Dr Parwinder Kaur set to become Western Australia’s first Sikh Member Parliament
ਡਾ. ਕੌਰ ਸਿਰਫ ਇੱਕ ਸਾਇੰਸਦਾਨ ਵਜੋਂ ਹੀ ਨਹੀਂ ਬਲਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਉਨ੍ਹਾਂ ਸ਼ਖਸ਼ੀਅਤਾਂ ਵਿੱਚ ਸ਼ਾਮਿਲ ਹੈ ਜੋ ਨੌਜਵਾਨ ਪੀੜ੍ਹੀ ਲਈ ਨਾ ਸਿਰਫ ਇੱਕ ਚਾਨਣ ਮੁਨਾਰਾ ਹੈ ਬਲਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ।

ਪੱਛਮੀ ਆਸਟ੍ਰੇਲੀਆ ਵਿੱਚ ਇਸ ਸ਼ਨੀਵਾਰ ਜਦੋਂ ਵੋਟਾਂ ਪੈਣ ਜਾ ਰਹੀਆਂ ਹਨ ਤਾਂ ਪੰਜਾਬੀ ਭਾਈਚਾਰੇ ਦੀ ਇੱਕ ਮਾਣਯੋਗ ਸ਼ਖਸ਼ੀਅਤ 'ਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ....
ਲੇਬਰ ਪਾਰਟੀ ਨੇ ਇਸ ਵਾਰ 'ਅਪਰ ਹਾਊਸ' ਵਿੱਚ ਅਵਾਰਡ ਜੇਤੂ ਪੰਜਾਬੀ ਸਾਇੰਸਦਾਨ ਡਾ. ਪਰਵਿੰਦਰ ਕੌਰ ਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਹੈ।
ਡਾ. ਕੌਰ, ਪਰਥ ਵਿੱਚ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਵਿੱਚ ਬਾਇਓਟੈਕਨਾਲੋਜੀ ਦੀ ਐਸੋਸੀਏਟ ਪ੍ਰੋਫੈਸਰ ਵਜੋਂ ਅਤੇ ਰਾਜ ਸਰਕਾਰ ਦੇ ਨੌਕਰੀਆਂ, ਸੈਰ-ਸਪਾਟਾ, ਵਿਗਿਆਨ ਅਤੇ ਇਨੋਵੇਸ਼ਨ ਵਿਭਾਗ ਵਿੱਚ ਇੱਕ ਵਿਸ਼ੇਸ਼ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ।
ਡਾ.ਕੌਰ, ਪੰਜਾਬ ਦੇ ਨਵਾਂਸ਼ਹਿਰ ਜਿਲ੍ਹੇ ਦੇ ਇੱਕ ਸਾਧਾਰਨ ਪਿੰਡ ਦੀ ਜੰਮਪਲ਼ ਹੈ ਜਿਸਨੇ ਆਸਟ੍ਰੇਲੀਆ ਦੇ ਸਾਇੰਸ ਖੇਤਰ ਵਿੱਚ ਅਨੇਕਾਂ ਪ੍ਰਾਪਤੀਆਂ ਦਰਜ ਕੀਤੀਆਂ ਹਨ #RadioHaanji
ਉਹ ਆਪਣੀ ਸਾਇੰਸ ਖੋਜ ਟੀਮ ਤਹਿਤ ਡੀਐਨਏ ਜ਼ੂ ਆਸਟ੍ਰੇਲੀਆ, ਰਾਹੀਂ #STEM ਖੇਤਰ ਖਾਸਕਰ ਬਾਇਓਟੈਕਨਾਲੋਜੀ ਵਿੱਚ ਨਿਰੰਤਰ ਕਾਰਜਸ਼ੀਲ ਹੈ।
ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚ 2013 ਵਿੱਚ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸਜ਼ ਤੋਂ 'ਸਾਇੰਸ ਐਂਡ ਇਨੋਵੇਸ਼ਨ ਅਵਾਰਡ' ਪ੍ਰਾਪਤ ਕਰਨਾ, 2019 ਵਿੱਚ ਮਾਈਕ੍ਰੋਸਾਫਟ ਦਾ 'ਏ ਆਈ ਫਾਰ ਅਰਥ' ਅਵਾਰਡ ਜਿੱਤਣਾ, 2022 ਵਿੱਚ 'ਡਬਲਯੂ ਏ ਇਨੋਵੇਟਰ ਆਫ਼ ਦ ਈਅਰ' ਲਈ ਫਾਈਨਲਿਸਟ ਹੋਣਾ, ਅਤੇ 2023 ਵਿੱਚ 'ਆਸਟ੍ਰੇਲੀਅਨ ਸਿੱਖ ਵੂਮੈਨ ਆਫ਼ ਦ ਈਅਰ' ਪ੍ਰਾਪਤ ਕਰਨਾ ਸ਼ਾਮਲ ਹੈ।
