ਨਸ਼ਾ ਤਸਕਰਾਂ ਨੇ ਦਿੱਤੀਆਂ ਮਾਰਨ ਦੀਆਂ ਧਮਕੀਆਂ, ਪਰ ਨਹੀਂ ਡਰਿਆ ਸਰਪੰਚ, ਸਾਰੇ ਪਿੰਡ ਨੇ ਦਿੱਤਾ ਸਾਥ

ਨਸ਼ਾ ਤਸਕਰਾਂ ਨੇ ਦਿੱਤੀਆਂ ਮਾਰਨ ਦੀਆਂ ਧਮਕੀਆਂ, ਪਰ ਨਹੀਂ ਡਰਿਆ ਸਰਪੰਚ, ਸਾਰੇ ਪਿੰਡ ਨੇ ਦਿੱਤਾ ਸਾਥ

Mar 3, 2025 - 20:16
 0  391  1
Host:-
Ranjodh Singh

ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਸਪਰੰਚ ਨਾਲ ਨਸ਼ਾ ਤਸਕਰਾਂ ਦੀ ਹੁੰਦੀ ਬਹਿਸ ਵਾਲੀ ਵੀਡੀਓ ਬਹੁਤ ਵਾਇਰਲ ਹੋਈ, ਜਿਸ ਵੀਡੀਓ ਵਿੱਚ ਨਸ਼ਾ ਵੇਚਣ ਵਾਲੀ ਔਰਤ ਸਰਕਾਰ ਅਤੇ ਲੋਕਾਂ ਨੂੰ ਸ਼ਰੇਆਮ ਚੈਂਲੇਂਜ ਦੇਂਦੀ ਹੈ ਕਿ ਉਹ ਨਸ਼ਾ ਵੇਚੇਗੀ, ਜੋ ਰੋਕ ਰੋਕ ਸਕਦਾ ਰੋਕ ਲਵੇ, ਪਰ ਪਿੰਡ ਦੇ ਸਰਪੰਚ ਸਾਬ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸਦੇ ਸਿੱਟੇ ਵਜੋਂ ਸਰਪੰਚ ਸਾਬ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ

ਜ਼ਿਕਰਯੋਗ ਹੈ ਕਿ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਸਪਰੰਚ ਵੱਲੋਂ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ ਤਾਂ ਜੋ ਪਿੰਡ ਤੋਂ ਬਾਹਰੋਂ ਆਉਣ ਵਾਲੇ ਉਹਨਾਂ ਲੋਕਾਂ ਨੂੰ ਰੋਕਿਆ ਜਾ ਸਕੇ ਜੋ ਉਹਨਾਂ ਪਿੰਡ ਨਸ਼ਾ ਲੈਣ ਆਉਂਦੇ ਸਨ, ਉਹਨਾਂ ਦੀ ਇਸ ਕਾਰਵਾਈ ਤੋਂ ਪਿੰਡ ਵਿੱਚ ਨਸ਼ਾ ਤਸਕਰਾਂ ਦਾ ਕਾਰੋਬਾਰ ਠੱਪ ਹੋਣ ਲੱਗਾ ਜਿਸਦੇ ਨਤੀਜੇ ਵਜੋਂ ਸਰਪੰਚ ਸਾਬ ਨੂੰ ਨਸ਼ਾ ਤਸਕਰਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ, ਸੋਸ਼ਲ ਮੀਡਿਆ ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਨਸ਼ਾ ਵੇਚਣ ਵਾਲੀ ਔਰਤ ਸ਼ਰੇਆਮ ਧਮਕਾ ਰਹੀ ਹੈ ਅਤੇ ਚੈਲਿੰਜ ਕਰ ਰਹੀ ਹੈ ਕਿ ਉਹ ਨਸ਼ਾ ਵੇਚੇਗੇ ਅਤੇ ਉਹ ਅੱਜ ਤੋਂ ਨਹੀਂ ਬਹੁਤ ਸਮੇ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ, ਇਹ ਵੀਡੀਓ ਏਨੀ ਵਾਇਰਲ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਅਪੜ ਗਈ ਜਿਸ ਕਰਕੇ ਉਹਨਾਂ ਨੇ ਸਰਪੰਚ ਸਾਬ ਨੂੰ ਫੋਨ ਲਾਇਆ ਅਤੇ ਮਾਮਲੇ ਦਾ ਜਾਇਜਾ ਲੈਂਦੇ ਹੋਏ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਨੂੰਨੀ ਕਾਰਵਾਈ ਕੀਤੀ ਗਈ, ਜਿਸਦੇ ਸਿੱਟੇ ਵਜੋਂ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਹਨਾਂ ਦੇ ਘਰ ਉੱਤੇ ਬਲਡੋਜਰ ਚਲਾ ਕੇ ਉਸਨੂੰ ਢਾਹ ਦਿੱਤਾ ਗਿਆ 
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਰਪੰਚ ਮਜਿੰਦਰ ਸਿੰਘ ਦੀ ਜੋ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 

What's Your Reaction?

like

dislike

love

funny

angry

sad

wow