ਪ੍ਰਸ਼ਾਸਨ ਨੇ ਨਸ਼ਾ ਤਸਕਰ ਔਰਤ ਦਾ ਮਕਾਨ ਢਾਹਿਆ
ਪ੍ਰਸ਼ਾਸਨ ਨੇ ਨਸ਼ਾ ਤਸਕਰ ਮਹਿਲਾ ਰਿੰਕੀ ਦਾ ਦੋ ਮੰਜ਼ਿਲਾ ਮਕਾਨ ਢਾਹ ਦਿੱਤਾ, ਜੋ ਨਸ਼ਾ ਤਸਕਰੀ ਦੀ ਆਮਦਨ ਨਾਲ ਤਿਆਰ ਕੀਤਾ ਗਿਆ ਸੀ। ਇਹ ਕਾਰਵਾਈ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਰਿੰਕੀ ਖ਼ਿਲਾਫ਼ 10 ਨਸ਼ਾ ਤਸਕਰੀ ਦੇ ਕੇਸ ਦਰਜ ਹਨ, ਅਤੇ ਉਹਨਾਂ ਸਭ ‘ਤੇ ਲਾਜ਼ਮੀ ਕਾਰਵਾਈ ਕੀਤੀ ਜਾ ਚੁੱਕੀ ਹੈ।

ਪ੍ਰਸ਼ਾਸਨ ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਦੌਰਾਨ ਮਹਿਲਾ ਨਸ਼ਾ ਤਸਕਰ ਰਿੰਕੀ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹ ਦਿੱਤਾ। ਇਹ ਮਕਾਨ ਥਾਣਾ ਕੋਤਵਾਲੀ ਦੇ ਅਧੀਨ ‘ਰੋੜੀ ਕੁੱਟ’ ਮੁਹੱਲੇ ਵਿੱਚ ਸਥਿਤ ਸੀ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਰਿੰਕੀ ਨੇ ਇਹ ਮਕਾਨ ਨਸ਼ਾ ਤਸਕਰੀ ਤੋਂ ਆਉਣ ਵਾਲੀ ਆਮਦਨ ਨਾਲ ਨਾਜਾਇਜ਼ ਕਬਜ਼ਾ ਕਰਕੇ ਤਿਆਰ ਕੀਤਾ ਸੀ।
ਪੁਲੀਸ ਅਤੇ ਪ੍ਰਸ਼ਾਸਨ ਨੇ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ। ਐੱਸਐੱਸਪੀ ਨੇ ਵਾਅਦਾ ਕੀਤਾ ਕਿ ਨਸ਼ਾ ਤਸਕਰੀ ਦੀ ਆਮਦਨ ਨਾਲ ਬਣੇ ਹਰੇਕ ਨਾਜਾਇਜ਼ ਮਕਾਨ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਰਿੰਕੀ ਖ਼ਿਲਾਫ਼ ਪਹਿਲਾਂ ਹੀ 10 ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਪੁਲੀਸ ਨੇ ਉਹਨਾਂ ਸਭ ਦੇ ਖਿਲਾਫ਼ ਲਾਜ਼ਮੀ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ ‘ਰੋੜੀ ਕੁੱਟ’ ਮੁਹੱਲਾ ਇੱਕ ਅਜਿਹਾ ਖੇਤਰ ਹੈ, ਜਿੱਥੇ ਬਹੁਤੇ ਪਰਿਵਾਰ ਪੁਰਾਣੀਆਂ ਇੱਟਾਂ ਦੀ ਰੋੜੀ ਤਿਆਰ ਕਰਕੇ ਵਿਕਰੀ ਕਰਦੇ ਹਨ। ਇਸ ਖੇਤਰ ਵਿੱਚ ਕਈ ਨਸ਼ਾ ਤਸਕਰਾਂ ਦੇ ਵਸਦੇ ਹੋਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ।
What's Your Reaction?






