ਵਿਕਟੋਰੀਆ 'ਚ Big Build ਪ੍ਰੋਜੈਕਟਾਂ ਦੇ ਨਾਂ 'ਤੇ ਹੁਣ ਤੱਕ ਬਿਲੀਅਨ ਡਾਲਰ ਲੁੱਟਾ ਚੁੱਕੀ Labor ਸਰਕਾਰ 

ਵਿਕਟੋਰੀਆ ਸਰਕਾਰ ਨੇ ਹੁਣ ਤੱਕ 47 ਵੱਡੇ ਸੜਕੀ ਪ੍ਰੋਜੈਕਟ ਮੁਕਮੰਲ ਕੀਤੇ ਹਨ, 75 ਨਵੇਂ ਸਕੂਲ ਖੋਲ੍ਹੇ ਹਨ,  84 level crossing ਹਟਾਈਆਂ ਹਨ

Nov 26, 2024 - 11:01
 0  443  0

Share -

ਵਿਕਟੋਰੀਆ 'ਚ Big Build ਪ੍ਰੋਜੈਕਟਾਂ ਦੇ ਨਾਂ 'ਤੇ ਹੁਣ ਤੱਕ ਬਿਲੀਅਨ ਡਾਲਰ ਲੁੱਟਾ ਚੁੱਕੀ Labor ਸਰਕਾਰ 
Symbolic Image

ਗੱਲ ਸ਼ੁਰੂ ਸਾਬਕਾ ਪ੍ਰੀਮੀਅਰ Daniel Andrews ਦੇ ਕਾਰਜਕਾਲ ਤੋਂ ਹੋਈ ਸੀ, Labor ਸਰਕਾਰ ਨੇ $100 ਬਿਲੀਅਨ ਡਾਲਰ ਖਰਚਣਾ ਸੀ। ਹੁਣ ਤੱਕ ਵਿਕਟੋਰੀਆ ਸਰਕਾਰ ਨੇ ਕੀ ਕੁਝ ਹਾਸਲ ਕੀਤਾ ਹੈ ਅਤੇ ਕਿੱਥੇ ਕਿੱਥੇ ਜੇਬ ਫੱਟਣ ਲੱਗੀ ਹੈ, ਇਸ ਬਾਰੇ ਅਖਬਾਰ ਹੈਰਲਡ ਸੰਨ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਹੈ।ਵਿਕਟੋਰੀਆ ਸਰਕਾਰ ਨੇ ਹੁਣ ਤੱਕ 47 ਵੱਡੇ ਸੜਕੀ ਪ੍ਰੋਜੈਕਟ ਮੁਕਮੰਲ ਕੀਤੇ ਹਨ, 75 ਨਵੇਂ ਸਕੂਲ ਖੋਲ੍ਹੇ ਹਨ,  84 level crossing ਹਟਾਈਆਂ ਹਨ। ਪਰ ਮੈਲਬੋਰਨ ਮੈਟਰੋ ਦੇ ਸ਼ੁਰੂਆਤੀ ਪ੍ਰੋਜੈਕਟ 'ਤੇ ਜਿਹੜਾ ਖਰਚ $10.9 ਬਿਲੀਅਨ ਡਾਲਰ ਸੀ, ਉਹ ਹੁਣ ਵੱਧ ਕੇ $15.6 ਬਿਲੀਅਨ ਡਾਲਰ ਹੋ ਚੁੱਕਾ ਹੈ। 

West Gate Tunnel ਨਿਰਮਾਣ 
$6.3 ਬਿਲੀਅਨ ਤੋਂ ਵਧਕੇ $10.2 ਬਿਲੀਅਨ ਡਾਲਰ ਜਾ ਚੁੱਕਾ ਹੈ ਅਤੇ ਮੁਕਮੰਲ ਹੋਣ ਦਾ ਸਮਾਂ ਵੀ 2022 ਦੀ ਬਜਾਏ 2025 ਤੱਕ ਚਲਾ ਗਿਆ ਹੈ।  Murray Basin ਰੇਲ ਪ੍ਰੋਜੈਕਟ ਹੁਣ $440 ਮਿਲੀਅਨ ਡਾਲਰ ਦੀ ਬਜਾਏ $807 ਮਿਲੀਅਨ ਡਾਲਰ ਦਾ ਬਣ ਚੁੱਕਾ ਹੈ।

What's Your Reaction?

like

dislike

love

funny

angry

sad

wow