1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖਿਲਾਫ਼ ਕੇਸ ਦਾ ਫ਼ੈਸਲਾ 7 ਫਰਵਰੀ ਨੂੰ

Feb 1, 2025 - 19:04
 0  28  0

Share -

1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖਿਲਾਫ਼ ਕੇਸ ਦਾ ਫ਼ੈਸਲਾ 7 ਫਰਵਰੀ ਨੂੰ
ਫਾਈਲ ਫੋਟੋ

ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਈ ਇੱਕ ਹੱਤਿਆ ਮਾਮਲੇ ਵਿਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਖਿਲਾਫ਼ ਦਰਜ ਕੇਸ ਵਿਚ ਆਪਣਾ ਫ਼ੈਸਲਾ 7 ਫਰਵਰੀ ਨੂੰ ਸੁਣਾਉਣ ਦਾ ਐਲਾਨ ਕੀਤਾ ਹੈ। ਇਹ ਮਾਮਲਾ ਸਰਸਵਤੀ ਵਿਹਾਰ ਇਲਾਕੇ ਵਿਚ ਨਵੰਬਰ 1984 ਦੌਰਾਨ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਗਵਾਈ ਵਾਲੀ ਬੈਂਚ ਨੇ ਸਰਕਾਰੀ ਵਕੀਲ ਮਨੀਸ਼ ਰਾਵਤ ਦੀਆਂ ਵਾਧੂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰਾਖਵਾਂ ਰੱਖ ਲਿਆ।

ਇਸ ਤੋਂ ਪਹਿਲਾਂ, 21 ਜਨਵਰੀ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਵੀ ਕੋਰਟ ਨੇ ਫ਼ੈਸਲਾ ਲੰਬਾ ਖਿੱਚ ਦਿੱਤਾ ਸੀ। ਹੁਣ 7 ਫਰਵਰੀ ਨੂੰ ਇਹ ਸਪਸ਼ਟ ਹੋ ਜਾਵੇਗਾ ਕਿ ਸੱਜਣ ਕੁਮਾਰ ਉੱਤੇ ਦੋਸ਼ ਸਾਬਤ ਹੁੰਦੇ ਹਨ ਜਾਂ ਨਹੀਂ। ਇਹ ਮਾਮਲਾ 1984 ਦੇ ਸਿੱਖ ਵਿਰੋਧੀ ਹਿੰਸਕ ਦੌਰਾਨ ਹੋਈਆਂ ਦਲਖ਼ਦਾਰ ਘਟਨਾਵਾਂ ਵਿਚੋਂ ਇੱਕ ਹੈ।


Delhi’s Rouse Avenue Court has reserved its verdict in the 1984 Anti-Sikh Riots case involving the murder of Jaswant Singh and his son Tarundeep Singh in Saraswati Vihar. The verdict in Sajjan Kumar's case will be announced on February 7. The case is related to one of the many incidents that occurred during the Sikh genocide of 1984.

A special bench led by Judge Kaveri Baweja reserved the verdict after hearing additional arguments from government lawyer Manish Rawat. Earlier, on January 21, the court had deferred the decision. Now, on February 7, it will be clear whether Sajjan Kumar is found guilty or not.

This case is one of the most significant trials in the Delhi court verdicts related to the 1984 Sikh genocide. Stay updated with Haanji Radio and Radio Haanji Australia’s number one radio station for the latest updates on news in Punjabi.

What's Your Reaction?

like

dislike

love

funny

angry

sad

wow