Melbourne: ਨੌਜਵਾਨ international student ਦੀ ਦਰਦਨਾਕ ਮੌਤ

Sep 24, 2025 - 01:38
 0  3k  0

Share -

Melbourne: ਨੌਜਵਾਨ international student ਦੀ ਦਰਦਨਾਕ ਮੌਤ
ਹਰਿਆਣਾ ਸੂਬੇ ਦੇ ਪਿੰਡ ਹਰੀਪੁਰਾ (ਜਿਲ੍ਹਾ ਸਿਰਸਾ) ਤੋਂ ਤਿੰਨ ਸਾਲ ਪਹਿਲਾਂ ਆਸਟ੍ਰੇਲੀਆ ਕੌਮਾਂਤਰੀ ਵਿਦਿਆਰਥੀ ਵੀਜ਼ਾ 'ਤੇ ਆਏ 25 ਸਾਲਾਂ ਪ੍ਰਭਜੋਤ ਸਿੰਘ ਦੀ ਲੰਘੇ ਸ਼ੁੱਕਰਵਾਰ ਦਰਦਨਾਕ ਤਰੀਕੇ ਨਾਲ ਹੋਈ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਭਜੋਤ Coolaroo ਇਲਾਕੇ ਵਿੱਚ Cleanway ਕੰਪਨੀ ਦੀ ਸਾਈਟ 'ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ, ਪਰ ਅਚਾਨਕ ਉਹ ਲੋਡਰ ਅਤੇ ਟ੍ਰੇਲਰ ਦੇ ਵਿਚਕਾਰ ਫਸ ਗਿਆ ਅਤੇ ਮੌਕੇ 'ਤੇ ਹੀ ਦਮ ਤੋੜ ਗਿਆ।
ਕਿਸੇ ਵੀ ਹੋਰ ਕੌਮਾਂਤਰੀ ਵਿਦਿਆਰਥੀ ਵਾਂਗ ਉਸਦੇ ਵੀ ਓਹੀ ਸੁਫਨੇ ਸਨ। South East Lyndhurst ਦੇ ਵਸਨੀਕ ਪ੍ਰਭਜੋਤ ਦੇ ਦੋਸਤਾਂ ਦੀ ਤਰਫੋਂ ਉਸਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਇੱਕ ਫੰਡ ਪੇਜ ਸ਼ੁਰੂ ਕੀਤਾ ਗਿਆ ਹੈ।

What's Your Reaction?

like

dislike

love

funny

angry

sad

wow