ਮਿਸ਼ਰੀਵਾਲਾ-ਚੰਦਬਾਜਾ ’ਚ ਕਿਸਾਨ ਆਗੂਆਂ ਅਤੇ ਸਪੀਕਰ ਕੁਲਤਾਰ ਸੰਧਵਾਂ ਵਿਚਕਾਰ ਟਕਰਾਅ, ਗੱਲਬਾਤ ਰਹੀ ਅਧੂਰੀ

ਸਪੀਕਰ ਕੁਲਤਾਰ ਸੰਧਵਾਂ ਦੇ ਹਲਕੇ ਦੌਰੇ ਦੌਰਾਨ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਰੋਕਥਾਮ ਕਾਰਨ ਗੱਲਬਾਤ ਨਹੀਂ ਹੋ ਸਕੀ। ਚੰਦਬਾਜਾ ਪਿੰਡ 'ਚ ਮੀਡੀਆ ਸਾਹਮਣੇ ਗੱਲ ਕਰਨ ਦੀ ਸ਼ਰਤ 'ਤੇ ਟਕਰਾਅ ਹੋਇਆ। ਕਿਸਾਨਾਂ ਨੇ ਨਾਰੇਬਾਜੀ ਕੀਤੀ ਤੇ ਸਪੀਕਰ ਬਿਨਾਂ ਗੱਲ ਕੀਤੇ ਚਲੇ ਗਏ। ਇਹ ਮਾਮਲਾ ਸਥਾਨਕ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Apr 18, 2025 - 13:34
 0  652  0

Share -

ਮਿਸ਼ਰੀਵਾਲਾ-ਚੰਦਬਾਜਾ ’ਚ ਕਿਸਾਨ ਆਗੂਆਂ ਅਤੇ ਸਪੀਕਰ ਕੁਲਤਾਰ ਸੰਧਵਾਂ ਵਿਚਕਾਰ ਟਕਰਾਅ, ਗੱਲਬਾਤ ਰਹੀ ਅਧੂਰੀ
Clash between farmers and Kultar Sandhwan

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਾਲ ਹੀ ਵਿੱਚ ਆਪਣੇ ਹਲਕੇ ਦੇ ਪਿੰਡ ਮਿਸ਼ਰੀਵਾਲਾ ਅਤੇ ਚੰਦਬਾਜਾ ਦੇ ਦੌਰੇ 'ਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਨਵੇਂ ਸਕੂਲੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਆਏ ਸਨ। ਪਰ ਉਨ੍ਹਾਂ ਦੇ ਦੌਰੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ।

ਕਿਸਾਨ ਆਗੂਆਂ—ਹੁਸ਼ਿਆਰ ਸਿੰਘ ਮਿਸ਼ਰੀਵਾਲਾ, ਲਖਵਿੰਦਰ ਸਿੰਘ ਚੰਦਬਾਜਾ, ਪਰਮਜੀਤ ਕੌਰ ਅਤੇ ਕਰਮਜੀਤ ਕੌਰ—ਦਾ ਕਹਿਣਾ ਸੀ ਕਿ ਉਹ ਸਪੀਕਰ ਨਾਲ ਕਿਸਾਨੀ ਧਰਨਿਆਂ ਦੌਰਾਨ ਚੋਰੀ ਹੋਏ ਸਾਮਾਨ, ਪੁਲਿਸ ਕਾਰਵਾਈਆਂ ਅਤੇ ਸਰਕਾਰੀ ਵਿਵਸਥਾਵਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਸਨ। ਪਰ ਜਦ ਉਹ ਮਿਸ਼ਰੀਵਾਲਾ ਪੁੱਜੇ ਤਾਂ ਉਨ੍ਹਾਂ ਨੂੰ ਸਿੱਧਾ ਮਿਲਣ ਦੀ ਇਜਾਜ਼ਤ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਪਿੰਡ ਚੰਦਬਾਜਾ 'ਚ ਸਪੀਕਰ ਨਾਲ ਮਿਲਾਇਆ ਜਾਵੇਗਾ।

ਚੰਦਬਾਜਾ ਵਿਖੇ, ਜਦ ਸਪੀਕਰ ਸੰਧਵਾਂ ਇਕ ਕਮਰੇ 'ਚ ਕਿਸਾਨ ਆਗੂਆਂ ਨਾਲ ਗੱਲ ਕਰਨ ਆਏ ਤਾਂ ਕਿਸਾਨ ਆਗੂਆਂ ਨੇ ਮੀਡੀਆ ਸਾਹਮਣੇ ਗੱਲਬਾਤ ਦੀ ਸ਼ਰਤ ਰੱਖੀ। ਉਨ੍ਹਾਂ ਨੇ ਕਿਹਾ ਕਿ ਜਨਤਕ ਤੌਰ 'ਤੇ ਗੱਲ ਹੋਣੀ ਚਾਹੀਦੀ ਹੈ, ਤਾਂ ਕਿ ਸੱਚ ਸਾਹਮਣੇ ਆ ਸਕੇ। ਇਹ ਗੱਲ ਸਪੀਕਰ ਨੂੰ ਮੰਜੂਰ ਨਹੀਂ ਹੋਈ, ਅਤੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਹੋਣ ਲੱਗੀ, ਜਿਸ ਤੋਂ ਬਾਅਦ ਸੰਧਵਾਂ ਬਿਨਾਂ ਕੋਈ ਗੱਲਬਾਤ ਕੀਤੇ ਕਮਰੇ ਤੋਂ ਨਿਕਲ ਗਏ।

ਸਪੀਕਰ ਸੰਧਵਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਸਨ, ਪਰ ਕਿਸਾਨ ਆਗੂ ਸਿਰਫ਼ ਰੋਸ ਜਤਾਉਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਮਾਮਲਾ ਸਥਾਨਕ ਪੱਧਰ 'ਤੇ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਆਗਾਮੀ ਦਿਨਾਂ ਵਿੱਚ ਹੋਰ ਰੋਸ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।

During a recent visit to the villages of Mishriwala and Chandbaja in Punjab, Punjab Assembly Speaker Kultar Singh Sandhwan faced protest from farmer leaders who attempted to confront him over stolen protest material and police actions during previous farmer demonstrations. The clash between farmers and the speaker created tension in the area.

The farmer leaders, including Hoshiar Singh Mishriwala, Lakhwinder Singh Chandbaja, Paramjit Kaur, and Karamjit Kaur, stated they had only come to discuss genuine issues with the speaker. However, they were initially denied access by the police and later taken to the next village, Chandbaja. There, they insisted on a public conversation in front of the media, which Speaker Sandhwan refused, leading to slogans and further unrest.

Speaker Sandhwan, while speaking to the press, said he was open to dialogue, but the leaders seemed more interested in creating a scene rather than finding solutions. The situation remains tense, with possibilities of future demonstrations in the region.

What's Your Reaction?

like

dislike

love

funny

angry

sad

wow