Melbourne 'ਚ ਘਰ ਖਰੀਦਣ ਦੇ ਮਾਮਲੇ 'ਚ ਭਾਰਤੀ ਲੋਕ ਮੋਹਰੀ
Foreign Investment Review Board ਮੁਤਾਬਕ ਵਿਕਟੋਰੀਆ ਵਿੱਚ ਵਿਦੇਸ਼ੀਆਂ ਨੂੰ ਕੁੱਲ $6.6 ਬਿਲੀਅਨ ਡਾਲਰ ਦੀਆਂ ਵਿਕੀਆਂ ਪ੍ਰਾਪਰਟੀਆਂ ਵਿੱਚੋਂ $440 ਮਿਲੀਅਨ ਭਾਰਤੀਆਂ ਦੁਆਰਾ ਖਰੀਦੀਆਂ ਗਈਆਂ ਹਨ।
ਵਿਕਟੋਰੀਆ ਸੂਬੇ ਵਿੱਚ ਪ੍ਰਾਪਰਟੀ ਕੀਮਤਾਂ 'ਚ ਇਜਾਫ਼ੇ ਦਾ ਵੱਡਾ ਕਾਰਣ ਭਾਰਤੀ ਮੂਲ ਦੇ ਨਾਗਰਿਕ ਹਨ, ਇਹ ਕਥਨ ਤਾਜ਼ਾ ਰਿਪੋਰਟ ਤੋਂ ਸਹੀ ਸਾਬਤ ਹੁੰਦਾ ਹੈ।
ਆਸਟ੍ਰੇਲੀਆ ਦੇ ਘਰਾਂ ਵਿੱਚ ਭਾਰਤੀਆਂ ਦੀ ਦਿਲਚਸਪੀ ਸਿਰਫ਼ ਇੱਕ ਸਾਲ ਵਿੱਚ ਲਗਭਗ ਇੱਕ ਚੌਥਾਈ ਵਧ ਗਈ ਹੈ, ਅਤੇ ਉਹਨਾਂ ਦੀ ਨਜ਼ਰ ਮੈਲਬੌਰਨ 'ਤੇ ਵਧੇਰੇ ਹੈ।
ਖ਼ਾਸ ਤੌਰ 'ਤੇ Tarneit ਜਾਂ Point Cook ਵਰਗੇ ਸਬ ਅਰਬ।
PropTrack ਅਦਾਰੇ ਦੀ ਤਾਜ਼ਾ Overseas Search Report ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆਈ ਪ੍ਰਾਪਰਟੀ ਵਿੱਚ ਭਾਰਤੀਆਂ ਦੀ ਦਿਲਚਸਪੀ ਪਿਛਲੇ ਸਾਲ ਨਾਲੋਂ 23 ਫੀਸਦ ਵਧੀ ਹੈ।
Foreign Investment Review Board ਮੁਤਾਬਕ ਵਿਕਟੋਰੀਆ ਵਿੱਚ ਵਿਦੇਸ਼ੀਆਂ ਨੂੰ ਕੁੱਲ $6.6 ਬਿਲੀਅਨ ਡਾਲਰ ਦੀਆਂ ਵਿਕੀਆਂ ਪ੍ਰਾਪਰਟੀਆਂ ਵਿੱਚੋਂ $440 ਮਿਲੀਅਨ ਭਾਰਤੀਆਂ ਦੁਆਰਾ ਖਰੀਦੀਆਂ ਗਈਆਂ ਹਨ।
ਭਾਰਤ ਤੋਂ ਬਾਅਦ ਅਮਰੀਕਾ, ਨਿਊਜੀਲੈਂਡ, ਬਰਤਾਨੀਆ ਅਤੇ ਚੀਨ ਦੇ ਨਿਵੇਸ਼ਕਾਂ ਦਾ ਨੰਬਰ ਆਉਂਦਾ ਹੈ।