ਇਰਾਨ ਨਹੀਂ ਝੁਕੇਗਾ: ਅਯਾਤੁੱਲਾ ਖਮੇਨੀ ਦੀ ਅਮਰੀਕਾ ਨੂੰ ਸਖ਼ਤ ਚੇਤਾਵਨੀ

ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਖਮੇਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਥਿਆਰ ਸੁੱਟਣ ਦੀ ਮੰਗ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਇਰਾਨ ਕਦੇ ਝੁਕੇਗਾ ਨਹੀਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ-ਇਰਾਨ ਜੰਗ ਵਿੱਚ ਅਮਰੀਕੀ ਫੌਜ ਦੀ ਸ਼ਮੂਲੀਅਤ ਨਾਲ ਵੱਡਾ ਨੁਕਸਾਨ ਹੋਵੇਗਾ। ਇਰਾਨੀ ਰਾਜਦੂਤ ਅਲੀ ਬਹਿਰੀਨੀ ਨੇ ਵੀ ਅਮਰੀਕਾ ਨੂੰ ਸਖ਼ਤ ਜਵਾਬ ਦੇਣ ਦੀ ਗੱਲ ਕੀਤੀ।

Jun 19, 2025 - 16:47
 0  9.2k  0

Share -

ਇਰਾਨ ਨਹੀਂ ਝੁਕੇਗਾ: ਅਯਾਤੁੱਲਾ ਖਮੇਨੀ ਦੀ ਅਮਰੀਕਾ ਨੂੰ ਸਖ਼ਤ ਚੇਤਾਵਨੀ
Image used for representation purpose only

ਇਰਾਨ ਦੇ ਸਿਖਰਲੇ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਮੰਗ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਇਜ਼ਰਾਈਲ-ਇਰਾਨ ਸੰਘਰਸ਼ ਦੌਰਾਨ ਇਜ਼ਰਾਈਲ ਦੀ ਤਹਿਰਾਨ ’ਤੇ ਬੰਬਾਰੀ ਮਗਰੋਂ, ਖਮੇਨੀ ਨੇ ਸਰਕਾਰੀ ਮੀਡੀਆ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਇਰਾਨ ’ਤੇ ਨਾ ਸ਼ਾਂਤੀ ਅਤੇ ਨਾ ਹੀ ਜੰਗ ਥੋਪੀ ਜਾ ਸਕਦੀ। ਉਨ੍ਹਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ, “ਜੋ ਲੋਕ ਇਰਾਨ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਸਮਝਦੇ ਹਨ, ਉਹ ਕਦੇ ਵੀ ਧਮਕੀਆਂ ਵਾਲੀ ਭਾਸ਼ਾ ਨਹੀਂ ਵਰਤਣਗੇ। ਇਰਾਨ ਕਦੇ ਗੋਡੇ ਨਹੀਂ ਟੇਕੇਗਾ। ਅਮਰੀਕਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਜ਼ਰਾਈਲ-ਇਰਾਨ ਜੰਗ ਵਿੱਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਨਾਲ ਉਸ ਨੂੰ ਵੱਡਾ ਅਤੇ ਅਟੱਲ ਨੁਕਸਾਨ ਹੋਵੇਗਾ।”

