ਮੈਲਬਰਨ ਵਿੱਚ ਮਾਊਂਟ ਅਮਾ ਦਬਲਮ ਸਰ੍ਹ ਕਰਨ ਵਾਲੀ ਪਹਿਲੀ ਪੰਜਾਬਣ ਦਾ ਵਿਸ਼ੇਸ਼ ਸਨਮਾਨ

Jun 1, 2026 - 15:00
 0  0

Share -

ਮੈਲਬਰਨ ਵਿੱਚ ਮਾਊਂਟ ਅਮਾ ਦਬਲਮ ਸਰ੍ਹ ਕਰਨ ਵਾਲੀ ਪਹਿਲੀ ਪੰਜਾਬਣ ਦਾ ਵਿਸ਼ੇਸ਼ ਸਨਮਾਨ

ਨੇਪਾਲ ਸਥਿਤ ਦੁਨੀਆ ਦੀ ਸਭ ਤੋਂ ਚੁਣੌਤੀਪੂਰਨ ਚੋਟੀ 'Mt. Ama Dablam' 'ਤੇ ਫਤਿਹ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਧੀ ਸੁੱਖੀ ਬੱਲ ਦੇ ਸਵਾਗਤ ਵਿੱਚ ਮੈਲਬਰਨ ਵਿਖੇ ਡਿਨਰ ਦਾ ਆਯੋਜਨ "ਬੋਲ ਪੰਜਾਬੀ ਨੂੰ" ਅਦਾਰੇ ਵੱਲੋਂ ਕੀਤਾ ਗਿਆ। ਇਸ ਮੌਕੇ ARCC ਦੀ ਪਹਿਲੀ ਪੰਜਾਬੀ ਡਿਪਟੀ ਮੇਅਰ ਤਲਵਿੰਦਰ ਕੌਰ ਵੀ ਸ਼ਾਮਲ ਹੋਏ। ਸੁੱਖੀ ਬੱਲ ਨੇ ਹਾਜ਼ਰੀਨ ਨਾਲ ਆਪਣੇ ਜਜ਼ਬੇ ਅਤੇ ਔਕੜਾਂ ਭਰੇ ਸਫ਼ਰ ਦੇ ਅਨੁਭਵ ਸਾਂਝੇ ਕੀਤੇ। ਸਮਾਗਮ ਦੌਰਾਨ ਸੋਨੀ ਢਿੱਲੋਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੁੱਖੀ ਬੱਲ, ਡਿਪਟੀ ਮੇਅਰ ਤਲਵਿੰਦਰ ਕੌਰ ਅਤੇ ਅਮਰਦੀਪ ਕੌਰ ਜੀ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਰਵਨੀਤ ਚੀਮਾ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।

What's Your Reaction?

like

dislike

love

funny

angry

sad

wow