ਅੰਮ੍ਰਿਤਪਾਲ ਨੇ ਹਾਈ ਕੋਰਟ ਪਾਸੋਂ ਗਣਤੰਤਰ ਦਿਵਸ ਸਮਾਰੋਹ ’ਚ ਸ਼ਾਮਲ ਹੋਣ ਦੀ ਇਜਾਜ਼ਤ ਲਈ ਅਰਜ਼ੀ ਕੀਤੀ
ਪਟੀਸ਼ਨ ਵਿੱਚ ਦਲੀਲ ਦਿੰਦੇ ਹੋਏ, ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੀ ਲੰਬੀ ਗੈਰਹਾਜ਼ਰੀ ਕਾਰਨ ਖਡੂਰ ਸਾਹਿਬ ਹਲਕੇ ਦੇ 19 ਲੱਖ ਵੋਟਰਾਂ ਦੀ ਆਵਾਜ਼ ਸੰਸਦ ਵਿੱਚ ਨਹੀਂ ਪਹੁੰਚ ਰਹੀ। ਅੰਮ੍ਰਿਤਪਾਲ ਨੇ ਦਾਅਵਾ ਕੀਤਾ ਕਿ ਉਸ ਦੀ ਗ੍ਰਿਫ਼ਤਾਰੀ ਸਿਆਸੀ ਦਬਾਅ ਦੇ ਤਹਿਤ ਕੀਤੀ ਗਈ ਹੈ।

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਇਸ ਸਮੇਂ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਰਾਹੀਂ, ਅੰਮ੍ਰਿਤਪਾਲ ਨੇ ਸੰਸਦ ਇਜਲਾਸ ਅਤੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ।
ਪਟੀਸ਼ਨ ਵਿੱਚ ਦਲੀਲ ਦਿੰਦੇ ਹੋਏ, ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੀ ਲੰਬੀ ਗੈਰਹਾਜ਼ਰੀ ਕਾਰਨ ਖਡੂਰ ਸਾਹਿਬ ਹਲਕੇ ਦੇ 19 ਲੱਖ ਵੋਟਰਾਂ ਦੀ ਆਵਾਜ਼ ਸੰਸਦ ਵਿੱਚ ਨਹੀਂ ਪਹੁੰਚ ਰਹੀ। ਅੰਮ੍ਰਿਤਪਾਲ ਨੇ ਦਾਅਵਾ ਕੀਤਾ ਕਿ ਉਸ ਦੀ ਗ੍ਰਿਫ਼ਤਾਰੀ ਸਿਆਸੀ ਦਬਾਅ ਦੇ ਤਹਿਤ ਕੀਤੀ ਗਈ ਹੈ। ਮਾਰਚ 2023 ਵਿੱਚ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਬਾਰੇ ਦੱਸਿਆ ਗਿਆ ਕਿ ਇਹ ਸਿਰਫ਼ ਉਸ ਦੀ ਵਧਦੀ ਪ੍ਰਸਿੱਧੀ ਨੂੰ ਰੋਕਣ ਦੀ ਕੋਸ਼ਿਸ਼ ਹੈ। ਜੇਲ੍ਹ ਵਿੱਚ ਅਣਅਧਿਕਾਰਤ ਵਸਤਾਂ ਪਾਏ ਜਾਣ ਅਤੇ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ’ਤੇ ਮਾਰਚ 2024 ਵਿੱਚ ਨਵੇਂ ਹਿਰਾਸਤੀ ਹੁਕਮ ਜਾਰੀ ਹੋਏ।
ਅੰਮ੍ਰਿਤਪਾਲ ਸਿੰਘ ਨੇ ਇਨ੍ਹਾਂ ਕਾਰਵਾਈਆਂ ਨੂੰ ਕਮਜ਼ੋਰ ਅਤੇ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਨਾ ਸਿਰਫ਼ ਉਸ ਦੇ ਹੱਕਾਂ ਦੀ ਉਲੰਘਣਾ ਹੈ ਸਗੋਂ ਉਸ ਦੇ ਹਲਕੇ ਦੇ ਵੋਟਰਾਂ ਦੇ ਹੱਕਾਂ ਦਾ ਵੀ ਹਨਨ ਕਰਦਾ ਹੈ। ਅਦਾਲਤ ਵਿੱਚ, ਉਸ ਨੇ ਅੰਤਰਿਮ ਜ਼ਮਾਨਤ ਅਤੇ ਪੈਂਡਿੰਗ ਮਾਮਲਿਆਂ ’ਤੇ ਤੁਰੰਤ ਫੈਸਲੇ ਦੀ ਮੰਗ ਕੀਤੀ।
ਇਸ ਤੋਂ ਇਲਾਵਾ, 9 ਜਨਵਰੀ ਨੂੰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਯੂਏਪੀਏ ਲਾਗੂ ਕਰਨ ਅਤੇ ਪਰਿਵਾਰ ਨੂੰ ਸਿਆਸੀ ਪਾਰਟੀ ਬਣਾਉਣ ਤੋਂ ਰੋਕਣ ਦੀ ਸਾਜ਼ਿਸ਼ ਦੱਸਦੇ ਹੋਏ ਵਿਰੋਧ ਕੀਤਾ।
Khadoor Sahib MP Amritpal Singh, currently detained under the National Security Act (NSA) in Assam's Dibrugarh Jail, has filed a petition in Punjab and Haryana High Court. Through the petition, Amritpal has sought permission to attend the Parliament session and the Republic Day ceremony on January 26.
In his petition, Amritpal argued that due to his prolonged absence, the voices of 1.9 million voters from Khadoor Sahib constituency are not being heard in Parliament. He claimed that his arrest was politically motivated, aiming to suppress his growing popularity. Arrest warrants issued in March 2023 were described as attempts to hinder his political rise. Later, new detention orders were issued in March 2024 based on alleged unauthorized items found in jail and social media posts.
Amritpal Singh termed these actions weak and unconstitutional, stating that they violate not only his constitutional rights but also the rights of his voters. He appealed to the court for interim bail and a quick resolution of pending cases.
On January 9, Amritpal's father, Tarsem Singh, criticized the imposition of UAPA and called it a conspiracy to prevent the family from forming a political party.
What's Your Reaction?