ਸੰਯੁਕਤ ਰਾਸ਼ਟਰ ਵਿੱਚ ਇਰਾਨੀ ਰਾਜਦੂਤ ਅਲੀ ਬਹਿਰੀਨੀ ਨੇ ਜਿਨੇਵਾ ਵਿੱਚ ਕਿਹਾ ਕਿ ਇਰਾਨ ਨੇ ਅਮਰੀਕਾ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ। ਜੇਕਰ ਅਮਰੀਕਾ ਇਜ਼ਰਾਈਲ ਦੀ ਫੌਜੀ ਮੁਹਿੰਮ ਵਿੱਚ ਸਿੱਧੇ ਸ਼ਾਮਲ ਹੁੰਦਾ ਹੈ, ਤਾਂ ਇਰਾਨ ਉਸ ਨੂੰ ਸਖ਼ਤ ਜਵਾਬ ਦੇਵੇਗਾ। ਬਹਿਰੀਨੀ ਨੇ ਕਿਹਾ, “ਇਜ਼ਰਾਈਲ ਜੋ ਵੀ ਕਰ ਰਿਹਾ ਹੈ, ਅਸੀਂ ਉਸ ਵਿੱਚ ਅਮਰੀਕਾ ਦੀ ਸਹਿਯੋਗੀ ਸਮਝਦੇ ਹਨ। ਇਰਾਨ ਨੇ ਇੱਕ ਹੱਦ ਮਿੱਥੀ ਹੈ, ਅਤੇ ਜੇਕਰ ਅਮਰੀਕਾ ਇਸ ਨੂੰ ਪਾਰ ਕਰਦਾ ਹੈ, ਤਾਂ ਸਾਨੂੰ ਜਵਾਬ ਦੇਣਾ ਪਵੇਗਾ।” ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਨੇ ਬਿਨਾਂ ਸਬੂਤ ਦੇ ਇਰਾਨ ’ਤੇ ਪਰਮਾਣੂ ਹਥਿਆਰ ਬਣਾਉਣ ਦਾ ਦੋਸ਼ ਲਗਾ ਕੇ ਹਮਲੇ ਸ਼ੁਰੂ ਕੀਤੇ। ਬਹਿਰੀਨੀ ਨੇ ਟਰੰਪ ਦੀਆਂ “ਗੋਡੇ ਟੇਕਣ” ਵਾਲੀਆਂ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰ ਅਤੇ ਅਣਉਚਿਤ ਕਰਾਰ ਦਿੱਤਾ।

ਖਮੇਨੀ ਨੇ ਅੱਗੇ ਕਿਹਾ ਕਿ ਇਰਾਨ ਆਪਣੀ ਸੁਰੱਖਿਆ ਅਤੇ ਸਨਮਾਨ ਦੀ ਰਾਖੀ ਲਈ ਹਰ ਹੱਦ ਤੱਕ ਜਾਵੇਗਾ। ਉਨ੍ਹਾਂ ਨੇ ਇਰਾਨੀ ਫੌਜ ਦੀ ਤਾਰੀਫ ਕੀਤੀ, ਜਿਸ ਨੇ ਇਜ਼ਰਾਈਲ ’ਤੇ ਜਵਾਬੀ ਮਿਜ਼ਾਈਲ ਹਮਲੇ ਕੀਤੇ। ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਵੀ ਅਪੀਲ ਕੀਤੀ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੀਆਂ ਕਾਰਵਾਈਆਂ ’ਤੇ ਰੋਕ ਲਗਾਈ ਜਾਵੇ। ਇਸ ਸੰਘਰਸ਼ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ, ਅਤੇ ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਧਮਕੀ ਅੱਗੇ ਨਹੀਂ ਝੁਕੇਗਾ।


Iran’s Supreme Leader Ayatollah Khamenei has firmly rejected US President Donald Trump’s demand for unconditional surrender amid the Israel-Iran conflict. Following Israel’s airstrikes on Tehran, Khamenei addressed state media, declaring that neither peace nor war can be imposed on the Islamic Republic. In a stern tone, he stated, “Those who understand Iran’s history and culture will never use threatening language. Iran will not bow. The US must realize that military intervention in the Israel-Iran conflict will, without doubt, cause irreparable damage.”

Iran’s UN envoy Ali Bahraini, speaking in Geneva, conveyed a clear message to Washington: if the US directly joins Israel’s military campaign, Iran will respond harshly. Bahraini emphasized, “We consider the US complicit in everything Israel is doing. Iran has set a red line, and if the US crosses it, we will have to respond.” He further noted that Israel launched airstrikes without evidence, falsely claiming Iran was on the verge of developing nuclear weapons. Bahraini called Trump’s “surrender” remarks irresponsible and unjustified.

Khamenei added that Iran will go to any lengths to protect its security and dignity, praising the Iranian military for its retaliatory missile strikes on Israel. Iran has also appealed to the UN Security Council to curb the actions of the US and Israel. The Israel-Iran conflict has heightened tensions in Western Asia, and Iran has made it clear it will not yield to any threats.

What's Your Reaction?

like

dislike

love

funny

angry

sad

wow