ਪੀਟਰ ਡਟਨ ਨੇ 35 ਸਾਲਾਂ ਵਿੱਚ ਬਣਾਈਆਂ $30 ਮਿਲੀਅਨ ਡਾਲਰ ਦੀਆਂ 26 ਜਾਇਦਾਦਾਂ

ਪਿਛਲੇ ਸਾਲ ਜਦੋਂ ਪ੍ਰਧਾਨ ਮੰਤਰੀ ਨੇ $4.3 ਮਿਲੀਅਨ ਡਾਲਰ ਦੀ ਕੀਮਤ ਦਾ ਘਰ ਖਰੀਦਿਆ ਸੀ, ਤਾਂ ਸਣੇ Peter Dutton ਪੂਰੀ ਵਿਰੋਧੀ ਧਿਰ ਨੇ ਜੰਮ ਕੇ ਉਹਨਾਂ ਦੀ ਮੁਖ਼ਾਲਫਤ ਕੀਤੀ ਸੀ। ਅਜਿਹੇ ਵਿੱਚ ਹੁਣ Dutton ਜੋ ਖੁਦ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਕਿਹਾ ਜਾ ਰਿਹਾ ਹੈ, ਕਿ ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਦਾਅਵੇਦਾਰ ਹਨ। 

Feb 26, 2025 - 12:55
 0  212  0

Share -

ਪੀਟਰ ਡਟਨ ਨੇ 35 ਸਾਲਾਂ ਵਿੱਚ ਬਣਾਈਆਂ $30 ਮਿਲੀਅਨ ਡਾਲਰ ਦੀਆਂ 26 ਜਾਇਦਾਦਾਂ
ਪੀਟਰ ਡਟਨ

ਨਾਮ- Peter Dutton, ਉਮਰ- 55 ਸਾਲ, ਅਹੁਦਾ- ਪ੍ਰਮੁੱਖ ਵਿਰੋਧੀ ਧਿਰ ਨੇਤਾ (ਮਈ 2022 ਤੋਂ), ਅਤੇ Liberal Party ਦੇ ਆਗੂ,  ਤਨਖਾਹ - $432,239 ਡਾਲਰ। 

ਪਿਛਲੇ 35 ਸਾਲਾਂ ਵਿੱਚ $30 ਮਿਲੀਅਨ ਡਾਲਰ ਦੀਆਂ ਆਸਟ੍ਰੇਲੀਆ ਭਰ ਵਿੱਚ 26 ਜਾਇਦਾਦਾਂ। The Age  ਨਾਮ ਦੇ ਅਖਬਾਰ ਦੀ ਤਰਫੋਂ Dutton ਦੀ ਬੇਸ਼ੁਮਾਰ ਪ੍ਰਾਪਰਟੀ ਬਾਰੇ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ।

ਪਿਛਲੇ ਸਾਲ ਜਦੋਂ ਪ੍ਰਧਾਨ ਮੰਤਰੀ ਨੇ $4.3 ਮਿਲੀਅਨ ਡਾਲਰ ਦੀ ਕੀਮਤ ਦਾ ਘਰ ਖਰੀਦਿਆ ਸੀ, ਤਾਂ ਸਣੇ Peter Dutton ਪੂਰੀ ਵਿਰੋਧੀ ਧਿਰ ਨੇ ਜੰਮ ਕੇ ਉਹਨਾਂ ਦੀ ਮੁਖ਼ਾਲਫਤ ਕੀਤੀ ਸੀ। ਅਜਿਹੇ ਵਿੱਚ ਹੁਣ Dutton ਜੋ ਖੁਦ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਕਿਹਾ ਜਾ ਰਿਹਾ ਹੈ, ਕਿ ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਦਾਅਵੇਦਾਰ ਹਨ। 

Dutton ਦੇ ਪਰਿਵਾਰ ਦੇ ਨਾਮ 'ਤੇ ਇੱਕ shopping plaza ਵੀ ਹੈ। ਖ਼ਬਰ ਅਨੁਸਾਰ ਉਹਨਾਂ ਨੇ ਆਪਣੀ ਪਹਿਲੀ property 19 ਸਾਲ ਦੀ ਉਮਰ ਵਿੱਚ ਖਰੀਦੀ ਸੀ। 

ਪਹਿਲਾ ਘਰ Yeronga (ਬ੍ਰਿਸਬੇਨ) ਵਿੱਚ 1990 ਦੌਰਾਨ $93,000 ਡਾਲਰ ਦਾ ਖਰੀਦਿਆ ਅਤੇ ਦੋ ਸਾਲ ਮਗਰੋਂ $116,500 ਡਾਲਰ ਦਾ ਵੇਚ ਛੱਡਿਆ।

ਸਾਲ 2021 ਵਿੱਚ ਪਰਿਵਾਰਕ ਜਾਇਦਾਦ ਦੇ ਨਾਮ 'ਤੇ Gold Coast ਵਿੱਚ $6 ਮਿਲੀਅਨ ਡਾਲਰ ਦਾ ਖਰੀਦਿਆ ਘਰ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ Dutton ਨੇ ਅਗਸਤ 2020 ਵਿੱਚ ਆਪਣੇ ਆਪਣੇ ਨਾਮ 'ਤੇ Queensland ਦੇ Dayboro ਵਿੱਚ $2.1 ਮਿਲੀਅਨ ਡਾਲਰ ਦਾ 68 ਏਕੜ ਫਾਰਮ ਹਾਊਸ ਵੀ ਖਰੀਦਿਆ। ਅਜਿਹੀਆਂ properties ਦੀ ਫਹਿਰਿਸਤ ਬੜੀ ਲੰਮੀ ਹੈ।

ਅਖਬਾਰ ਨੇ Dutton ਦੇ ਸਿਆਸੀ ਸਫਰ ਦੌਰਾਨ ਰਾਤੋ ਰਾਤ ਅਮੀਰ ਹੋਣ ਦੀ ਕਹਾਣੀ 'ਤੇ ਵੀ ਸਵਾਲ ਚੁੱਕੇ ਹਨ। ਸਵਾਲ ਹੈ ਕਿ ਇੱਕ bricklayer ਦਾ ਮੁੰਡਾ ਜੋ ਪੁਲਿਸ ਦੀ ਨੌਕਰੀ ਤੋਂ ਸ਼ੁਰੂਆਤ ਕਰਦਾ ਹੈ, ਉਹ ਏਨੀ ਛੇਤੀ ਕਰੋਡ਼ਾਂ ਦੀ properties ਦਾ ਮਾਲਕ ਕਿਵੇਂ ਬਣ ਬੈਠਿਆ।

What's Your Reaction?

like

dislike

love

funny

angry

sad

wow