ਮਨੀਸ਼ ਸਿਸੋਦੀਆ ਦਾ ਵਿਵਾਦਤ ਬਿਆਨ: 2027 ਚੋਣਾਂ ਜਿੱਤਣ ਲਈ ‘ਸਭ ਕੁਝ’ ਕਰਨ ਦੀ ਗੱਲ

ਮਨੀਸ਼ ਸਿਸੋਦੀਆ ਦੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ “ਸਾਮ, ਦਾਮ, ਦੰਡ, ਭੇਦ” ਵਰਤਣ ਦੇ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ। ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਇਸ ਦੀ ਸਖਤ ਨਿੰਦਾ ਕਰਦਿਆਂ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ। ਸੁਨੀਲ ਜਾਖੜ ਅਤੇ ਸੁਖਬੀਰ ਬਾਦਲ ਨੇ ਸਿਸੋਦੀਆ ਦੀ ਜ਼ਮਾਨਤ ਰੱਦ ਕਰਨ ਅਤੇ ਕੇਸ ਦਰਜ ਕਰਨ ਦੀ ਅਪੀਲ ਕੀਤੀ।

Aug 17, 2025 - 21:20
 0  2.9k  0

Share -

ਮਨੀਸ਼ ਸਿਸੋਦੀਆ ਦਾ ਵਿਵਾਦਤ ਬਿਆਨ: 2027 ਚੋਣਾਂ ਜਿੱਤਣ ਲਈ ‘ਸਭ ਕੁਝ’ ਕਰਨ ਦੀ ਗੱਲ
Manish Sisodia

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇੱਕ ਵੀਡੀਓ ਨੇ ਪੰਜਾਬ ਦੀ ਸਿਆਸਤ ’ਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। 13 ਅਗਸਤ ਨੂੰ ਮੁਹਾਲੀ ’ਚ ‘ਆਪ’ ਦੀ ਮਹਿਲਾ ਵਿੰਗ ਦੀ ਵਰਕਸ਼ਾਪ ’ਚ ਸਿਸੋਦੀਆ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਿਹਾ, “ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਲੜਾਈ-ਝਗੜਾ, ਜੋ ਕਰਨਾ ਪਵੇ, ਕਰਾਂਗੇ।” ਇਸ ਵਰਕਸ਼ਾਪ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਇਸ ਬਿਆਨ ਨੂੰ ਲੈ ਕੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ‘ਆਪ’ ’ਤੇ ਸਖਤ ਨਿਸ਼ਾਨਾ ਸਾਧਿਆ ਹੈ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮਨੀਸ਼ ਸਿਸੋਦੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿਸੋਦੀਆ ਦਾ ਬਿਆਨ ਪੰਜਾਬ ’ਚ ਸ਼ਾਂਤੀ ਅਤੇ ਵਿਕਾਸ ਨੂੰ ਖਤਰੇ ’ਚ ਪਾਉਂਦਾ ਹੈ। ਜਾਖੜ ਨੇ ਦੋਸ਼ ਲਾਇਆ ਕਿ ਇਹ ਬਿਆਨ ਵੋਟਰਾਂ ਨੂੰ ਡਰਾਉਣ, ਵੈਰ-ਵਿਰੋਧ ਫੈਲਾਉਣ ਅਤੇ ਨਿਰਪੱਖ ਚੋਣਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਦਾ ਸਬੂਤ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਸਿਸੋਦੀਆ ਖਿਲਾਫ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਸਿਆਸੀ ਭਾਸ਼ਣ ਦੇਣ ਤੋਂ ਰੋਕਣ ਦੀ ਮੰਗ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿਸੋਦੀਆ ਦੇ ਬਿਆਨ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸਿਸੋਦੀਆ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਉਨ੍ਹਾਂ ’ਤੇ ਕੇਸ ਦਰਜ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਸਿਸੋਦੀਆ ਪੰਜਾਬ ’ਚ ਹਿੰਸਾ ਅਤੇ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਿਸੋਦੀਆ ’ਤੇ 2027 ਦੀਆਂ ਚੋਣਾਂ ’ਚ ਹਿੱਸਾ ਲੈਣ ’ਤੇ ਪਾਬੰਦੀ ਲਗਾਈ ਜਾਵੇ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੀ ਇਸ ਸੋਚ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਧੱਕੇ ਨਾਲ ਨਹੀਂ ਦਬਾਇਆ ਜਾ ਸਕਦਾ ਅਤੇ ਪੰਜਾਬੀਆਂ ਨੇ ਹਮੇਸ਼ਾ ਅਜਿਹੇ ਲੋਕਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ। ਵੜਿੰਗ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ 2027 ’ਚ ‘ਆਪ’ ਨੂੰ ਇਸ ਬਿਆਨ ਦਾ ਜਵਾਬ ਵੋਟਾਂ ਨਾਲ ਦੇਣਗੇ।

A video of Aam Aadmi Party (AAP) Punjab in-charge and former Delhi Deputy Chief Minister Manish Sisodia has sparked a political storm in Punjab. On August 13, during a workshop organized by AAP’s women’s wing in Mohali, Sisodia said, “To win the 2027 Punjab Assembly elections, we will use persuasion, money, punishment, secrecy, truth or lies, fights or disputes—whatever it takes.” Chief Minister Bhagwant Mann and AAP Punjab president Aman Arora were present at the event. This statement has drawn sharp criticism from the BJP, Shiromani Akali Dal, and Congress, who have targeted AAP over it.

Punjab BJP president Sunil Jakhar wrote to the Election Commission of India, demanding action against Manish Sisodia. He stated that Sisodia’s statement threatens peace and development in Punjab. Jakhar alleged that the statement is evidence of a conspiracy to intimidate voters, spread enmity, and undermine fair elections. He urged the Election Commission to investigate, register a case against Sisodia, and bar him from delivering political speeches.

Shiromani Akali Dal president Sukhbir Singh Badal also condemned Sisodia’s statement. He appealed to the Election Commission to cancel Sisodia’s bail and file a case against him, accusing him of attempting to incite violence and unrest in Punjab. Badal demanded that Sisodia be banned from contesting the 2027 Punjab Assembly elections.

Punjab Congress president Amarinder Singh Raja Warring said that Punjab’s people will never accept AAP’s mindset. He stated that Punjab cannot be suppressed by force and that Punjabis have always given a fitting reply to such attempts. Warring emphasized that Punjab’s voters will respond to AAP’s statement with their votes in 2027.

What's Your Reaction?

like

dislike

love

funny

angry

sad

wow