ਰਾਜਸਥਾਨ ਦੇ ਸ੍ਰੀ ਗੰਗਾਨਗਰ ਰੇਲ ਟਰੈਕ ਧਮਾਕਾ ਮਾਮਲੇ ’ਚ ਵੱਡਾ ਖ਼ੁਲਾਸਾ: ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ’ਤੇ ਵਾਰਦਾਤ ਅੰਜਾਮ ਦੇਣ ਵਾਲੇ ਗੁਰਦਾਸਪੁਰ ਦੇ ਮੁੰਡਾ-ਕੁੜੀ ਗ੍ਰਿਫ਼ਤਾਰ; ਅਕਤੂਬਰ ’ਚ ਦੋ ਵਾਰ ਅਸਫ਼ਲ ਰਹਿਣ ਮਗਰੋਂ 3 ਨਵੰਬਰ ਨੂੰ ਕੀਤਾ ਸੀ ਵਿਸਫ਼ੋਟ

ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਬੀਤੀ 3 ਨਵੰਬਰ ਨੂੰ ਹੋਏ ਰੇਲ ਟਰੈਕ ਧਮਾਕਾ ਮਾਮਲੇ ਵਿੱਚ ਸੁਰੱਖਿਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿੱਥੇ ਇਸ ਸਾਜ਼ਿਸ਼ ਪਿੱਛੇ ਪਾਕਿਸਤਾਨੀ ਹੈਂਡਲਰਾਂ ਦਾ ਸਿੱਧਾ ਹੱਥ ਸਾਹਮਣੇ ਆਇਆ ਹੈ। ਰਾਜਸਥਾਨ ਪੁਲੀਸ ਨੇ ਗੁਰਦਾਸਪੁਰ ਪੁਲੀਸ ਦੇ ਸਹਿਯੋਗ ਨਾਲ ਕਲਾਨੌਰ ਦੇ ਸਰਹੱਦੀ ਪਿੰਡ ਚੌੜਾ ਕਲਾਂ ਤੋਂ 22 ਸਾਲਾ ਦਵਿੰਦਰ ਸਿੰਘ ਅਤੇ ਪਿੰਡ ਦੋਸਤਪੁਰ ਦੀ 21 ਸਾਲਾ ਮਹਿਕਦੀਪ ਕੌਰ (ਮਹਿਕਪ੍ਰੀਤ ਕੌਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਜਾਂਚ ਮੁਤਾਬਕ ਮਹਿਕਦੀਪ ਕੌਰ ਦਾ ਸਾਬਕਾ ਪਤੀ ਕਰਮਵੀਰ ਸਿੰਘ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹੈ, ਜਿਸ ਤੋਂ ਬਾਅਦ ਉਹ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਆਈ ਸੀ। ਮੁਲਜ਼ਮਾਂ ਨੇ 6, 12 ਅਤੇ 13 ਅਕਤੂਬਰ ਨੂੰ ਵੀ ਰਾਮਸਿੰਘਪੁਰ ਨੇੜੇ ਰੇਲਵੇ ਪਟੜੀਆਂ ਉਡਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਅਤੇ ਅਖ਼ੀਰ 3 ਨਵੰਬਰ ਨੂੰ ਧਮਾਕਾ ਕੀਤਾ। ਪੁਲੀਸ ਨੇ ਮਹਿਕਦੀਪ ਕੋਲੋਂ 30,000 ਰੁਪਏ ਨਕਦੀ ਵੀ ਬਰਾਮਦ ਕੀਤੀ ਹੈ।

Nov 16, 2026 - 03:01
 0  0

Share -

ਰਾਜਸਥਾਨ ਦੇ ਸ੍ਰੀ ਗੰਗਾਨਗਰ ਰੇਲ ਟਰੈਕ ਧਮਾਕਾ ਮਾਮਲੇ ’ਚ ਵੱਡਾ ਖ਼ੁਲਾਸਾ: ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ’ਤੇ ਵਾਰਦਾਤ ਅੰਜਾਮ ਦੇਣ ਵਾਲੇ ਗੁਰਦਾਸਪੁਰ ਦੇ ਮੁੰਡਾ-ਕੁੜੀ ਗ੍ਰਿਫ਼ਤਾਰ; ਅਕਤੂਬਰ ’ਚ ਦੋ ਵਾਰ ਅਸਫ਼ਲ ਰਹਿਣ ਮਗਰੋਂ 3 ਨਵੰਬਰ ਨੂੰ ਕੀਤਾ ਸੀ ਵਿਸਫ਼ੋਟ
Image used for representation purpose only

ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਬੀਤੀ 3 ਨਵੰਬਰ ਨੂੰ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੀਆਂ ਤਾਰਾਂ ਸਰਹੱਦ ਪਾਰ ਪਾਕਿਸਤਾਨ ਨਾਲ ਜੁੜ ਗਈਆਂ ਹਨ। ਮਾਮਲੇ ਦੀ ਤਫ਼ਤੀਸ਼ ਕਰ ਰਹੀ ਰਾਜਸਥਾਨ ਪੁਲੀਸ ਨੇ ਗੁਰਦਾਸਪੁਰ ਪੁਲੀਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਸਰਹੱਦੀ ਕਸਬਾ ਕਲਾਨੌਰ ਅਧੀਨ ਪੈਂਦੇ ਪਿੰਡ ਚੌੜਾ ਕਲਾਂ ਤੋਂ ਦਵਿੰਦਰ ਸਿੰਘ (22) ਅਤੇ ਪਿੰਡ ਦੋਸਤਪੁਰ ਦੀ ਰਹਿਣ ਵਾਲੀ ਮਹਿਕਦੀਪ ਕੌਰ (21) ਨੂੰ ਗ੍ਰਿਫ਼ਤਾਰ ਕੀਤਾ ਹੈ।

ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ ਇਹ ਧਮਾਕਾ ਪਾਕਿਸਤਾਨ ਬੈਠੇ ਹੈਂਡਲਰਾਂ ਦੇ ਇਸ਼ਾਰੇ ’ਤੇ ਅੰਜਾਮ ਦਿੱਤਾ ਗਿਆ ਸੀ। ਪੁਲੀਸ ਪੜਤਾਲ ਵਿੱਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਮਹਿਕਦੀਪ ਕੌਰ ਦੇ ਸਾਬਕਾ ਪਤੀ ਕਰਮਵੀਰ ਸਿੰਘ ਨੂੰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਕਦੀਪ ਕੌਰ ਕਥਿਤ ਤੌਰ ’ਤੇ ਪਾਕਿਸਤਾਨੀ ਤਸਕਰਾਂ ਤੇ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਈ।

ਰਾਜਸਥਾਨ ਪੁਲੀਸ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ 6 ਅਕਤੂਬਰ ਨੂੰ ਰਾਮਸਿੰਘਪੁਰ ਪੁਲੀਸ ਸਟੇਸ਼ਨ ਨੇੜੇ ਰੇਲਵੇ ਪਟੜੀਆਂ ਉਡਾਉਣ ਦੀ ਯੋਜਨਾ ਬਣਾਈ ਸੀ, ਪਰ ਪਾਕਿਸਤਾਨ ਤੋਂ ਵਿਸਫ਼ੋਟਕ ਨਾ ਪਹੁੰਚਣ ਕਾਰਨ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕੀ। ਇਸ ਮਗਰੋਂ 12 ਅਤੇ 13 ਅਕਤੂਬਰ ਨੂੰ ਉਨ੍ਹਾਂ ਨੇ ਪਾਕਿਸਤਾਨੀ ਹੈਂਡਲਰਾਂ ਵੱਲੋਂ ਭੇਜਿਆ ਟਾਈਮਰ ਬੰਬ ਪਟੜੀਆਂ ’ਤੇ ਫਿੱਟ ਕੀਤਾ, ਪਰ ਤਕਨੀਕੀ ਖ਼ਰਾਬੀ ਕਾਰਨ ਧਮਾਕਾ ਨਹੀਂ ਹੋਇਆ। ਅਖ਼ੀਰਕਾਰ ਮੁਲਜ਼ਮਾਂ ਨੇ ਦੂਜਾ ਵਿਸਫ਼ੋਟਕ ਲਗਾ ਕੇ 3 ਨਵੰਬਰ ਨੂੰ ਰੇਲ ਟਰੈਕ ’ਤੇ ਧਮਾਕਾ ਕਰ ਦਿੱਤਾ। ਪੁਲੀਸ ਨੇ ਮਹਿਕਦੀਪ ਕੋਲੋਂ 30,000 ਰੁਪਏ ਨਕਦੀ ਵੀ ਬਰਾਮਦ ਕੀਤੀ ਹੈ।

ਦੂਜੇ ਪਾਸੇ, ਮਹਿਕਦੀਪ ਕੌਰ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਰਿਵਾਰ ਦੇ ਕਾਬੂ ਤੋਂ ਬਾਹਰ ਸੀ। ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਅਤੇ ਛੇ ਮਹੀਨਿਆਂ ਬਾਅਦ ਤਲਾਕ ਲੈ ਲਿਆ। ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਉਹ ਸਹੇਲੀ ਨੂੰ ਮਿਲਣ ਦੇ ਬਹਾਨੇ ਘਰੋਂ ਗਈ ਸੀ ਅਤੇ 4-5 ਦਿਨਾਂ ਬਾਅਦ ਪਰਤੀ ਸੀ। ਉੱਧਰ, ਗ੍ਰਿਫ਼ਤਾਰ ਨੌਜਵਾਨ ਦਵਿੰਦਰ ਸਿੰਘ ਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਦਿਆਂ ਦੋਸ਼ ਲਾਇਆ ਕਿ ਮਹਿਕਦੀਪ ਕੌਰ ਨੇ ਪਹਿਲਾਂ ਉਸ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਫਿਰ ਝੂਠੇ ਬੰਬ ਧਮਾਕੇ ਦੇ ਕੇਸ ਵਿੱਚ ਉਲਝਾ ਕੇ ਪੁਲੀਸ ਹਵਾਲੇ ਕਰਵਾ ਦਿੱਤਾ।

What's Your Reaction?

like

dislike

love

funny

angry

sad

wow