ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਦੋ ਕਰੋੜ ਜੁਰਮਾਨਾ
ਪੀਪੀਸੀਬੀ ਦੇ ਚੇਅਰਮੈਨ ਆਦਰਸ਼ਪਾਲ ਵਿਗ ਦੇ ਮੁਤਾਬਕ, ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਜਾਂ ਹੋਰ ਗੁਆਂਢੀ ਸੂਬਿਆਂ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਨਹੀਂ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਕਾਰਵਾਈ ਕਰਦੇ ਹੋਏ 5,203 ਕਿਸਾਨਾਂ ਨੂੰ ਕੁੱਲ 1,99,62,500 ਰੁਪਏ ਦਾ ਜੁਰਮਾਨਾ ਕੀਤਾ ਹੈ, ਜਿਸ ਵਿੱਚੋਂ 11,93,5,000 ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਹਨ। ਇਸ ਸਾਲ 5,320 ਮਾਮਲੇ ਦਰਜ ਕੀਤੇ ਗਏ ਹਨ, ਜਦ ਕਿ 5,159 ਕਿਸਾਨਾਂ ਦੇ ਨਾਮ ਰੈੱਡ ਐਂਟਰੀ ਵਿੱਚ ਸ਼ਾਮਲ ਕੀਤੇ ਗਏ ਹਨ।
ਪੀਪੀਸੀਬੀ ਦੇ ਚੇਅਰਮੈਨ ਆਦਰਸ਼ਪਾਲ ਵਿਗ ਦੇ ਮੁਤਾਬਕ, ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਜਾਂ ਹੋਰ ਗੁਆਂਢੀ ਸੂਬਿਆਂ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਨਹੀਂ ਹੈ।
ਅੱਜ ਦੇ ਦਿਨ 77 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਪਿਛਲੇ ਸਾਲ ਇਸੇ ਦਿਨ 191 ਮਾਮਲੇ ਸਾਹਮਣੇ ਆਏ ਸਨ। ਕੁਝ ਜ਼ਿਲ੍ਹਿਆਂ ਜਿਵੇਂ ਕਿ ਹੁਸ਼ਿਆਰਪੁਰ, ਪਠਾਨਕੋਟ, ਪਟਿਆਲਾ, ਰੋਪੜ, ਅਤੇ ਮੁਹਾਲੀ ਵਿੱਚ ਇਸ ਸਾਲ ਪਰਾਲੀ ਸਾੜਨ ਦੀ ਇਕ ਵੀ ਘਟਨਾ ਦਰਜ ਨਹੀਂ ਕੀਤੀ ਗਈ। ਇਸਦੇ ਉਲਟ, ਫ਼ਿਰੋਜ਼ਪੁਰ ਵਿੱਚ 10, ਮੋਗਾ ਅਤੇ ਬਠਿੰਡਾ ਵਿੱਚ 8-8, ਅੰਮ੍ਰਿਤਸਰ ਵਿੱਚ 5, ਅਤੇ ਫ਼ਾਜ਼ਿਲਕਾ ਵਿੱਚ 7 ਮਾਮਲੇ ਸਾਹਮਣੇ ਆਏ।
ਇਸ ਸਾਰੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੁੱਲ 10,682 ਮਾਮਲੇ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਇਹ ਗਿਣਤੀ 36,514 ਸੀ।
ਅੰਮ੍ਰਿਤਸਰ (167), ਪਟਿਆਲਾ (155), ਬਠਿੰਡਾ (128), ਜਲੰਧਰ (209), ਲੁਧਿਆਣਾ (260), ਚੰਡੀਗੜ੍ਹ (223), ਅਤੇ ਦਿੱਲੀ (308) ਦੇ ਏਕਿਊਆਈ ਅੰਕੜੇ ਵੀ ਇਸ ਘਟਾਓ ਦਾ ਸਬੂਤ ਦਿੰਦੇ ਹਨ।