ਇਜ਼ਰਾਈਲ-ਇਰਾਨ ਹਮਲਿਆਂ ਵਿੱਚ ਸੈਂਕੜੇ ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੇ ਸੈਨਿਕ ਟਕਰਾਅ ’ਚ ਸੈਂਕੜੇ ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਇਰਾਨ ਦੇ ਪ੍ਰਮਾਣੂ ਟਿਕਾਣਿਆਂ, ਊਰਜਾ ਇੰਡਸਟਰੀ ਅਤੇ ਰੱਖਿਆ ਮੰਤਰਾਲੇ ’ਤੇ ਹਮਲੇ ਕੀਤੇ, ਜਦਕਿ ਇਰਾਨ ਨੇ ਜਵਾਬ ’ਚ ਇਜ਼ਰਾਈਲ ’ਤੇ ਮਿਜ਼ਾਈਲ ਦਾਗੇ। ਇਸ ਕਾਰਨ ਦੋਵਾਂ ਮੁਲਕਾਂ ’ਚ ਤਣਾਅ ਹੋਰ ਵਧ ਗਿਆ ਹੈ, ਅਤੇ ਅਮਰੀਕਾ ਨਾਲ ਇਰਾਨ ਦੀ ਪ੍ਰਮਾਣੂ ਗੱਲਬਾਤ ਵੀ ਰੱਦ ਹੋ ਗਈ।

Jun 16, 2025 - 13:52
 0  8.1k  0

Share -

ਇਜ਼ਰਾਈਲ-ਇਰਾਨ ਹਮਲਿਆਂ ਵਿੱਚ ਸੈਂਕੜੇ ਲੋਕਾਂ ਦੀ ਮੌਤ
Hundreds Killed in Israel-Iran Attacks, Tensions Escalate - Photo Source: Reuters

ਇਜ਼ਰਾਈਲ ਨੇ ਅੱਜ ਇਰਾਨ ’ਤੇ ਆਪਣੇ ਸੈਨਿਕ ਹਮਲੇ ਹੋਰ ਤੇਜ਼ ਕਰ ਦਿੱਤੇ। ਇਜ਼ਰਾਈਲ ਨੇ ਇਰਾਨ ਦੀ ਊਰਜਾ ਇੰਡਸਟਰੀ, ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਅਤੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਜਵਾਬ ’ਚ ਤਹਿਰਾਨ ਨੇ ਇਜ਼ਰਾਈਲ ’ਤੇ ਘਾਤਕ ਮਿਜ਼ਾਈਲ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਕੀਤਾ। ਇਕ ਮਨੁੱਖੀ ਅਧਿਕਾਰ ਜਥੇਬੰਦੀ ਨੇ ਦੱਸਿਆ ਕਿ ਇਜ਼ਰਾਈਲ ਦੇ ਇਰਾਨ ’ਚ ਕੀਤੇ ਗਏ ਹਮਲਿਆਂ ’ਚ ਘੱਟੋ-ਘੱਟ 406 ਵਿਅਕਤੀ ਮਾਰੇ ਗਏ ਅਤੇ 654 ਹੋਰ ਜ਼ਖ਼ਮੀ ਹੋਏ। ਉਥੇ ਹੀ, ਇਜ਼ਰਾਈਲ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਦੇ ਹਮਲਿਆਂ ਕਾਰਨ ਦੇਸ਼ ’ਚ 14 ਮੌਤਾਂ ਹੋਈਆਂ, ਜਿਨ੍ਹਾਂ ’ਚ ਗੈਲਿਲੀ ਖੇਤਰ ’ਚ ਇਕ ਅਪਾਰਟਮੈਂਟ ’ਚ ਹੋਈਆਂ ਚਾਰ ਮੌਤਾਂ ਵੀ ਸ਼ਾਮਲ ਹਨ।

ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਰਾਨ ਨੂੰ “ਬਹੁਤ ਭਾਰੀ ਕੀਮਤ” ਚੁਕਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਇਜ਼ਰਾਈਲ ਲਈ ਖ਼ਤਰਾ ਹੈ ਅਤੇ ਇਸ ਨੂੰ ਤਬਾਹ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਜੇ ਇਜ਼ਰਾਈਲ ਉਨ੍ਹਾਂ ਦੇ ਦੇਸ਼ ’ਤੇ ਹਮਲੇ ਬੰਦ ਕਰ ਦੇਵੇ ਤਾਂ “ਸਾਡੀ ਜਵਾਬੀ ਕਾਰਵਾਈ ਵੀ ਰੁਕ ਜਾਵੇਗੀ।”

ਇਜ਼ਰਾਈਲ ਨੇ ਤਹਿਰਾਨ ’ਚ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਅਤੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਕੀਤੇ। ਇਰਾਨ ਦੇ ਨੀਮ-ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਨੇ ਇਜ਼ਰਾਈਲੀ ਲੜਾਕੂ ਜਹਾਜ਼ਾਂ ਲਈ ਈਂਧਣ ਬਣਾਉਣ ਵਾਲੀ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ। ਪਰ ਇਜ਼ਰਾਈਲ ਨੇ ਇਸ ਦਾਅਵੇ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ, ਮੱਧ ਇਜ਼ਰਾਈਲ ’ਚ ਹੋਏ ਹਮਲਿਆਂ ’ਚ 14 ਵਿਅਕਤੀ ਮਾਰੇ ਗਏ ਅਤੇ 390 ਜ਼ਖ਼ਮੀ ਹੋਏ। ਇਜ਼ਰਾਈਲੀ ਅੰਕੜਿਆਂ ਅਨੁਸਾਰ, ਇਰਾਨ ਨੇ 270 ਤੋਂ ਵੱਧ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ’ਚੋਂ 22 ਮਿਜ਼ਾਈਲਾਂ ਨੇ ਇਜ਼ਰਾਈਲ ਦੀ ਅਤਿ-ਆਧੁਨਿਕ ਹਵਾਈ ਸੁਰੱਖਿਆ ਸਿਸਟਮ ਨੂੰ ਸੰਨ੍ਹ ਲਾਉਂਦੀਆਂ ਹਮਲਾ ਕੀਤਾ।

ਇਸ ਟਕਰਾਅ ਦੌਰਾਨ ਇਰਾਨ ਅਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਰੱਦ ਹੋ ਗਈ। ਇਸ ਨਾਲ ਸਵਾਲ ਉੱਠਿਆ ਹੈ ਕਿ ਇਹ ਜੰਗ ਕਦੋਂ ਅਤੇ ਕਿਵੇਂ ਖਤਮ ਹੋਵੇਗੀ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਤਹਿਰਾਨ ਸੜ ਰਿਹਾ ਹੈ।” ਇਜ਼ਰਾਈਲ ਦੀ ਫੌਜ ਅਤੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਰਾਨ ਦੇ ਤਾਜ਼ਾ ਹਮਲਿਆਂ ਦੀ ਜਾਣਕਾਰੀ ਦਿੱਤੀ। ਅੱਧੀ ਰਾਤ ਨੂੰ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਦੀ ਮੀਟਿੰਗ ਦੌਰਾਨ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਦੁਨੀਆ ਭਰ ਦੇ ਆਗੂਆਂ ਨੇ ਇਸ ਤਣਾਅ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ। ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਟਿਕਾਣਿਆਂ ’ਤੇ ਹਮਲਿਆਂ ਨੇ “ਖਤਰਨਾਕ ਮਿਸਾਲ” ਕਾਇਮ ਕੀਤੀ। ਇਜ਼ਰਾਈਲ ਨੂੰ ਪੱਛਮੀ ਏਸ਼ੀਆ ਦਾ ਇਕੋ-ਇਕ ਪ੍ਰਮਾਣੂ ਹਥਿਆਰਾਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਇਜ਼ਰਾਈਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ’ਚ ਉਸ ਦੇ ਸੈਂਕੜੇ ਹਮਲਿਆਂ ’ਚ ਇਰਾਨ ਦੇ ਕਈ ਜਰਨੈਲ, ਨੌਂ ਸੀਨੀਅਰ ਵਿਗਿਆਨੀ ਅਤੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਮਾਹਿਰ ਮਾਰੇ ਗਏ। ਸੰਯੁਕਤ ਰਾਸ਼ਟਰ ’ਚ ਇਰਾਨ ਦੇ ਰਾਜਦੂਤ ਨੇ ਦੱਸਿਆ ਕਿ 78 ਲੋਕ ਮਾਰੇ ਗਏ ਅਤੇ 320 ਤੋਂ ਵੱਧ ਜ਼ਖ਼ਮੀ ਹੋਏ।

ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੇ ਹਮਲੇ ਉਨ੍ਹਾਂ ਹਮਲਿਆਂ ਦੇ ਮੁਕਾਬਲੇ ਕੁਝ ਵੀ ਨਹੀਂ, ਜੋ ਇਜ਼ਰਾਈਲ ਦੀ ਫੌਜ ਆਉਣ ਵਾਲੇ ਦਿਨਾਂ ’ਚ ਕਰੇਗੀ। ਇਜ਼ਰਾਈਲੀ ਫੌਜ ਨੇ ਇਰਾਨੀਆਂ ਨੂੰ “ਫੌਜੀ ਹਥਿਆਰ ਉਤਪਾਦਨ ਕਾਰਖਾਨੇ” ਤੁਰੰਤ ਖਾਲੀ ਕਰਨ ਦੀ ਚਿਤਾਵਨੀ ਦਿੱਤੀ, ਜਿਸ ਨਾਲ ਨਵੇਂ ਹਮਲਿਆਂ ਦਾ ਖਦਸ਼ਾ ਹੋਰ ਵਧ ਗਿਆ ਹੈ।

Israel intensified its military attacks on Iran today, targeting the energy industry, defense ministry headquarters, and sites linked to Iran’s nuclear program. In response, Tehran launched a new wave of deadly missile attacks on Israel. A human rights organization reported that at least 406 people were killed and 654 others injured in Israel’s attacks in Iran. Meanwhile, Israel’s emergency authorities stated that 14 deaths occurred in Israel due to Iran’s attacks, including four deaths in an apartment in the Galilee region.

Following these latest attacks, Israel’s Prime Minister Benjamin Netanyahu issued a stern warning that Iran would pay a “very heavy price” for targeting Israeli civilians. He emphasized that Iran’s nuclear program poses a threat to Israel and destroying it is his top priority. On the other hand, Iran’s Foreign Minister Abbas Araghchi said that if Israel stops attacking their country, “our retaliatory actions will also cease.”

Israel struck the defense ministry headquarters in Tehran and nuclear program sites. Iran’s semi-military Revolutionary Guard claimed their missiles targeted a fuel production facility for Israeli fighter jets. However, Israel has not officially commented on this claim. According to Israeli officials, 14 people were killed and 390 injured in attacks in central Israel. Israeli data indicates Iran fired over 270 missiles, with 22 missiles penetrating Israel’s advanced multi-layered air defense system to carry out the attack.

Amid this conflict, planned talks between Iran and the United States on Tehran’s nuclear program were canceled, raising questions about when and how this war will end. Israel’s Defense Minister Israel Katz wrote on social media, “Tehran is burning.” Israel’s military and Iran’s state television both provided information on Iran’s latest attacks. Explosions were heard during a midnight security cabinet meeting in Israel.

World leaders have appealed for immediate de-escalation of tensions. China’s foreign minister stated that attacks on nuclear sites have set a “dangerous precedent.” Israel is considered the only nuclear-armed country in Western Asia. Israel claimed that in its hundreds of attacks over the past two days, several Iranian generals, nine senior scientists, and experts linked to Iran’s nuclear program were killed. Iran’s ambassador to the United Nations said 78 people were killed and over 320 injured.

Benjamin Netanyahu stated that destroying Iran’s nuclear program is his greatest priority. He also said that the attacks so far are nothing compared to the attacks Israel’s military will carry out in the coming days. The Israeli military warned Iranians to immediately evacuate “military weapon production factories,” increasing fears of new attacks.

What's Your Reaction?

like

dislike

love

funny

angry

sad

wow