ਯੂਕਰੇਨ ਜੰਗ ‘ਤੇ ਰੂਸ-ਅਮਰੀਕਾ ਦੀ ਮਹੱਤਵਪੂਰਨ ਮੀਟਿੰਗ – ਸ਼ਾਂਤੀ ਦੀ ਨਵੀਂ ਉਮੀਦ?
ਰੂਸ ਅਤੇ ਅਮਰੀਕਾ ਦੇ ਉੱਚ ਅਧਿਕਾਰੀਆਂ ਨੇ ਸਾਊਦੀ ਅਰਬ ਵਿੱਚ ਯੂਕਰੇਨ ਜੰਗ ਸੰਬੰਧੀ ਮਹੱਤਵਪੂਰਨ ਮੀਟਿੰਗ ਕੀਤੀ। ਇਸ ਗੱਲਬਾਤ ਵਿਚ ਤਣਾਅ ਘਟਾਉਣ ਅਤੇ ਸੰਭਾਵਿਤ ਸ਼ਾਂਤੀ ਯੋਜਨਾਵਾਂ ਉੱਤੇ ਵਿਚਾਰਿਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇਸ਼ ਨੂੰ ਗੱਲਬਾਤ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਤਾਂ ਉਹ ਕਿਸੇ ਵੀ ਨਤੀਜੇ ਨੂੰ ਸਵੀਕਾਰ ਨਹੀਂ ਕਰਨਗੇ। ਇਹ ਮੀਟਿੰਗ ਵਿਸ਼ਵ ਰਾਜਨੀਤੀ ‘ਚ ਨਵੀਂ ਦਿਸ਼ਾ ਤੈਅ ਕਰ ਸਕਦੀ ਹੈ।

ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਅੱਜ ਰੂਸ ਅਤੇ ਅਮਰੀਕਾ ਦੇ ਉੱਚ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਯੂਕਰੇਨ ਜੰਗ ਤੇ ਗੱਲਬਾਤ ਕੀਤੀ ਗਈ। ਇਹ ਮੀਟਿੰਗ, ਜੋ ਕਿ ਦੀਰਿਆਹ ਪੈਲੇਸ ਵਿੱਚ ਹੋਈ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟਾਉਣ ਅਤੇ ਸ਼ਾਂਤੀ ਦੀਆਂ ਸੰਭਾਵਨਾਵਾਂ ਦੀ ਚਰਚਾ ਲਈ ਇੱਕ ਨਵਾਂ ਮੋੜ ਹੋ ਸਕਦੀ ਹੈ।
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪੂਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਵੀ ਇਸ ਗੱਲਬਾਤ ਦਾ ਹਿੱਸਾ ਬਣੇ। ਦੂਜੇ ਪਾਸੇ, ਅਮਰੀਕਾ ਵੱਲੋਂ ਵੱਡੇ ਅਧਿਕਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਯੂਕਰੇਨ ਸੰਕਟ ਨੂੰ ਸਮਝੌਤੇ ਰਾਹੀਂ ਹੱਲ ਕਰਨ ਦੇ ਸੰਕੇਤ ਦਿੱਤੇ।
ਇਸ ਦੇ ਨਾਲ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਆਪਣੇ ਸਾਊਦੀ ਅਰਬ ਦੇ ਦੌਰੇ ਨੂੰ ਮੁਲਤਵੀ ਕਰ ਦਿੱਤਾ, ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੀਵ ਨੂੰ ਗੱਲਬਾਤ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਤਾਂ ਉਹ ਕਿਸੇ ਵੀ ਤਰ੍ਹਾਂ ਦੇ ਫੈਸਲੇ ਨੂੰ ਸਵੀਕਾਰ ਨਹੀਂ ਕਰਨਗੇ।
ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਯੂਕਰੇਨ ਤੇ ਰੂਸ ਪ੍ਰਤੀ ਆਪਣੀ ਨੀਤੀ ਵਿੱਚ ਬਦਲਾਅ ਕਰਦਿਆਂ, ਪੂਤਿਨ ਨਾਲ ਗੱਲਬਾਤ ਦੀ ਇੱਛਾ ਜਤਾਈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਹ ਮੀਟਿੰਗ ਯੂਕਰੇਨ ਜੰਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ਵਿੱਚ ਕੋਈ ਨਤੀਜਾ ਲੈ ਕੇ ਆਉਂਦੀ ਹੈ ਜਾਂ ਨਹੀਂ।
Today, in Saudi Arabia, top officials from Russia and America held an important meeting to discuss the Ukraine war. This meeting, which took place at Diriyah Palace, could be a turning point in reducing tensions between both nations and exploring possibilities for peace talks.
Russian Foreign Minister Sergey Lavrov and Putin's foreign affairs advisor Yuri Ushakov attended the discussion. On the other side, key American officials participated, indicating the possibility of a diplomatic resolution to the Ukraine crisis.
Meanwhile, Ukrainian President Volodymyr Zelenskyy postponed his scheduled visit to Saudi Arabia, stating that Kyiv will not accept any decision if it is not involved in the negotiations.
This meeting comes at a time when the American President recently shifted his policy on Russia and Ukraine, expressing a willingness to engage in dialogue with Putin. Now, the world watches closely to see whether these discussions will lead to a potential resolution of the Ukraine war.
Stay tuned to Radio Haanji Australia’s number one radio station for the latest updates on international affairs!
What's Your Reaction?






