ਮਹਾਂਕੁੰਭ: ਤ੍ਰਿਵੇਣੀ ਸੰਗਮ ’ਚ 10 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ

ਇਸ ਮਹਾਂਕੁੰਭ ਵਿੱਚ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਦੂਜੇ ਪਾਸੇ, ਵਿਕਲਾਂਗ ਵਿਅਕਤੀਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਮਸਨੂਈ ਅੰਗ ਅਤੇ ਮੈਡੀਕਲ ਸਹਾਇਤਾ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਜੈਪੁਰ ਦੀ ਚੈਰੀਟੇਬਲ ਸੰਸਥਾ ਨਰਵਨ ਸੇਵਾ ਸੰਸਥਾਨ ਨੇ ਵਿਕਲਾਂਗ ਯਾਤਰੀਆਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Jan 24, 2025 - 19:50
 0  723  0

Share -

ਮਹਾਂਕੁੰਭ: ਤ੍ਰਿਵੇਣੀ ਸੰਗਮ ’ਚ 10 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ
ਮਹਾਂਕੁੰਭ ਤ੍ਰਿਵੇਣੀ ਸੰਗਮ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਹੋ ਰਹੇ ਮਹਾਂਕੁੰਭ ਮੇਲੇ ਨੇ ਸ਼ਰਧਾਲੂਆਂ ਦੀ ਭੀੜ ਨਾਲ ਨਵਾਂ ਇਤਿਹਾਸ ਰਚਿਆ ਹੈ। ਹੁਣ ਤਕ 10 ਕਰੋੜ ਤੋਂ ਵੱਧ ਲੋਕ ਗੰਗਾ, ਯਮਨਾ ਅਤੇ ਸਰਸਵਤੀ ਨਦੀ ਦੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਤੱਕ ਇਹ ਅੰਕੜਾ ਪਾਰ ਹੋ ਗਿਆ। ਮਹਾਂਕੁੰਭ, ਜੋ 13 ਜਨਵਰੀ ਨੂੰ ਸ਼ੁਰੂ ਹੋਇਆ ਸੀ, 26 ਫਰਵਰੀ ਤੱਕ ਚੱਲੇਗਾ। ਅੱਜ ਵੀਰਵਾਰ ਦੁਪਹਿਰ ਤੱਕ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ।

ਇਸ ਮਹਾਂਕੁੰਭ ਵਿੱਚ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਦੂਜੇ ਪਾਸੇ, ਵਿਕਲਾਂਗ ਵਿਅਕਤੀਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਮਸਨੂਈ ਅੰਗ ਅਤੇ ਮੈਡੀਕਲ ਸਹਾਇਤਾ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਜੈਪੁਰ ਦੀ ਚੈਰੀਟੇਬਲ ਸੰਸਥਾ ਨਰਵਨ ਸੇਵਾ ਸੰਸਥਾਨ ਨੇ ਵਿਕਲਾਂਗ ਯਾਤਰੀਆਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਸੇ ਦੌਰਾਨ, ਪ੍ਰਸਿੱਧ ਧਾਰਮਿਕ ਪ੍ਰਚਾਰਕ ਦੇਵਕੀਨੰਦਨ ਠਾਕੁਰ ਨੇ ਦੱਸਿਆ ਕਿ 27 ਜਨਵਰੀ ਨੂੰ ਧਰਮ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਦਿਨ ਸਨਾਤਨ ਧਰਮ ਦੇ ਸੰਵਿਧਾਨ ਦਾ ਖਰੜਾ ਪੇਸ਼ ਕਰਨ ਲਈ ਵਿਸ਼ੇਸ਼ ਧਰਮ ਸਭਾ ਸੈਕਟਰ 17 ਵਿੱਚ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨਾਤਨ ਬੋਰਡ ਜ਼ਰੂਰੀ ਹੈ ਤਾਂ ਜੋ ਧਾਰਮਿਕ ਸੰਸਕਾਰਾਂ ਨੂੰ ਅੱਗੇ ਵਧਾਇਆ ਜਾ ਸਕੇ।

The ongoing Mahakumbh 2024 in Prayagraj, Uttar Pradesh, has set a new record with over 10 crore devotees taking a holy dip at the Triveni Sangam, the confluence of the Ganga, Yamuna, and Saraswati rivers. The Uttar Pradesh government reported that this milestone was achieved by 12 PM today. The Mahakumbh, which began on January 13, will continue until February 26. Over 30 lakh devotees bathed at the Sangam just by this afternoon.

This year, the Mahakumbh is expected to witness over 45 crore devotees participating in the pilgrimage. Special arrangements have been made for differently-abled individuals, who are being provided with free prosthetic limbs and medical assistance. The Jaipur-based charitable organization, Narayan Seva Sansthan, is playing a key role in assisting disabled pilgrims.

Meanwhile, renowned religious preacher Devkinandan Thakur announced that January 27 will be celebrated as Dharma Freedom Day. A special Dharma Sabha will be held at Sector 17, where the constitution of Sanatan Dharma will be unveiled. He emphasized the importance of forming a Sanatan Board to promote and preserve religious values.

This news update is brought to you by Haanji Radio, Radio Haanji, renowned for news in Punjabi and being Australia's number one radio station for the Punjabi community.

What's Your Reaction?

like

dislike

love

funny

angry

sad

wow