ਇਜ਼ਰਾਈਲ ਦੇ ਹਮਲਿਆਂ 'ਚ ਗਾਜ਼ਾ 'ਚ 61 ਫ਼ਲਸਤੀਨੀ ਹਲਾਕ

In the past 24 hours, Israeli military operations in Gaza have resulted in the deaths of 61 Palestinians, predominantly women and children, with over 143 others injured. According to Gaza's health ministry, the cumulative death toll since October 2023 has now exceeded 50,000

Mar 26, 2025 - 22:38
 0  392  0

Share -

ਇਜ਼ਰਾਈਲ ਦੇ ਹਮਲਿਆਂ 'ਚ ਗਾਜ਼ਾ 'ਚ 61 ਫ਼ਲਸਤੀਨੀ ਹਲਾਕ
ਇਜ਼ਰਾਈਲ ਦੇ ਹਮਲਿਆਂ 'ਚ ਗਾਜ਼ਾ 'ਚ 61 ਫ਼ਲਸਤੀਨੀ ਹਲਾਕ - ਫੋਟੋ: ਰਾਇਟਰਜ਼

ਇਜ਼ਰਾਈਲ ਵੱਲੋਂ ਬੀਤੇ 24 ਘੰਟਿਆਂ ਦੌਰਾਨ ਗਾਜ਼ਾ 'ਤੇ ਕੀਤੇ ਗਏ ਹਮਲਿਆਂ 'ਚ 61 ਫ਼ਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਬਹੁਤੇ ਬੱਚੇ ਅਤੇ ਔਰਤਾਂ ਸ਼ਾਮਲ ਹਨ। ਇਨ੍ਹਾਂ ਹਮਲਿਆਂ ਦੌਰਾਨ 143 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ, ਅਕਤੂਬਰ 2023 ਤੋਂ ਲੈ ਕੇ ਹੁਣ ਤੱਕ, ਜੰਗ 'ਚ ਮਾਰੇ ਗਏ ਫ਼ਲਸਤੀਨੀਆਂ ਦੀ ਗਿਣਤੀ 50,000 ਤੋਂ ਵੱਧ ਹੋ ਗਈ ਹੈ ।
ਇਸ ਦੌਰਾਨ, ਉੱਤਰੀ ਇਜ਼ਰਾਈਲ 'ਚ ਇੱਕ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਉੱਤੇ ਇੱਕ ਵਿਅਕਤੀ ਨੇ ਵਾਹਨ ਚਲਾ ਦਿੱਤਾ, ਜਿਸ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ।
ਇਜ਼ਰਾਈਲੀ ਫੌਜ ਨੇ ਦੱਖਣੀ ਗਾਜ਼ਾ 'ਚ ਨਾਸਿਰ ਹਸਪਤਾਲ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਸਪਤਾਲ ਵਿੱਚ ਅੱਗ ਲੱਗ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ਦੀ ਸਰਜੀਕਲ ਇਮਾਰਤ 'ਤੇ ਇਹ ਹਮਲਾ ਹੋਇਆ ।
ਹਮਾਸ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਉਨ੍ਹਾਂ ਦੇ ਸਿਆਸੀ ਬਿਊਰੋ ਦਾ ਮੈਂਬਰ ਇਸਮਾਈਲ ਬਰਹਾਮ ਵੀ ਮਾਰਿਆ ਗਿਆ ਹੈ। ਇਜ਼ਰਾਈਲੀ ਫੌਜ ਨੇ ਹਸਪਤਾਲ 'ਤੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਾਸ ਦੇ ਦਹਿਸ਼ਤਗਰਦ ਉਥੋਂ ਹਮਲੇ ਕਰ ਰਹੇ ਸਨ। ਇਜ਼ਰਾਈਲ ਨੇ ਆਮ ਲੋਕਾਂ ਦੀਆਂ ਮੌਤਾਂ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਕਿਉਂਕਿ ਉਹ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚੋਂ ਆਪਣੀ ਮੁਹਿੰਮ ਚਲਾ ਰਹੇ ਹਨ।
ਇਸ ਦੌਰਾਨ, ਗਾਜ਼ਾ 'ਚ ਹਮਾਸ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿੱਚ ਸੈਂਕੜੇ ਫ਼ਲਸਤੀਨੀ ਸ਼ਾਮਲ ਹੋਏ। ਉਨ੍ਹਾਂ ਨੇ ਹਮਾਸ ਦੀ ਹਕੂਮਤ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਖ਼ਤਮ ਕਰਨ ਦੀ ਮੰਗ ਕੀਤੀ ।

What's Your Reaction?

like

dislike

love

funny

angry

sad

wow