ਉਸਨੂੰ 2023 ਵਿੱਚ 'ਡਬਲਯੂਏ ਵੂਮੈਨ ਹਾਲ ਆਫ਼ ਫੇਮ' ਵਿੱਚ ਸ਼ਾਮਲ ਹੋਣ ਦੇ ਨਾਲ, ਸਾਲ 2024 ਦੀ 'ਅਚੀਵਰ ਆਫ਼ ਦ ਈਅਰ' ਅਤੇ ਸਾਲ 2024 ਦੀ 'ਸਵੈਨ ਸਾਇੰਟਿਸਟ' ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਡਾ. ਕੌਰ ਸਿਰਫ ਇੱਕ ਸਾਇੰਸਦਾਨ ਵਜੋਂ ਹੀ ਨਹੀਂ ਬਲਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਉਨ੍ਹਾਂ ਸ਼ਖਸ਼ੀਅਤਾਂ ਵਿੱਚ ਸ਼ਾਮਿਲ ਹੈ ਜੋ ਨੌਜਵਾਨ ਪੀੜ੍ਹੀ ਲਈ ਨਾ ਸਿਰਫ ਇੱਕ ਚਾਨਣ ਮੁਨਾਰਾ ਹੈ ਬਲਕਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ।
ਡਾ. ਕੌਰ, ਇਸਤੋਂ ਪਹਿਲਾਂ, ਆਸਟ੍ਰੇਲੀਆ ਵਿੱਚ ਉਦਯੋਗ ਅਤੇ ਵਿਗਿਆਨ ਮੰਤਰੀ ਐਡ ਹਿਊਸਿਕ ਦੇ ਦਫ਼ਤਰ ਵਿੱਚ STEM ਟਾਸਕਫੋਰਸ ਵਿੱਚ '#Diversity ਲਈ ਇੱਕ ਪੈਨਲ ਮੈਂਬਰ ਵਜੋਂ ਵੀ ਜਿੰਮੇਵਾਰੀ ਨਿਭਾ ਚੁੱਕੇ ਹਨ।
ਉਹ STEM ਅਤੇ ਹੋਰ ਖਿੱਤਿਆਂ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਨੂੰ ਤਹਿ ਕਰਨ ਲਈ ਵੀ ਯਤਨਸ਼ੀਲ ਹਨ।
ਇਸ ਤੋਂ ਇਲਾਵਾ, ਉਨ੍ਹਾਂ ਪੱਛਮੀ ਆਸਟ੍ਰੇਲੀਆ ਸਰਕਾਰ ਦੇ JTSI ਪ੍ਰੋਗਰਾਮ ਲਈ ਵਿਸ਼ੇਸ਼ ਸਲਾਹਕਾਰ ਵਜੋਂ ਕੰਮ ਕਰਦਿਆਂ ਉਨ੍ਹਾਂ ਦੇ 10-ਸਾਲਾ ਵਿਗਿਆਨ ਅਤੇ ਤਕਨੀਕੀ ਯੋਜਨਾ ਦਾ ਹਿੱਸਾ ਬਣ ਚੁੱਕੇ ਹਨ।
ਇਹਨਾਂ ਪ੍ਰਾਪਤੀਆਂ ਦੇ ਮੱਦੇਨਜ਼ਰ, ਡਾ. ਕੌਰ ਨੂੰ 2025 ਦੀਆਂ ਸਥਾਨਿਕ ਚੋਣਾਂ ਲਈ #WALabor ਵੱਲੋਂ 'ਅਪਰ ਹਾਊਸ' ਵਿੱਚ ਸੰਸਦ ਮੈਂਬਰ ਬਣਨ ਲਈ ਉਮੀਦਵਾਰ ਵਜੋਂ ਚੁਣਿਆ ਗਿਆ ਹੈ।
ਸ਼ਨੀਵਾਰ ਨੂੰ ਹੋਣ ਜਾ ਰਹੀਆਂ ਰਾਜ ਸਭ ਦੀਆਂ ਚੋਣਾਂ ਅਗਰ ਉਹ ਕਾਮਯਾਬ ਹੁੰਦੀ ਹੈ ਤਾਂ ਉਹ ਇਹ ਮਾਣ ਪ੍ਰਾਪਤ ਕਰਨ ਵਾਲੀ ਆਸਟ੍ਰੇਲੀਆ ਦੀ "ਪਹਿਲੀ ਸਿੱਖ ਜੈਨਰੇਸ਼ਨ ਐਮ ਪੀ" ਬਣ ਜਾਵੇਗੀ।
ਖੈਰ ਚੋਣ ਨਤੀਜਾ ਭਾਵੇਂ ਕੋਈ ਵੀ ਹੋਵੇ, ਸਾਡੇ ਭਾਈਚਾਰੇ ਲਈ ਪਰਵਿੰਦਰ ਇੱਕ ਸਤਿਕਾਰਤ ਹਸਤੀ ਹੈ ਜਿਸਦੀਆਂ ਮਾਣਮੱਤੀਆਂ ਪ੍ਰਾਪਤੀਆਂ ਉੱਤੇ ਫਖਰ ਕਰਨਾ ਬਣਦਾ ਹੈ।
#internationalwomensday ਤਹਿਤ ਅਦਾਰਾ #RadioHaanji ਡਾ. ਪਰਵਿੰਦਰ ਕੌਰ ਨੂੰ ਇਹਨਾਂ ਪ੍ਰਾਪਤੀਆਂ ਲਈ ਤੇ ਸਾਡੇ ਭਾਈਚਾਰੇ ਦਾ ਨਾਂ ਉੱਚਾ ਕਰਨ ਲਈ ਵਧਾਈ ਦਿੰਦਾ ਹੈ।
#PreetinderSinghGrewal #WAelections#AustralianLaborParty #scientists#WomenInSTEM #sikh #IndianAustralian
What's Your Reaction?






