​Socceroos (ਆਸਟ੍ਰੇਲੀਆ ਦੀ ਮਰਦਾਂ ਦੀ ਫੁਟਬਾਲ ਟੀਮ) Squad ਦਾ ਐਲਾਨ ਹੋ ਚੁੱਕਾ ਹੈ

ਕੋਚ ਟੋਨੀ ਪੋਪੋਵਿਕ ਨੇ 2026 ਫੀਫਾ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ 26 ਮੈਂਬਰੀ Socceroos ਸਕੁਐਡ ਦਾ ਐਲਾਨ ਕਰ ਦਿੱਤਾ ਹੈ। ਕ੍ਰਿਸਟੀਅਨ ਵੋਲਪਾਟੋ ਅਤੇ ਟੇਟੇ ਯੇਂਗੀ ਨੂੰ ਮਿਲਿਆ ਮੌਕਾ, ਜਦਕਿ ਮਾਰਟਿਨ ਬੋਇਲ ਵਰਗੇ ਦਿੱਗਜ ਹੋਏ ਬਾਹਰ। ਦੇਖੋ ਪੂਰੀ ਟੀਮ ਅਤੇ ਮੈਚਾਂ ਦਾ ਸ਼ੈਡਿਊਲ।

Jun 2, 2026 - 03:06
 0  0

Share -

​Socceroos (ਆਸਟ੍ਰੇਲੀਆ ਦੀ ਮਰਦਾਂ ਦੀ ਫੁਟਬਾਲ ਟੀਮ) Squad ਦਾ ਐਲਾਨ ਹੋ ਚੁੱਕਾ ਹੈ
Socceroos Official Team Announcement - Poster Credit - Socceroos Facebook Page

Socceroos ਦੇ Coach Tony Popovic ਨੇ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ 26-player squad ਦਾ ਐਲਾਨ ਕਰ ਦਿੱਤਾ ਹੈ।
​Italy ਦੀ ਬਜਾਏ ਆਖਰੀ ਸਮੇਂ Australia ਨੂੰ ਚੁਣਨ ਵਾਲੇ Attacker Cristian Volpato ਨੂੰ, Socceroos ਲਈ ਆਪਣਾ Debut ਕਰਨ ਤੋਂ ਪਹਿਲਾਂ ਹੀ World Cup Squad ਵਿੱਚ ਚੁਣ ਕੇ ਵੱਡਾ ਇਨਾਮ ਦਿੱਤਾ ਹੈ।

​ਨਾਲ ਹੀ 25 ਸਾਲ ਦੇ Uncapped Striker Tete Yengi ਇਸ 26-man squad ਦੀਆਂ ਮੁੱਖ ਸੁਰਖੀਆਂ ਹਨ। ਦੂਜੇ ਪਾਸੇ, Skipper Mat Ryan ਅਤੇ Veteran Mathew Leckie ਆਪਣੇ ਚੌਥੇ ਫੀਫਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਜਾ ਰਹੇ ਹਨ।

​ਪਰ Veteran Martin Boyle, Defender Kye Rowles, Forward Brandon Borrello ਅਤੇ Goalkeeper Joe Gauci ਲਈ ਇਹ ਨਿਰਾਸ਼ਾਜਨਕ ਰਿਹਾ, ਕਿਉਂਕਿ Coach Tony Popovic ਵੱਲੋਂ ਇਨ੍ਹਾਂ ਸਾਰਿਆਂ ਨੂੰ Squad ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

​ਇਸ Squad ਵਿੱਚ 17 ਖਿਡਾਰੀ ਅਜਿਹੇ ਹਨ ਜੋ ਆਪਣਾ ਵਿਸ਼ਵ ਕੱਪ ਆਗਾਜ਼ ਕਰਨਗੇ, ਜਿਨ੍ਹਾਂ ਵਿੱਚ 18 ਸਾਲ ਦੇ Defender Lucas Herrington ਵੀ ਸ਼ਾਮਲ ਹਨ।

​Socceroos' 2026 FIFA World Cup Squad
​Goalkeepers:
▪️​Patrick Beach* (Melbourne City)
▪️​Paul Izzo* (Randers FC)
▪️​Mathew Ryan (Levante)

​Defenders:
▪️​Aziz Behich (Melbourne City)
▪️​Jordan Bos* (Feyenoord)
▪️​Cameron Burgess* (Swansea City)
▪️​Alessandro Circati* (Parma)
▪️​Miloš Degenek (APOEL FC)
▪️​Jason Geria* (Albirex Niigata)
▪️​Lucas Herrington* (Colorado Rapids)
▪️​Jacob Italiano* (Grazer AK)
▪️​Harry Souttar (Leicester City)
▪️​Kai Trewin* (New York City FC)

