ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ’ਤੇ ਸਖਤ ਹਮਲਾ: ਬਿਹਾਰ ’ਚ ‘ਵੋਟ ਚੋਰੀ’ ਰੋਕਣ ਦਾ ਐਲਾਨ

ਰਾਹੁਲ ਗਾਂਧੀ ਨੇ ਸਾਸਾਰਾਮ ’ਚ ‘ਵੋਟ ਅਧਿਕਾਰ ਯਾਤਰਾ’ ਸ਼ੁਰੂ ਕਰਦਿਆਂ ਚੋਣ ਕਮਿਸ਼ਨ ’ਤੇ ਭਾਜਪਾ ਨਾਲ ਮਿਲ ਕੇ ‘ਚੋਣ ਚੋਰੀ’ ਦਾ ਦੋਸ਼ ਲਾਇਆ ਅਤੇ ਐਲਾਨ ਕੀਤਾ ਕਿ ਇੰਡੀਆ ਗੱਠਜੋੜ ਬਿਹਾਰ ’ਚ ਇਸ ਨੂੰ ਰੋਕੇਗਾ। ਉਨ੍ਹਾਂ ਨੇ ਕਿਹਾ ਕਿ ਵੋਟਰ ਸੂਚੀਆਂ ’ਚ ਸੋਧ (ਐੱਸਆਈਆਰ) ਰਾਹੀਂ ਵੋਟਰਾਂ ਦੇ ਨਾਮ ਹਟਾਏ ਜਾ ਰਹੇ ਹਨ, ਜੋ ਸੰਵਿਧਾਨ ਅਤੇ ਜਮਹੂਰੀਅਤ ਲਈ ਖਤਰਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਭਾਜਪਾ ’ਤੇ ਸੰਵਿਧਾਨ ਨੂੰ ਖਤਰੇ ’ਚ ਪਾਉਣ ਦਾ ਦੋਸ਼ ਲਾਇਆ।

Aug 18, 2025 - 19:58
 0  2.6k  0

Share -

ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ’ਤੇ ਸਖਤ ਹਮਲਾ: ਬਿਹਾਰ ’ਚ ‘ਵੋਟ ਚੋਰੀ’ ਰੋਕਣ ਦਾ ਐਲਾਨ

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਸਖਤ ਹਮਲਾ ਕਰਦਿਆਂ ਦੋਸ਼ ਲਾਇਆ ਕਿ ਇਹ ਭਾਜਪਾ ਨਾਲ ਮਿਲ ਕੇ ‘ਚੋਣਾਂ ਦੀ ਚੋਰੀ’ ਕਰ ਰਿਹਾ ਹੈ। ਉਨ੍ਹਾਂ ਨੇ ਇਹ ਗੱਲ ਬਿਹਾਰ ਦੇ ਸਾਸਾਰਾਮ ’ਚ 1300 ਕਿਲੋਮੀਟਰ ਲੰਬੀ ‘ਵੋਟ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਮੌਕੇ ਕਹੀ। ਰਾਹੁਲ ਨੇ ਐਲਾਨ ਕੀਤਾ ਕਿ ਇੰਡੀਆ ਗੱਠਜੋੜ ਬਿਹਾਰ ’ਚ ਵਿਧਾਨ ਸਭਾ ਚੋਣਾਂ ’ਚ ‘ਵੋਟ ਚੋਰੀ’ ਨਹੀਂ ਹੋਣ ਦੇਵੇਗਾ। ਇਸ ਯਾਤਰਾ ’ਚ ਆਰਜੇਡੀ ਨੇਤਾ ਤੇਜਸਵੀ ਯਾਦਵ ਸਮੇਤ ਇੰਡੀਆ ਗੱਠਜੋੜ ਦੇ ਹੋਰ ਨੇਤਾ ਵੀ ਸ਼ਾਮਲ ਸਨ।

ਰਾਹੁਲ ਗਾਂਧੀ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸਆਈਆਰ) ਰਾਹੀਂ ਬਿਹਾਰ ’ਚ ਵੋਟਰਾਂ ਦੇ ਨਾਮ ਹਟਾਏ ਜਾ ਰਹੇ ਹਨ, ਜੋ ‘ਚੋਣ ਚੋਰੀ’ ਦੀ ਸਾਜਿਸ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਾ ਸਿਰਫ ਬਿਹਾਰ, ਸਗੋਂ ਮਹਾਰਾਸ਼ਟਰ, ਅਸਾਮ ਅਤੇ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਅਜਿਹੀ ਚੋਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ, “ਗਰੀਬਾਂ ਦੀ ਇੱਕੋ-ਇੱਕ ਤਾਕਤ ਵੋਟ ਹੈ, ਅਤੇ ਅਸੀਂ ਇਸ ਨੂੰ ਚੋਰੀ ਨਹੀਂ ਹੋਣ ਦੇਵਾਂਗੇ।” ਰਾਹੁਲ ਨੇ ਭਾਜਪਾ ਅਤੇ ਆਰਐੱਸਐੱਸ ’ਤੇ ਸੰਵਿਧਾਨ ਨੂੰ ‘ਮਿਟਾਉਣ’ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਬਪਤੀਆਂ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ, “ਵੋਟ ਚੋਰੀ ਕਰਕੇ ਗਰੀਬਾਂ ਦਾ ਪੈਸਾ 5-6 ਅਰਬਪਤੀਆਂ ਨੂੰ ਸੌਂਪਿਆ ਜਾ ਰਿਹਾ ਹੈ।”

