇ।
The water level in Pong Dam has crossed the danger mark, reaching 1380.39 feet against the danger level of 1380 feet, heightening the flood threat in Punjab. The release of large amounts of water into the Beas river has already submerged several villages and fields in multiple districts. Last year, the water level in Pong Dam was 1353.22 feet at this time. With an inflow of 1.43 lakh cusecs from the hilly areas of Himachal Pradesh, the water level in the dam is rising rapidly. Currently, 68,574 cusecs of water is being released from Pong Dam into the Beas river, with expectations of further increases.
The situation has turned critical in Tarn Taran, Hoshiarpur, Kapurthala, Fazilka, and Firozpur districts. The Dhilwan area of Kapurthala is the most affected, with around 20 villages near Sultanpur Lodhi submerged. In Tarn Taran, a bund near Sabhra village has weakened, and locals have begun efforts to reinforce it. Villages along the Sutlej and Beas rivers are facing new flood-related challenges.
A cloudburst in Kathua has increased the water level in the Ravi river, and the water level in the Jalalia river in the Bamial sector has also risen. The Bhakra Dam’s water level has reached 1661.72 feet, compared to 1628.66 feet last year. Similarly, the Ranjit Sagar Dam’s water level is at 1710.35 feet, nearing the danger mark.
The Punjab government and the Water Resources Department have established district-level control rooms to manage the flood crisis. Krishan Kumar, Principal Secretary of the Water Resources Department, visited Firozpur to assess the situation. Aam Aadmi Party convener Aman Arora appealed to party workers to assist people in flood-affected areas. The Punjab government has fully mobilized its machinery to provide relief and assistance to those impacted by the floods.
What's Your Reaction?






