ਆਪ ਦਾ 63 ਫ਼ੀਸਦੀ ਜ਼ੋਨਾਂ ’ਤੇ ਜਿੱਤ ਨਾਲ 12 ਜ਼ਿਲ੍ਹਿਆਂ 'ਚ ਬਹੁਮਤ

ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਨੇ ਹੂੰਝਾਫੇਰ ਜਿੱਤ ਦਰਜ ਕਰਦਿਆਂ ਕੁੱਲ 346 ਜ਼ੋਨਾਂ ਵਿੱਚੋਂ 218 (63 ਫ਼ੀਸਦੀ) ਉੱਤੇ ਕਬਜ਼ਾ ਕਰ ਲਿਆ ਹੈ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਅੰਤਿਮ ਨਤੀਜਿਆਂ ਅਨੁਸਾਰ, ਕਾਂਗਰਸ 62 ਜ਼ੋਨਾਂ (18 ਫ਼ੀਸਦੀ) ਨਾਲ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ 46 ਜ਼ੋਨਾਂ ਨਾਲ ਤੀਜੇ ਸਥਾਨ 'ਤੇ ਰਹੀ। 'ਆਪ' ਨੇ ਸੂਬੇ ਦੇ 22 ਵਿੱਚੋਂ 12 ਜ਼ਿਲ੍ਹਿਆਂ ਵਿੱਚ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਗਠਜੋੜ ਜਾਂ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਅਹਿਮ ਹੋਵੇਗੀ

Dec 19, 2025 - 00:09
 0  0

Share -

ਆਪ ਦਾ 63 ਫ਼ੀਸਦੀ ਜ਼ੋਨਾਂ ’ਤੇ ਜਿੱਤ ਨਾਲ 12 ਜ਼ਿਲ੍ਹਿਆਂ 'ਚ ਬਹੁਮਤ
Image used for representation purpose only

ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਅੰਤਿਮ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ (AAP) ਦਾ ਦਬਦਬਾ ਸਾਬਤ ਕਰ ਦਿੱਤਾ ਹੈ। ਰਾਜ ਚੋਣ ਕਮਿਸ਼ਨ ਅਨੁਸਾਰ, 'ਆਪ' ਨੇ ਕੁੱਲ 346 ਜ਼ੋਨਾਂ ਵਿੱਚੋਂ 218 ਜ਼ੋਨਾਂ ’ਤੇ ਜਿੱਤ ਹਾਸਲ ਕਰਕੇ 63 ਫ਼ੀਸਦੀ ਸੀਟਾਂ ਆਪਣੇ ਨਾਮ ਕੀਤੀਆਂ ਹਨ। ਇਸ ਜਿੱਤ ਨਾਲ ਪਾਰਟੀ ਨੂੰ ਸੂਬੇ ਦੇ 22 ਵਿੱਚੋਂ 12 ਜ਼ਿਲ੍ਹਿਆਂ ਵਿੱਚ ਸਪਸ਼ਟ ਬਹੁਮਤ ਮਿਲ ਗਿਆ ਹੈ।

ਦੂਜੇ ਪਾਸੇ, ਕਾਂਗਰਸ ਪਾਰਟੀ ਨੂੰ ਸਿਰਫ਼ 62 ਜ਼ੋਨਾਂ (18 ਫ਼ੀਸਦੀ) 'ਤੇ ਜਿੱਤ ਮਿਲੀ ਹੈ ਅਤੇ ਉਸ ਨੂੰ ਕੇਵਲ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੀ ਸਪਸ਼ਟ ਬਹੁਮਤ ਹਾਸਲ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (SAD) ਨੇ 46 ਜ਼ੋਨਾਂ (13.29 ਫ਼ੀਸਦੀ) ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਉਹ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਆਪਣਾ ਬਹੁਮਤ ਸਾਬਤ ਕਰਨ ਵਿੱਚ ਸਫਲ ਰਹੀ ਹੈ। ਭਾਜਪਾ ਨੂੰ ਸੱਤ, ਬਸਪਾ ਨੂੰ ਤਿੰਨ ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਜ਼ੋਨਾਂ ਵਿੱਚ ਜਿੱਤ ਮਿਲੀ ਹੈ।

ਨਤੀਜਿਆਂ ਅਨੁਸਾਰ, ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਪਠਾਨਕੋਟ ਵਿੱਚ 'ਆਪ' ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਪਰ ਉੱਥੇ ਚੇਅਰਮੈਨ ਬਣਾਉਣ ਲਈ ਦੂਜੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰਾਂ ਦੇ ਸਾਥ ਦੀ ਲੋੜ ਪਵੇਗੀ। ਫ਼ਿਰੋਜ਼ਪੁਰ, ਕਪੂਰਥਲਾ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਫ਼ੈਸਲਾਕੁੰਨ ਹੋਵੇਗੀ। ਖਡੂਰ ਸਾਹਿਬ ਜ਼ੋਨ ਵਿੱਚ ਕੋਈ ਯੋਗ ਨਾਮਜ਼ਦਗੀ ਨਾ ਹੋਣ ਕਾਰਨ ਉੱਥੇ ਚੋਣ ਨਹੀਂ ਹੋ ਸਕੀ, ਜਦੋਂ ਕਿ ਮੁਹਾਲੀ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਸੀ

The final results of the recently held Zila Parishad elections in Punjab have reaffirmed the dominance of the Aam Aadmi Party (AAP) in the state's politics. According to the State Election Commission, AAP clinched 218 out of 346 zones, securing a 63 percent win. With this victory, the party has achieved a clear majority in 12 out of 22 districts in the state.

On the other hand, the Congress party managed to win only 62 zones (18 percent) and secured a clear majority only in the Nawanshahr district. The Shiromani Akali Dal (SAD) achieved success in 46 zones (13.29 percent) and was successful in proving its majority in Bathinda and Sri Muktsar Sahib. The BJP won seven zones, the BSP three, and independent candidates were successful in 10 zones.

According to the results, AAP emerged as the largest party in Jalandhar, Ludhiana, Kapurthala, and Pathankot, but it will need the support of other parties or independent candidates to appoint its chairmen there. In districts like Ferozepur, Kapurthala, and Ludhiana, independent candidates will hold the key to power. No election took place in the Khadoor Sahib zone due to a lack of valid nominations, while the Mohali election was postponed

What's Your Reaction?

like

dislike

love

funny

angry

sad

wow