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸਾਸਾਰਾਮ ’ਚ ਰੈਲੀ ’ਚ ਬੋਲਦਿਆਂ ਭਾਜਪਾ ’ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ, ਸੰਵਿਧਾਨ ਅਤੇ ਲੋਕਾਂ ਦੇ ਅਧਿਕਾਰ ਖਤਰੇ ’ਚ ਹਨ। ਖੜਗੇ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਮੋਦੀ ਸਰਕਾਰ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਦੀ ਨਿਯੁਕਤੀ ਕਮੇਟੀ ’ਚ ਸੁਪਰੀਮ ਕੋਰਟ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਕੇ ਇੱਕ ਕੇਂਦਰੀ ਮੰਤਰੀ ਨੂੰ ਸ਼ਾਮਲ ਕੀਤਾ। ਖੜਗੇ ਨੇ ਮੋਦੀ ’ਤੇ ਆਰਐੱਸਐੱਸ ਦੀ ਸ਼ਲਾਘਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਸੰਗਠਨ ਅੰਗਰੇਜ਼ਾਂ ਨਾਲ ਮਿਲ ਕੇ ਕੰਮ ਕਰਦਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਬਿਹਾਰ ਦੀ ਜਨਤਾ ਐੱਨਡੀਏ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦੇਵੇਗੀ।

ਔਰੰਗਾਬਾਦ ’ਚ ਰਮੇਸ਼ ਚੌਕ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2023 ’ਚ ‘ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਤੇ ਕਾਰਜਕਾਲ) ਕਾਨੂੰਨ’ ਨੇ ਚੋਣ ਕਮਿਸ਼ਨ ਨੂੰ ਕਾਨੂੰਨੀ ਕਾਰਵਾਈ ਤੋਂ ਮੁਕਤ ਕਰ ਦਿੱਤਾ। ਉਨ੍ਹਾਂ ਨੇ ਸਵਾਲ ਉਠਾਇਆ, “ਜੇ ਸੀਸੀਟੀਵੀ ਫੁਟੇਜ ਦੇਣ ਦਾ ਕਾਨੂੰਨ ਸੀ, ਤਾਂ ਇਸ ਨੂੰ ਕਿਉਂ ਬਦਲਿਆ ਗਿਆ?” ਰਾਹੁਲ ਨੇ ਕਿਹਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਚਾਹੁੰਦੇ ਕਿ ‘ਵੋਟ ਚੋਰੀ’ ਦੇ ਮੁੱਦੇ ’ਤੇ ਕਮਿਸ਼ਨ ’ਤੇ ਕੋਈ ਕਾਰਵਾਈ ਹੋਵੇ।

Congress leader and Leader of Opposition in Lok Sabha, Rahul Gandhi, launched a strong attack on the Election Commission, alleging that it is colluding with the BJP to engage in ‘vote theft.’ He made these remarks during the launch of the 1300-kilometer-long ‘Vote Adhikar Yatra’ in Sasaram, Bihar. Gandhi announced that the INDIA bloc will not allow ‘vote theft’ in the upcoming Bihar Assembly elections. Leaders from the INDIA bloc, including RJD leader Tejashwi Yadav, joined the yatra.

Rahul Gandhi claimed that the Special Intensive Revision (SIR) of voter lists in Bihar is a conspiracy to remove voters’ names, constituting ‘vote theft.’ He alleged that such theft is happening not only in Bihar but also in Assembly and Lok Sabha elections across states like Maharashtra, Assam, and West Bengal. He said, “The only power the poor have is their vote, and we will not let it be stolen.” Gandhi accused the BJP and RSS of attempting to ‘erase’ the Constitution and claimed that Prime Minister Narendra Modi works for billionaires. He added, “Votes are stolen, and the money of the poor is handed over to 5-6 billionaires.”

Congress president Mallikarjun Kharge also addressed a rally in Sasaram, targeting the BJP. He stated that as long as the BJP-led government is in power at the Centre, the Constitution and people’s rights are in danger. Kharge alleged that the Election Commission is acting like an agent of the Modi government. He claimed that the Modi government ignored the Supreme Court’s advice and included a Union minister in the Election Commission’s appointment committee. Kharge accused Modi of praising the RSS, an organization that allegedly collaborated with the British. He predicted that Bihar’s people will oust the NDA government in the upcoming Assembly elections.

In Aurangabad, addressing a rally at Ramesh Chowk, Rahul Gandhi said that the ‘Chief Election Commissioner and Other Election Commissioners (Appointment, Conditions of Service and Term of Office) Act, 2023’ exempted the Election Commission from legal action. He questioned, “If there was a law to provide CCTV footage, why was it changed?” Gandhi alleged that Modi and Home Minister Amit Shah do not want any action taken against the Election Commission over ‘vote theft’ issues.

What's Your Reaction?

like

dislike

love

funny

angry

sad

wow