ਉੱਠ ਮੇਰੇ ਨਾਲ ਚੱਲ ਵੇ ਸੱਜਣਾ - Punjabi Kavita - Raman Sandhu
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ
ਰੋਜ ਰੋਜ ਦੇ ਰੋਸਿਆ ਦਾ
ਮਿਹਣੇ ਕੋਸਿਆਂ ਕੋਸਿਆਂ ਦਾ
ਕੱਢ ਲਈਏ ਕੋਈ ਹੱਲ ਵੇ ਸੱਜਣਾ
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ..
ਜਿੱਥੇ ਚੜ੍ਹਦਾ ਸੂਰਜ ਗਵਾਹ ਹੋਵੇ
ਚੁੱਪ ਚਾਪ ਜਿਆ ਸੁਣਦਾ ਰਾਹ ਹੋਵੇ
ਕੋਈ ਨਹਿਰ ਕਿਨਾਰਾ ਲੱਭ ਲੈੰਦੇ ਆ
ਭਰੇ ਹੁੰਗਾਰਾ ਛੱਲ ਵੇ ਸੱਜਣਾ..
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ
ਕਿਤੇ ਦੋਵੇਂ ਬਹਿ ਕੇ ਚਾਹ ਪੀਂਦੇ ਆ
ਓੁਧੜੇ ਪਾਟੇ ਫੇਰ ਸੀਂਦੇ ਆ
ਬਿਨ ਇਜ਼ਹਾਰ ਮੁਹੱਬਤੀ ਬੂਟੇ
ਦਿੰਦੇ ਨਹੀਂਓ ਫਲ ਵੇ ਸੱਜਣਾ
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ
ਤੇਰੀ ਸਾੜੇ "ਸੰਧੂਆ" ਚੁੱਪ ਵੇ ਚੰਦਰੀ
ਜਿਓਂ ਲੰਮੇ ਵਾਟ ਦੀ ਧੁੱਪ ਵੇ ਚੰਦਰੀ
ਆ ਸਬਰ ਮੇਰੇ ਦੀ ਬਹਿਜਾ ਛਾਵੇਂ
ਦਿਲ ਦਾ ਕੋਨਾਂ ਮੱਲ ਵੇ ਸੱਜਣਾ
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ
ਇਹ ਜਿੰਦਗੀ ਦਾ ਛੋਟਾ ਘੇਰਾ
ਦੋ ਹੀ ਸਾਹ ਤੇਰਾ ਇੱਕ ਮੇਰਾ
ਹੱਥ ਫੜ ਚਾਅ ਲੈ ਆਓੰਦੇ ਆਂ
ਸਾਨੂੰ ਕਿਹੜਾ ਨੀ ਵੱਲ ਵੇ ਸੱਜਣਾ
ਉੱਠ ਮੇਰੇ ਨਾਲ ਚੱਲ ਵੇ ਸਜਣਾ
ਅੱਜ ਮੁਕਾਈਏ ਗੱਲ ਵੇ ਸੱਜਣਾ
What's Your Reaction?
