ਸਿਡਨੀ ਪੁਲਿਸ ਨੇ ਐਤਵਾਰ ਦੀ ਦੁਪਿਹਰ Bronte Beach ਤੋਂ 63 ਸਾਲਾਂ ਇੱਕ ਭਾਰਤੀ ਸ਼ਖਸ ਨੂੰ ਗ੍ਰਿਫਤਾਰ ਕੀਤਾ।

On Sunday afternoon, Sydney police arrested 63-year-old Kamal Arora at Bronte Beach. He has been charged with three counts of intentionally recording intimate images without consent and three counts of offensive behavior near a public place. Arora was denied bail and is scheduled to appear before the Parramatta Local Court on Monday

Jan 27, 2025 - 13:35
 0  968  0

Share -

ਸਿਡਨੀ ਪੁਲਿਸ ਨੇ ਐਤਵਾਰ ਦੀ ਦੁਪਿਹਰ Bronte Beach ਤੋਂ 63 ਸਾਲਾਂ ਇੱਕ ਭਾਰਤੀ ਸ਼ਖਸ ਨੂੰ ਗ੍ਰਿਫਤਾਰ ਕੀਤਾ।
Symbolic Image

ਕਾਨੂੰਨੀ ਕਾਰਣਾਂ ਕਰਕੇ ਰੇਡੀਓ ਹਾਂਜੀ ਦੀ ਤਰਫੋਂ ਉਕਤ ਸਖ਼ਸ ਦੀ ਪਛਾਣ ਅਤੇ ਨਾਮ ਨਸ਼ਰ ਨਹੀਂ ਕੀਤੇ ਜਾ ਸਕਦੇ। ਪਰ ਪੁਲਿਸ ਨੂੰ ਐਤਵਾਰ ਦੀ ਦੁਪਿਹਰ ਪ੍ਰਤੱਖਦਰਸ਼ੀਆਂ ਨੇ ਸੂਚਿਤ ਕੀਤਾ ਕਿ ਇਹ ਵਿਅਕਤੀ ਬੀਚ 'ਤੇ ਇਤਰਾਜ਼ਯੋਗ ਫੋਟੋਆਂ ਖਿੱਚ ਰਿਹਾ ਸੀ। 

ਪੁਲਿਸ ਪਹੁੰਚਣ 'ਤੇ ਉਸਨੇ ਗ਼ਲਤ ਵਿਵਹਾਰ ਵੀ ਕੀਤਾ, ਮਗਰੋਂ ਉਸਨੂੰ ਗ੍ਰਿਫਤਾਰ ਕਰ Waverley Police Station ਲਿਜਾਇਆ ਗਿਆ। ਹਾਲਾਂਕਿ ਉਸਦੀ ਜਮਾਨਤ ਰੱਦ ਕਰ ਦਿੱਤੀ ਗਈ ਅਤੇ ਸੋਮਵਾਰ ਸ਼ਾਮ ਉਸਨੂੰ Parramatta ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।

ਕਾਬਲੇਗੌਰ ਹੈ ਕਿ ਭਾਰਤੀ ਮੂਲ ਦੇ ਮਾਪੇ ਜਦੋਂ ਆਸਟ੍ਰੇਲੀਆ ਘੁੰਮਣ ਆਉਂਦੇ ਹਨ, ਤਾਂ ਜਾਣੇ ਅਣਜਾਣੇ ਇਸ ਦੇਸ਼ ਦੇ ਕਾਨੂੰਨਾਂ ਤੋਂ ਵਾਕਿਫ ਨਾ ਹੋਣ ਕਾਰਣ ਮੁਸੀਬਤ ਨੂੰ ਸੱਦਾ ਦੇ ਬੈਠਦੇ ਹਨ।NSW, ਵਿਕਟੋਰੀਆ ਅਤੇ Queensland ਵਰਗੇ ਸੂਬਿਆਂ ਵਿੱਚ Privacy Act 1988 ਤਹਿਤ ਕੁਝ beachs 'ਤੇ ਪਬਲਿਕ ਫੋਟੋਗ੍ਰਾਫ਼ੀ ਕਰਨਾ ਕਾਨੂੰਨੀ ਅਪਰਾਧ ਦੇ ਦਾਇਰੇ ਵਿੱਚ ਆ ਜਾਂਦਾ ਹੈ। 

ਜ਼ਰੂਰੀ ਹੈ ਕਿ ਕਿਸੇ ਵੀ ਜਨਤਕ ਸਥਾਨ ਨਾਲ ਜੁੜੇ ਮੁੱਢਲੇ ਨਿਯਮ ਆਪਣੇ ਮਾਪਿਆਂ ਨੂੰ ਉਸ ਥਾਂ ਜਾਣ ਤੋਂ ਪਹਿਲਾਂ ਦੱਸ ਦਿੱਤੇ ਜਾਣ।

Australia NEWS Audio Podcast

27 Jan, Australia NEWS - Gautam Kapil - Radio Haanji Image

27 Jan, Australia NEWS - Gautam Kapil - Radio Haanji

Date: 27 Jan 2025 Duration: 10 mins

Australia News on Radio Haanji keeps you in the know about the nation’s most important events. Whether it’s politics, economy, or community stories, we deliver crisp updates that matter to you, every single day. Please tune in to our daily Australia NEWS for the latest updates at 10:30 AM

What's Your Reaction?

like

dislike

love

funny

angry

sad

wow