ਐੱਫਆਈਐੱਚ ਪ੍ਰੋ ਲੀਗ: ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਨੂੰ ਹਰਾਇਆ
ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਵਿੱਚ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਨੂੰ 2-1 ਨਾਲ ਹਰਾਉਂਦੇ ਹੋਏ ਇੱਕ ਵੱਡੀ ਜਿੱਤ ਹਾਸਲ ਕੀਤੀ। ਮੈਚ ਦੌਰਾਨ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸ਼ੂਟਆਊਟ ਵਿੱਚ ਜਿੱਤ ਦਰਜ ਕੀਤੀ। ਗੋਲਕੀਪਰ ਸਵਿਤਾ ਪੂਨੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਹਾਕੀ ਇੰਡੀਆ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ।

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਇੱਕ ਰੋਮਾਂਚਕ ਮੈਚ ਦੌਰਾਨ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਨੂੰ 2-1 ਦੀ ਸ਼ਾਨਦਾਰ ਜਿੱਤ ਨਾਲ ਹਰਾਇਆ। ਨਿਰਧਾਰਿਤ ਸਮੇਂ ਤੱਕ ਦੋਵਾਂ ਟੀਮਾਂ 2-2 ਗੋਲਾਂ ਨਾਲ ਬਰਾਬਰ ਸਨ, ਪਰ ਸ਼ੂਟਆਊਟ ਵਿੱਚ ਭਾਰਤੀ ਖਿਡਾਰੀਆਂ ਨੇ ਕਮਾਲ ਕਰ ਦਿੱਤਾ।
ਭਾਰਤ ਦੀ ਗੋਲਕੀਪਰ ਸਵਿਤਾ ਪੂਨੀਆ ਨੇ ਮੈਚ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਨੈਦਰਲੈਂਡਜ਼ ਵੱਲੋਂ 17ਵੇਂ ਮਿੰਟ 'ਚ ਪੀਏਨ ਸੈਂਡਰਸ ਤੇ 28ਵੇਂ ਮਿੰਟ 'ਚ ਫੇਅ ਵਾਨ ਡੇਰ ਐਲਸਟ ਨੇ ਗੋਲ ਕਰਕੇ 2-0 ਦੀ ਲੀਡ ਹਾਸਲ ਕੀਤੀ, ਪਰ ਭਾਰਤੀ ਟੀਮ ਨੇ ਹੌਸਲਾ ਨਹੀਂ ਹਾਰਿਆ। 35ਵੇਂ ਮਿੰਟ 'ਚ ਦੀਪਿਕਾ ਤੇ 43ਵੇਂ ਮਿੰਟ 'ਚ ਬਲਜੀਤ ਕੌਰ ਨੇ ਸ਼ਾਨਦਾਰ ਗੋਲ ਕਰਕੇ ਸਕੋਰ 2-2 ਕਰ ਦਿੱਤਾ।
ਸ਼ੂਟਆਊਟ ਵਿੱਚ ਭਾਰਤ ਵੱਲੋਂ ਦੀਪਿਕਾ ਅਤੇ ਮੁਮਤਾਜ਼ ਖ਼ਾਨ ਨੇ ਗੋਲ ਦਾਗੇ, ਜਦਕਿ ਨੈਦਰਲੈਂਡਜ਼ ਵੱਲੋਂ ਸਿਰਫ਼ ਮੈਰੀਜਿਨ ਵੀਨ ਹੀ ਗੋਲ ਕਰ ਸਕੀ। ਇਹ ਜਿੱਤ ਭਾਰਤੀ ਮਹਿਲਾ ਹਾਕੀ ਟੀਮ ਲਈ ਇੱਕ ਵੱਡੀ ਸਫਲਤਾ ਹੈ। ਹਾਕੀ ਇੰਡੀਆ ਨੇ ਐਲਾਨ ਕੀਤਾ ਕਿ ਟੀਮ ਦੇ ਹਰ ਖਿਡਾਰੀ ਨੂੰ 1 ਲੱਖ ਰੁਪਏ ਅਤੇ ਸਹਾਇਕ ਸਟਾਫ ਨੂੰ 50-50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
The Indian women's hockey team pulled off a stunning victory against Olympic champions Netherlands, defeating them 2-1 in a thrilling FIH Pro League match. Both teams were tied at 2-2 by the end of regulation time, but India emerged victorious in the shootout.
Indian goalkeeper Savita Punia played a crucial role in securing the win. Netherlands initially took a strong lead with goals from Pien Sanders in the 17th minute and Phae van der Elst in the 28th minute, putting them ahead 2-0. However, the Indian team displayed remarkable resilience, with Deepika scoring in the 35th minute and Baljeet Kaur equalizing in the 43rd minute.
During the shootout, Deepika and Mumtaz Khan successfully scored for India, while Netherlands managed only a single goal by Marijn Veen. This victory marks a significant milestone for the Indian women's hockey team. Hockey India has announced a cash reward of ₹1 lakh for each player and ₹50,000 for support staff members.
What's Your Reaction?






