ਤੂਫਾਨ ਮਗਰੋਂ ਬਾਰਿਸ਼ ਕਾਰਨ ਹੜ੍ਹ, ਕੁਝ ਹਾਦਸੇ, ਇੱਕ ਹਲਾਕ, ਘਰ ਤਬਾਹ, ਬਿਜਲੀ ਗੁੱਲ
ਤੂਫ਼ਾਨ ਅਲਫ਼੍ਰੇਡ ਨੇ ਭਾਰੀ ਬਾਰਿਸ਼ ਨਾਲ ਹੜ੍ਹ, ਘਰ ਤਬਾਹੀ ਅਤੇ ਬਿਜਲੀ ਗੁੱਲ ਪੈਦਾ ਕਰ ਦਿੱਤੇ ਹਨ। Queensland ਅਤੇ NSW ਵਿੱਚ ਲਗਭਗ 316,540 ਲੋਕ ਬਿਜਲੀ ਤੋਂ ਬਿਨਾਂ ਹਨ, ਜਿਸ ਵਿੱਚ Gold Coast ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। NSW ਦੇ Dorrigo ਖੇਤਰ ਵਿੱਚ ਇੱਕ 61 ਸਾਲਾ ਵਿਅਕਤੀ Tom Cook ਹੜ੍ਹ ਕਾਰਨ ਡੁੱਬ ਗਿਆ। ਸਰਕਾਰੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕਰਦਿਆਂ ਬਚਾਅ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ।

ਚੱਕਰਵਾਤ ਤੂਫਾਨ Alfred ਦੀ ਕੈਟਾਗਰੀ ਭਾਵੇਂ ਕਿ ਘੱਟ ਕਰ ਦਿੱਤੀ ਗਈ ਹੋਵੇ, ਪਰ ਇਸਦੇ ਖਤਰੇ ਅਤੇ ਨੁਕਸਾਨ ਘੱਟ ਨਹੀਂ ਹੋਏ।
ਇਸ ਦਾ ਪ੍ਰਭਾਵ ਆਸਟ੍ਰੇਲੀਆ ਦੇ ਦੋ ਪ੍ਰਮੁੱਖ ਰਾਜਾਂ (Queensland ਅਤੇ NSW) ਵਿੱਚ ਦੇਖਿਆ ਜਾ ਸਕਦਾ ਹੈ। ਇਹਨਾਂ ਸੂਬਿਆਂ ਵਿੱਚ ਬਹੁਤ ਸਾਰੇ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਕਿਉਂਕਿ ਚੱਕਰਵਾਤ ਅਲਫ੍ਰੇਡ ਨੇ ਨੁਕਸਾਨਦੇਹ ਹਵਾਵਾਂ ਅਤੇ ਭਾਰੀ ਮੀਂਹ ਲਿਆਂਦਾ, ਜਿਸ ਨਾਲ ਕਾਰਨ ਸਾਰਾ ਸਿਸਟਮ ਗੜਬੜਾ ਗਿਆ।
Queensland ਦੇ ਦੱਖਣ-ਪੂਰਬ ਵਿੱਚ ਲਗਪਗ 316,540 ਲੋਕਾਂ ਹਨੇਰੇ ਵਿੱਚ ਹਨ, ਜਿਸ ਵਿੱਚ Gold Coast ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ, 112,000 ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ।
ਇਹ ਤੂਫਾਨ 16 ਦਿਨਾਂ ਬਾਅਦ ਸ਼ਨੀਵਾਰ ਨੂੰ Queensland ਤੱਟ 'ਤੇ ਚੱਕਰਵਾਤ ਦੇ ਰੂਪ ਵਿੱਚ ਟਕਰਾਇਆ, ਜਿੱਥੇ 100 ਕਿਮੀ/ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।
ਕਰੀਬ 300 ਤੋਂ 400 mm ਬਾਰਿਸ਼ ਨੇ ਨਹਿਰੀ ਇਲਾਕਿਆਂ ਵਿੱਚ ਹੜ੍ਹ ਲੈ ਆਉਂਦੇ ਹਨ। Fraser Coast ਵਿੱਚ ਮਹਿਜ਼ 6 ਘੰਟਿਆਂ ਵਿੱਚ 233 ਮਿਮੀ ਬਾਰਿਸ਼ ਪੈ ਗਈ।
NSW ਦੇ ਪੇਂਡੂ ਖੇਤਰ Dorrigo ਵਿੱਚ ਇੱਕ 61 ਸਾਲਾਂ ਵਿਅਕਤੀ ਹੜ੍ਹਾਂ ਕਾਰਨ ਵਹਿ ਗਿਆ। ਉਸਦੀ ਪਛਾਣ Tom Cook ਵਜੋਂ ਹੋਈ ਹੈ।
What's Your Reaction?