​Midfielders:
▪️​Cameron Devlin (Heart of Midlothian)
▪️​Ajdin Hrustic (Heracles Almelo)
▪️​Jackson Irvine (FC St. Pauli)
▪️​Connor Metcalfe* (FC St. Pauli)
▪️​Aiden O'Neill* (New York City FC)
▪️​Paul Okon-Engstler* (Sydney FC)

​Forwards:
▪️​Nestory Irankunda* (Watford)
▪️​Mathew Leckie (Melbourne City)
▪️​Awer Mabil (CD Castellón)
▪️​Mohamed Touré* (Norwich City)
▪️​Nishan Velupillay* (Melbourne Victory)
▪️​Cristian Volpato* (US Sassuolo Calcio)
▪️​Tete Yengi* (FC Machida Zelvia)


​Australia's Match Schedule (ਆਸਟ੍ਰੇਲੀਆ ਦਾ ਸ਼ੈਡਿਊਲ)

​Australia ਦੀ ਟੀਮ World Cup ਸ਼ੁਰੂ ਹੋਣ ਤੋਂ ਪਹਿਲਾਂ San Diego ਵਿੱਚ Switzerland ਨਾਲ ਇੱਕ Friendly match ਖੇਡੇਗੀ, ਜਿਸ ਤੋਂ ਬਾਅਦ Group matches ਸ਼ੁਰੂ ਹੋਣਗੇ।

World Cup · Group D
Sun, 14 June: Australia vs Türkiye

World Cup · Group D
20 June : Australia vs USA

World Cup · Group D
26 June : Paraguay vs Australia

ਜ਼ਿਕਰਯੋਗ ਹੈ ਕਿ FIFA World Cup 11 June ਤੋਂ ਸ਼ੁਰੂ ਹੋ ਕੇ 19 July ਤੱਕ ਖੇਡਿਆ ਜਾਵੇਗਾ। ਇਹ ਪੂਰਾ ਟੂਰਨਾਮੈਂਟ 39 ਦਿਨਾਂ ਤੱਕ ਚੱਲੇਗਾ।  

​ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ FIFA World Cup ਨੂੰ 3 ਦੇਸ਼ ਮਿਲ ਕੇ Host ਕਰ ਰਹੇ ਹਨ: United States, ​Canada ਅਤੇ 
​Mexico

​ਇਹ ਮੈਚ ਇਹਨਾਂ ਤਿੰਨਾਂ ਦੇਸ਼ਾਂ ਦੇ 16 ਸ਼ਹਿਰਾਂ ਵਿੱਚ ਬਣੇ ਸਟੇਡੀਅਮਾਂ ਵਿੱਚ ਖੇਡੇ ਜਾਣਗੇ। ​ਟੂਰਨਾਮੈਂਟ ਦਾ Opening Match (ਪਹਿਲਾ ਮੈਚ) June 11 ਨੂੰ Mexico City ਦੇ ਮਸ਼ਹੂਰ Estadio Azteca ਸਟੇਡੀਅਮ ਵਿੱਚ ਹੋਵੇਗਾ।  

​ਇਸ ਦਾ ਫਾਈਨਲ ਮੈਚ July 19 ਨੂੰ New York New Jersey ਦੇ MetLife Stadium ਵਿੱਚ ਖੇਡਿਆ ਜਾਵੇਗਾ।  

​ਇਸ ਵਾਰ FIFA World Cup ਵਿੱਚ ਇੱਕ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ। ਪਹਿਲਾਂ ਸਿਰਫ਼ 32 ਟੀਮਾਂ ਖੇਡਦੀਆਂ ਸਨ, ਪਰ ਇਸ ਵਾਰ ਰਿਕਾਰਡ 48 ਟੀਮਾਂ ਹਿੱਸਾ ਲੈ ਰਹੀਆਂ ਹਨ।  

​ਟੀਮਾਂ ਵਧਣ ਕਰਕੇ ਇਸ ਵਾਰ ਕੁੱਲ 104 Matches ਖੇਡੇ ਜਾਣਗੇ। ਇਹਨਾਂ 48 ਟੀਮਾਂ ਨੂੰ 12 Groups ਵਿੱਚ ਵੰਡਿਆ ਗਿਆ ਹੈ, ਅਤੇ ਹਰ ਇੱਕ Group ਵਿੱਚ 4 ਟੀਮਾਂ ਹਨ (Group A ਤੋਂ ਲੈ ਕੇ Group L ਤੱਕ)। ਆਸਟ੍ਰੇਲੀਆ Group D ਵਿੱਚ hai।

​ਪਿਛਲੀ ਵਾਰ (2022) ਦੀ ਟਰਾਫੀ Argentina ਨੇ ਜਿੱਤੀ ਸੀ, ਇਸ ਲਈ ਉਹ ਇਸ ਵਾਰ ਆਪਣੇ ਟਾਈਟਲ ਨੂੰ ਡਿਫੈਂਡ ਕਰਨ ਉਤਰਨਗੇ।

What's Your Reaction?

like

dislike

love

funny

angry

sad

wow