ਪਹਾੜੀ ਮੀਂਹ ਨੇ ਪੰਜਾਬ ’ਚ ਵਧਾਈਆਂ ਮੁਸੀਬਤਾਂ: ਡੈਮਾਂ ’ਚ ਪਾਣੀ ਦਾ ਪੱਧਰ ਵਧਿਆ
ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਮੀਂਹ ਕਾਰਨ ਪੰਜਾਬ ’ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨਾਲ ਡੈਮਾਂ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ। ਕਪੂਰਥਲਾ ਦੇ ਮੰਡ ਇਲਾਕੇ ’ਚ ਹਾਲਾਤ ਸਭ ਤੋਂ ਨਾਜ਼ੁਕ ਹਨ, ਅਤੇ ਬਿਆਸ ਦਰਿਆ ਨੇ ਕਈ ਪਿੰਡਾਂ ’ਚ ਤਬਾਹੀ ਮਚਾਈ ਹੈ। ਪੰਜਾਬ ਸਰਕਾਰ ਨੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਹਨ ਅਤੇ ਰਾਹਤ ਕਾਰਜ ਜਾਰੀ ਹਨ।

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਲਗਾਤਾਰ ਪੈ ਰਿਹਾ ਮੀਂਹ ਪੰਜਾਬ ਲਈ ਵੱਡੀ ਮੁਸੀਬਤ ਬਣ ਗਿਆ ਹੈ। ਪਹਾੜਾਂ ’ਚ ਮੀਂਹ ਕਾਰਨ ਪੰਜਾਬ ਦੇ ਡੈਮਾਂ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਕਈ ਇਲਾਕਿਆਂ ’ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕਪੂਰਥਲਾ ਜ਼ਿਲ੍ਹੇ ਦੇ ਮੰਡ ਇਲਾਕੇ ’ਚ ਹਾਲਾਤ ਸਭ ਤੋਂ ਵਧੇਰੇ ਨਾਜ਼ੁਕ ਹਨ। ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਰੀਕੇ, ਕੁਟੀਵਾਲਾ, ਸਭਰਾ ਅਤੇ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੁਕੇਰੀਆਂ ’ਚ ਬਿਆਸ ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਧਨੋਆ ਪੱਤਣ ਪੁਲ ’ਚ ਦਰਾਰ ਆ ਗਈ, ਜਿਸ ਕਾਰਨ ਪੁਲਿਸ ਨੇ ਇਸ ’ਤੇ ਆਵਾਜਾਈ ਬੰਦ ਕਰ ਦਿੱਤੀ। ਬਿਆਸ ਦਰਿਆ ਨੇ ਮੰਡ ਇਲਾਕੇ ’ਚ ਕਾਫੀ ਤਬਾਹੀ ਮਚਾਈ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕੁਝ ਪਿੰਡ ਵੀ ਪਾਣੀ ਦੀ ਲਪੇਟ ’ਚ ਹਨ। ਬਿਆਸ ਦੇ ਨਾਲ ਲੱਗਦੇ ਕਈ ਇਲਾਕਿਆਂ ’ਚ ਹਾਲਾਤ ਗੰਭੀਰ ਬਣੇ ਹੋਏ ਹਨ।
ਭਾਖੜਾ ਡੈਮ ’ਚ ਪਾਣੀ ਦਾ ਪੱਧਰ 1659.87 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਖਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ। ਪੌਂਗ ਡੈਮ ’ਚ ਪਾਣੀ 1378.75 ਫੁੱਟ ’ਤੇ ਹੈ, ਜਿੱਥੇ ਖਤਰੇ ਦਾ ਨਿਸ਼ਾਨ 1390 ਫੁੱਟ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 520.410 ਮੀਟਰ ਅਤੇ ਸ਼ਾਹਪੁਰ ਕੰਢੀ ਡੈਮ ’ਚ 499.400 ਮੀਟਰ ਦਰਜ ਕੀਤਾ ਗਿਆ ਹੈ। ਇਨ੍ਹਾਂ ਡੈਮਾਂ ’ਚ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਰਹੇ ਪਾਣੀ ਦੇ ਪੱਧਰ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।
ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੌਕਸੀ ਵਧਾ ਦਿੱਤੀ ਹੈ। ਸੂਬੇ ’ਚ ਜ਼ਿਲ੍ਹਾ ਵਾਈਜ਼ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿੱਥੋਂ ਲੋਕ ਜਾਣਕਾਰੀ ਜਾਂ ਮਦਦ ਲੈ ਸਕਦੇ ਹਨ। ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ।
Continuous heavy rain in the mountainous areas of Himachal Pradesh has become a major trouble for Punjab. The rainfall has caused water levels in Punjab’s dams to rise steadily, leading to flood-like situations in several areas. The Mand area of Kapurthala district is facing the most critical conditions. Today, Cabinet Minister Laljit Singh Bhullar visited villages like Harike, Kutiwala, and Sabhra, reviewing the administration’s arrangements to protect people from floods. The weather department has forecasted intermittent rain in Punjab and Himachal Pradesh for the next three days.
In Mukerian, the strong flow of the Beas river caused a crack in the Dhanoa Pattan bridge, prompting the police to close it to traffic. The Beas river has caused significant destruction in the Mand area. Some villages in Sri Hargobindpur Sahib are also submerged. Areas along the Beas river are facing severe conditions.
The water level in Bhakra dam has reached 1659.87 feet, with the danger mark at 1680 feet. In Pong dam, the water level is at 1378.75 feet, with the danger mark at 1390 feet. The Ranjit Sagar dam recorded a water level of 520.410 meters, and the Shahpur Kandi dam is at 499.400 meters. The rising water levels nearing danger marks have heightened concerns for the administration.
The Punjab government has increased vigilance to tackle the flood situation. District-wise flood control rooms have been established across the state, where people can access information or seek assistance. The government and administration are actively engaged in relief and rescue operations in flood-affected areas.
What's Your Reaction?






