ਮੁਫ਼ਤ ਸਫ਼ਰ ਦਾ ਸਮਾਂ ਖ਼ਤਮ, ਸੋਮਵਾਰ ਤੋਂ ਅੱਧੇ ਕਿਰਾਏ 'ਤੇ ਮਿਲੇਗੀ ਰਾਹਤ
ਵਿਕਟੋਰੀਆ ਦੇ ਲੋਕਾਂ ਲਈ ਮੁਫ਼ਤ ਸਰਕਾਰੀ ਬੱਸਾਂ, ਟ੍ਰੇਨਾਂ ਅਤੇ ਟ੍ਰਾਮਾਂ ਦਾ ਫਾਇਦਾ ਲੈਣ ਦਾ ਅੱਜ (ਐਤਵਾਰ) ਆਖਰੀ ਦਿਨ ਹੈ। ਸੋਮਵਾਰ ਤੋਂ ਯਾਤਰੀਆਂ ਨੂੰ ਆਪਣੇ Myki ਟੈਪ-ਆਨ ਕਰਨੇ ਪੈਣਗੇ, ਕਿਉਂਕਿ ਹੁਣ ਮੁਫ਼ਤ ਸਫ਼ਰ ਦੀ ਮਿਆਦ ਖ਼ਤਮ ਹੋ ਰਹੀ ਹੈ ਅਤੇ ਰਾਜ ਸਰਕਾਰ ਇਸ ਨੂੰ ਅੱਧੇ ਕਿਰਾਏ ਦੀ ਯੋਜਨਾ ਵਿੱਚ ਬਦਲਣ ਜਾ ਰਹੀ ਹੈ।
ਐਲਨ ਸਰਕਾਰ ਵੱਲੋਂ ਮਹਿੰਗਾਈ ਅਤੇ ਗੁਜ਼ਾਰੇ ਦੇ ਖਰਚਿਆਂ ਤੋਂ ਰਾਹਤ ਦੇਣ ਲਈ ਇਹ ਮੁਫ਼ਤ ਯੋਜਨਾ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਅਮਰੀਕਾ-ਈਰਾਨ ਟਕਰਾਅ ਕਾਰਨ ਫਾਰਸ ਦੀ ਖਾੜੀ ਤੋਂ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਅਤੇ ਇਸ ਕਾਰਨ ਵਧੀਆਂ ਤੇਲ ਦੀਆਂ ਕੀਮਤਾਂ ਦੇ ਬੋਝ ਨੂੰ ਘਟਾਉਣਾ ਸੀ।
ਸੋਮਵਾਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ ਮੁਤਾਬਕ Full Fare Cap ਵਾਲਿਆਂ ਦਾ ਰੋਜ਼ਾਨਾ ਦਾ ਪੂਰਾ ਕਿਰਾਇਆ $11.40 ਤੋਂ ਘਟ ਕੇ $5.70 ਰਹਿ ਜਾਵੇਗਾ ਅਤੇ
Concession Fare ਧਾਰਕਾਂ ਲਈ ਇਹ ਕਿਰਾਇਆ $5.70 ਤੋਂ ਘਟ ਕੇ $2.85 ਹੋ ਜਾਵੇਗਾ।
Premier ਜੈਸਿੰਟਾ ਐਲਨ ਨੇ ਸਕੀਮ ਦੀ ਸ਼ੁਰੂਆਤ ਦੌਰਾਨ ਦੱਸਿਆ ਸੀ ਕਿ ਇਸ ਅੱਧੇ ਕਿਰਾਏ ਦੀ ਮਿਆਦ ਦੌਰਾਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਕੁੱਲ $850 ਦੀ ਬੱਚਤ ਹੋਵੇਗੀ। ਇਸ ਨਾਲ ਸੜਕਾਂ 'ਤੇ ਗੱਡੀਆਂ ਘਟਣਗੀਆਂ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘਟੇਗੀ।
ਇਹ ਘਟਾਏ ਗਏ ਕਿਰਾਏ ਇਸ ਸਾਲ (2026) ਦੇ ਅੰਤ ਤੱਕ ਲਾਗੂ ਰਹਿਣਗੇ।
ਇਸ ਵਿੱਚ ਸਾਰੀਆਂ ਟ੍ਰੇਨਾਂ, ਟ੍ਰਾਮਾਂ, ਮੈਟਰੋ ਬੱਸਾਂ, ਖੇਤਰੀ ਟ੍ਰੇਨਾਂ, ਕੋਚ ਅਤੇ ਪੇਂਡੂ/ਖੇਤਰੀ ਸ਼ਹਿਰਾਂ ਦੀਆਂ ਬੱਸਾਂ ਸ਼ਾਮਿਲ ਹਨ।
ਨੋਟ: SkyBus, Ferries ਅਤੇ Non-subsidised ਖੇਤਰੀ ਬੱਸ ਸੇਵਾਵਾਂ 'ਤੇ ਇਹ ਰਾਹਤ ਨਹੀਂ ਮਿਲੇਗੀ।
ਪਹਿਲਾਂ ਦੇ ਹੋਏ ਐਲਾਨ ਮੁਤਬਕ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਅਤੇ ਕੁਝ Special Card Holders ਲਈ ਪਬਲਿਕ ਟ੍ਰਾਂਸਪੋਰਟ ਮੁਫ਼ਤ ਰਹੇਗੀ।
ਕਿਰਾਏ ਅੱਧੇ ਕਰਨ ਦੀ ਇਸ ਯੋਜਨਾ ਕਾਰਨ ਵਿਕਟੋਰੀਆ ਦੇ ਟੈਕਸਦਾਤਾਵਾਂ 'ਤੇ ਲਗਭਗ $432 ਮਿਲੀਅਨ ਦਾ ਬੋਜ਼ ਆਵੇਗਾ।
ਟ੍ਰਾਂਸਪੋਰਟ ਵਿਕਟੋਰੀਆ ਵੱਲੋਂ ਬਿਨਾਂ ਮਾਈਕੀ ਕਾਰਡ ਤੋਂ ਸਿੱਧਾ ਬੈਂਕ ਕਾਰਡ ਜਾਂ Contactless Payment Trial ਦਾ ਟ੍ਰਾਇਲ ਦੁਬਾਰਾ ਚੁਣਵੀਆਂ ਟ੍ਰੇਨ ਲਾਈਨਾਂ 'ਤੇ ਸ਼ੁਰੂ ਕੀਤਾ ਜਾਵੇਗਾ, ਜਿਸ ਨੂੰ ਬਾਅਦ ਵਿੱਚ ਪੂਰੇ ਮਾਈਕੀ ਟ੍ਰੇਨ ਨੈੱਟਵਰਕ 'ਤੇ ਲਾਗੂ ਕੀਤਾ ਜਾਵੇਗਾ।
What's Your Reaction?